Diwan todarmal ji ਪਰਿਵਾਰਕ ਪਿਛੋਕੜ

ਆਖਿਰ ਕੀ ਕਾਰਨ ਸੀ ਦੀਵਾਨ ਟੋਡਰਮਲ ਨੇ ਗੁਰੂ ਗੋਬਿੰਦ ਪਾਤਸ਼ਾਹ ਜੀ ਤੋਂ ਆਪਣੇ ਪਰਿਵਾਰ ਨੂੰ ਉਜਾੜ ਦੇਣ ਦਾ ਵਰ ਮੰਗਿਆ ਦੀਵਾਨ ਟੋਡਰਮਲ ਜੀ ਇੱਕ ਕਿੱਡੇ ਉੱਪਰ ਆ ਕੇ ਮੋਹਰਾਂ ਦੇ ਬੋਰੇ ਭਰ ਕੇ ਲੈ ਸਨ ਜਿਵੇਂ ਆਪਾਂ ਅਕਸਰ ਸੋਸ਼ਲ ਮੀਡੀਆ ਚ ਹੋਰ ਜਗਹਾ ਵੀ ਫੋਟੋਆਂ ਦੇਖਦੇ ਹਾਂ ਕਿ ਦੀਵਾਨ ਟੋਡਰ ਮੱਲ ਜੀ ਇੱਕ ਥੈਲੇ ਵਿੱਚੋਂ ਮੋਹਰਾ ਵਿਛਾ ਰਹੇ ਹਨ। ਪਰ ਇੱਕ ਥੈਲੇ ਨਾਲ 11/1 ਫੁੱਟ ਦੀ ਜਗ੍ਹਾ ਨੂੰ ਮੋਹਰਾਂ ਖੜੀਆਂ ਕਰਕੇ ਕਵਰ ਕਰਨਾ ਸੰਭਵ ਨਹੀਂ ਆਖਿਰਕਾਰ ਦੀਵਾਨ ਟੋਡਰ ਮਲ ਦਾ ਪਰਿਵਾਰ ਇਹਨਾਂ ਅਮੀਰ ਕਿਵੇਂ ਬਣਿਆ ਅਤੇ ਉਹਨਾਂ ਕੋਲ ਕਿੰਨਾ ਪੈਸਾ ਸੀ ਪ੍ਰੋਡਰਮੱਲ ਜੀ ਦੇ ਪਿਛੋਕੜ ਤੋਂ ਲੈ ਕੇ ਸਾਹਿਬਜ਼ਾਦਿਆਂ ਦੇ ਸੰਸਕਾਰ ਤੱਕ ਇਤਿਹਾਸ ਪੂਰੀ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ

ਮਾਲਵੇ ਦੀ ਧਰਤੀ ਪਿੰਡ ਆਲੂਵਾਲ ਤਹਿਸੀਲ ਭਵਾਨੀਗੜ੍ਹ ਤੋਂ ਸੰਗਤ ਦਾ ਇੱਕ ਜਥਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਿਆ ਉਸ ਜਥੇ ਵਿੱਚ ਆਪਣੀ ਉਮਰ ਦੇ ਅਖੀਰਲੇ ਪੜਾਅ ਤੇ ਚੱਲ ਰਹੇ ਇੱਕ ਬਿਰਧ ਬਜ਼ੁਰਗ ਵੀ ਸ਼ਾਮਿਲ ਸਨ। ਜਿਸ ਦੇ ਕੱਪੜੇ ਮੈਲੇ ਕੁਚਾਲੇ ਤੇ ਪਾਟੇ ਹੋਏ ਸੀ। ਜੋ ਥਾਂ ਥਾਂ ਤੋਂ ਟਾਕੀਆਂ ਲਗਾ ਕੇ ਸੀਨਦੇ ਹੋਏ ਸੀ ਉਹ ਇੰਨੇ ਗਰੀਬ ਸੀ ਕਿ ਉਹਨਾਂ ਦੇ ਪੈਰੀਨ ਜੋੜਾ ਤੱਕ ਨਹੀਂ ਸੀ। ਉਸ ਗਰੀਬ ਬਜ਼ੁਰਗ ਨੇ ਗੁਰੂ ਰਾਮਦਾਸ ਜੀ ਦੀ ਬੜੀ ਸ਼ੋਭਾ ਸੁਣੀ ਸੀ। ਉਹ ਆਪਣੀ ਤੰਗ ਜ਼ਿੰਦਗੀ ਤੋਂ ਬੜੀਆਂ ਆਸਾਂ ਲਾਈ ਉਹ ਗੁਰੂ ਘਰ ਵਿੱਚ ਪਹੁੰਚਿਆ ਸੀ।

ਉਸ ਦਿਨ ਅੰਮ੍ਰਿਤਸਰ ਵਿਖੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਦੀਦਾਰੇ ਕਰਨ ਪਹੁੰਚੀਏ ਸਨ। ਉੱਥੇ ਕਾਫੀ ਭੀੜ ਸੀ। ਉਹ ਬਜ਼ੁਰਗ ਵੀ ਦਰਸ਼ਨਾਂ ਲਈ ਸੰਗਤ ਦੀ ਲਾਈਨ ਵਿੱਚ ਲੱਗ ਗਏ ਮਨ ਵਿੱਚ ਬੜੇ ਵਿਚਾਰ ਆ ਰਹੇ ਸਨ ਕਿ ਗੁਰੂ ਸਾਹਿਬ ਤੋਂ ਇਹ ਮੰਗ ਲੈਣਾ ਹੈ ਅਤੇ ਉਹ ਵੀ ਮੰਗ ਲੈਣਾ ਹੈ। ਪਰ ਭੀੜ ਦੇ ਕਾਰਨ ਉਹਨਾਂ ਨੂੰ ਅਜੇ ਤੱਕ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਸੀ ਜਿਵੇਂ ਹੀ ਲਾਈਨ ਅੱਗੇ ਵਧੀ ਤਾਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੂੰ ਜੀਵਨ ਵਿੱਚ ਪਹਿਲੀ ਵਾਰ ਸੱਚੀ ਰੂਹਾਨੀ ਰੂਪ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਸਿੰਘਾਸਨ ਤੇ ਬਿਰਾਜਮਾਨ ਗੁਰੂ ਸਾਹਿਬ ਦਾ ਸੋਹਣਾ ਪ੍ਰਕਾਸ਼ ਦਾੜਾ ਰੱਜ ਕੇ ਸੋਹਣਾ ਸਰੂਪ ਸਿਫਤ ਚੰਦੋਆ ਸਾਹਿਬ ਤੇ ਚੋਰ ਹੋ ਰਿਹਾ ਹੈ। ਪ੍ਰਭਾਵ ਐਸਾ ਪਿਆ ਗੁਰੂ ਮਹਾਰਾਜ ਦਾ ਕਿ ਜਿਵੇਂ ਲਾਈਨ ਅੱਗੇ ਵੱਧਦੀ ਗਈ ਉਸ ਬਜ਼ੁਰਗ ਦੀਆਂ ਸਾਰੀਆਂ ਇੱਛਾਵਾਂ ਤ੍ਰਿਪਤ ਹੁੰਦੀਆਂ ਗਈਆਂ।

ਜਦੋਂ ਤੱਕ ਬਜ਼ੁਰਗ ਦੀ ਮੱਥਾ ਟੇਕਣ ਦੀ ਵਾਰੀ ਆਈ ਉਦੋਂ ਤੱਕ ਮਨ ਵਿੱਚ ਕੋਈ ਇੱਛਾ ਹੀ ਨਹੀਂ ਰਹਿ ਗਈ ਬਜ਼ੁਰਗ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜੇ ਚਰਨਾਂ ਵਿੱਚ ਸੀਸ ਨਿਭਾਇਆ ਅਤੇ ਮੱਥਾ ਟੇਕ ਕੇ ਵਾਪਸ ਮੁੜਨ ਲੱਗੇ ਬਜ਼ੁਰਗ ਨੂੰ ਇਸ ਤਰ੍ਹਾਂ ਵਾਪਸ ਮੁੜਦਾ ਦੇਖ ਗੁਰੂ ਸਾਹਿਬ ਫਰਮਾਏ ਕਿ ਰੁਕੋ ਇਨੀ ਦੂਰੋਂ ਦਰਸ਼ਨਾਂ ਲਈ ਆਏ ਹੋ ਅਤੇ ਖਾਲੀ ਹੱਥ ਮੁੜ ਕੇ ਚੱਲੇ ਹੋ ਕੁਝ ਨਾ ਕੁਝ ਮੰਗਤਾ ਲੈਂਦੇ ਬਜ਼ੁਰਗ ਨੇ ਅਰਜ਼ ਕੀਤੇ ਗੁਰੂ ਸਾਹਿਬ ਮੇਰੀ ਕੋਈ ਇੱਛਾ ਹੀ ਨਹੀਂ ਹੈ। ਗੁਰੂ ਜੀ ਫਿਰ ਬੋਲੇ ਬਜ਼ੁਰਗੋ ਦੋ ਪੱਲ ਰੋਕੇ ਸੋਚ ਲਵੋ ਆਖਿਰ ਕੋਈ ਤਾਂ ਇੱਛਾ ਹੋਵੇਗੀ ਬਜ਼ੁਰਗ ਨੇ ਅੱਗੋਂ ਫਿਰ ਉਹੀ ਜਵਾਬ ਦਿੱਤਾ ਕਿ ਗੁਰੂ ਜੀ ਤੁਹਾਡੇ ਦਰਸ਼ਨ ਹੋ ਗਏ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਆਲੇ ਦੁਆਲੇ ਖੜੀਆਂ ਸੰਗਤਾਂ ਹੈਰਾਨ ਹੋ ਰਹੀਆਂ ਸਨ। ਕਿ ਗੁਰੂ ਜੀ ਇਸ ਬਜ਼ੁਰਗ ਨੂੰ ਕੁਝ ਮੰਗਣ ਲਈ ਬਾਰ-ਬਾਰ ਜੋਰ ਕਿਉਂ ਪਾ ਰਹੇ ਹਨ ਗੁਰੂ ਜੀ ਨੇ ਤੀਸਰੀ ਵਾਰ ਫਿਰ ਉਹੀ ਗੱਲ ਦੁਹਰਾਈ ਫਿਰ ਬਜ਼ੁਰਗ ਨੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਅਰਜ ਕੀਤੀ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ ਇਸ ਵਾਰ ਤਾਂ ਮੈਂ ਟਿਕਦਾ ਢਹਿੰਦਾ ਤੁਹਾਡੇ ਦਰ ਤੱਕ ਆ ਗਿਆ ਪਰ ਹੁਣ ਇਸ ਬਜ਼ੁਰਗ ਸਰੀਰ ਨਾਲ ਸੁਣਨੀ ਮੈਨੂੰ ਲੱਗਦਾ ਕਿ ਮੈਂ ਦੁਬਾਰਾ ਪਾਵਾਂਗਾ ਇਹ ਗੱਲ ਬੋਲਦੇ ਬੋਲਦੇ ਬਜ਼ੁਰਗ ਦਾ ਗਲਾ ਭਰਿਆ ਬਜ਼ੁਰਗ ਕਹਿੰਦਾ ਹੈ ਕਿ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ

ਤੁਸੀਂ ਇੱਕ ਵਾਰ ਇਸ ਗਰੀਬ ਦੀ ਝੌਪੜੀ ਵਿੱਚ ਚਰਨ ਪਾਓ ਇਹ ਸੁਣ ਕੇ ਗੁਰੂ ਮਹਾਰਾਜ ਉਸ ਬਜ਼ੁਰਗ ਵੱਲ ਦੇਖ ਕੇ ਫਰਮਾਏ ਅਤੇ ਕਿਹਾ ਆਵਾਂਗੇ ਅਸੀਂ ਜਰੂਰ ਆਵਾਂਗੇ ਰਾਤ ਵੀ ਰੁਕਾਂਗੇ ਪ੍ਰਸ਼ਾਦਾ ਪਾਣੀ ਵੀ ਛਕਾਂਗੇ ਅਤੇ ਤੁਹਾਡੇ ਘਰ ਬੈਠ ਕੇ ਕੀਰਤਨ ਵੀ ਕਰਾਂਗੇ। ਇਹ ਸੁਣ ਕੇ ਉਹ ਬਜ਼ੁਰਗ ਕੁਝ ਸੋਚੀ ਪੈ ਗਿਆ। ਅਤੇ ਪੁੱਛਣ ਲੱਗਾ ਕਿ ਗੁਰੂ ਜੀ ਜਦੋਂ ਤੁਸੀਂ ਆਓਗੇ ਤਾਂ ਤੁਹਾਡੇ ਨਾਲ ਕਿੰਨੇ ਕੁ ਸਿੱਖ ਹੋਣਗੇ ਗੁਰੂ ਜੀ ਫਰਮਾਏ ਕਿ ਕੋਈ ਹੋਣਗੇ 30-4 ਸਿੱਖ ਇਹ ਗੱਲ ਸੁਣ ਕੇ ਬਜ਼ੁਰਗ ਦੇ ਮੂੰਹੋਂ ਸਹਿਜ ਹੀ ਨਿਕਲ ਗਿਆ ਕਿ ਗੁਰੂ ਜੀ ਜੇ ਇੰਨੇ ਸਿੱਖਾਂ ਨੇ ਆਉਣਾ ਹੈ ਤਾਂ ਫਿਰ ਤੁਸੀਂ ਨਾ ਹੀ ਆਇਓ ਬਜ਼ੁਰਗ ਦੇ ਮੂੰਹੋਂ ਨਿਕਲੀ ਸਿੱਧੀ ਜਿਹੀ ਗੱਲ ਸੁਣ ਕੇ ਪਾਤਸ਼ਾਹ ਮੁਸਕੁਰਾ ਗਏ ਅਤੇ ਕਿਹਾ ਕਿ ਕਿਉਂ ਭਾਈ ਸਾਡੇ ਸਿੱਖਾਂ ਤੋਂ ਕੀ ਇਤਰਾਜ਼ ਹੈ ਬਜ਼ੁਰਗ ਨੇ ਕਿਹਾ ਕਿ ਮੈਨੂੰ ਇਤਰਾਜ ਤਾਂ ਕੋਈ ਨਹੀਂ ਮੈਂ ਇੱਕ ਬਹੁਤ ਗਰੀਬ ਬੰਦਾ ਹਾਂ ਤੁਹਾਨੂੰ ਤਾਂ ਮੈਂ ਪ੍ਰਸ਼ਾਦਾ ਛਕਾ ਦਿਆਂਗਾ ਪਰ 30 40 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਮੇਰੀ ਸਮਰੱਥਾ ਤੋਂ ਬਾਹਰ ਹੈ। ਗੁਰੂ ਸਾਹਿਬ ਫਰਮਾਏ ਕਿ ਬਜ਼ੁਰਗੋ ਤੁਸੀਂ ਇੰਨੀ ਚਿੰਤਾ ਨਾ ਕਰੋ ਅੱਜ ਭਾਵੇਂ ਤੁਸੀਂ

ਕਿ ਝੋਪੜੀ ਵਿੱਚ ਰਹਿੰਦੇ ਹੋ ਪਰ ਜਦੋਂ ਅਸੀਂ ਆਵਾਂਗੇ ਉਦੋਂ ਤੁਹਾਡੇ ਪਰਿਵਾਰ ਮਹਿਲਾਂ ਵਰਗੀਆਂ ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਹੋਣਗੇ 40 ਦਾ ਕੀ 400 ਨੂੰ ਲੰਗਰ ਛਕਾਉਣਾ ਲੱਗਿਆ ਵੀ ਤੁਹਾਨੂੰ ਸੋਚਣਾ ਨਹੀਂ ਪਵੇਗਾ। ਇਹ ਸੁਣ ਕੇ ਉਹ ਬਜ਼ੁਰਗ ਹੈਰਾਨ ਹੋ ਗਿਆ ਅਤੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਮੇਰਾ ਬੁੱਢਾ ਸਰੀਰ ਹੁਣ ਭਰੋਸੇਯੋਗ ਨਹੀਂ ਰਿਹਾ ਇਹ ਕਦੀ ਵੀ ਸਾਥ ਛੱਡ ਸਕਦਾ ਹੈ ਤੁਸੀਂ ਕਦੋਂ ਆਵੋਗੇ ਮੇਰੇ ਜਿਉਂਦੇ ਜੀ ਤਾਂ ਆ ਜਾਓਗੇ ਨਾ ਗੁਰੂ ਰਾਮਦਾਸ ਜੀ ਫਰਮਾਏ ਨਹੀਂ ਬਜ਼ੁਰਗੋ ਜਦੋਂ ਅਸੀਂ ਤੁਹਾਡੇ ਵਿਹੜੇ ਚਰਨ ਪਾਵਾਂਗੇ ਉਦੋਂ ਨਾ ਤਾਂ ਤੁਸੀਂ ਇਸ ਦੁਨੀਆਂ ਤੇ ਹੋਵੋਗੇ ਅਤੇ ਨਾ ਹੀ ਇਸ ਸਰੀਰ ਨਾਲ ਅਸੀਂ ਰਹਾਂਗੇ ਅਸੀਂ ਨੌਵੇਂ ਗੁਰੂ ਦੇ ਜਾਮੇ ਵਿੱਚ ਉਸ ਸਮੇਂ ਤੁਹਾਡੇ ਘਰ ਚੰਨ ਪਾਵਾਂਗੇ ਜਦੋਂ ਚੌਥੀ ਪੀੜੀ ਵਿੱਚ ਇਲਾਕੇ ਦੇ ਵੱਡੇ ਵੱਡੇ ਅਮੀਰਾਂ ਵਿੱਚ ਤੁਹਾਡਾ ਨਾਮ ਆਉਂਦਾ ਹੋਵੇਗਾ ਤੁਹਾਡੇ ਵਪਾਰ ਵਿੱਚ ਹੀ ਕੰਮ ਕਰਕੇ

ਲੋਕਾਂ ਦੇ ਘਰ ਚੱਲਣਗੇ ਇਸ ਤੋਂ ਬਾਅਦ ਸਮਾਂ ਇਸੇ ਤਰ੍ਹਾਂ ਨਿਰੰਤਰ ਆਪਣੀ ਚਾਲ ਚੱਲਦਾ ਰਿਹਾ ਤੇ ਲਗਭਗ 8085 ਸਾਲਾਂ ਬਾਅਦ ਨੌਵੇਂ ਜਾਮੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਚੱਲ ਕੇ ਆਪਣੇ 30 ਕੁ ਸਿੱਖਾਂ ਸਮੇਤ ਉਸ ਚੜ੍ਹਾਈ ਕਰ ਚੁੱਕੇ ਬਜ਼ੁਰਗ ਦੇ ਪਿੰਡ ਆਲੂਵਾਲ ਪਹੁੰਚੇ ਸਨ। ਅੱਜ ਉਸ ਬਜ਼ੁਰਗ ਦੇ ਘਰ ਪੂਰੀਆਂ ਲਹਿਰਾਂ ਬਹਿਰਾਂ ਸਨ। ਇਲਾਕੇ ਵਿੱਚ ਉਹਨਾਂ ਦਾ ਚੰਗਾ ਵੱਡਾ ਕਾਰੋਬਾਰ ਹੈ। ਕਈ 100 ਕਿੱਲਿਆਂ ਦੇ ਵਿੱਚ

ਉਹਨਾਂ ਦੇ ਅੰਬ ਤੇ ਬੇਰਾਂ ਦੇ ਬਾਗ ਹਨ ਗੁਰੂ ਸਾਹਿਬ ਦੇ ਕਥਰਾ ਮੁਤਾਬਿਕ ਅੱਜ ਸੈਂਕੜੇ ਲੋਕਾਂ ਦਾ ਘਰ ਇਹਨਾਂ ਦੇ ਵਪਾਰ ਸਦਕਾ ਚੱਲਦਾ ਹੈ। ਇਸ ਤੋਂ ਇਲਾਵਾ ਇਹਨਾਂ ਦਾ ਸ਼ਾਹੂਕਾਰਾਂ ਦਾ ਵੀ ਕਾਫੀ ਤਗੜਾ ਵਪਾਰ ਹੈਗਾ ਹੁਣ ਉਸ ਬਜ਼ੁਰਗ ਦੇ ਪੜਪੋਤੇ ਇਹ ਵਪਾਰ ਸਾਂਭ ਰਹੇ ਸਨ ਪੀੜੀ ਦਰ ਪੀੜੀ ਗੁਰੂ ਸਾਹਿਬ ਦੇ ਕਹੇ ਉਹ ਬੋਲ ਇਸ ਨੌਜਵਾਨ ਦੇ ਦਿਲ ਵਿੱਚ ਵੱਸ ਚੁੱਕੇ ਸਨ। ਉਹ ਕਈ ਸਾਲਾਂ ਤੋਂ ਹਰ ਰੋਜ਼ ਗੁਰੂ ਸਾਹਿਬ ਦਾ ਰਾਹ ਤੱਕ ਰਿਹਾ ਸੀ ਪਰ ਅੱਜ ਜਦੋਂ ਕਿਸੇ ਨੌਕਰ ਨੇ ਨੌਵੇਂ ਗੁਰੂ ਸਾਹਿਬ ਦੇ ਪਿੰਡ ਆਉਣ ਦੀ ਗੱਲ ਦੱਸੀ ਤਾਂ ਇਸ ਨੌਜਵਾਨ ਦੇ ਚਾ ਦਾ ਕੋਈ ਟਿਕਾਣਾ ਨਾ ਰਿਹਾ ਤਾਂ ਉਹ ਤੁਰੰਤ ਗੁਰੂ ਸਾਹਿਬ ਨੂੰ ਪਿੰਡ ਦੀ ਹੱਦ ਤੋਂ ਆਪਣੇ ਘਰ ਲੈ ਆਇਆ ਹੁਣ ਇਹ ਪਰਿਵਾਰ ਇੱਕ ਸ਼ਾਨਦਾਰ ਪਾਣੀ ਦੇ ਜਹਾਜ਼ ਦੇ ਆਕਾਰ ਦੀ ਬਣੇ ਹਵੇਲੀ ਵਿੱਚ ਰਹਿੰਦਾ ਸੀ।

ਉਸ ਨੌਜਵਾਨ ਨੇ ਗੁਰੂ ਸਾਹਿਬ ਦੇ ਨਾਲ ਆਏ ਸਿੱਖਾਂ ਦੀ ਵੀ ਰੱਜ ਕੇ ਸੇਵਾ ਕੀਤੀ ਗੁਰੂ ਸਾਹਿਬ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਆਰਾਮ ਕੀਤਾ ਅਤੇ ਅਗਲੇ ਦਿਨ ਹਵੇਲੀ ਵਿੱਚ ਹੀ ਕੀਰਤਨ ਵੀ ਕੀਤਾ ਤੇ ਫਿਰ ਜਦੋਂ ਗੁਰੂ ਸਾਹਿਬ ਰਵਾਨਾ ਹੋਣ ਲੱਗੇ ਤਾਂ ਉਸ ਨੌਜਵਾਨ ਨੇ ਸੋਹਣਾ ਕੀਮਤੀ ਦੁਸ਼ਾਲਾ ਅਤੇ ਇੱਕ ਸੋਨੇ ਦੀਆਂ ਭਰੀਆਂ ਮੋਹਰਾਂ ਦਾ ਥਾਲ ਗੁਰੂ ਸਾਹਮਣੇ ਭੇਟ ਕੀਤਾ ਗੁਰੂ ਸਾਹਿਬ ਨੇ ਥਾਲ ਵਿੱਚੋਂ ਦੁਸ਼ਾਲਾ ਤਾਂ ਚੁੱਕ ਲਿਆ ਪਰ ਸੋਨੇ ਦੀਆਂ ਮੋਹਰਾਂ ਵਾਲੇ ਥਾਲ ਨੂੰ ਹੱਥ ਨਾਲ ਪਰੇ ਕਰ ਦਿੱਤਾ। ਅਤੇ ਕਹਿਣ ਲੱਗੇ ਇੰਨੀਆਂ ਕੁ ਮੋਹਰਾਂ ਨਾਲ ਕੀ ਬਣਦਾ ਹੈ ਸਾਨੂੰ ਹੋਰ ਮੋਹਰਾਂ ਚਾਹੀਦੀਆਂ ਹਨ ਤਾਂ ਉਸ ਨੌਜਵਾਨ ਨੇ ਅਰਜ਼ ਕੀਤੀ ਠੀਕ ਹੈ ਗੁਰੂ ਸਾਹਿਬ ਸਾਡੀ ਤਜੋਰੀ ਵਿੱਚ ਮੋਹਰਾਂ ਦਾ ਇੱਕ ਹੋਰ ਭਰਿਆ ਥਾਲ ਹੈ ਮੈਂ ਉਹ ਵੀ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਂਟ ਕਰ ਦਿੰਦਾ ਹਾਂ ਗੁਰੂ ਸਾਹਿਬ ਫਰਮਾਏ ਕਿ ਸਾਨੂੰ ਇੱਕ ਦੋ ਥਾਲ ਨਹੀਂ ਬਲਕਿ ਗੱਡਾ ਭਰ ਕੇ ਮੋਹਰਾ ਚਾਹੀਦੀਆਂ ਹਨ ਇਹ ਸੁਣ ਕੇ ਨੌਜਵਾਨ ਚੱਕਰਾਂ ਵਿੱਚ ਪੈ ਗਿਆ ਅਤੇ ਕਹਿਣ ਲੱਗਾ ਗੁਰੂ ਸਾਹਿਬ ਅੱਜ ਸਾਡੇ ਕੋਲ ਜੋ ਕੁਝ ਵੀ ਹੈ ਉਹ ਤੁਹਾਡਾ ਬਖਸ਼ਿਆ ਹੀ ਹੈ।

ਜੇ ਤੁਸੀਂ ਹੁਕਮ ਕਰੋ ਮੈਂ ਆਪਣਾ ਸਭ ਕੁਝ ਵੇਚ ਵੱਟ ਕੇ ਗੱਡਾ ਮੋਹਰਾਂ ਦਾ ਲਿਆ ਦਿੰਦਾ ਹਾਂ ਪਰ ਮਾਫ ਕਰਿਓ ਫਿਲਹਾਲ ਮੇਰੇ ਕੋਲ ਇਨੀਆਂ ਮੋਹਰਾਂ ਨਹੀਂ ਹਨ ਗੁਰੂ ਸਾਹਿਬ ਫਰਮਾਏ ਠੀਕ ਹੈ ਪੁੱਤਰਾ ਫਿਰ ਤੁਸੀਂ ਅੱਜ ਤੋਂ ਮੋਹਰਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿਓ ਜਦੋਂ ਸਾਨੂੰ ਲੋੜ ਹੋਵੇਗੀ ਅਸੀਂ ਗੱਡਾ ਭਰ ਕੇ ਤੁਹਾਡੇ ਤੋਂ ਮੋਹਰਾਂ ਦੀ ਸੇਵਾ ਲੈ ਲੈਣੀ ਹੈ। ਉਸ ਨੌਜਵਾਨ ਨੂੰ ਅਸੀਂ ਦੀਵਾਨ ਟੋਟਰ ਮਲ ਜੀ ਦੇ ਨਾਮ ਨਾਲ ਜਾਣਦੇ ਹਾਂ। ਅੱਗੇ ਦੇ ਇਤਿਹਾਸ ਨੂੰ ਬਹੁਤਾ ਤਾਂ ਅਸੀਂ ਸਭ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਕਦੋਂ ਅਤੇ ਕਿਵੇਂ ਦੀਵਾਨ ਟੋਡਰਮਲ ਜੀ ਤੋਂ ਇਹ ਗੰਡਾ ਭਰ ਕੇ ਸੋਨੇ ਦੀਆਂ ਮੋਹਰਾਂ ਦੀ ਸੇਵਾ ਲਈ ਸੀ। ਫਿਰ ਵੀ ਅਸੀਂ ਇਸ ਇਤਿਹਾਸ ਨੂੰ ਰਿਟੇਲ ਵਿੱਚ ਜਾਣਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਦੀਵਾਨ ਟੋਡਰ ਮੱਲ ਨੂੰ ਸ਼ਹੀਦੀ ਦੀ ਖਬਰ ਮਿਲੀ ਉਦੋਂ ਤੱਕ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਨੂੰ ਹਸਲਾ ਨਦੀ ਦੇ ਕਿਨਾਰੇ ਪਈਆਂ ਨੂੰ ਤਿੰਨ ਦਿਨ ਹੋ ਚੁੱਕੇ ਸਨ।

ਭਾਈ ਟੋਡਰਮੱਲ ਜੀ ਉਸ ਜਗ੍ਹਾ ਤੇ ਭੱਜ ਕੇ ਪਹੁੰਚੇ ਪਰ ਉੱਥੇ ਫੌਜੀਆਂ ਦਾ ਪਹਿਰਾ ਸੀ ਉਹਨਾਂ ਨੂੰ ਪਵਿੱਤਰ ਦੇਹਾਂ ਨੂੰ ਛੋਣ ਤੱਕ ਨਾ ਦਿੱਤਾ ਗਿਆ। ਕਿਉਂਕਿ ਵਜ਼ੀਰ ਖਾਂ ਦਾ ਹੁਕਮ ਸੀ ਕਿ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਤਾਂ ਜੋ ਜੰਗਲੀ ਜਾਨਵਰ ਇਹਨਾਂ ਪਵਿੱਤਰ ਦੇਹਾਂ ਦੀ ਬੇਅਦਬੀ ਕਰਨ ਕਿਉਂਕਿ ਭਾਈ ਟੋਡਰਮੱਲ ਜੀ ਦਾ ਰੁਤਬਾ ਇਲਾਕੇ ਵਿੱਚ ਕਾਫੀ ਉੱਚਾ ਸੀ। ਉਹਨਾਂ ਨੇ ਸਸਕਾਰ ਦੀ ਸੇਵਾ ਲੈਣ ਲਈ ਇਲਾਕੇ ਦੇ ਕਈ ਅਸੂਲਦਾਰਾਂ ਦੀਆਂ ਸਿਫਾਰਸ਼ਾਂ ਪਹੁੰਚ ਜਾਂਦੀਆਂ ਆਖਿਰਕਾਰ ਜਦੋਂ ਸੂਬੇ ਅਤੇ ਸੂਬੇ ਦੇ ਬਾਹਰੋਂ ਕਈ ਵੱਡੇ ਜਾਣਕਾਰ ਤੇ ਮੋਦਵਾਰ ਬੰਦਿਆਂ ਨੂੰ ਵਿੱਚ ਪਾਇਆ ਗਿਆ ਤਾਂ ਵਜ਼ੀਰ ਖਾਂ ਕੋਈ ਤੀਸਰਾ ਰਾਹ ਕੱਢਣ ਲਈ ਰਾਜ਼ੀ ਹੋ ਗਿਆ ਪਰ ਇਹ ਰਾਹ ਹੈ ਬੜਾ ਔਖਾ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਦੀਵਾਨ ਟੋਡਰਮਲ ਜੀ ਨੂੰ ਮੋਹਰਾਂ ਵਿਛਾ ਕੇ ਸਸਕਾਰ ਕਰਨ ਲਈ ਜਗ੍ਹਾ ਖਰੀਦਣ ਦੀ ਪੇਸ਼ਕਸ਼ ਕੀਤੀ ਗਈ

। ਦੀਵਾਨ ਜੀ ਉੰਝ ਤਾਂ ਬੜੇ ਅਮੀਰ ਸਨ ਪਰ ਲਗਭਗ 11 12 ਸਕੁਰ ਫਿੱਟ ਦੀ ਜਗ੍ਹਾ ਨੂੰ ਖੜੀਆਂ ਮੋਹਰਾਂ ਨਾਲ ਕਵਰ ਕਰਨ ਲਈ ਕਈ ਬੋਰੇ ਮੋਹਰਾਂ ਦੀ ਲੋੜ ਪੈਣੀ ਸੀ ਦੀਵਾਨ ਟੋਡਰ ਮੱਲ ਜੀ ਅਤੇ ਉਹਨਾਂ ਦੇ ਭਰਾ ਭਾਈ ਨਾਗਰਮਾਲ ਜੀ ਦੋਹਾਂ ਨੇ ਖੜੇ ਪੈਰ ਆਪਣਾ ਵਪਾਰ ਗੋਦਾਮ ਵਿੱਚ ਪਿਆ ਅਨਾਜ ਆਪਣੇ ਗਹਿਣੇ ਗੱਟੇ ਸੈਂਕੜੇ ਕਿਲਿਆਂ ਵਿੱਚ ਫੈਲਿਆ ਆਪਣਾ ਫਲਾਂ ਦਾ ਬਾਗ ਸਭ ਕੁਝ ਵਾਧੇ ਘਾਟੇ ਵਿੱਚ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਵੱਡੇ ਵੱਡੇ ਬੋਰੇ ਭਰ ਕੇ ਸੋਨੇ ਦੀਆਂ ਮੋਹਰਾਂ ਨੂੰ ਗੱਡੇ ਉੱਪਰ ਲਿਆਂਦਾ ਗਿਆ। ਹੁਣ ਇੱਕ ਪਾਸੇ ਵਜ਼ੀਰ ਖਾਂ ਕੁਰਸੀ ਡਾਹ ਕੇ ਬੈਠਾ ਹੈ ਅਤੇ ਭਾਈ ਟੋਡਰਮੱਲ ਜੀ ਤੇ ਭਾਈ ਨਾਗਰਮਾਲ ਜੀ ਮੋਹਰਾਂ ਤੇ ਮੋਹਰਾ ਜੋੜੀ ਜਾ ਰਹੇ ਸਨ। ਸਰੀਰ ਅਜੇ ਵੀ ਉਸੇ ਹੀ ਜਗ੍ਹਾ ਪਏ ਸਨ। ਉਸ ਸਮੇਂ ਤੱਕ ਵੀ ਸਰੀਰ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ ਗਿਆ। ਜਦੋਂ ਉਸ ਸਾਰੇ ਥਾਂ ਤੇ ਮੋਹਰਾ ਵਿਛਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੰਸਕਾਰ ਦੀ ਇਜਾਜ਼ਤ ਦਿੱਤੀ ਗਈ। ਵਜ਼ੀਰ ਖਾਂ ਦੇ ਨੌਕਰ ਮੋਹਰਾਂ ਇਕੱਠੀਆਂ ਕਰਕੇ ਲੈ ਗਏ। ਤੇ ਗੁਰੂ ਘਰ ਦੇ ਸੇਵਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਆਏ

ਇੱਥੇ ਸਸਕਾਰ ਵੇਲੇ ਦੀਵਾਨ ਟੋਡਰਮਲ ਜੀ ਦਾ ਪਰਿਵਾਰ ਅਤੇ ਭਾਈ ਮੋਦੀ ਰਾਮ ਮਹਿਰਾ ਜੀ ਤੇ ਉਹਨਾਂ ਦੀ ਮਾਤਾ ਜੀ ਮੌਜੂਦ ਸਨ। ਪਹਿਲਾਂ ਇਹਨਾਂ ਸਭ ਨੇ ਮਿਲ ਕੇ ਚੰਦਨ ਦੀਆਂ ਲੱਕੜਾਂ ਨਾਲ ਚਿਖਾ ਤਿਆਰ ਕੀਤੀ ਇਸ ਤੋਂ ਬਾਅਦ ਭਾਈ ਟੋਡਰਮਲ ਜੀ ਭਾਈ ਨਾਗਰਮਾਲ ਜੀ ਤੇ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਅੰਤਿਮ ਇਸ਼ਨਾਨ ਕਰਾਇਆ ਅਤੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਭਾਈ ਟੋਡਰ ਮੱਲ ਜੀ ਦੀ ਘਰਵਾਲੀ ਤੇ ਮੋਤੀਰਾਮ ਮਹਿਰਾ ਜੀ ਦੀ ਮਾਤਾ ਜੀ ਨੇ ਇਸ ਤੋਂ ਬਾਅਦ ਮਾਤਾ ਜੀ ਦੇ ਪਵਿੱਤਰ ਸਰੀਰ ਨੂੰ ਚਿਖਾ ਦੇ ਵਿਚਕਾਰ ਉੱਤੇ ਲੁਟਾਇਆ ਗਿਆ ਅਤੇ ਮਾਤਾ ਜੀ ਦੇ ਦੋਵੇਂ ਪਾਸੇ ਲੁਟਾਇਆ ਗਿਆ ਦੋਨੋਂ ਸਾਹਿਬਜ਼ਾਦਿਆਂ ਨੂੰ ਕਿਸੇ ਵੀ ਇਤਿਹਾਸ ਵਿੱਚ ਤਰੀਕ ਦਾ

ਸਾਹਿਬਜ਼ਾਦਿਆਂ ਨੂੰ ਕਿਸੇ ਵੀ ਇਤਿਹਾਸ ਵਿੱਚ ਤਰੀਕ ਦਾ ਸਰੋਤ ਨਹੀਂ ਮਿਲਦਾ ਸੰਸਕਾਰ ਤੋਂ ਬਾਅਦ ਵਿਭੂਤੀ ਨੂੰ ਅਲੱਗ ਘੜੇ ਵਿੱਚ ਪਾ ਲਿਆ ਗਿਆ ਅਤੇ ਕਿਉਂਕਿ ਇਹ ਥਾਂ ਕਾਨੂੰਨੀ ਰੂਪ ਵਿੱਚ ਦੀਵਾਨ ਜੀ ਨੇ ਖਰੀਦ ਲਈ ਸੀ ਇਹ ਪਵਿੱਤਰ ਦਾ ਕੜਾ ਉੱਥੇ ਥੜਾ ਬਣਾ ਕੇ ਉੱਥੇ ਹੀ ਸਥਾਪਿਤ ਕਰ ਦਿੱਤਾ ਗਿਆ। ਅਤੇ ਕੁਝ ਸਮੇਂ ਬਾਅਦ ਜਦੋਂ ਦੀਵਾਨ ਟੋਡਰ ਮੱਲ ਜੀ ਨੂੰ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਹੋਏ ਤਾਂ ਗੁਰੂ ਘਰ ਪ੍ਰਤੀ ਉਹਨਾਂ ਦਾ ਸਮਰਪਣ ਦੇ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਾਰ ਮੰਗਣ ਲਈ ਕਿਹਾ ਤਦ ਦੀਵਾਨ ਜੀ ਨੇ ਜੋ ਮੰਗਿਆ

ਉਹ ਸੁਣ ਕੇ ਆਲੇ ਦੁਆਲੇ ਦੇ ਸਾਰੀ ਸੰਗਤ ਹੈਰਾਨ ਰਹਿ ਗਈ। ਦੀਵਾਨ ਜੀ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਵਰਤਦੇ ਹੋ ਕਿ ਮੇਰਾ ਇਹ ਵੰਸ਼ ਇੱਥੇ ਹੀ ਮੁੱਕ ਜਾਵੇ। ਅੱਗੇ ਨਾ ਵਧੇ ਜਦ ਬਾਅਦ ਵਿੱਚ ਸਿੱਖਾਂ ਨੇ ਇਹ ਵਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਜਮੀਨ ਮੈਂ ਗੁਰੂ ਚਰਨਾਂ ਵਿੱਚ ਭੇਂਟ ਕੀਤੀ ਹ। ਮੈਂ ਨਹੀਂ ਚਾਹੁੰਦਾ ਕੱਲ ਨੂੰ ਮੇਰੇ ਪੁੱਤਰ ਜਾਂ ਮੇਰੀਆਂ ਅਗਲੀਆਂ ਪੀੜੀਆਂ ਵਿੱਚੋਂ ਕੋਈ ਆ ਕੇ ਦਾਅਵਾ ਕਰੇ ਕਿ ਇਹ ਜਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਤੇ ਅਸੀਂ ਇਸ ਦੇ ਮਾਲਕ ਦੇਖੋ ਕਿੰਨੀ ਮਹਾਨ ਸੋਚ ਸੀ ਗੁਰੂ ਦੇ ਮਹਾਨ ਸਿੱਖ ਦੀ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਹੋ ਸਕੇ ਤਾਂ ਇਸ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਏਗਾ। ਹੋਰ ਇਤਿਹਾਸਿਕ ਵੀਡੀਓ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ

Leave a Reply

Your email address will not be published. Required fields are marked *