ਗੁਰਮੁਖ ਪਿਆਰਿਓ ਚੁਪਿਹਰਾ ਸਾਹਿਬ ਦਾ ਸੱਚ ਕੀ ਹੈ ਕੀ ਚੁਪਿਹਰਾ ਸਾਹਿਬ ਸਭ ਕੁਝ ਬਰਬਾਦ ਕਰ ਦਿੰਦਾ ਹੈ ਇਸ ਵਿਸ਼ੇ ਤੇ ਬੋਲਣਾ ਲਾਜ਼ਮੀ ਬਣ ਗਿਆ ਸੀ ਤਾਂ ਕਰਕੇ ਕਿਉਂਕਿ ਕੁਝ ਲੋਕਾਂ ਨੇ ਅਜਿਹੇ ਸਵਾਲ ਕੀਤੇ ਨੇ ਕੁਝ ਲੋਕਾਂ ਦਾ ਇਹੋ ਜਿਹਾ ਮੰਨਣਾ ਹੈ ਮਨ ਦੇ ਵਿੱਚ ਉਹਨਾਂ ਦੇ ਅਤੀ ਜਿਹੜਾ ਹੈ ਉਹ ਭਰਮ ਪੈ ਚੁੱਕਿਆ ਹੈ ਇਸ ਸ਼ੰਕੇ ਨੂੰ ਨਵਿਰਤ ਕਰਨ ਦੇ ਲਈ ਇਹ ਗੱਲਬਾਤ ਕਰਨੀ ਜਰੂਰੀ ਹੋ ਗਈ ਸੀ ਇਸ ਕਰਕੇ ਇਹ ਬੇਨਤੀਆਂ ਆਪਾਂ ਸਾਂਝੀਆਂ ਕਰ ਰਹੇ ਹਾਂ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਪਹਿਲੀ ਗੱਲ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹ ਇਹੋ ਜਿਹੇ ਸਵਾਲ ਕਦੀ ਵੀ ਨਹੀਂ ਕਰਦਾ ਜਿਹੜਾ ਪ੍ਰੋਪਰ
ਪਾਤਸ਼ਾਹ ਨਾਲ ਜੁੜਿਆ ਹੋਇਆ ਉਹ ਇਹੋ ਜਿਹੇ ਸਵਾਲ ਨਹੀਂ ਕਦੀ ਵੀ ਕਰਦਾ ਪਿਆਰਿਓ ਇਹ ਸਵਾਲ ਕੌਣ ਕਰਦੇ ਨੇ ਉਹ ਕਰਦੇ ਨੇ ਜਿਹੜੇ ਕੱਚੇ ਪਿੱਲੇ ਨੇ ਜਿਹੜੇ ਹਾਲੇ ਗੁਰੂ ਨਾਲ ਜੁੜੇ ਨਹੀਂ ਜਿਹੜੇ ਹਾਲੇ ਪਾਤਸ਼ਾਹ ਨਾਲ ਜੁੜੇ ਨਹੀਂ ਜਿਨਾਂ ਨੇ ਇਹ ਨਹੀਂ ਸਿੱਖਿਆ ਕਿ ਗੁਰੂ ਗ੍ਰੰਥ ਸਾਹਿਬ ਕੀ ਨੇ ਜਿਨਾਂ ਨੇ ਇਹ ਨਹੀਂ ਪਤਾ ਵੀ ਗੁਰੂ ਪਾਤਸ਼ਾਹ ਕੀ ਨੇ ਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਗੁਰੂ ਕਦੇ ਕਿਸੇ ਦਾ ਬੁਰਾ ਜਦ ਵੀ ਨਹੀਂ ਸਕਦਾ ਗੁਰੂ ਹਮੇਸ਼ਾ ਸਭ ਦਾ ਭਲਾ ਹੀ ਲੋਚਦਾ ਹੈ ਗੁਰੂ ਹਮੇਸ਼ਾ ਸਭ ਦਾ ਭਲਾ ਹੀ ਕਰਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਪਿਆਰਿਓ ਹਲੇ ਤੱਕ ਕੁਝ ਚੀਜ਼ਾਂ ਸਾਨੂੰ ਸਮਝ ਹੀ ਨਹੀਂ ਆਈਆਂ ਹਲੇ ਤੱਕ ਕੁਝ ਚੀਜ਼ਾਂ ਸਾਨੂੰ ਸਮਝ ਦੇ ਵਿੱਚ ਪਈਆਂ ਹੀ ਨਹੀਂ ਇਹਦੇ ਵਿੱਚ ਸਾਡੀ ਆਪਣੀ ਘਾਟ ਹੈ ਅਸੀਂ ਸਮਝਦਾਰੀ ਵਰਤੀ ਸਾਧ ਸੰਗਤ ਜਿਹੜੇ ਚੁਪੈਰਾ ਸਾਹਿਬ ਕਰਦੇ ਨੇ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਕਿੱਦਾਂ ਦਾ ਹਾਲ ਹੈ
ਕਿੱਦਾਂ ਦੀ ਸਥਿਤੀ ਹੈ ਸਾਡੇ ਲਈ ਸਭ ਕੁਝ ਮਜ਼ਾਕ ਹੋ ਸਕਦਾ ਹੈ ਸਾਡੇ ਲਈ ਸਭ ਕੁਝ ਉਪਰਾ ਹੋ ਸਕਦਾ ਸਾਡੇ ਲਈ ਸਭ ਕੁਝ ਜਿਹੜਾ ਹੈ ਉਹ ਨਵਾਂ ਹੋ ਸਕਦਾ ਪਰ ਯਾਦ ਰੱਖਿਓ ਪਿਆਰਿਓ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਹਿਆ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਨਿਤਨੇਮ ਕੀਤਾ ਜਾਪ ਕੀਤਾ ਜਿਨਾਂ ਨੂੰ ਅਤੀ ਸ਼ਾਂਤੀ ਮਿਲੀ ਅਤਿਅੰਤ ਮਨ ਸ਼ਾਂਤ ਹੋਇਆ ਉਹਨਾਂ ਨੂੰ ਪੁੱਛ ਕੇ ਦੇਖ ਲਿਓ ਵੀ ਬਾਣੀ ਕੀ ਅਸਰ ਕਰਦੀ ਹੈ ਕਿਹੋ ਜਿਹੀ ਹੈ ਬਾਣੀ ਗੁਰੂ ਪਿਆਰਿਓ ਅਸੀਂ ਤੇ ਕਹਿਣ ਨੂੰ ਬਹੁਤ ਕੁਝ ਕਹਿ ਦਿੰਨੇ ਆ ਕਹਿੰਦੇ ਜੀ ਦੁਪਹਿਰਾ ਸਾਹਿਬ ਦਾ ਸੱਚ ਕੀ ਹੈ ਇਦਾਂ ਸਾਡੇ ਸਾਹਮਣੇ ਰੱਖਿਆ ਜਾ ਰਿਹਾ ਜਿਸ ਤਰ੍ਹਾਂ ਕੋਈ ਗੁਰਬਾਣੀ ਪੜ੍ਨਾ ਗੁਨਾਹ ਹੋ ਗਿਆ ਹੋਵੇ ਗੁਰਬਾਣੀ ਪੜਨ ਵਾਲੇ ਬਹੁਤ ਵੱਡਾ ਗੁਨਾਹ ਕਰ ਚੁੱਕੇ ਹੋਣ ਜਾਂ ਜਿਹੜਾ ਬਾਣੀ ਪੜ੍ਹਨ ਜਾ ਰਿਹਾ ਉਹ ਜਿਵੇਂ ਬਹੁਤ ਵੱਡਾ ਗੁਨਾਹ ਕਰਨ ਜਾ ਰਿਹਾ ਹੋਵੇ ਇਦਾਂ ਦਾ ਅਹਿਸਾਸ ਕਰਾਇਆ ਜਾ ਰਿਹਾ ਇਦਾਂ ਦਾ ਫੀਲ ਕਰਾਇਆ ਜਾ ਰਿਹਾ ਹੈ ਦੁਪਹਿਰਾ ਸਾਹਿਬ ਕਹਿੰਦੇ ਬਰਬਾਦ ਕਰ ਦੇਵੇਗਾ
ਕਿਉਂ ਬਰਬਾਦ ਕਰੇਗਾ ਜੀ ਗੁਰੂ ਦੀ ਬਾਣੀ ਪੜ੍ਨ ਵਾਲਾ ਗੁਰੂ ਦੀ ਬਾਣੀ ਨੂੰ ਸੁਣਨ ਵਾਲਾ ਕਦੇ ਤੁਸੀਂ ਸੁਣਿਆ ਜੀ ਉਹ ਬਰਬਾਦ ਹੋ ਗਿਆ ਕਿਉਂ ਲੋਕਾਂ ਦੇ ਵਿੱਚ ਡਰ ਫੈਲਾਇਆ ਕਿਉਂ ਲੋਕਾਂ ਦੇ ਵਿੱਚ ਵਹਿਮ ਫੈਲਾਇਆ ਭਰਮ ਫੈਲਾਇਆ ਕਹਿੰਦੇ ਜੀ ਦੁਪਹਿਰਾ ਸਾਹਿਬ ਵਹਿਮ ਹੈ ਜੀ ਮੈਂ ਬੇਨਤੀ ਕਰਦਾ ਠੀਕ ਹੈ ਦੁਪਹਿਰਾ ਸਾਹਿਬ ਵਹਿਮ ਹੋਏਗਾ ਪਰ ਜਿਹੜੀ ਚੁਪੈਰਾ ਸਾਹਿਬ ਦੇ ਵਿੱਚ ਗੁਰਬਾਣੀ ਪੜੀ ਜਾਂਦੀ ਹੈ ਉਹ ਵਹਿਮ ਨਹੀਂ ਹੈ ਉਹਦੇ ਵਹਿਮ ਕੱਢਣ ਵਾਲੀ ਸੈ ਹੈ ਜਿਹੜੀ ਮਨ ਦੇ ਵਿੱਚੋਂ ਵਹਿਮ ਕੱਢ ਦਿੰਦੀ ਹੈ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਂਦਾ ਕਦੇ ਤੁਸੀਂ ਵੀ ਕਰਕੇ ਦੇਖਿਓ ਭਾਵਨਾ ਨਾਲ ਇਹਨਾਂ ਲੋਕਾਂ ਨੇ ਜੇ ਕਿਤੇ ਬਾਣੀ ਪੜੀ ਹੋਵੇ ਨਾ ਨਿਤਨੇਮ ਕੀਤਾ ਹੋਵੇ ਨਾ ਤੇ ਪਤਾ ਹੋਵੇ ਤੇ ਅਸਲ ਸਥਿਤੀ ਕੀ ਹੈ ਇਹਨਾਂ ਨੇ ਕਦੇ ਕਰਿਆ ਨਹੀਂ ਨਾ ਪਤਾ ਨਹੀਂ ਹੈ ਵੀ ਕੀ ਵਸਤੂ ਹੈ ਸਾਧ ਸੰਗਤ ਵੋਲਟ ਤੇ ਮਿਟ ਅਪਰੂਵ ਅਪਰੂਵ ਲੜਕਾ ਆਸਮ ਚੇ ਯਾਨੀ ਕਿ 55 ਕੀ ਦੂਰੀ ਪੇ ਆਨਲਾਈਨ ਐਮਬੀ ਕਰਕੇ ਕਿਆ ਕਰਨਾ
ਨੀ ਨਾ ਪਤਾ ਨਹੀਂ ਹੈ ਵੀ ਕੀ ਵਸਤੂ ਹੈ ਸਾਧ ਸੰਗਤ ਮੈਂ ਬੇਨਤੀ ਕਰਾਂ ਗੁਰਬਾਣੀ ਪੜਨ ਕਰਕੇ ਕੁਝ ਬਰਬਾਦ ਨਹੀਂ ਹੁੰਦਾ ਨਾ ਪੜ੍ਹਨ ਕਰਕੇ ਬਹੁਤ ਕੁਝ ਬਰਬਾਦ ਹੋਏਗਾ ਇਹ ਤੁਸੀਂ ਆਪ ਸੋਚਿਓ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਇ ਜਿਹੜੇ ਮਨੁੱਖ ਗੁਰੂ ਦੇ ਗੁਣ ਗਾਉਂਦੇ ਨੇ ਨਾ ਉਹਦੇ ਅੰਦਰ ਗੁਰੂ ਦੇ ਬਖਸ਼ੇ ਗਿਆਨ ਦਾ ਰਤਨ ਚਮਕ ਪੈਂਦਾ ਪਿਆਰਿਓ ਜਿਹਦੇ ਹਿਰਦੇ ਵਿੱਚ ਆਤਮਿਕ ਚਾਨਣ ਹੋ ਜਾਏ ਉਸਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਹੁਣ ਯਾਦ ਰੱਖਿਓ ਜਿਹੜੇ ਗੁਰਬਾਣੀ ਪੜ੍ਦੇ ਨੇ ਉਹ ਤੇ ਅਗਿਆਨਤਾ ਦਾ ਹਨੇਰਾ ਦੂਰ ਕਰ ਲੈਣਗੇ ਸਤਿਗੁਰੂ ਨੇ ਤੇ ਆਪ ਹੀ ਕਹਿ ਤਾ ਤੇ ਹੁਣ ਅਸੀਂ ਕਿਹੜੇ ਵਹਿਮਾਂ ਦੇ ਵਿੱਚ ਡੁੱਬੇ ਫਿਰਦੇ ਆ। ਅਸੀਂ ਕਿਹੜੇ ਵਹਿਮਾਂ ਦੇ ਵਿੱਚ ਤੁਰੇ ਫਿਰਦੇ ਆਂ ਪਿਆਰਿਓ ਇੱਕ ਵਾਰੀ ਸੋਚ ਕੇ ਵੇਖਿਓ ਜਰਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਬਾਣੀ ਪੜੋ ਤੁਹਾਡਾ ਵਕਤ ਲੱਗਦਾ ਗੁਰਬਾਣੀ ਪੜੋ ਗੁਰਬਾਣੀ ਪੜਨ ਦਾ ਅਸਲ ਮਕਸਦ ਕੀ ਹੈ
ਆਪਣੇ ਮਨ ਵਿੱਚੋਂ ਮੈਲ ਨੂੰ ਖਤਮ ਕਰਨਾ ਗੁਰਬਾਣੀ ਪੜ ਰਹੇ ਹੋ ਗੁਰੂ ਘਰ ਜਾ ਰਹੇ ਹੋ ਨਿਤਨੇਮ ਕਰ ਰਹੇ ਹੋ ਸੇਵਾ ਸਿਮਰਨ ਕਰ ਰਹੇ ਹੋ ਸਭ ਤੋਂ ਵੱਡੀ ਗੱਲ ਹੈ ਕਿ ਮਨ ਦੇ ਵਿੱਚ ਇਨਸਾਨੀਅਤ ਆ ਜਾਣਾ ਜੇ ਕਿਤੇ ਜਬਰ ਜੁਲਮ ਹੁੰਦਾ ਦਿਸੀ ਵੇਖ ਰਹੇ ਹੋ ਤੇ ਉਹਦੇ ਖਿਲਾਫ ਆਵਾਜ਼ ਉਠਾਉਣਾ ਇਹ ਨਹੀਂ ਵੀ ਚੁੱਪ ਕਰਕੇ ਤੁਸੀਂ ਦੇਖਦੇ ਰਹਿਣਾ ਤੇ ਆਪਣਾ ਕੰਮ ਕਰਨਾ ਤੇ ਉਥੋਂ ਤੁਰਦੇ ਬਣਨਾ ਨਹੀਂ ਨਹੀਂ ਉੱਥੇ ਗਲਤ ਨੂੰ ਗਲਤ ਕਹਿਣ ਦੀ ਤਾਕਤ ਸਹੀ ਨੂੰ ਸਹੀ ਕਹਿਣ ਦੀ ਤਾਕਤ ਜਰੂਰ ਤੁਹਾਡੇ ਵਿੱਚ ਹੋਵੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਸੇ ਕਰਕੇ ਕਹਿੰਦੀ ਹੈ ਪਾਤਸ਼ਾਹ ਕਹਿੰਦੇ ਨੇ ਤੈਨੂੰ ਗੁਰੂ ਯਾਦ ਰਵੇ ਤੈਨੂੰ ਚੇਤੇ ਰਵੇ ਤੇਰੇ ਚੇਤੇ ਚੋਂ ਉਹ ਕਦੇ ਵਿਸਰੇ ਨਾ ਪਿਆਰਿਆ ਪਾਤਸ਼ਾਹ ਕਹਿੰਦੇ ਬੈਠਤ ਊਠਤ ਸੋਬਤ ਜਾਗਤ ਵਿਸਰਿ ਨਾਹੀ ਤੂੰ ਸਾਸ ਕੇ ਰਾਸਾ ਹਰੇਕ ਗਿਰਾਹੀ ਦੇ ਨਾਲ ਤੂੰ ਉਸਨੂੰ ਯਾਦ ਕਰੇ ਕਦੇ ਵੀ ਭੁੱਲੇ ਨਾ ਤੇ ਇਹ ਤੈਨੂੰ ਯਾਦ ਹੋਵੇ ਕਿ ਸੰਸਾਰ ਦੇ ਵਿੱਚ ਮੇਰੇ ਰਿਸ਼ਤੇ ਨਾਤੇ ਸਭ ਝੂਠੇ ਨੇ ਮੈਂ ਪਰਮਾਤਮਾ ਦੇ ਨਾਲ ਪ੍ਰੀਤ ਲਾਉਣੀ ਹੈ ਪਾਤਸ਼ਾਹ ਕਹਿੰਦੇ ਕਿਸ ਨਾਲ ਕੀਚੈ
ਜੋ ਦੋਸਤੀ ਸਭ ਜਗ ਚਲਣਹਾਰ ਇਹ ਸਾਰਾ ਸੰਸਾਰ ਚਲਾਏਮਾਨ ਹੈ ਐਨੀ ਪਤਾ ਮੈਂ ਚਲਿਆ ਜਾਵਾਂ ਸੰਸਾਰ ਤੇ ਇੱਥੇ ਹੀ ਰਹਿ ਜਾਏਗਾ ਐਨੀ ਪਤਾ ਕੋਈ ਮੇਰੇ ਨਾਲ ਦਾ ਚਲਿਆ ਜਾਵੇ ਮੈਂ ਇੱਥੇ ਹੀ ਰਹਿ ਜਾਂਗਾ ਇਸ ਕਰਕੇ ਪਰਮਾਤਮਾ ਨਾਲ ਹੀ ਦੋਸਤੀ ਪਾ ਲਈ ਜਿਸ ਦੇ ਕਰਕੇ ਮੇਰਾ ਲੋਕ ਵੀ ਸੁਖੀਆ ਤੇ ਪਰਲੋਕ ਵੀ ਸੁਹੇਲਾ ਹੋ ਗਿਆ ਕਹਿਣ ਤੋਂ ਭਾਵ ਬਾਏ ਜਿਨਾਂ ਦੀ ਪਕੜੀ ਹੈ ਸਿਰ ਦੀਜੈ ਬਾਂਹਿ ਨ ਛੋੜੀਐ ਉਹ ਪਰਮਾਤਮਾ ਇਹੋ ਜਿਹਾ ਜਿਨਾਂ ਦੀ ਇੱਕ ਵਾਰੀ ਬਾਂਹ ਫੜੇ ਤੇ ਮੁੜ ਕੇ ਉਹ ਬਾਂਹ ਨਹੀਂ ਛੱਡਦਾ ਫਿਰ ਸਿਰ ਤੇ ਲਵਾ ਦਿੰਦਾ ਇਸ ਕਰਕੇ ਆਪਾਂ ਗੁਰੂ ਨਾਲ ਜੁੜਨਾ ਹੈ। ਇਸ ਕਰਕੇ ਆਪਾਂ ਪਾਤਸ਼ਾਹ ਨਾਲ ਜੁੜਨਾ ਹੈ। ਪਾਤਸ਼ਾਹ ਕਹਿੰਦੇ ਰਹੇ ਤੁਧੁ ਬਿਨੁ ਅਵਰ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ਹੇ ਜਿੰਦੇ ਤੂੰ ਕਿਉਂ ਡਰਦੀ ਹੈ ਹਰ ਵੇਲੇ ਕਿਉਂ ਅਰਦਾਸ ਅਰਦਾਸ ਕਰਿਆ ਕਰ ਕਿਉਂ ਡਰਦੀ ਹ ਪ੍ਰਭੂ ਤੈਥੋਂ ਬਿਨਾਂ ਕਿਤੇ ਨਹੀਂ ਜਾਂਦਾ ਤੇਰਾ ਹੋਰ ਕੋਈ ਸਹਾਰਾ ਨਹੀਂ ਰੱਬ ਤੋਂ ਬਿਨਾਂ ਤੂੰ ਸਦਾ ਮਨ ਵਿੱਚ ਵਸਾ ਕੇ ਰੱਖਿਆ ਕਰ ਉਸਨੂੰ ਤੇ ਇਹ ਗੱਲ ਯਾਦ ਰੱਖੀ ਗੁਰੂ ਤੋਂ ਬਿਨਾਂ ਤੇਰਾ ਨਹੀਂ ਸਰ ਸਕਦਾ ਬਸ ਸਤਿਗੁਰੂ ਮਹਾਨ ਨੇ ਪਾਤਸ਼ਾਹ ਮਹਾਨ ਨੇ
ਸਤਿਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਜਿੰਦੜੀਏ ਯਾਦ ਰੱਖੀ ਮੈਂ ਬੇਨਤੀ ਕਰਦਾ ਹੁੰਨਾ ਪਿਆਰਿਓ ਚਪਹਿਰਾ ਸਾਹਿਬ ਕਰੋ ਬਾਣੀ ਪੜੋ ਪਰ ਯਾਦ ਰੱਖਿਓ ਗੁਰੂ ਦੀ ਬਾਣੀ ਨੂੰ ਪੜਨਾ ਹੀ ਇਸ ਕਰਕੇ ਹੈ ਕਿਉਂਕਿ ਸਾਡੇ ਵਿੱਚੋਂ ਅੰਧ ਵਿਸ਼ਵਾਸ ਨਿਕਲ ਸਕੇ ਤੇ ਗੁਰਬਾਣੀ ਪੜਦਿਆਂ ਹੋਇਆਂ ਵੀ ਅਸੀਂ ਅੰਧ ਵਿਸ਼ਵਾਸੀ ਆਂ ਪਿਆਰਿਓ ਫਿਰ ਯਾਦ ਰੱਖਿਓ ਸਾਨੂੰ ਹਲੇ ਬਹੁਤ ਲੋੜ ਹੈ ਵਿਸ਼ਵਾਸ ਦੀ ਗੁਰੂ ਤੇ ਸਾਡਾ ਹਰੇ ਵਿਸ਼ਵਾਸ ਬਣਿਆ ਨਹੀਂ ਹੈ। ਜੇ ਇੱਕ ਪਾਠ ਵੀ ਜਪੁਜੀ ਸਾਹਿਬ ਦਾ ਕਰ ਲਿਆ ਇੱਕ ਪਾਠ ਵੀ ਚੌਪਈ ਸਾਹਿਬ ਦਾ ਕਰ ਲਿਆ ਧਿਆਨ ਨਾਲ ਤੇ ਯਾਦ ਰੱਖਿਓ ਜੇ ਮਨ ਦੇ ਵਿੱਚ ਇਹ ਗੱਲ ਆ ਗਈ ਨਾ ਮੇਰਾ ਮਿੱਤਰ ਪ੍ਰਭੂ ਹੈ ਅਕਾਲ ਪੁਰਖ ਹੈ ਮੈਂ ਉਹਨੂੰ ਛੱਡ ਕੇ ਕਿਤੇ ਨਹੀਂ ਜਾਣਾ ਤੇ ਉਹ ਮੇਰਾ ਸਹੀ ਮਹੀਨਿਆਂ ਵਿੱਚ ਮਿੱਤਰ ਹੈ ਤੇ ਪਿਆਰਿਓ ਯਾਦ ਰੱਖਿਓ ਫਿਰ ਉਦਣ ਸਮਝਿਓ ਵੀ ਅਸਲੀ ਕਿਰਪਾ ਹੋਈ ਇਸ ਕਰਕੇ ਅਫਵਾਵਾਂ ਤੋਂ ਬਚੀਏ ਗੁਰੂ ਨਾਲ ਜੁੜੀਏ ਜੀ