ਸਤਿ ਸ੍ਰੀ ਅਕਾਲ ਕੌਣ ਹੈ ਬੀਬੀ ਸ਼ਰਨ ਕੌਰ ਬੀਬੀ ਸ਼ਰਨ ਕੌਰ ਜਿਸ ਦਾ ਸਿੱਕੇ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿੱਥੇ ਹੋਰ ਸਿੰਘ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਉੱਥੇ ਹੀ ਬੀਬੀ ਸ਼ਰਨ ਕੌਰ ਨੂੰ ਵੀ ਸਿੱਖ ਇਤਿਹਾਸ ਵਿੱਚ ਉਨੀ ਹੀ ਮਾਨਤਾ ਦਿੱਤੀ ਜਾਂਦੀ ਹੈ ਪੰਜਾਬ ਦਾ ਇਤਿਹਾਸ ਸੂਰਬੀਰਾਂ ਦਾ ਸਰਮਾਇਆ ਹੈ ਜਿਹੜੇ ਇਨਸਾਨ ਆਪਣਾ ਇਤਿਹਾਸ ਭੁੱਲ ਜਾਂਦੇ ਹਨ ਉਹ ਕੌਮਾਂ ਨੀਚੇ ਵੱਲ ਚਲੀਆਂ ਜਾਂਦੀਆਂ ਹਨ ਭਾਵ ਛੇਤੀ ਹੀ ਆਪਣਾ ਵਜੂਦ ਖਤਮ ਕਰ ਲੈਂਦੀਆਂ ਹਨ
ਸਿੱਖ ਇਤਿਹਾਸ ਵੱਲ ਪਿੱਛੇ ਯਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੋ ਦਾ ਮਹੀਨਾ ਸ਼ਹਾਦਤਾਂ ਨਾਲ ਭਰਿਆ ਮਹੀਨਾ ਹੈ ਅਤੇ ਅਨੰਦਪੁਰ ਤੋਂ ਲੈ ਕੇ ਮਾਛੀਵਾੜੇ ਦੇ ਸਫਰ ਤੱਕ ਆਪਣਾ ਨਵਾਂ ਇਤਿਹਾਸ ਲਕੋਈ ਬੈਠਾ ਹੈ ਇਸ ਸਮੇਂ ਦੌਰਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਕਿਲਾ ਛੱਡਣਾ ਅਤੇ ਪਰਿਵਾਰ ਵਿਛੋੜੇ ਦਾ ਇਤਿਹਾਸ ਗੁਰੂ ਸਾਹਿਬਾਂ ਦੇ ਵੱਡੇ ਪੁੱਤਰਾਂ ਦਾ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਜਾਣਾ ਮਾਤਾ ਗੁਜਰ ਜੀ ਦੀ ਸ਼ਹਾਦਤ ਤੋਂ ਇਲਾਵਾ ਅਨੇਕਾਂ ਅਜਿਹੇ ਫੱਟੜ ਸਿੰਘ ਸਿੰਘਣੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਜਿਨਾਂ ਨੇ ਸਿੱਖ ਧਰਮ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਇਹਨਾਂ ਵਿੱਚੋਂ ਹੀ ਇੱਕ ਮਹਾਨ ਗੁਰੂ ਦੇ ਸਿੰਘਣੀ ਸੀ ਬੀਬੀ ਸ਼ਰਨ ਕੌਰ ਬੀਬੀ ਸ਼ਰਨ ਕੌਰ ਨੂੰ
ਬੀਬੀ ਹਰਸ਼ਰਨ ਕੌਰ ਵੀ ਕਹਿੰਦੇ ਹਨ ਜਿਨਾਂ ਨੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪਾ ਕੇ ਪਾ ਚੁੱਕੇ ਸਿੰਘਾਂ ਦੇ ਪਵਿੱਤਰ ਸਰੀਰਾਂ ਦੀ ਪਾਲ ਕਰਕੇ ਅੰਤਿਮ ਸੰਸਕਾਰ ਕਰ ਰਹੀ ਸੀ ਤਾਂ ਮੁਗਲ ਸਿਪਾਹੀਆਂ ਨੇ ਉਸ ਨੂੰ ਵੀ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ ਚਮਕੌਰ ਦੇ ਸਾਕੇ ਦੌਰਾਨ ਜਿੱਥੇ ਅਸੀਂ ਗੁਰੂ ਸਾਹਿਬ ਦੇ ਵੱਡੇ ਫਰਜੰਦਾਂ ਦੀ ਸ਼ਹਾਦਤ ਨੂੰ ਨਮਸਕਾਰ ਹੁੰਦੇ ਹਾਂ ਉੱਥੇ ਬਾਕੀ ਸਿੰਘਾਂ ਦੇ ਨਾਲ ਸ਼ਹਾਦਤ ਦਾ ਜਾਮ ਪੀਣ ਵਾਲੀ ਇਸ ਜੁਝਾਰੂ ਬੀਬੀ ਸ਼ਰਨ ਕੌਰ ਨੂੰ ਵੀ ਯਾਦ ਕਰਦੇ ਹਾਂ ਬੀਬੀ ਸ਼ਰਨ ਕੌਰ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਪਰਿਵਾਰ ਸੀ। ਇਸ ਪਰਿਵਾਰ ਦੇ ਮੁਖੀ ਭਾਈ ਪ੍ਰੀਤਮ ਸਿੰਘ ਜੀ ਸਨ ਜੋ ਕਿ ਗੁਰੂ ਸਾਹਿਬ ਜੀ ਦੇ ਨੇੜੇ ਦੇ ਸਿੰਘਾਂ ਵਿੱਚੋਂ ਸਨ ਹੇ ਪਰਿਵਾਰ ਅਕਸਰ ਹੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਅਤੇ
ਸੇਵਾ ਲਈ ਆਉਂਦਾ ਜਾਂਦਾ ਆਉਂਦਾ ਸੀ। ਬੀਬੀ ਸ਼ਰਨ ਕੌਰ ਜੀ ਵੀ ਗੁਰੂ ਸਾਹਿਬ ਪਾਸੋਂ ਇੱਕ ਸੇਵਾ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਆਪ ਖੁਦ ਹੀ ਸੇਵਾ ਲਈ ਆ ਜਾਓਗੇ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਬਾਅਦ ਜਦੋਂ ਗੁਰੂ ਜੀ ਸਾਧ ਸੰਗਤ ਨਦੀ ਪਾਰ ਕਰਕੇ ਚਮਕੌਰ ਸਾਹਿਬ ਪਹੁੰਚੇ ਤਾਂ ਉੱਥੇ ਬਹੁਤ ਵੱਡਾ ਯੁੱਧ ਹੋਇਆ ਉੱਥੇ ਗੁਰੂ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੇ ਨਾਲ ਮਾਛੀਵਾੜੇ ਨੂੰ ਚਲੇ ਗਏ। ਇਧਰ ਬੀਬੀ ਸ਼ਰਨ ਕੌਰ ਨੂੰ ਗੁਰੂ ਜੀ ਦਾ
ਚਮਕੌਰ ਸਾਹਿਬ ਆਉਣ ਦਾ ਪਤਾ ਚੱਲਿਆ ਤਾਂ ਉਹ ਚਮਕੌਰ ਸਾਹਿਬ ਵੱਲ ਤੁਰ ਪਈ ਪਰ ਉੱਥੇ ਜਾ ਕੇ ਵੇਖਿਆ ਕਿ ਮੁਗਲ ਫੌਜਾਂ ਦੇ ਨਾਲ ਸਿੰਘ ਸੂਰਮਿਆਂ ਦੀਆਂ ਲਾਸ਼ਾਂ ਜੰਗ ਦੇ ਮੈਦਾਨ ਵਿੱਚ ਪਈਆਂ ਸਨ ਬੀਬੀ ਜੀ ਦਾ ਜੱਥਾ ਗੁਰੂ ਸਾਹਿਬ ਦੇ ਬਿਆਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸਮੇਟ ਬਾਕੀ ਚਮਕੌਰ ਦੇ ਸ਼ਹੀਦਾਂ ਦੇ ਸਰੀਰਾਂ ਦੀ ਪਾਲ ਕਰਨ ਵਿੱਚ ਜੁੱਟ ਗਿਆ ਅਤੇ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੀ ਦੇਹ ਦਾ ਸੰਸਕਾਰ ਕਰਨ ਲਈ ਅੱਗ ਅਰਪਣ ਕੀਤੀ ਜਦੋਂ ਰਾਤ ਦੇ ਸਮੇਂ
ਦੇ ਭਾਂਬੜ ਮਚਦੇ ਦੇਖ ਥੋੜੀ ਦੂਰ ਗੁਫਾ ਵਿੱਚ ਆਰਾਮ ਕਰ ਰਹੇ ਮੁਗਲ ਸੈਨਿਕ ਸੰਸਕਾਰ ਵਾਲੀ ਥਾਂ ਤੇ ਪਹੁੰਚੇ ਤਾਂ ਉੱਤੇ ਬੀਬੀ ਨੂੰ ਖਲੌਜੀ ਵੇਖ ਉਹਨਾਂ ਨੇ ਪੁੱਛਿਆ ਕਿ ਤੂੰ ਇੱਥੇ ਕੀ ਕਰਨ ਆਈ ਹੈ ਬੀਬੀ ਸ਼ਰਨ ਕੌਰ ਜੀ ਨੇ ਬੜੀ ਨਿਡਰਤਾ ਅਤੇ ਦਲੇਰੀ ਨਾਲ ਜਵਾਬ ਦਿੱਤਾ ਕਿ ਜੰਗ ਵਿੱਚ ਸ਼ਹੀਦ ਹੋਏ ਵੀਰਾਂ ਦੇ ਸਰੀਰਾਂ ਦਾ ਸੰਸਕਾਰ ਕਰ ਰਹੀ ਹਾਂ। ਇਹ ਗੱਲ ਸੁਣ ਮੁਗਲ ਸਿਪਾਹੀਆਂ ਨੇ ਬੀਬੀ ਤੇ ਕਿਰਪਾਨ ਨਾਲ ਵਾਰ ਕੀਤਾ ਅਤੇ ਚੁੱਕ ਕੇ ਉਸੇ ਅੱਗ ਦੇ ਭਾਂਬੜ ਵਿੱਚ ਜਿੰਦਾ ਹੀ ਸੁੱਟ ਦਿੱਤਾ ਜਿੱਥੇ ਸਿੰਘਾਂ ਦਾ ਸੰਸਕਾਰ ਹੋ ਰਿਹਾ ਸੀ ਬੀਬੀ ਸ਼ਰਨ ਕੌਰ ਜੀ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਜਲਦੀ ਚਿਖਾ ਵਿੱਚ ਕੀ ਸ਼ਹੀਦ ਹੋ ਗਏ ਬੀਬੀ ਸ਼ਰਨ ਕੌਰ ਜੀ ਦੇ ਪਿੰਡ ਰਾਏਪੁਰ ਵਿਖੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿਥੇ ਹਰ ਸਾਲ ਦਸੰਬਰ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ