ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਈ ਮਨੀ ਸਿੰਘ ਜੀ ਬੜੇ ਸੰਤ ਲੋਕ ਸਨ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਸਨ ਭਾਈ ਮਨੀ ਸਿੰਘ ਜੀ ਨੇ ਸਿੱਖੀ ਸਾਬਤ ਰੱਖੀ ਹੈ ਅਤੇ ਮਹਾਨ ਸ਼ਹੀਦੀ ਦੀ ਪਦਵੀ ਲਈ ਹੈ। ਸ਼ਹੀਦਾਂ ਦੇ ਸਰਦਾਰ ਬਣੇ ਹਨ ਭਾਈ ਮਨੀ ਸਿੰਘ ਜੀ ਬੜੇ ਸਹਿਨਸ਼ੀਲ ਦੂਸਰੇ ਦੀ ਵਧੀਕੀ ਨੂੰ ਸਹਾਰਨ ਵਾਲੇ ਸ਼ਾਂਤਮਈ ਅਤੇ ਦਿਲ ਦੇ ਸੂਰਮੇ ਸਨ ਉਹ ਕਿਸੇ ਦਾ ਡਰ ਵੀ ਨਹੀਂ ਸੀ ਮੰਨਦੇ ਉਹਨਾਂ ਨੇ ਆਪਣੇ ਬੁੱਧੀ ਨੂੰ ਸਤਿਗੁਰਾਂ ਦੀ ਬਾਣੀ ਅਨੁਸਾਰ ਢਾਲਿਆ ਹੋਇਆ ਸੀ ਭਾਈ ਮਨੀ ਸਿੰਘ ਜੀ ਨਿਰਮਲੇ ਸੰਤਾਂ ਦੇ ਭੇਸ ਵਿੱਚ ਰਹਿੰਦੇ ਸਨ
ਅਸਲ ਵਿੱਚ ਨਿਰਮਲੇ ਸੰਤਾਂ ਦੀ ਪ੍ਰਣਾਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਕਸਾਲੀ ਅਰਥ ਚੱਲੇ ਹੀ ਭਾਈ ਮਨੀ ਸਿੰਘ ਜੀ ਤੋਂ ਸਨ ਭਾਈ ਸਾਹਿਬ ਸਾਰੇ ਕੱਪੜੇ ਸਫੇਦ ਪਹਿਨਿਆ ਕਰਦੇ ਸਨ ਭਾਈ ਸਾਹਿਬ ਜੀ ਕੋਲ ਹਰ ਵੇਲੇ 1520 ਹਿੰਦੂ ਸਿੱਖ ਸਾਂਤ ਤੇ ਮੁਸਲਮਾਨ ਫਕੀਰ ਟਿਕੇ ਰਹਿੰਦੇ ਸਨ ਆਪ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੰਗਤਾਂ ਨੂੰ ਸਮਝਾਉਂਦੇ ਰਹਿੰਦੇ ਸਨ। ਗੁਰੂ ਕਾ ਲੰਗਰ ਹਰ ਵਕਤ ਵੇਲੇ ਹਰ ਵਿਅਕਤੀ ਲਈ ਵਰਤਦਾ ਰਹਿੰਦਾ ਸੀ ਇਹਨਾਂ ਕਾਰਨਾਂ ਕਰਕੇ ਹੀ ਹਾਕਮ ਭਾਈ ਸਾਹਿਬ ਨੂੰ ਸਭ ਦਾ ਸਾਂਝਾ ਫਕੀਰ ਸਮਝਦੇ ਅਤੇ ਕੁਝ ਨਹੀਂ ਸਨ ਕਹਿੰਦੇ ਭਾਈ ਮਨੀ ਸਿੰਘ ਜੀ ਜਿਹੜੀ ਗੱਲ ਤੇ ਅੜ ਜਾਂਦੇ ਸੀ ਉਹ ਕਰਕੇ ਹੀ ਛੱਡਦੇ ਸੀ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਜਿੱਦੀ ਵੀ ਸਨ ਸਿੱਖ ਇਤਿਹਾਸ ਦੇ ਪ੍ਰਸਿੱਧ ਲਿਖਾਰੀ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪੜੋਤਰੇ ਸਨ ਗਿਆਨੀ ਜੀ ਭਾਈ ਸਾਹਿਬ ਜੀ ਦੀ ਸਾਖੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਲਿਖਦੇ ਹਨ ਗੁਰੂ ਤੇਗ ਬਹਾਦਰ ਜੀ ਪਿੰਡ ਅਕੋਈ ਉਤਰੇ ਹੋਏ ਸਨ ਸ਼ਹਿਰ ਸੁਨਾਮ ਦੇ ਕੋਲ ਉੱਥੇ ਦਾ ਇੱਕ ਸਿੱਖ ਭਾਈ ਕੱਲਾ ਆਪਣੇ ਪੁੱਤਰਾਂ ਮਨੀਆ ਅਤੇ ਨਗਾਹੀਆ ਸਣੇ ਗੁਰੂ ਜੀ ਨੂੰ ਮੱਥਾ ਟੇਕਣ ਆਇਆ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੀ ਪਟਨੇ ਸਾਹਿਬ ਤੋਂ ਅਨੰਦਪੁਰ ਆਏ ਤਾਂ ਭਾਈ ਕੱਲਾ ਆਪਣੇ ਪੁੱਤਰ ਮੰਨੀਏ ਨੂੰ ਗੁਰੂ ਸਾਹਿਬ ਪਾਸ ਸੌਂਪ ਆਇਆ ਦੀ ਉਮਰ ਉਸ ਵੇਲੇ ਸਤ ਕੁ ਸਾਲ ਦੀ ਸੀ ਭਾਵ ਦਸਮੇਸ਼ ਜੀ ਤੋਂ ਦੋ ਸਾਲ ਵੱਡੀ ਭਾਈ ਮਨੀਆ ਹਜੂਰ ਦਾ ਬਾਲ ਸਿਖਾਈ ਸੀ ਜਦੋਂ ਗੁਰੂ ਜੀ ਨੇ ਖਾਲਸੇ ਦੀ ਰਚਨਾ ਕੀਤੀ ਭਾਈ ਮਨੀਆ ਵੀ ਅੰਮ੍ਰਿਤ ਛੱਕ ਕੇ ਮਨੀ ਸਿੰਘ ਬਣ ਗਿਆ ਜਦੋਂ ਅਨੰਦਪੁਰ ਸਾਹਿਬ ਛੱਡਿਆ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨਾਲ ਦਿੱਲੀ ਚਲੇ ਗਏ ਮੁਕਤਸਰ ਯੁੱਧ ਪਿੱਛੋਂ ਮਾਤਾ ਸਾਹਿਬ ਦੇਵਾ ਨਾਲ ਭਾਈ ਮਨੀ ਸਿੰਘ ਜੀ ਗੁਰੂ ਮਹਾਰਾਜ ਨੂੰ ਦਮਦਮੇ ਸਾਹਿਬ ਆ ਕੇ ਮਿਲੇ ਹਜ਼ੂਰ ਨਦੇੜ ਨੂੰ ਗਏ ਤਾਂ ਮਨੀ ਸਿੰਘ ਵੀ ਨਾਲ ਹੀ ਗਏ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਦੇਵਾ ਨਾਲ ਦਿੱਲੀ ਆ ਗਏ 1729 ਈਸਵੀ ਵਿੱਚ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯਤ ਕਰਕੇ ਤੱਤ ਖਾਲਸੇ ਤੇ ਬੰਦਈਆਂ ਦਾ ਝਗੜਾ ਨਿਬੇੜਨ ਵਾਸਤੇ ਭੇਜਿਆ
ਉਸ ਸਮੇਂ ਤੋਂ ਸ਼ਹੀਦੀ ਤੱਕ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਮਰਿਆਦਾ ਆਪ ਤੋਂ ਹੀ ਚੱਲੀ ਹੈ ਇੱਕ ਵਾਰ ਆਪ ਜੀ ਦੇ ਭਰਾ ਨਿਗਾਹੀਆ ਸਿੰਘ ਸਣੇ ਪਰਿਵਾਰ ਅੰਮ੍ਰਿਤਸਰ ਆਇਆ ਉਸਦੇ ਸੱਤਾਂ ਪੁੱਤਰਾਂ ਨੇ ਮਨੀ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਪਹਿਲੇ ਤਿੰਨੇ ਤਾਂ ਭਾਈ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਹੀ ਰਹੇ ਤੇ ਬਾਕੀ ਚਾਰੇ ਆਪਣੇ ਪਿਤਾ ਨਾਲ ਵਾਪਸ ਪਿੰਡ ਚਲੇ ਗਏ ਪਿੱਛੋਂ ਥਰਾਜ ਸਿੰਘ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਰਲ ਗਿਆ ਤੇ ਦਰਗਾਹਾ ਸਿੰਘ ਅੰਤ ਸਮੇਂ ਤੱਕ ਭਾਈ ਮਨੀ ਸਿੰਘ ਜੀ ਦੀ ਸੇਵਾ ਵਿੱਚ ਰਿਹਾ ਦੀਵਾਨ ਲਖਪਤ ਰਾਏ ਨੂੰ ਸੂਬੇਦਾਰ ਨੇ ਅੰਮ੍ਰਿਤਸਰ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ ਉਹਨੇ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਸੁਟਾ ਕੇ ਬਹੁਤ ਸਾਰਾ ਕੂੜ ਦਿੱਤਾ ਦੀਵਾਨ ਲਖਪਤ ਰਾਏ ਤੇ ਕਾਜੀ ਅਬਦੁਲ ਰਜਾਕ ਦੇ ਕਰੜੇ ਪ੍ਰਬੰਧ ਦੇ ਕਾਰਨ ਸਿੰਘਾਂ ਦਾ ਅੰਮ੍ਰਿਤਸਰ ਆਉਣਾ ਜਾਣਾ ਅਸਲੋਂ ਬੰਦ ਹੋ ਗਿਆ ਸੀ ਭਾਈ ਮਨੀ ਸਿੰਘ ਜੀ ਦੀ ਆਤਮਾ ਨੂੰ ਇਹ ਦੁੱਖ ਅਸੈ ਹੋ ਰਿਹਾ ਸੀ
ਉਹਨਾਂ ਦੇ ਦਿਲ ਦੀ ਰੀਜ ਸੀ ਕਿ ਕਿਸੇ ਬਹਾਨੇ ਅੰਮ੍ਰਿਤਸਰ ਵਿੱਚ ਪੰਥ ਦਾ ਇਕੱਠ ਕੀਤਾ ਜਾਵੇ ਇਸ ਕਾਰਜ ਵਾਸਤੇ ਉਹਨਾਂ ਨੇ ਅੰਮ੍ਰਿਤਸਰ ਦੇ ਹਾਕਮ ਕਾਜੀ ਅਬਦੁਲ ਰਜਾਕ ਨਾਲ ਮਿਲਾਪ ਕੀਤਾ ਫੈਸਲਾ ਇਹ ਹੋਇਆ ਕਿ ਭਾਈ ਮਨੀ ਸਿੰਘ ਜੀ ਦੀਪਮਾਲਾ ਦਾ ਮੇਲਾ ਕਰਨ ਬਦਲੇ 5 ਹਜਾਰ ਰੁਪਏ ਠੇਕੇ ਵਜੋਂ ਸਰਕਾਰ ਨੂੰ ਦੇ ਦੇਣ ਤੇ 2000 ਵੱਡੀ ਵਜੋਂ ਕਾਜੀ ਅਬਦੁਲ ਰਜਾਕ ਨੂੰ ਦਸ ਦਿਨ ਮੇਲਾ ਹੋਣਾ ਨਿਯਤ ਹੋਇਆ ਇਹ ਵੀ ਫੈਸਲਾ ਹੋਇਆ ਕਿ ਸਿੰਘਾਂ ਦੇ ਅੰਮ੍ਰਿਤਸਰ ਆਉਣ ਉੱਤੇ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੋਵੇਗੀ ਭਾਈ ਸਾਹਿਬ ਜੀ ਦਾ ਖਿਆਲ ਸੀ ਕਿ ਬੇਅੰਤ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਲੋੜ ਅਨੁਸਾਰ ਚੜਾਵਾ ਵੀ ਆ ਜਾਵੇਗਾ ਸੋ 7 ਹਜਾਰ ਅਗੰਮ ਦੇ ਕੇ ਬਚੇ ਚੜਾਵੇ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਉਹਨਾਂ ਦੂਰ ਨੇੜੇ ਸੰਗਤਾਂ ਤੇ ਜਥਿਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਉਧਰ ਉੱਥੇ ਵਸਣ ਵਾਲੇ ਸੰਤਾਂ ਤੇ ਹੋਰ ਸ਼ਰਧਾਲੂਆਂ ਨੇ ਸਰੋਵਰ ਵਿੱਚੋਂ ਮਿੱਟੀ ਕੱਢ ਕੇ ਖੂਹ ਜਲਾ ਕੇ ਪਾਣੀ ਭਰ ਦਿੱਤਾ।
ਮੇਲੇ ਦੀ ਤਿਆਰੀ ਬੜੇ ਉਤਸ਼ਾਹ ਨਾਲ ਹੋਣ ਲੱਗੀ ਲਾਹੌਰ ਦੇ ਹਾਕਮਾਂ ਦੀ ਨੀਅਤ ਬਦਲ ਗਈ ਉਹਨਾਂ ਨੂੰ ਇਹ ਬੁਰੀ ਸੋਚ ਸੁੱਚੀ ਕਿ ਮੇਲੇ ਉੱਤੇ ਸਾਰੇ ਸਿੰਘ ਸਰਦਾਰ ਇਕੱਠੇ ਹੋਣਗੇ ਕਿਉਂ ਨਾ ਸਾਰਿਆਂ ਨੂੰ ਇਥੋਂ ਫੜ ਕੇ ਦਿੱਲੀ ਭੇਜ ਦਿੱਤਾ ਜਾਵੇ ਸੋ ਉਹਨਾਂ ਮੇਲੇ ਦਾ ਪ੍ਰਬੰਧ ਕਰਨ ਦੇ ਬਹਾਨੇ ਲੋੜ ਤੋਂ ਕਿਤੇ ਵੱਧ ਫੌਜ ਅੰਮ੍ਰਿਤਸਰ ਭੇਜ ਦਿੱਤੀ ਫੌਜ ਦੀ ਬਹੁਤ ਗਿਣਤੀ ਤੇ ਨਵੇਂ ਆਏ ਅਫਸਰਾਂ ਦੇ ਰੰਗ ਢੰਗ ਤੋਂ ਆਏ ਅਫਸਰਾਂ ਦੇ ਰੰਗ ਢੰਗ ਤੋਂ ਭਾਈ ਮਨੀ ਸਿੰਘ ਜੀ ਅਸਲੀ ਗੱਲ ਸਮਝ ਗਏ ਉਹਨਾਂ ਸਭ ਚਥਿਆ ਤੇ ਇਲਾਕਿਆਂ ਵਿੱਚ ਵੇਰਵੇ ਲਿਖੇ ਮੋੜਵੀਆਂ ਚਿੱਠੀਆਂ ਲਿਖ ਭੇਜੀਆਂ ਕਿ ਸੰਗਤਾਂ ਨਾ ਆਉਣ ਸੋ ਸੰਗਤਾਂ ਨਾ ਆਈਆਂ ਤੇ ਨਾ ਹੀ ਮੇਲਾ ਲੱਗਾ ਕੇਵਲ ਥੋੜੇ ਜਿਹੇ ਉਦਾਸੀ ਨਿਰਮਲੇ ਸੰਤ ਤੇ ਮੁਸਲਮਾਨ ਸੂਫੀ ਫਕੀਰ ਹੀ ਇਕੱਠੇ ਹੋਏ ਦੀਪਮਾਲਾ ਦੇ ਦਿਨ ਗੁਜਰ ਗਏ ਤਾਂ ਹਾਕਮਾਂ ਨੇ ਭਾਈ ਸਾਹਿਬ ਜੀ ਤੋਂ ਠੇਕੇਦਾਰ ਰੁਪਆ ਮੰਗਿਆ ਭਾਈ ਸਾਹਿਬ ਜੀ ਨੇ ਖਰੀ ਖਰੀ ਕਹਿ ਸੁਣਾਈ ਕਿ ਤੁਸਾਂ ਆਪ ਹੀ ਬੇਲੋੜੀ ਫੌਜ ਭੇਜ ਕੇ ਮੇਲਾ ਲਗਣੋ ਹਟਾ ਦਿੱਤਾ।
ਇਸ ਵਾਸਤੇ ਚੜਾਵਾ ਹੀ ਨਹੀਂ ਆਇਆ ਤਾਂ ਅਸੀਂ ਠੇਕਾ ਕਿੱਥੋਂ ਤਾਰੀਏ ਅੰਤ ਲਾਹੌਰ ਦੇ ਹਾਕਮ ਨਾਲ ਦੀਵਾਨ ਲਖਪਤ ਰਾਏ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਕੈਦ ਕਰਕੇ ਲਾਹੌਰ ਦੇ ਸੂਬੇਦਾਰ ਦੇ ਸਾਹਮਣੇ ਪੇਸ਼ ਕੀਤਾ ਇਹ ਘਟਨਾ 1738 ਈਸਵੀ ਦੀ ਹੈ ਭਾਈ ਮਨੀ ਸਿੰਘ ਜੀ ਸੂਬੇਦਾਰ ਖਾਨ ਬਹਾਦਰ ਦੇ ਸਾਹਮਣੇ ਪੇਸ਼ ਕੀਤੇ ਗਏ ਭਾਈ ਸਾਹਿਬ ਜੀ ਨੇ ਠੇਕੇ ਦੀ ਰਕਮ ਤਾਰਨ ਤੋਂ ਅਸਮਰਥਾ ਪ੍ਰਗਟ ਕੀਤੀ ਤੇ ਮੇਲਾ ਨਾ ਲੱਗਣ ਦਾ ਕਾਰਨ ਸਰਕਾਰ ਦੇ ਸਿਰ ਹੀ ਥਾਪਿਆ ਤਾਂ ਨਵਾਬ ਨੇ ਹੁਕਮ ਦਿੱਤਾ ਕਿ ਜਾਂ ਮੁਸਲਮਾਨ ਹੋਣਾ ਪ੍ਰਵਾਨ ਕਰੋ ਜਾਂ ਕਤਲ ਹੋਣ ਲਈ ਤਿਆਰ ਹੋਵੋ ਭਾਈ ਸਾਹਿਬ ਨੇ ਉੱਤਰ ਦਿੱਤਾ ਖਾਨ ਬਹਾਦਰ ਅੱਗੇ ਕਦੇ ਕਿਸੇ ਸਿੱਖ ਨੇ ਧਰਮ ਤਿਆਗਿਆ ਹੈ ਤਾਂ ਮੇਰੇ ਉੱਤੇ ਵੀ ਇਹ ਸਵਾਲ ਕਰ ਲੈਂਦੇ ਸਿੱਖ ਧਰਮ ਤਿਆਗਣ ਨਾਲੋਂ ਜਾਨ ਦੇਣਾ ਚੰਗਾ ਸਮਝਦਾ ਹੈ ਖਾਲਸਾ ਹਾਜ਼ਰ ਹੈ ਭਾਈ ਮਨੀ ਸਿੰਘ ਜੀ ਨੇ ਕਿਹਾ ਅਸੀਂ ਸਿੱਖੀ ਸਿਦਕ ਕਿਉਂ ਛੱਡ ਦਈਏ ਇਹ ਇੱਕ ਜਨਮ ਤਾਂ ਕੀ ਮੈਂ ਜਿੰਨੇ ਵੀ ਜਨਮ ਲਵਾਂ ਸਾਰੇ ਸਿੱਖ ਧਰਮ ਲਈ ਵਾਰਨ ਲਈ ਤਿਆਰ ਹਾਂ।
ਮੈਂ ਜਦੋਂ ਵੀ ਮਰਾਂ ਸਿੱਖ ਹੀ ਮਰਾਂ ਕੋਲ ਬੈਠੇ ਕਾਜ਼ੀ ਤੋਂ ਪੁੱਛਿਆ ਗਿਆ ਤਾਂ ਉਹਨੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟਣ ਦਾ ਫਤਵਾ ਲਿਖ ਦਿੱਤਾ। ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹਨਾਂ ਠੇਕਾ ਤਾਰਨ ਵਾਸਤੇ ਰਕਮ ਇਕੱਠੀ ਕੀਤੀ ਉਹਨਾਂ ਭਾਈ ਸਾਹਿਬ ਨੂੰ ਪੁੱਛਿਆ ਤਾਂ ਉਹਨਾਂ ਨੇ ਇਸ ਤਰ੍ਹਾਂ ਜਾਨ ਬਚਾਉਣ ਤੋਂ ਇਨਕਾਰ ਕਰ ਦਿੱਤਾ ਅੰਤ ਨਾ ਖਾਸ ਚੌਂਕ ਵਿੱਚ ਇਹ ਖੂਨੀ ਨਾਟਕ ਖੇਡਿਆ ਗਿਆ ਜਦੋਂ ਜਲਾਦ ਤਲਵਾਰ ਦਾ ਵਾਰ ਗੁਡ ਉੱਤੇ ਕਰਨ ਲੱਗਾ ਤਾਂ ਭਾਈ ਸਾਹਿਬ ਨੇ ਉਸ ਨੂੰ ਇਸ ਕਾਲੀ ਕਰਨ ਤੋਂ ਵਰਜਿਆ ਤੇ ਕਿਹਾ ਆਪਣੇ ਮਾਲਕ ਦਾ ਹੁਕਮ ਪੂਰਾ ਕਰ ਤੈਨੂੰ ਬੰਦ ਬੰਦ ਕੱਟਣ ਦੀ ਆਗਿਆ ਹੈ ਤੂੰ ਵੇਖਦਾ ਨਹੀਂ ਕਿ ਗੁੱਟ ਤੋਂ ਅੱਗੇ ਇਕ ਉਂਗਲ ਦੀ ਤਿੰਨ ਤਿੰਨ ਜੋੜ ਹਨ ਸੋ ਤੂੰ ਹਰ ਇੱਕ ਜੋੜ ਵੱਖ ਵੱਖ ਕਰਨਾ ਹੈ ਇਸ ਤਰਹਾਂ ਭਾਈ ਮਨੀ ਸਿੰਘ ਜੀ ਨੇ ਜਲਾਦ ਨੂੰ ਕਹਿ ਕੇ ਉਂਗਲ ਦਾ ਪੋਟਾ ਪੋਟਾ ਕਟਵਾਇਆ ਫਿਰ ਗੁੱਟ ਕਟਵਾਇਆ ਫਿਰ ਭਾਈ ਸਿੰਘ ਜੀ ਨੇ ਕੋਹਣੀ ਕੱਟਣ ਵਾਸਤੇ ਇਸ਼ਾਰਾ ਕੀਤਾ ਜਦੋਂ ਦੋਵੇਂ ਬਾਵਾਂ ਕੱਟੀਆਂ ਗਈਆਂ
ਤਾਂ ਭਾਈ ਮਨੀ ਸਿੰਘ ਜੀ ਨੇ ਆਪ ਕਹਿ ਕੇ ਪੈਰ ਦਾ ਪੋਟਾ ਪੋਟਾ ਕਟਵਾਇਆ ਜਲਾਦ ਇਸ ਅਸਚਰਜ ਖੇਡ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾਉਂਦੇ ਹੋਏ ਵੀ ਗੁਰਬਾਣੀ ਦਾ ਪਾਠ ਕਰ ਰਹੇ ਹਨ ਅਤੇ ਮੁੱਖ ਵਿੱਚੋਂ ਇੱਕ ਵਾਰੀ ਵੀ ਸੀ ਨਾ ਕਹਿੰਦੇ ਇਹ ਅਨੋਖੀ ਸ਼ਹੀਦੀ ਸੀ ਜਲਾਦ ਸਰੀਰ ਦਾ ਬੰਦ ਬੰਦ ਕੱਟ ਰਿਹਾ ਸੀ ਤੇ ਧਰਮੀ ਸੰਤ ਸ਼ਾਂਤੀ ਨਾਲ ਸਮਾਧੀ ਲਾਈ ਬੈਠਾ ਸੀ ਇਹ ਕਾਰਾ ਦੇਖ ਕੇ ਲਾਹੌਰ ਦਾ ਹਰ ਦਰ ਦੀ ਦਿਲ ਕੁਰਲਾ ਉੱਠਿਆ ਆਖਰੀ ਵਾਰ ਧਾਣ ਉੱਤੇ ਹੋਇਆ ਤੇ ਸਿਰ ਧੜ ਤੋਂ ਵੱਖਰਾ ਹੋ ਗਿਆ ਲਾਹੌਰੀ ਸਿੱਖਾਂ ਵੱਲੋਂ ਭਾਈ ਸਾਹਿਬ ਜੀ ਦੇ ਟੁਕੜੇ ਹੋ ਚੁੱਕੇ ਸਰੀਰ ਦਾ ਸੰਸਕਾਰ ਕਿਲੇ ਤੇ ਚੜਦੇ ਦਰਵਾਜੋਂ ਬਾਹਰ ਕੀਤਾ ਗਿਆ ਜਿੱਥੇ ਅੱਜ ਤੱਕ ਸਮਾਦ ਬਣੀ ਹੋਈ ਹੈ। ਆਪ ਜੀ ਦੀ ਸ਼ਹੀਦੀ ਬੱਘਰ ਸੁਦੀ ਪੰਜ ਬਿਕਰਮੀ 1795 ਭਾਵ 1738 ਈਸਵੀ ਨੂੰ ਹੋਈ ਇਸ ਤਰਾਂ ਭਾਈ ਮਨੀ ਸਿੰਘ ਜੀ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਹੀਂ ਪਾਈ ਹੈ ਅਤੇ ਰਹਿੰਦੀ ਦੁਨੀਆਂ ਤੱਕ ਸ਼ਹੀਦੀ ਦੀ ਮਿਸਾਲ ਕਾਇਮ ਕੀਤੀ ਹੈ ਭਾਈ ਮਨੀ ਸਿੰਘ ਜੀ ਨੇ ਆਪਣੇ 11 ਭਰਾਵਾਂ ਸੱਤ ਪੁੱਤਰਾਂ ਸਮੇਤ ਆਪਣੇ ਪਰਿਵਾਰ ਦੇ 52 ਜੀਆਂ ਨੂੰ ਸ਼ਹੀਦ ਕਰਵਾ ਕੇ ਸਿੱਖੀ ਨੂੰ ਕਾਇਮ ਰੱਖਿਆ ਹੈ।