Singh: ਜਦੋਂ 2 ਸ਼ੇਰਾ ਨਾਲ ਲੜਿਆਂ ਇਕੱਲਾ ਸਿੰਘ

Singh

ਅੱਜ ਆਪਾਂ ਇੱਕ ਐਸੇ ਸਿੰਘ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਦੋ ਸ਼ੇਰਾਂ ਦੀ ਐਸੀ ਗਿੱਜੀ ਭੰਨੀ ਕਿ ਦੋਨੇ ਸ਼ੇਰ ਬਿੱਲੀ ਬਣ ਕੇ ਭੱਜ ਗਏ। ਗੱਲ 1762 ਦੀ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀ ਪਾਤੀ ਲੜਾਈ ਵਿੱਚ ਮਰਾਠੀਆਂ ਨੂੰ ਹਰਾ ਕੇ ਪੰਜਾਬ ਵੱਲ ਵਧਿਆ ਤਾਂ ਸਤਲੁਜ ਦਰਿਆ ਦੇ ਕੋਲ ਉਸਦਾ ਮੁਕਾਬਲਾ ਗੁਰੂ ਦੇ ਸਿੰਘਾਂ ਨਾਲ ਹੋਇਆ ਇਸ ਮੁਕਾਬਲੇ ਵਿੱਚ ਅਬਦਾਲੀ ਦੀ ਫੌਜ ਨੇ ਕੁਝ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਬਦਾਲੀ ਨੇ ਸੁਣਿਆ ਹੋਇਆ ਸੀ ਕਿ ਗੁਰੂ ਦੇ ਸਿੰਘ ਬਹੁਤ ਦਲੇਰ ਹੁੰਦੇ ਹਨ। ਜਦੋਂ ਗ੍ਰਿਫਤਾਰ ਸਿੰਘਾਂ ਨੂੰ ਅਬਦਾਲੀ ਅੱਗੇ ਪੇਸ਼ ਕੀਤਾ ਗਿਆ। ਤਾਂ ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਸੀ ਭਾਈ ਬਾਗ ਸਿੰਘ ਢਾਹ ਨੂੰ ਪਤਾ ਹੈ ਕਿ ਬਾਗ ਸ਼ੇਰ ਨੂੰ ਕਿਹਾ ਜਾਂਦਾ ਹੈ। ਬਾਗ ਸੁਣ ਕੇ ਅਬਦਾਲੀ ਨੇ ਮਜਾਕ ਕੀਤਾ। ਕਿ ਤੇਰਾ ਨਾਮ ਬਾਗ ਸਿੰਘ ਹੈ

ਕੀ ਤੂੰ ਸੱਚੀ ਬਾਗ ਹੈ ਜਾਂ ਫਿਰ ਸਿਰਫ ਨਾਮ ਦਾ ਹੀ ਬਾਗ ਹੈ ਅੱਗੇ ਤੋਂ ਭਾਈ ਬਾਗ ਸਿੰਘ ਨੇ ਜਵਾਬ ਦਿੱਤਾ ਕਿ ਅਬਦਾਲੀ ਜੇ ਤੈਨੂੰ ਸ਼ੱਕ ਹੈ ਤਾਂ ਇੱਕ ਵਾਰ ਮੇਰੀਆਂ ਹੱਥਕੜੀਆਂ ਖੋਲ ਫਿਰ ਦੇਖੀ ਨਜ਼ਾਰਾ ਅਬਦਾਲੀ ਦੇ ਹੁਕਮ ਤੇ ਇੱਕ ਖੁੱਲੀ ਥਾਂ ਤੇ ਘੇਰਾ ਬਣਾ ਕੇ ਇੱਕ ਪਿੰਜਰੇ ਵਿੱਚੋਂ ਦੋ ਸ਼ੇਰ ਉਸ ਘੇਰੇ ਵਿੱਚ ਛੱਡ ਦਿੱਤੇ ਗਏ। ਤੇ ਨਾਲ ਇਕੱਲਾ ਭਾਈ ਬਾਗ ਸਿੰਘ ਉਸ ਘੇਰੇ ਵਿੱਚ ਛੱਡ ਦਿੱਤਾ ਗਿਆ। ਫਿਰ ਭੁੱਖਾ ਸੀ ਤੇ ਉਸਨੇ ਭਾਈ ਬਾਗ ਸਿੰਘ ਤੇ ਹਮਲਾ ਕਰ ਦਿੱਤਾ ਤੇ ਭਾਈ ਬਾਗ ਸਿੰਘ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਲੈ ਕੇ ਸ਼ੇਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ ਬਾਈ ਬਾਗ ਸਿੰਘ ਨੇ ਐਸੀ ਬਹਾਦਰੀ ਦਿਖਾਈ ਕਿ ਸ਼ੇਰ ਦੇ ਮੂੰਹ ਵਿੱਚ ਬਾਂਹ ਪਾ ਕੇ ਉਸ ਦੀ ਜੁਬਾਨ ਨੂੰ ਫੜ ਲਿਆ ਜਦੋਂ ਸ਼ੇਰ ਦੀ ਜੁਬਾਨ ਪਾਈ ਬਾਗ ਸਿੰਘ ਦੇ ਹੱਥ ਆ ਗਈ ਤਾਂ ਸ਼ੇਰ ਦਾ ਸਾਹ ਬੰਦ ਹੋਣ ਲੱਗ ਪਿਆ ਤੇ ਉਹ ਸ਼ੇਰ ਆਦਮ ਹੋਇਆ ਜਿਹਾ ਹੋ ਗਿਆ। ਭਾਈ ਬਾਗ ਸਿੰਘ ਨੇ ਐਸੀ ਦਲੇਰੀ ਨਾਲ ਉਸ ਸ਼ੇਰ ਨੂੰ ਪਟਕ ਕੇ ਧਰਤੀ ਨਾਲ ਮਾਰਿਆ ਕਿ ਉਹ ਸ਼ੇਰ ਉੱਥੇ ਹੀ ਦਮ ਤੋੜ ਗਿਆ ਇਹ ਸਭ ਦੇਖਦਿਆਂ ਹੋਇਆ ਦੂਜਾ ਸ਼ੇਰ ਬਿੱਲੀ ਦੀ ਤਰ੍ਹਾਂ ਪਿੱਛੇ ਨੂੰ ਭੱਜ ਗਿਆ

ਇਹ ਸਭ ਦੇਖ ਕੇ ਅਬਦਾਲੀ ਦੀ ਵਾਹ ਵਾਹ ਕਰਨ ਲੱਗ ਪਿਆ ਇਹਨਾਂ ਗਿਰਫਤਾਰ ਕੀਤੇ ਹੋਏ ਸਿੰਘਾਂ ਵਿੱਚ ਇੱਕ ਹੋਰ ਸਿੰਘ ਸੀ ਜਿਨਾਂ ਦਾ ਨਾਮ ਸੀ ਭਾਈ ਹਾਠੂ ਸਿੰਘ ਜਿਸ ਦਾ ਅਬਦਾਲੀ ਨੇ ਸ਼ਰਾਬੀ ਹਾਥੀ ਨਾਲ ਮੁਕਾਬਲਾ ਕਰਵਾਇਆ ਇੱਕ ਤਕੜੇ ਹਾਥੀ ਨੂੰ ਸ਼ਰਾਬ ਪਿਲਾਈ ਗਈ ਜਦੋਂ ਉਹ ਸ਼ਰਾਬ ਨਾਲ ਮਸਤ ਹੋ ਗਿਆ ਤਾਂ ਉਸ ਨੂੰ ਉਸੇ ਮੈਦਾਨ ਵਿੱਚ ਲਿਆਂਦਾ ਗਿਆ ਅਹਿਮਦ ਸ਼ਾਹ ਇਹ ਸਭ ਦੇਖਣ ਲਈ ਇੱਕ ਪਾਸੇ ਬੈਠ ਗਿਆ। ਹਾਥੀ ਦੇ ਮੈਦਾਨ ਵਿੱਚ ਆਉਂਦਿਆਂ ਹੀ ਹਾਠੂ ਸਿੰਘ ਤਲਵਾਰ ਲੈ ਕੇ ਸਾਹਮਣੇ ਆਇਆ ਹਾਥੀ ਦੇ ਸੁੰਡ ਤੇ ਕਈ ਤਲਵਾਰਾਂ ਬੰਨੀਆਂ ਹੋਈਆਂ ਸਨ। ਜਦੋਂ ਹਾਥੀ ਨੇ ਸੁੰਡ ਤੇ ਲੱਗੀ ਤਲਵਾਰ ਨਾਲ ਵਾਰ ਕੀਤਾ। ਤਾਂ ਹਾਠੂ ਸਿੰਘ ਨੇ ਆਪਣੇ ਆਪ ਨੂੰ ਬਚਾ ਲਿਆ ਸ਼ਰਾਬ ਵਿੱਚ ਤੁੰਨ ਹੋਏ ਹਾਥੀ ਨੇ ਭਾਈ ਹਾਠੂ ਸਿੰਘ ਤੇ ਲਗਾਤਾਰ ਵਾਰ ਕੀਤੇ ਪਰ ਗੁਰੂ ਦੇ ਸਿੰਘ ਨੇ ਇਨੀ ਫੁਰਤੀ ਨਾਲ ਵਾਰ ਕੀਤਾ ਕਿ ਹਾਥੀ ਦੀ ਸੁੰਢ ਕੱਟ ਕੇ ਦੋ ਟੁਕੜੇ ਹੋ ਗਈ।

ਤੇ ਹਾਥੀ ਚੀਖਦਾ ਹੋਇਆ ਪਿੱਛੇ ਨੂੰ ਭੱਜ ਗਿਆ। ਇਹ ਸਭ ਦੇਖ ਰਹੇ ਲੋਕਾਂ ਨੇ ਪਾਈ ਹਾਠੂ ਸਿੰਘ ਦੀ ਵਾਹ ਵਾਹ ਕੀਤੀ ਅਬਦਾਲੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਇਹ ਸੂਰਮਾ ਸਿੱਖਾਂ ਦੀ ਫੌਜ ਵਿੱਚ ਨਹੀਂ ਹੋਣਾ ਚਾਹੀਦਾ ਸਗੋਂ ਇਹ ਮੁਸਲਮਾਨ ਹੋਣਾ ਚਾਹੀਦਾ ਹੈ ਜਦੋਂ ਅਬਦਾਲੀ ਭਾਈ ਹਾਠੂ ਸਿੰਘ ਨੂੰ ਮੁਸਲਮਾਨ ਬਣਾਉਣ ਵਿੱਚ ਨਾਕਾਮਯਾਬ ਰਿਹਾ ਤਾਂ ਉਸ ਨੇ ਹੁਕਮ ਕੀਤਾ ਕਿ ਇਸ ਸਿੰਘ ਦੀਆਂ ਦੋਨੇ ਲੱਤਾਂ ਦੋ ਹਾਥੀਆਂ ਦੇ ਪੈਰਾਂ ਨਾਲ ਬੰਨ ਕੇ ਮਰਵਾ ਦਿੱਤਾ ਜਾਵੇ। ਇੱਕ ਆਮ ਮਨੁੱਖ ਸੋਚਦਾ ਹੈ ਕਿ ਇੱਕ ਸਧਾਰਨ ਮਨੁੱਖ ਦੋ ਸ਼ੇਰਾਂ ਦਾ ਮੁਕਾਬਲਾ ਕਿਵੇਂ ਕਰ ਸਕਦਾ ਜਾਂ ਇੱਕ ਹਾਥੀ ਨੂੰ ਕਿਵੇਂ ਭਾਜੜਾ ਪਾ ਸਕਦਾ ਹੈ ਪਰ ਜਿਸ ਦੇ ਮਗਰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹੋਵੇ ਉਹ ਕੁਝ ਵੀ ਕਰ ਸਕਦਾ ਹੈ ਤਾਂ ਹੀ ਕਿਹਾ ਜਾਂਦਾ ਹੈ ਚਿੜੀਆਂ ਤੋਂ ਮੈਂ ਬਾਜ ਚੜਾਵਾਂ ਕਿਧਰਾਂ ਤੋਂ ਮੈਂ ਸ਼ੇਰ ਬਣਾਵਾ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *