ਅੱਜ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਕਦੀ ਅੰਮ੍ਰਿਤਸਰ ਕਿਉਂ ਨਹੀਂ ਗਏ ਇਹ ਇੱਕ ਬਹੁਤ ਵੱਡਾ ਸਵਾਲ ਹੈ ਤੇ ਇੱਕ ਸੰਗਤ ਦੀ ਜਿਹੜੀ ਹੈ ਦਿਲ ਦੀ ਉਾਂਸੀ ਹੈ ਇੱਕ ਸਵਾਲ ਬਣ ਜਾਂਦਾ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝੀਏ ਇਹਦਾ ਜਿਹੜਾ ਜਵਾਬ ਹੈ ਉਹ ਸਾਨੂੰ ਮਿਲੇ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੰਮ੍ਰਿਤਸਰ ਕਿਉਂ ਨਹੀਂ ਪਹੁੰਚੇ ਗੁਰਮੁਖੋ ਜਦੋਂ ਵੀ ਆਪਾਂ ਗੁਰ ਇਤਿਹਾਸ ਪੜ੍ਾਂਗੇ ਗੁਰ ਇਤਿਹਾਸ ਨੂੰ ਵਾਚਾਂਗੇ ਵਿਚਾਰਾਂਗੇ ਤੇ ਗੁਰ ਇਤਿਹਾਸ ਦੇ ਨਾਲ ਆਪਾਂ ਆਪਣੇ ਸੁਰਤ ਨੂੰ ਇਕਾਗਰਤ ਕਰਾਂਗੇ ਤੇ ਕੁਝ ਗੱਲਾਂ ਸਾਨੂੰ ਸਮਝ ਵਿੱਚ ਪੈਂਦੀਆਂ ਨੇ ਕਿਉਂਕਿ ਇਤਿਹਾਸ ਨੂੰ ਜਦੋਂ ਕੋਈ ਆਪਣੇ ਜਿਹਨ ਵਿੱਚ ਲੈ ਕੇ ਪੂਰੀ ਪ੍ਰਭਤਾ ਦੇ ਨਾਲ ਪੜਦਾ ਤੇ ਇਤਿਹਾਸ ਉਹਦੇ ਨਾਲ ਆਪਣਾ ਇੱਕ ਇਹੋ ਜਿਹੀ ਜਿਹੜੀ ਹੈ ਉੱਚ ਕੋਟੀ ਦੀ ਸਿੱਖਿਆ ਵੀ ਦਿੰਦਾ ਆ ਹੁਣ ਇਥੇ ਇੱਕ ਸਵਾਲ ਹੈ
ਸੰਗਤ ਦਾ ਬਹੁਤ ਜਿਆਦਾ ਸਾਨੂੰ ਵੀ ਇਹ ਸਵਾਲ ਪੁੱਛੇ ਗਏ ਤੇ ਬਹੁਤ ਜਿਆਦੇ ਇਸ ਗੱਲ ਨੂੰ ਪ੍ਰਮੋਟ ਕੀਤਾ ਗਿਆ ਹਾਲਾਂਕਿ ਇਹ ਆਪਾਂ ਕਦੇ ਨਾ ਕਦੀ ਖੁਦ ਵੀ ਸੋਚਿਆ ਹੋਣਾ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੰਮ੍ਰਿਤਸਰ ਇਸ ਕਰਕੇ ਨਹੀਂ ਗਏ ਉਹਦਾ ਇੱਕ ਕਾਰਨ ਸੀ ਕਿਉਂਕਿ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਨੇ ਗੁਰਮੁਖੋ ਉਥੋਂ ਇੰਨੀ ਕੁ ਵੱਡੀ ਜਿਹੜੀ ਰਿਆਸਤ ਸੀ ਇੰਨੀ ਵੱਡੀ ਜਿੰਮੇਵਾਰੀ ਸੀ ਉਹਨੂੰ ਛੱਡ ਕੇ ਅੰਮ੍ਰਿਤਸਰ ਆਉਣਾ ਇੱਕ ਬਹੁਤ ਵੱਡੀ ਲਾਪਰਵਾਹੀ ਸੀ ਉਸ ਵੇਲੇ ਇੱਕ ਹੋਰ ਸਵਾਲ ਜੁੜਦਾ ਕਿ ਜੀ ਅੰਮ੍ਰਿਤਸਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਕਰਕੇ ਨਹੀਂ ਆਏ ਕਿਉਂਕਿ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਨੇ ਇਹਨੂੰ ਉੱਥੇ ਅੰਦਰ ਵੜਨ ਨਹੀਂ ਦਿੱਤਾ ਗਿਆ ਅੰਮ੍ਰਿਤਸਰ ਦੇ ਕੁਝ ਲੋਕਾਂ ਨੇ ਉਹਨਾਂ ਦੇ ਲਈ ਬੂਹੇ ਬੰਦ ਕਰ ਦਿੱਤੇ ਮੇਰੇ ਪਾਤਸ਼ਾਹ ਬੱਲੇ ਪਿੰਡ ਦੇ ਵਿੱਚ ਆ ਕੇ ਬੈਠ ਜਾਂਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਸੰਗਤ ਨੂੰ ਪਤਾ ਲੱਗਦਾ
ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਏ ਨੇ ਤੇ ਮਸੰਦਾਂ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਹਿੰਦੇ ਉਥੋਂ ਮਸੰਦਾ ਨੇ ਗੇਟ ਬੰਦ ਕਰ ਦਿੱਤੇ ਕਿ ਗੁਰੂ ਪਾਤਸ਼ਾਹ ਅੱਗੇ ਨਾ ਆਉਣ ਜੇ ਇੱਥੇ ਆ ਗਏ ਤੇ ਇਹ ਸਾਰੀ ਜਿਹੜੀ ਹੈ ਪੂਜਾ ਦੀ ਮਾਇਆ ਧਨ ਦੌਲਤ ਸਭ ਲੈ ਜਾਣਗੇ ਇਸ ਕਰਕੇ ਇਹਨਾਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਉਥੋਂ ਹਟ ਕੇ ਥੜੇ ਦੇ ਉੱਪਰ ਆਣ ਕੇ ਮੇਰੇ ਪਾਤਸ਼ਾਹ ਬੈਠ ਜਾਂਦੇ ਨੇ ਤੇ ਉਥੋਂ ਉੱਠ ਕੇ ਆਪਣਾ ਜਿਹੜਾ ਟਿਕਾਣਾ ਆ ਬੱਲੇ ਪਿੰਡ ਦੇ ਵਿੱਚ ਆ ਜਾਂਦੇ ਨੇ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਦਾ ਕਿ ਗੁਰੂ ਪਾਤਸ਼ਾਹ ਆਏ ਨੇ ਬੱਲੇ ਪਿੰਡ ਵਿੱਚ ਨੇ ਔਰ ਮਸੰਦਾਂ ਨੇ ਇਹ ਹਰਕਤ ਕੀਤੀ ਹੈ ਗੁਰਮੁਖੋ ਉਸੇ ਵੇਲੇ ਸੰਗਤ ਜਿਹੜੀ ਹੈ ਪੱਲੇ ਪਿੰਡ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਪਹੁੰਚਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਾ ਕੇ ਪਹੁੰਚਦੇ ਨੇ ਔਰ ਜਾ ਕੇ ਪੁੱਛਦੇ ਆ ਪਾਤਸ਼ਾਹ ਤੁਸੀਂ ਆਏ ਤੇ ਮਸੰਦਾਂ ਨੇ ਗੇਟ ਬੰਦ ਕਰ ਦਿੱਤੇ ਤੇ ਸਾਨੂੰ ਪਤਾ ਲੱਗਿਆ ਸਤਿਗੁਰੂ ਤੇ ਅਸੀਂ ਆਪ ਜੀ ਦਾ ਦੀਦਾਰਾਂ ਕਰਨ ਦੇ ਲਈ ਇੱਥੇ ਪਹੁੰਚ ਗਏ ਆ ਪਾਤਸ਼ਾਹ ਕਿਰਪਾ ਕਰੋ
ਤਿਲ ਫੁੱਲ ਭੇਟਾਵਾਂ ਲੈ ਕੇ ਆਇਆ ਪ੍ਰਵਾਨ ਕਰੋ ਸਤਿਗੁਰੂ ਖੁਸ਼ੀਆਂ ਬਖਸ਼ਿਸ਼ ਕਰੋ ਤੇ ਗੁਰਮੁਖੋ ਤੇ ਮੇਰੇ ਪਾਤਸ਼ਾਹ ਨੇ ਉਥੇ ਫਿਰ ਵਰ ਦਿੱਤਾ ਬੀਬੀਆਂ ਨੂੰ ਵਰ ਮਿਲਿਆ ਮਾਈਆਂ ਰੱਬ ਰਜਾਈਆਂ ਗੁਰਮੁਖੋ ਜੋ ਕਿ ਲੰਗਰ ਬਣਾ ਕੇ ਲੈ ਕੇ ਆਈਆਂ ਤੇ ਉੱਥੇ ਮੇਰੇ ਪਾਤਸ਼ਾਹ ਨੇ ਬੀਬੀਆਂ ਨੂੰ ਰੱਬ ਰਜਾਈਆਂ ਦਾ ਜਿਹੜਾ ਆ ਬੋਲ ਬਾਲਾ ਆਖ ਦਿੱਤਾ। ਗੁਰਮੁਖੋ ਹੁਣ ਦੇਖੋ ਅੰਮ੍ਰਿਤਸਰ ਇੱਕ ਆਪਾਂ ਕਹਿੰਦੇ ਅੰਮ੍ਰਿਤਸਰ ਸਿਫਤੀ ਦਾ ਘਰ ਗੁਰਬਾਣੀ ਵਿੱਚ ਵੀ ਇਹ ਸ਼ਬਦ ਹੁਣ ਦੇਖੋ ਜਿੱਥੇ ਗੁਰੂ ਪਿਤਾ ਦੀ ਬੇਇਜਤੀ ਹੋਈ ਹੋਵੇ ਜਿੱਥੇ ਗੁਰੂ ਪਿਤਾ ਗਏ ਹੋਣ ਪਰ ਵੇਖੋ ਅੱਗੋਂ ਦਰਵਾਜੇ ਬੰਦ ਕਰ ਦਿੱਤੇ ਹੋਣ ਤੇ ਗੁਰਮੁਖੋ ਜੇ ਪੁੱਤ ਉਥੇ ਜਾਵੇ ਤੇ ਕਿੰਨੀ ਵੱਡੀ ਉਹ ਗੱਲ ਆ ਪੁੱਤ ਜਿੱਥੇ ਆਪਣੇ ਪਿਤਾ ਦੀ ਹੁਣ ਮੰਨ ਲਓ ਦੁਨਿਆਵੀ ਆਪਣਾ ਬਾਪ ਹੈ ਜਿੱਥੇ ਉਹਦੀ ਇੱਜਤ ਨਾ ਹੋਵੇ ਤੇ ਆਪਾਂ ਉਥੇ ਜਾ ਕੇ ਫਿਰ ਜਾਈਏ ਆਪਾਂ ਆਪਣਾ ਸਿੱਕਾ ਚਲਾਈਏ ਇਹ ਆਪਣੇ ਵਾਸਤੇ ਬਹੁਤ ਬੇਸ਼ਰਮੀ ਦੀ ਗੱਲ ਆ ਗੁਰਮੁਖੋ ਇਤਿਹਾਸਕਾਰਾਂ ਨੇ ਆਪੋ ਆਪਣੀਆਂ ਰਾਇ ਦਿੱਤੀਆਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿੰਦੇ
ਗੇਟ ਬੰਦ ਕਰ ਦਿੱਤੇ ਗਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਕਰਕੇ ਨਹੀਂ ਗਏ ਜਿਸ ਅਸਥਾਨ ਤੇ ਸਾਡੇ ਗੁਰੂ ਪਿਤਾ ਦਾ ਸਤਿਕਾਰ ਨਹੀਂ ਤੇ ਸਾਡਾ ਵੀ ਉੱਥੇ ਜਾਣਾ ਬਣਦਾ ਨਹੀਂ ਹੁਣ ਜਿਹੜਾ ਅਸਲ ਮਹੀਨੇ ਵਿੱਚ ਕਾਰਨ ਹੈ ਨਾ ਗੁਰਮੁਖੋ ਉਹ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਨੇ ਤੇ ਗੁਰਮੁਖੋ ਉਧਰੋਂ ਚਾਰੇ ਪਾਸੇ ਹਕੂਮਤ ਵੈਰੀ ਨੇ ਵੈਰੀ ਵੈਰੀ ਬਣ ਕੇ ਬੈਠੀ ਹੈ। ਪਹਾੜੀ ਰਾਜਿਆਂ ਨਾਲ ਵੀ ਲਾਗ ਡਾਟ ਹ ਹਾਲਾਂਕਿ ਵਾਰ ਉਹਨਾਂ ਨਾਲ ਜੰਗ ਯੁੱਧ ਵੀ ਹੋਏ ਹਰ ਵਾਰ ਮੂੰਹ ਦੀ ਖਾ ਕੇ ਮੁੜੇ ਇਨਾ ਵੱਡਾ ਜਿਹੜਾ ਆ ਸੰਗਤ ਦਾ ਇਕੱਠ ਔਰ ਗੁਰਮੁਖੋ ਅਨੰਦਪੁਰ ਸ਼ਹਿਰ ਔਰ ਇੰਨੀ ਵੱਡੀ ਜਿੰਮੇਵਾਰੀ ਹੈ ਤੇ ਗੁਰਮੁਖੋ ਕਾਸ ਕਰਕੇ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਗਏ ਕਿ ਜਿਸ ਹਕੂਮਤ ਦਾ ਇਨਾ ਵੱਡਾ ਬੋਲ ਬਾਲਾ ਚਾਰੇ ਪਾਸੇ ਹਕੂਮਤ ਵੈਰਨ ਹ ਔਰ ਅਸੀਂ ਅੰਮ੍ਰਿਤਸਰ ਜਾਵਾਂਗੇ ਇਥੋਂ ਦਾ ਕਾਰਜ ਕਾਲ ਕੌਣ ਸੰਭਾਲੇਗਾ ਔਰ ਦੂਸਰੀ ਗੱਲ ਗੁਰਮੁਖੋ ਕਿ ਗੁਰੂ ਪਿਤਾ ਦਾ ਸਤਿਕਾਰ ਨਹੀਂ ਹੋਇਆ ਜੇ ਅਸੀਂ ਉੱਥੇ ਜਾਵਾਂਗੇ ਤੇ ਐਵੇਂ ਵਾਧੂ ਦੇ ਜਿਹੜੇ ਨੇ ਬਖੇੜੇ ਖੜੇ ਹੋ ਜਾਣਗੇ ਔਰ ਐਵੇਂ ਵਾਧੂ ਦੀਆਂ ਵਿਚਾਰਾਂ ਛਿੜਨਗੀਆਂ ਔਰ ਜਿਹੜਾ ਕਿ ਸਮੇਂ ਦੀ ਹਕੂਮਤ ਹੈ ਉਹ ਆਪਣਾ ਜਿਹੜਾ ਆ ਇਸੇ ਕਰਕੇ ਬਹੁਤ ਵੱਡੀ ਜਿਹੜੀ ਆ ਨਿਗਾਹ ਟਿਕਾਈ ਹੋਈ ਹ ਸਾਡੇ ਉੱਪਰ ਜੇ ਜਦੋਂ ਹਕੂਮਤ ਨਾਲ ਲੜਾਈ ਹੋਵੇ ਨਾ
ਗੁਰਮੁਖੋ ਜਦੋਂ ਲੜਾਈ ਵੱਡੇ ਪੱਧਰ ਤੇ ਹੋਵੇ ਆਪਣੇ ਹੱਕਾਂ ਲਈ ਲੋਕਾਂ ਨੂੰ ਹੱਕ ਦਵਾਉਣ ਦੇ ਲਈ ਲੜਾਈ ਹੋਵੇ ਤੇ ਆ ਛੋਟੇ ਮੋਟੇ ਝਗੜਿਆਂ ਨੂੰ ਫਿਰ ਛੇੜਿਆ ਨਹੀਂ ਕਰਦੇ ਮੇਰੇ ਖਿਆਲ ਦੇ ਵਿੱਚ ਮੇਰੇ ਪਾਤਸ਼ਾਹ ਨੇ ਇਹੋ ਹੀ ਮੁਨਾ ਸਿਬ ਸਮਝਿਆ ਪਾਤਸ਼ਾਹ ਨੇ ਸੋਚਿਆ ਕਿ ਇਹ ਛੋਟੇ ਮੋਟੇ ਝਗੜੇ ਨੇ ਵਾਪਸ ਅਸੀਂ ਜਾਵਾਂਗੇ ਤੇ ਲੜਾਈ ਛੜੇਗੀ ਵਾਪਸ ਝਗੜੇ ਹੋਣਗੇ ਇਸ ਤੋਂ ਬਿਹਤਰ ਹੈ ਕਿ ਉੱਥੇ ਜਾਇਆ ਹੀ ਨਾ ਜਾਏ ਤੇ ਆਪਣਾ ਜਿਹੜਾ ਧਿਆਨ ਹੈ ਉਹ ਕੇਵਲ ਅਨੰਦਪੁਰ ਦੀਆਂ ਸੰਗਤਾਂ ਵਿੱਚ ਲਾਇਆ ਜਾਏ ਔਰ ਆਨੰਦਪੁਰ ਦੀਆਂ ਸੰਗਤਾਂ ਨੂੰ ਕਿਵੇਂ ਟ੍ਰੇਨ ਕਰਨਾ ਔਰ ਫੌਜਾਂ ਨੂੰ ਕਿਵੇਂ ਜੰਗ ਦੇ ਲਈ ਤਿਆਰ ਕਰਨਾ ਇਸ ਪੱਖ ਵੱਲ ਧਿਆਨ ਲਾਇਆ ਜਾਏ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਜਿਹੜਾ ਆ ਅੰਮ੍ਰਿਤਸਰ ਸਾਹਿਬ ਜਾਣ ਦਾ ਵਿਚਾਰ ਨਹੀਂ ਬਣਾਇਆ
ਉਹਨਾਂ ਸਮਿਆਂ ਦੇ ਵਿੱਚ ਵਾਹਨ ਤੇ ਹੁੰਦੇ ਨਹੀਂ ਸੀ ਘੋੜਿਆਂ ਤੇ ਸਵਾਰੀਆਂ ਕਰਕੇ ਤੰਗਿਆਂ ਤੇ ਜਾਂਦੇ ਉਸ ਵੇਲੇ ਜੇ ਮੰਨ ਲਓ ਤੁਸੀਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਆਉਣਾ ਘੱਟੋ ਘੱਟ ਬੜੇ ਦਿਨਾਂ ਦਾ ਸਮਾਂ ਲੱਗਣਾ ਸੀ। ਤੇ ਗੁਰੂ ਪਾਤਸ਼ਾਹ ਇਸ ਕਰਕੇ ਨਹੀਂ ਉਹ ਕਿੱਦਾਂ ਤੇ ਪਿਆਰਿਓ ਇਹ ਹੈ ਅਸਲ ਇਕ ਕਾਰਨ ਇਹਦੇ ਵਿੱਚ ਕਿੰਨੇ ਕਾਰਨਾਂ ਦਾ ਜ਼ਿਕਰ ਹੋ ਜਾਂਦਾ ਕਿੰਨੇ ਕਾਰਨ ਇਸ ਦੇ ਵਿੱਚ ਆ ਕੇ ਮੈਨਸ਼ਨ ਹੋ ਜਾਂਦੇ ਨੇ ਪਿਆਰਿਓ ਇਹ ਬਹੁਤੇ ਵੱਡੇ ਕਾਰਕ ਨੇ ਜਿਹੜੇ ਮੰਨਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਕਰਕੇ ਅੰਮ੍ਰਿਤਸਰ ਨਹੀਂ ਗਏ ਗੁਰਮੁਖੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
<iframe width=”656″ height=”369″ src=”https://www.youtube.com/embed/ftz5fcnBAq4″ title=”ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਕਿਉ ਨਹੀ ਗਏ ? ਸੁਣੋ ਉਹ ਇਤਿਹਾਸ ਜੋ ਵਿਰਲੇ ਹੀ ਜਾਣਦੇ” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>