ਪਿਆਰਿਓ ਜੇਕਰ ਸਾਹਿਬਜ਼ਾਦਿਆਂ ਦੇ ਪ੍ਰਤੱਖ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਕ ਆਹ ਕੰਮ ਸਾਨੂੰ ਜਰੂਰ ਕਰਨਾ ਚਾਹੀਦਾ ਹੈ ਆਪਾਂ ਇਸ ਵਿਸ਼ੇ ਤੇ ਕੁਝ ਕੁ ਬੇਨਤੀਆਂ ਸਾਂਝੀਆਂ ਕਰਨਾਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਨੇ ਆਉਣ ਵਾਲੇ ਨੇ ਸ਼ਹੀਦੀ ਜੋੜ ਮੇਲੇ ਆਰੰਭ ਹੋ ਜਾਣ ਪਹਿਲਾਂ ਚਮਕੌਰ ਸਾਹਿਬ ਦਾ ਸ਼ਹੀਦੀ ਦਿਹਾੜਾ ਜਿੱਥੇ ਦੋ ਵੱਡੇ ਸਾਹਿਬਜ਼ਾਦੇ ਸਤਿਗੁਰਾਂ ਦੇ ਫਿਰ ਫਤਿਹਗੜ੍ਹ ਸਾਹਿਬ ਦਾ ਗੁਰੂ ਕੇ ਚਾਰ ਲਾਲ ਚਾਰ ਸਾਹਿਬਜ਼ਾਦਿਆਂ ਦੇ ਦਰਸ਼ਨ ਕਿਵੇਂ ਕਰੀਏ
ਬਹੁਤ ਵੱਡਾ ਸਵਾਲ ਹੁੰਦਾ ਬੜੇ ਵੀਰ ਭੈਣਾਂ ਨੇ ਇਹ ਸਵਾਲ ਕੀਤਾ ਕਿ ਭਾਈ ਸਾਹਿਬ ਜੀ ਕਿਵੇਂ ਦੀਦਾਰੇ ਹੋਣਗੇ ਜੇ ਅਸੀਂ ਸਾਹਿਬਜ਼ਾਦੇ ਦੀ ਦੀਦਾਰੇ ਕਰਨੇ ਨੇ ਤੇ ਕਿਵੇਂ ਹੋ ਸਕਦੇ ਤੇ ਸਾਧ ਸੰਗਤ ਸਾਹਿਬਜ਼ਾਦਿਆਂ ਦੇ ਦੀਦਾਰੇ ਕਰਨੇ ਨੇ ਬੜੇ ਆਸਾਨ ਨੇ ਹੁਣ ਤੁਸੀਂ ਕਹੋਗੇ ਜੀ ਕਿਵੇਂ ਸ਼ਬਦ ਦੀ ਕਮਾਈ ਕਰੀਏ ਸ਼ਬਦ ਗੁਰੂ ਸੁਰਤਿ ਧੁਨ ਚੇਲਾ ਇਸ ਗੱਲ ਨੂੰ ਮੰਨਣਾ ਪਏਗਾ ਸ਼ਬਦ ਦੀ ਜਿਹੜੀ ਕਮਾਈ ਹੈ ਨਾ ਪਿਆਰਿਓ ਜੇ ਸਾਡੇ ਕੋਲੇ ਹੈ ਦੀਦਾਰੇ ਹੋ ਸਕਦੇ ਨੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਣਾ ਸਾਹਿਬ ਵਾਲਿਆਂ ਦਾ ਕਦੇ ਜੀਵਨ ਪੜਿਓ ਤੇ ਸਾਧ ਸੰਗਤ ਮਹਾਂਪੁਰਖਾਂ ਨੇ ਜੇ ਸ਼ਬਦ ਦੀ ਕਮਾਈ ਕੀਤੀ
ਸ਼ਬਦ ਦੀ ਕਮਾਈ ਉਹਨਾਂ ਕੋਲ ਸੀ ਸਵਾ ਲੱਖ ਪਾਠ ਜੇ ਉਹਨਾਂ ਨੇ ਜਪੁਜੀ ਸਾਹਿਬ ਦਾ ਕੀਤਾ ਤੇ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰੇ ਹੋਏ ਤੇ ਸਾਡੇ ਕੋਲ ਸ਼ਬਦ ਦੀ ਕਮਾਈ ਹੈ ਸਾਡੇ ਕੋਲੇ ਸ਼ਬਦ ਦਾ ਧਨ ਹੈ ਤੇ ਪਿਆਰਿਓ ਸਾਨੂੰ ਵੀ ਦੀਦਾਰੇ ਹੋ ਸਕਦੇ ਨੇ ਆਹ ਦਿਨ ਜਿਹੜੇ ਚੱਲਣਗੇ ਨਾ ਇਹਨਾਂ ਦਿਨਾਂ ਦੇ ਵਿੱਚ ਨਿੰਦਾ ਚੁਗਲੀ ਤਿਆਗ ਕੇ ਸੇਵਾ ਸਿਮਰਨ ਕਰੀਏ ਜਿੰਨਾ ਵੀ ਸਮਾਂ ਲੱਗਦਾ ਆਪਣੇ ਕੋਲੇ ਹੈ ਰੋਜ਼ ਗੁਰੂ ਘਰ ਜਾਈਏ
ਸਹਿਜਧਾਰੀ ਹੋਣ ਦਾ ਪ੍ਰਣ ਕਰੀਏ ਸਿਰ ਤੇ ਦਸਤਾਰ ਸਜਾਉਣ ਦਾ ਮੇਰੀਆਂ ਭੈਣਾਂ ਸਿਰ ਤੇ ਚੁੰਨੀ ਲੈ ਕੇ ਰੋਮਾਂ ਦੀ ਬੇਅਦਬੀ ਨਾ ਹੋਵੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨੇ ਵੀ ਰੋਮ ਨੇ ਉਹਨਾਂ ਦੀ ਬੇਅਦਬੀ ਨਾ ਹੋਵੇ ਇਹ ਪ੍ਰਣ ਕਰੀਏ ਸੱਚੀ ਸ਼ਰਧਾਂਜਲੀ ਇਹ ਹੈ ਸਾਹਿਬਜ਼ਾਦਿਆਂ ਨੂੰ ਆਪਣੇ ਜੀਵਨ ਚ ਬਦਲਾ ਕਰਕੇ ਤੇ ਮੈਂ ਕਹਿੰਦਾ ਫਿਰ ਦੀਦਾਰੇ ਤੁਸੀਂ ਕਰਿਓ ਅਰਦਾਸ ਕਰਿਓ ਕਿ ਹੁਣ ਦੀਦਾਰੇ ਦਿਓ ਜੀ ਪਹਿਲਾਂ ਉਹਨਾਂ ਵਰਗਾ ਬਣਨ ਦਾ ਪ੍ਰਣ ਕਰੀਏ
ਤੇ ਫਿਰ ਦੀਦਾਰੇ ਵੀ ਹੋਣਗੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਅਰਦਾਸ ਕਰਿਓ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਜਨ ਬਣ ਕੇ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਆਪਣੇ ਸਿੱਖਾਂ ਦੀ ਅਰਦਾਸ ਕਦੇ ਖਾਲੀ ਨਹੀਂ ਜਾਣ ਦਿੰਦੇ ਸਤਿਗੁਰੂ ਉਹਨਾਂ ਦੀ ਲਾਜ ਰੱਖਦੇ ਨੇ ਦੀਦਾਰੇ ਵੀ ਹੋਣਗੇ ਪਹਿਲਾਂ ਆਹ ਚੀਜ਼ਾਂ ਨੂੰ ਫੋਲੋ ਕਰਕੇ ਜੀਵਨ ਦੇ ਵਿੱਚ ਲੈ ਕੇ ਆਈਏ ਤੇ ਫਿਰ ਪਿਆਰਿਓ ਦੀਦਾਰੇ ਵੀ ਹੋਣਗੇ ਸਤਿਗੁਰੂ ਬੜੇ ਦਿਆਲੂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ