ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੂਵਿੰਡ ਦੇ ਕਰੋ ਦਰਸ਼ਨ

ਬਾਬਾ ਦੀਪ ਸਿੰਘ ਜੀ ਦਾ ਜਨਮ ਪਹੂਵਿੰਡ ਪਿੰਡ ਵਿੱਚ ਹੋਇਆ ਹੈ । ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦਾ ਯਾਦਗਾਰੀ ਗੇਟ ਵੀ ਬਣਿਆ ਹੋਇਆ ਹੈ । ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਲੈ ਕੇ ਤਿੰਨ ਰੋਜਾ ਦੀਵਾਨ ਵੀ ਸਜਦੇ ਹਨ । ਜਿਹੜਾ ਪਹੂਵਿੰਡ ਅੰਮ੍ਰਿਤਸਰ ਸਾਹਿਬ ਵਿੱਚ ਹੈ ਉਹ ਬਾਬਾ ਦੀਪ ਸਿੰਘ ਜੀ ਦਾ ਨਾਨਕਾ ਪਿੰਡ ਸੀ । ਖੈਰ ਇਤਿਹਾਸ ਅੱਗੇ ਲੈ ਕੇ ਚਲਦੇ ਹਾ ਇਕ ਦਿਨ ਭਾਈ ਭਗਤੂ ਜੀ ਖੂਹ ਉਤੇ ਕੰਮ ਕਰ ਰਹੇ ਸਨ ਤੇ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੇ ਭਰੋਸਾਂ ਰੱਖਣ ਵਾਲਾ ਨਾਮ-ਰਸ ਨਾਲ ਭਰਪੂਰ ਗੁਰਸਿੱਖ ਮਹਾਂਪੁਰਖ ਆਇਆ । ਭਾਈ ਭਗਤੂ ਜੀ ਨੇ ਬੜੇ ਸਤਿਕਾਰ ਨਾਲ ਉਸ ਮਹਾਂਪੁਰਖ ਨੂੰ ਬਿਠਾਇਆ ਏਨੇ ਚਿਰ ਨੂੰ ਪ੍ਰਸਾਦਾ ਲੈ ਕੇ ਮਾਤਾ ਜਿਉਣੀ ਜੀ ਵੀ ਖੂਹ ਤੇ ਪਹੁੰਚ ਗਏ। ਉਸ ਮਹਾਂਪੁਰਖ ਨੂੰ ਭਾਈ ਭਗਤੂ ਜੀ ਨੇ ਬੜੇ ਸਤਿਕਾਰ ਨਾਲ ਪ੍ਰਸਾਦਿ ਪਾਣੀ ਛਕਾ ਕੇ ਫੇਰ ਆਪ ਛਕਿਆ । ਕੋਲ ਬੈਠੇ ਮਾਤਾ ਜਿਉਣੀ ਜੀ ਨੇ ਉਸ ਮਹਾਂਪੁਰਖ ਨੂੰ ਬੇਨਤੀ ਕੀਤੀ ਸਾਡੇ ਘਰ ਅਜੇ ਤੱਕ ਕੋਈ ਔਲਾਦ ਨਹੀ ਹੋਈ ਆਪ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਜੀ । ਇਹ ਸੁਣ ਕੇ ਉਸ ਮਹਾਂਪੁਰਖ ਨੇ ਅਰਦਾਸ ਕੀਤੀ ਤੇ ਖੁਸ਼ ਹੋ ਕੇ ਦੋਹਾ ਜੀਆਂ ਨੂੰ ਆਖਿਆ ਆਪ ਦੇ ਘਰ ਬਹੁਤ ਬਹਾਦਰ ਸੂਰਬੀਰ ਪੁੱਤਰ ਪੈਦਾ ਹੋਵੇਗਾ ।

ਉਸ ਬੱਚੇ ਦਾ ਨਾਮ ਦੀਪ ਰੱਖਿਉ ਜਿਵੇ ਦੀਪਕ ਸਾਰੇ ਪਾਸੇ ਚਾਨਣ ਹੀ ਚਾਨਣ ਕਰ ਦੇਦਾਂ ਹੈ । ਤੁਹਾਡਾ ਪੁੱਤਰ ਦੀਪ ਵੀ ਸਾਰੇ ਪਾਸੇ ਚਾਨਣ ਕਰੇਗਾ ਇਹ ਸੁਣ ਕੇ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਬਹੁਤ ਖੁਸ਼ ਹੋਏ। ਸਮਾਂ ਆਇਆ ਭਾਈ ਭਗਤਾ ਜੀ ਦੇ ਘਰ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖ ਤੋ ਦੋ ਪੁੱਤਰ ਪੈਦਾ ਹੋਏ। ਵੱਡੇ ਪੁੱਤਰ ਦਾ ਨਾਮ ਦੀਪ ਰੱਖਿਆ ਗਿਆ ਤੇ ਛੋਟੇ ਪੁੱਤਰ ਦਾ ਨਾਮ ਲਾਲਾ ਰੱਖਿਆ ਗਿਆ। ਬਾਬਾ ਦੀਪ ਸਿੰਘ ਜੀ ਦੇ ਛੋਟੇ ਭਰਾ ਲਾਲ ਸਿੰਘ ਦੀ ਪੀੜੀ ਅੱਗੇ ਚੱਲੀ ਜਿਸ ਦਾ ਵੇਰਵਾ ਇਸ ਤਰਾ ਹੈ । ਭਾਈ ਲਾਲਾ ਜੀ ਦੇ ਪੁੱਤਰ ਦਾ ਨਾਮ ਭਾਈ ਕਰਮ ਸਿੰਘ ਸੀ ਕਰਮ ਸਿੰਘ ਜੀ ਦੇ ਪੁੱਤਰ ਦਾ ਨਾਮ ਸਰਦਾਰ ਗੁਲਾਬ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਜਰਨੈਲ ਸੀ । ਸਰਦਾਰ ਗੁਲਾਬ ਸਿੰਘ ਦੇ ਪੁੱਤਰ ਦਾ ਨਾਮ ਸਰਦਾਰ ਆਲਾ ਸਿੰਘ ਸੀ ਜੋ ਅੰਗਰੇਜ਼ ਫੌਜ ਵਿੱਚ ਕਰਨਲ ਦੇ ਅਹੁਦੇ ਤੇ ਰਹਿਆ । ਆਲਾ ਸਿੰਘ ਦੇ ਪੁੱਤਰ ਦਾ ਨਾਮ ਕਿਸ਼ਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਪੁੱਤਰ ਦਾ ਨਾਮ ਗੁਰਬਖਸ਼ ਸਿੰਘ ਪਤੀ ਵਸਾਊ ਕੀ ਚਲੀ ਹੁਣ ਉਹਨਾ ਦੀ ਮੌਜੂਦਾ ਸੰਤਾਨ ਸਰਦਾਰ ਗੁਰਦਿਆਲ ਸਿੰਘ ਗੁਰਦਾਤਾਰ ਸਿੰਘ ਤੇ ਗੁਰਸਹਿੰਦਰਪਾਲ ਸਿੰਘ ਹਨ ।

ਬਾਬਾ ਦੀਪ ਸਿੰਘ ਜੀ ਬਚਪਨ ਤੋ ਹੀ ਬਹੁਤ ਸੰਡੋਲ ਸਰੀਰ ਦੇ ਮਾਲਕ ਸਨ ਸੋਹਣਾ ਰੂਪ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਵਿੱਚ ਲੀਨ ਰਹਿੰਦੇ । ਸਾਰਾ ਪਰਿਵਾਰ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦਾ ਸੀ । ਜਦੋ ਬਾਬਾ ਦੀਪ ਸਿੰਘ ਜਵਾਨ ਹੋਏ ਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਰਿਵਾਰ ਨੂੰ ਆਖਿਆ ਇਸ ਬਾਲਕ ਦੀਪ ਨੂੰ ਸਾਡੇ ਪਾਸ ਛੱਡ ਜਾਉ । ਪਰਿਵਾਰ ਨੇ ਖੁਸ਼ੀ ਨਾਲ ਦੀਪ ਨੂੰ ਗੁਰੂ ਚਰਨਾਂ ਵਿੱਚ ਹਾਜਰ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਜੀ ਦੀ ਡਿਉਟੀ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਤੇ ਲਾ ਦਿੱਤੀ । ਜਿਵੇ ਜਿਵੇ ਬਾਬਾ ਦੀਪ ਸਿੰਘ ਜੀ ਬਰਤਨ ਸਾਫ ਕਰੀ ਜਾਦੇ ਉਦਾ ਹੀ ਅੰਦਰ ਵੀ ਸਾਫ ਹੋਈ ਜਾਵੇ । ਇਕ ਦਿਨ ਬਾਬਾ ਦੀਪ ਸਿੰਘ ਜੀ ਸਰਬ ਲੋਹ ਦੇ ਬਰਤਨ ਨੂੰ ਸਾਫ ਕਰੀ ਜਾਣ ਤੇ ਵਾਰ ਵਾਰ ਉਸ ਵਿੱਚ ਆਪਣਾ ਚਿਹਰਾ ਦੇਖੀ ਜਾਣ । ਏਨੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਬਾਬਾ ਦੀਪ ਸਿੰਘ ਜੀ ਨੇ ਪਿੱਛੇ ਆਣ ਖਲੋਤੇ ਕਾਫੀ ਸਮਾਂ ਇਹ ਦੇਖ ਕੇ ਗੁਰੂ ਜੀ ਬੋਲੇ ਦੀਪ ਸਿੰਘ ਇਹ ਕੀ ਕਰ ਰਿਹਾ ।

ਬਾਬਾ ਦੀਪ ਸਿੰਘ ਜੀ ਬੜੇ ਅਦਬ ਨਾਲ ਉਠੇ ਤੇ ਗੁਰੂ ਜੀ ਦੇ ਅੱਗੇ ਸੀਸ ਛੁਕਾ ਕੇ ਬੋਲੇ । ਗੁਰੂ ਜੀ ਇਸ ਬਰਤਨ ਨੂੰ ਮੈ ਬੜਾ ਸਾਫ ਕੀਤਾ ਪਰ ਜਦੋ ਮੈ ਇਸ ਵਿੱਚ ਦੇਖਦਾ ਮੈਨੂੰ ਮੇਰਾ ਹੀ ਚਿਹਰਾ ਦਿਖਦਾ ਹੈ । ਮੈ ਇਸ ਨੂੰ ਏਨਾ ਸਾਫ ਕਰ ਦੇਣਾ ਚਹੁੰਦਾ ਹਾ ਕਿ ਇਸ ਵਿੱਚੋ ਵੀ ਮੈਨੂੰ ਆਪ ਜੀ ਦਾ ਹੀ ਚਿਹਰਾ ਦਿਖਾਈ ਦੇਵੇ । ਦੀਪ ਸਿੰਘ ਜੀ ਦੇ ਅੰਦਰ ਦੀ ਭਾਵਨਾ ਗੁਰੂ ਜੀ ਸਮਝ ਗਏ ਤੇ ਗਲ ਨਾਲ ਲਾ ਕੇ ਕਹਿਣ ਲੱਗੇ ਤੇਰੀ ਸੇਵਾ ਪਰਵਾਨ ਹੋਈ । ਹੁਣ ਤੁਸੀ ਜੰਗੀ ਤਿਆਰੀ ਤੇ ਵਿਦਿਆ ਦਾ ਅਭਿਆਸ ਕਰੋ ਕੁਝ ਸਮੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤਿਆਰ ਦੇਖ ਕੇ ਪਹੂਵਿੰਡ ਅੰਮ੍ਰਿਤਸਰ ਭੇਜ ਦਿੱਤਾ ਤੇ ਆਖਿਆ ਏਥੇ ਰਹਿ ਕੇ ਆਲੇ ਦੁਵਾਲੇ ਸਿੱਖੀ ਦਾ ਪ੍ਰਚਾਰ ਕਰੋ । ਜਦੋ ਸਮਾਂ ਆਵੇਗਾ ਅਸੀ ਤਹਾਨੂੰ ਆਪਣੇ ਪਾਸ ਬੁਲਾ ਲਵਾਗੇ । ਫੇਰ ਗੁਰੂ ਜੀ ਦਮਦਮਾ ਸਾਹਿਬ ਆਏ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਕੋਲੋ ਲਿਖਾਇਆ । ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਹਿਬ ਦੀ ਸੇਵਾ ਸੰਭਾਲ ਸੌਂਪ ਕੇ ਗੁਰੂ ਜੀ ਨੰਦੇੜ ਸਾਹਿਬ ਵੱਲ ਤੁਰ ਪਏ। ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਉਤਾਰੇ ਕੀਤੇ ਤੇ ਬੇਅੰਤ ਗੁਰਬਾਣੀ ਦੀਆ ਪੋਥੀਆਂ ਲਿਖ ਕੇ ਸੰਗਤਾਂ ਨੂੰ ਵੰਡੀਆਂ । ਬਾਬਾ ਬੰਦਾ ਸਿੰਘ ਬਹਾਦਰ ਨਾਲ ਛੋਟੇ ਸਾਹਿਬਜਾਦਿਆ ਦਾ ਬਦਲਾ ਮੁਗ਼ਲ ਫੌਜਾ ਕੋਲੋ ਲਿਆ ਬਾਬਾ ਦੀਪ ਸਿੰਘ ਜੀ ਏਨੀ ਬਹਾਦਰੀ ਨਾਲ ਅੱਗੇ ਵੱਧ ਵੱਧ ਕੇ ਲੜੇ ਕਿ ਆਪ ਜੀ ਨੂੰ ਸਿੱਖ ਫ਼ੌਜ ਵਲੋ ਜਿੰਦਾਂ ਸ਼ਹੀਦ ਦਾ ਖਿਤਾਬ ਦਿੱਤਾ ਗਿਆ । ਆਖਿਰ ਦਰਬਾਰ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਸੁਣ ਕੇ ਬਾਬਾ ਜੀ ਨੇ ਖੰਡਾ ਚੱਕ ਲਿਆ ਤੇ ਦੁਰਾਨੀਆਂ ਦੇ ਆਹੂ ਲਾਹੁੰਦੇ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਇਆਂ ਤੇ ਸ਼ਹਾਦਤ ਦਾ ਜਾਮ ਪੀਤਾ । ਅੱਜ ਉਸ ਮਹਾਂਪੁਰਖ , ਮਹਾਬਲੀ , ਮਹਾ ਵਿਦਵਾਨ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆ ਸਰਬੱਤ ਸੰਗਤਾ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।

Leave a Reply

Your email address will not be published. Required fields are marked *