ਵਿਸਾਖੀ ਕਿਉਂ ਮਨਾਈ ਜਾਂਦੀ ਹੈ ਇਸ ਦਾ ਸੰਪੂਰਨ ਇਤਿਹਾਸ ਦੇਖੋ

ਵਿਸਾਖੀ

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਸਾਖੀ ਦੇ ਬਾਰੇ ਆਓ ਦੋਸਤੋ ਗੱਲ ਕਰਦੇ ਹਾਂ ਸਰ ਤੋਂ ਪਹਿਲੇ ਕਿ ਵਿਸਾਖੀ ਸਿੱਖਾਂ ਦੇ ਵਿੱਚ ਕਦੋਂ ਤੋਂ ਮਨਾਉਣੀ ਸ਼ੁਰੂ ਹੋਈ ਜਦੋਂ ਇਤਿਹਾਸ ਵੱਲ ਝਾਤ ਮਾਰੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਪੰਜਾਬ ਦੀ ਧਰਤੀ ਦਾ ਸਬੰਧ ਸ਼ੁਰੂ ਤੋਂ ਹੀ ਕਿਸਾਨਾਂ ਅਤੇ ਕਿਰਤੀਆਂ ਦੇ ਨਾਲ ਰਿਹਾ ਹੈ ਅਤੇ ਕਿਸਾਨ ਆਪਣੀਆਂ ਫਸਲਾਂ ਨੂੰ ਵੱਢ ਵੇਚ ਕੇ ਹੀ ਵਿਹਲੇ ਹੁੰਦੇ ਸਨ। ਫਸਲਾਂ ਵੇਚਣ ਤੋਂ ਬਾਅਦ ਹੀ ਕਿਸਾਨਾਂ ਕੋਲ ਦਸਵੰਧ ਕੱਢਣ ਦੇ ਲਈ ਧਨ ਇਕੱਠਾ ਹੁੰਦਾ ਸੀ। ਇਸੇ ਕਰਕੇ ਗੁਰੂ ਸਾਹਿਬ ਸਾਲ ਦੇ ਵਿੱਚ ਦੋ ਵਾਰ ਵੱਡੇ ਦਰਬਾਰ ਲਗਾਉਂਦੇ ਹੁੰਦੇ ਸਨ। ਇੱਕ ਦਿਵਾਲੀ ਤੇ ਜਦੋਂ ਕਿਸਾਨ ਝੋਨੇ ਦੀ ਫਸਲ ਵੇਚ ਕੇ ਵਿਹਲੇ ਹੁੰਦੇ ਸਨ ਅਤੇ ਦੂਜਾ ਵਿਸਾਖੀ ਤੇ ਜਦੋਂ ਕਿਸਾਨ ਕਣਕ ਦੀ ਫਸਲ ਵੇਚ ਕੇ ਵਿਲੇ ਹੁੰਦੇ ਸਨ।

ਦੀਵਾਲੀ ਅਤੇ ਵਿਸਾਖੀ ਦੇ ਇਕੱਠ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਹੋਣੇ ਸ਼ੁਰੂ ਹੋ ਗਏ ਸਨ ਇਸੇ ਹੀ ਰੀਥ ਦੇ ਚਲਦਿਆਂ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਮੌਕੇ ਸੰਗਤਾਂ ਦਾ ਇਕੱਠ ਕਰਕੇ ਖਾਲਸਾ ਪੰਥ ਦੀ ਸਿਰਜਣਾਪ ਕਰਨ ਦਾ ਨਿਰਣਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਥਾਂ ਪਰ ਥਾਂ ਵਿਸਾਖੀ ਤੋਂ ਪਹਿਲਾਂ ਹੁਕਮਨਾਮੇ ਭੇਜ ਕੇ 1699 ਈਸਵੀ ਦੀ ਵਿਸਾਖੀ ਤੇ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਇਕੱਤਰ ਹੋਣ ਦਾ ਹੁਕਮ ਜਾਰੀ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪਾ ਕੇ ਸੰਗਤਾਂ ਭਾਰਤ ਦੇਸ਼ ਦੇ ਕੋਨੇ ਕੋਨੇ ਵਿੱਚੋਂ ਚੱਲ ਕੇ 13 ਅਪ੍ਰੈਲ ਸੰਨ 1699 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਈਆਂ ਆਓ ਦੋਸਤੋ ਹੁਣ ਅੱਗੇ ਗੱਲ ਕਰਦੇ ਹਾਂ

ਕਿ ਵਿਸਾਖੀ ਮਨਾਈ ਕਿਉਂ ਜਾਂਦੀ ਹੈ ਵਿਸਾਖੀ ਨੂੰ ਮਨਾਉਣ ਦੇ ਵੈਸੇ ਤੇ ਬਹੁਤ ਸਾਰੇ ਕਾਰਨ ਸਾਡੇ ਸਾਹਮਣੇ ਹਨ ਪਰ ਸਿੱਖਾਂ ਵਿੱਚ ਵਿਸਾਖੀ ਦੀ ਮਹੱਤਤਾ ਖੰਡੇ ਦੀ ਪਾਹੁਲ ਦੇ ਨਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਇੱਕ ਵੱਖਰਾ ਰੂਪ ਦੇਣ ਦੇ ਲਈ ਸਮਾਜ ਵਿੱਚ ਇੱਕ ਨਿਵੇਕਲੀ ਸਿੱਖ ਪ੍ਰਦਾਨ ਕਰਨ ਦੇ ਲਈ ਖੰਡੇ ਦੀ ਪਾਹੁਲ ਤਿਆਰ ਕਰਕੇ ਸਭ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਸੂਬਿਆਂ ਚੋਂ ਆਏ ਅਤੇ ਵੱਖੋ ਵੱਖਰੀਆਂ ਸੋ ਕਾਂਡ ਜਾਤਾਂ ਨਾਲ ਸਬੰਧ ਰੱਖਣ ਵਾਲੇ ਪੰਜ ਪਿਆਰਿਆਂ ਨੂੰ ਛਕਾਈ ਅਤੇ ਉਸ ਤੋਂ ਬਾਅਦ ਆਪ ਖੰਡੇ ਬਾਟੇ ਦੀ ਪਾਹੁਲ ਛਕੀ ਤੇ ਉਸ ਤੋਂ ਉਪਰੰਤ ਸਾਰੀ ਸੰਗਤ ਨੇ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਖੰਡੇ ਦੀ ਪਾਹੁਲ ਛੱਕ ਕੇ ਆਪਣੇ ਆਪ ਨੂੰ ਖਾਲਸਾ ਦਾ ਅਭਿਨ ਅੰਕ ਬਣਾਇਆ ਵਿਸਾਖੀ ਦੇ ਦਿਹਾੜੇ ਨੂੰ ਖਾਲਸੇ ਦਾ ਸਿਰਜਣਾ ਦਿਵਸ ਭਾਵ ਖਾਲਸੇ ਦਾ ਜਨਮ ਦਿਨ ਵੀ ਕਿਹਾ ਜਾਂਦਾ ਹੈ। ਸੋ ਦੋਸਤੋ ਹੁਣ ਅੱਗੇ ਗੱਲ ਕਰਦੇ ਹਾਂ ਖੰਡੇ ਬਾਟੇ ਦੀ ਪਾਹੁਲ ਦੇ ਨਾਲ ਜੁੜੇ ਹੋਏ ਗੁਰੂ ਸਾਹਿਬਾਨ ਦੇ ਕੋਈ ਜਰੂਰੀ ਹੁਕਮ ਖੰਡੇ ਦੀ ਪਾਹੁਲ ਛਕਣ ਦੇ ਨਾਲ ਗੁਰੂ ਜੀ ਵੱਲੋਂ ਸੰਗਤਾਂ ਲਈ ਕੁਝ ਜਰੂਰੀ ਹੁਕਮ ਸਨ।

ਜੋ ਇਸ ਪ੍ਰਕਾਰ ਹਨ ਗੁਰੂ ਜੀ ਨੇ ਕਿਹਾ ਕਿ ਹਰ ਸਿੱਖ ਮਰਦ ਆਪਣੇ ਨਾਮ ਨਾਲ ਸਿੰਘ ਲਫ਼ਜ਼ ਲਗਾਵੇ ਜਿਸ ਦਾ ਅਰਥ ਹੈ ਸ਼ੇਰ ਅਤੇ ਹਰ ਸਿੱਖ ਇਸਰੀ ਆਪਣੇ ਨਾਮ ਦੇ ਨਾਲ ਗੌਰ ਲਫਜ਼ ਲਗਾਵੇ ਜਿਸ ਦਾ ਅਰਥ ਹੈ ਰਾਜਕੁਮਾਰੀ ਇਸ ਦੇ ਨਾਲ ਹੀ ਗੁਰੂ ਜੀ ਨੇ ਹਰ ਸਿੱਖ ਲਈ ਪੰਜ ਕਕਾਰਾਂ ਦਾ ਧਾਰਨੀ ਹੋਣਾ ਲਾਜ਼ਮੀ ਕਰਾਰ ਦਿੱਤਾ। ਪੰਜ ਕ ਕਾਰ ਇਸ ਪ੍ਰਕਾਰ ਹਨ ਕੇਸ ਕੰਘਾ ਕਛਹਿਰਾ ਕਿਰਪਾਨ ਅਤੇ ਕੜਾ ਜਿਸ ਪ੍ਰਕਾਰ ਸਿੱਖ ਦਾ ਪੰਜ ਕਕਾਰਾਂ ਦਾ ਧਾਰਨੀ ਹੋਣਾ ਜਰੂਰੀ ਹੈ ਉਸੇ ਪ੍ਰਕਾਰ ਗੁਰੂ ਜੀ ਨੇ ਚਾਰ ਬਜਰ ਕੁਰਹਿਤਾਂ ਤੋਂ ਵੀ ਸਿੱਖ ਨੂੰ ਵਰਜਿਆ ਹੈ। ਸਿੱਖ ਨੇ ਭੁੱਲ ਕੇ ਵੀ ਇਹਨਾਂ ਭੁੱਲ ਕੇ ਵੀ ਇਹਨਾਂ ਚਾਰ ਕੁਰੈਤਾਂ ਦੇ ਨੇੜੇ ਨਹੀਂ ਜਾਣਾ ਜੋ ਇਸ ਪ੍ਰਕਾਰ ਹਨ ਕੇਸ ਕੱਟਣੇ ਕੇਸ ਸ਼੍ਰੋਮਣੀ ਕਕਾਰ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਲਈ ਕੇਸਾਧਾਰੀ ਰਹਿਣ ਦਾ ਹੁਕਮ ਸੀ। ਪੁੱਠਾ ਖਾਣਾ ਪੁੱਠਾ ਨਾ ਖਾਣ ਦਾ ਹੁਕਮ ਸਵੈਮਾਨਤਾ ਦਾ ਪ੍ਰਤੀਕ ਹੈ। ਗੈਰ ਸਿੱਖਾਂ ਨੂੰ ਕਲਮਾ ਪੜ੍ਹ ਕੇ ਤਿਆਰ ਕੀਤਾ ਪੁੱਠਾ ਮਾਸ ਖਾਣਾ ਪੈਂਦਾ ਸੀ

ਜੋ ਗੁਲਾਮੀ ਦੀ ਨਿਸ਼ਾਨੀ ਹੈ ਸਿੱਖ ਨੇ ਕਿਸੇ ਵੀ ਪ੍ਰਕਾਰ ਦਾ ਕਲਮਾ ਜਾਂ ਮੰਤਰ ਪੜ ਕੇ ਤਿਆਰ ਕੀਤਾ ਅਨਗ੍ਰਹਿਣ ਨਹੀਂ ਕਰਨਾ ਪਰ ਸੰਗ ਕਰਨਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖਾਂ ਨੂੰ ਐਸੀਆਂ ਕੁਰਹਿਤਾਂ ਤੋਂ ਵਰਜਿਆ ਗਿਆ ਸੀ ਜੋ ਮਨੁੱਖ ਨੂੰ ਸਮਾਜ ਵਿੱਚ ਨੀਵਾਂ ਸਾਬਤ ਕਰਨ ਤੰਬਾਕੂ ਦੀ ਵਰਤੋਂ ਨਸ਼ੇੜੀ ਮਨੁੱਖ ਦੀ ਸੁਰਤ ਕਾਇਮ ਨਾ ਰਹਿਣ ਕਾਰਨ ਉਸ ਨੂੰ ਚੰਗੇ ਮਾੜੇ ਦੀ ਸਮਝ ਨਹੀਂ ਲੱਗਦੀ ਜਿਸ ਕਾਰਨ ਉਹ ਸਮਾਜ ਵਿੱਚ ਨਿਖਿਧ ਗਿਣਿਆ ਜਾਣ ਲੱਗਦਾ ਹੈ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਇਹਨਾਂ ਵਸਤਾਂ ਨੂੰ ਵਰਤਣ ਤੋਂ ਰੋਕਿਆ ਹੈ ਆਓ ਦੋਸਤੋ ਅੱਗੇ ਗੱਲ ਕਰਦੇ ਹਾਂ ਵਿਸਾਖੀ ਦੇ ਦਿਹਾੜੇ ਨਾਲ ਜੁੜੀਆਂ ਸਿੱਖ ਇਤਿਹਾਸ ਦੀਆਂ ਕੁਝ ਮਹਾਨ ਘਟਨਾਵਾਂ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਵੈਸਾਖ ਦੇ ਪਾਵਨ ਮਹੀਨੇ ਦੇ ਵਿੱਚ ਆਉਂਦਾ ਹੈ। ਵੈਸਾਖੀ ਦੇ ਪਾਵਨ ਸਮੇਂ ਹੀ ਗੁਰੂ ਅਮਰਦਾਸ ਜੀ ਨੇ 1539 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲਾ ਕਰਨ ਦੀ ਰੀਤ ਤੋਰੀ ਸੀ। ਅਤੇ ਜਾਤ ਪਾਤ ਦੀ ਪ੍ਰਥਾ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਜੀ ਨੇ ਲੰਗਰ ਪ੍ਰਥਾ ਨੂੰ ਵਿਸ਼ੇਸ਼ ਰੂਪ ਦੇ ਵਿੱਚ ਲਾਗੂ ਕੀਤਾ ਸੀ। 13 ਅਪ੍ਰੈਲ 1919 ਈਸਵੀ ਵਿੱਚ ਵੈਸਾਖੀ ਵਾਲੇ ਦਿਨ ਹੀ ਜਲਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ

ਇਹ ਅੱਖਰਾਂ ਦੇ ਨਾਲ ਉਤਰਿਆ ਹੈ ਇਸ ਖੂਨੀ ਸਾਕੇ ਦਾ ਬਦਲਾ ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ ਵਿਸਾਖੀ ਵਾਲੇ ਦਿਨ ਹੀ ਸਿੱਖ ਇਤਿਹਾਸ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵੀ ਜੁੜੀ ਹੋਈ ਹੈ। ਵੈਸਾਖੀ ਵਾਲੇ ਦਿਨ ਹੀ ਨਿਰੰਕਾਰੀਆਂ ਵੱਲੋਂ 1978 ਈਸਵੀ ਵਿੱਚ ਅੰਮ੍ਰਿਤਸਰ ਵਿੱਚ 13 ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਅਤੇ ਮਹਾਨਤਾ ਨੂੰ ਕਾਇਮ ਰੱਖਣ ਦੇ ਲਈ ਅੰਮ੍ਰਿਤਸਰ ਵਿਖੇ ਜਾਂਦੇ ਹਨ ਦੋਸਤੋ ਨਿਰੰਕਾਰੀਆਂ ਅਤੇ ਗੁਰੂ ਡਮ ਦਾ ਵਿਸਥਾਰ ਪੂਰਵਕ ਇਤਿਹਾਸ ਅਸੀਂ ਵੀਡੀਓ ਦੇ ਰਾਹੀਂ ਆਉਣ ਵਾਲੇ ਸਮੇਂ ਵਿੱਚ ਲੈ ਕੇ ਆਪ ਜੀਆਂ ਦੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਅੱਗੇ ਗੱਲ ਕਰਦੇ ਹਾਂ ਸਿੱਖ ਨੇ ਜਿਸ ਪ੍ਰਕਾਰ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਬਾਹਰੀ ਦਿਖ ਦੁਨੀਆਂ ਨਾਲੋਂ ਵੱਖਰੀ ਬਣਾਉਣੀ ਹੈ

ਉਸੇ ਤਰ੍ਹਾਂ ਗੁਰਬਾਣੀ ਨੂੰ ਜੀਵਨ ਵਿੱਚ ਵਸਾ ਕੇ ਸਮਾਜ ਨਾਲੋਂ ਵੱਖਰਾ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿਉਂਕਿ ਗੁਰਬਾਣੀ ਦਾ ਵਾਕ ਹੈ ਦਿਲੋਂ ਮੁਹੱਬਤ ਜਿਨ ਸੇਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕਚਿਆ ਕੇਵਲ ਬਾਹਰੀ ਦਿੱਖ ਧਾਰਨ ਕਰਨਾ ਖੁਦ ਦੇ ਉੱਤੇ ਸ਼ੇਰ ਦੀ ਖਲ ਪਾਉਣਾ ਹੈ। ਅੰਦਰਲੀ ਅਤੇ ਬਾਹਰੀ ਦਿੱਖ ਮਿਲ ਕੇ ਸੰਪੂਰਨ ਰਹਿਤ ਬਣਦੀ ਹੈ ਐਸੀ ਰਹਿਤ ਰੱਖਣ ਵਾਲਾ ਹੀ ਗੁਰੂ ਨੂੰ ਪਿਆਰਾ ਲੱਗਦਾ ਹੈ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਦੇ ਸ਼ਬਦ ਹਨ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਾਹੁਲ ਛਕੇ ਸੇਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ ਸੋ ਬਹੁਤ ਇਦਾਂ ਦੇ ਸਿੱਖ ਹਨ ਜੋ ਖੰਡੇ ਦੀ ਪਾਹੁਲ ਲੈ ਕੇ ਵੀ ਬਹੁਤ ਸਾਰੇ ਦੇਹਧਾਰੀ ਦੰਬੀਆਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਬੈਠੇ ਹੁੰਦੇ ਹਨ। ਇੱਕ ਗੁਰੂ ਤੇ ਭਰੋਸਾ ਨਾਂ ਰੱਖ ਕੇ ਧਾਗੇ ਟੂਣੇ ਅਤੇ ਤਬੀਤਾਂ ਤੇ ਉੱਪਰ ਭਰੋਸਾ ਰੱਖਦੇ ਹਨ ਐਸੇ ਮਨੁੱਖ ਕਦੇ ਵੀ ਗੁਰੂ ਦੇ ਨੇੜੇ ਨਹੀਂ ਹੋ ਸਕਦੇ ਸੋ ਦੋਸਤੋ ਇਹ ਸੀ ਵੈਸਾਖੀ ਬਾਰੇ ਮਹੱਤਵਪੂਰਨ ਜਾਣਕਾਰੀ ਜੋ ਅਸੀਂ ਇਤਿਹਾਸਿਕ ਤੱਥਾਂ ਨੂੰ ਵਾਚ ਕੇ ਨਿਚੋੜ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ

Leave a Reply

Your email address will not be published. Required fields are marked *