ਸਿੱਖ ਪੰਥ ਦੇ ਜਨਮ ਦਾਤਾ ਸਾਡੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹਨ ਆਪ ਪਹਿਲੇ ਅਵਤਾਰ ਹਨ ਜਿਨਾਂ ਨੇ ਆਪਣੇ ਪੂਰਬਲੇ ਜਨਮ ਬਾਰੇ ਵੀ ਲਿਖਿਆ ਹੈ ਬਚਿੱਤਰ ਨਾਟਕ ਵਿੱਚ ਉਹਨਾਂ ਆਪਣੀ ਆਤਮ ਕਥਾ ਕਵਿਤਾ ਵਿੱਚ ਲਿਖੀ ਹੈ ਆਪਣੇ ਪਿਛਲੇ ਜਨਮ ਬਾਰੇ ਉਹ ਲਿਖਦੇ ਹਨ ਕਿ ਹੇ ਮਾਲਾ ਪਰਬਤ ਦੀ ਗੋਦ ਵਿੱਚ ਜਿੱਥੇ ਸਤ ਬਰਫ ਦੀਆਂ ਚੋਟੀਆਂ ਸੁਭਾਏਮਾਨ ਹਨ ਉਹਨਾਂ ਨੇ ਬਹੁਤ ਸਮਾਂ ਤਪੱਸਿਆ ਕੀਤੀ ਉਥੇ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਹੋਏ ਪ੍ਰਭੂ ਨਾਲ ਇਕ ਜੋਤ ਇਕ ਸਰੂਪ ਹੋ ਗਏ ਹਨ ਪ੍ਰਭੂ ਮਿਲਾਪ ਵਿੱਚ ਆਨੰਦਮਈ ਸਥਿਤੀ ਵਿੱਚ ਉਹ ਇੰਨੇ ਪ੍ਰਸੰਨ ਸਨ ਕਿ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਸਨ।
ਜਿਸ ਥਾਂ ਤੇ ਗੁਰੂ ਜੀ ਨੇ ਭਗਤੀ ਕੀਤੀ ਉਸ ਸਥਾਨ ਨੂੰ ਹੇਮਕੁੰਟ ਪਰਬਤ ਕਹਿੰਦੇ ਹਨ ਬਚਿਤਰ ਨਾਟਕ ਵਿਚਲੇ ਵਰਨਨ ਅਨੁਸਾਰ ਸਿੱਖਾਂ ਨੇ ਉਸ ਅਸਥਾਨ ਦੀ ਨਿਸ਼ਾਨਦੇਹੀ ਕਰ ਲਈ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ ਅੱਜਕੱਲ ਹੇਮਕੁੰਡ ਵਿਖੇ ਇੱਕ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ ਗੁਰਦੁਆਰਾ ਸਾਹਿਬ ਨਾਲ ਹੀ ਇੱਕ ਸਰੋਵਰ ਵੀ ਹੈ ਜਿਸਦਾ ਜਲ ਅਤ ਸੀਤਲ ਅਤੇ ਨਿਰਮਲ ਹੈ ਹੇਮਕੁੰਡ ਤੱਕ ਪੁੱਜਣ ਲਈ ਹੁਣ ਰਾਹ ਵਿੱਚ ਕਈ ਗੁਰਦੁਆਰੇ ਅਤੇ ਸਰਾਵਾ ਬੰਨ ਗਈਆਂ ਹਨ ਅਤੇ ਪੱਕੀ ਸੜਕ ਵੀ ਬਣ ਗਈ ਹੈ ਲੱਖਾਂ ਯਾਤਰੂ ਜੁਲਾਈ ਅਗਸਤ ਦੇ ਮਹੀਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ
ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ ਜਦ ਵੀ ਕੋਈ ਵਿਅਕਤੀ ਇਸ ਸਰੋਵਰ ਤੱਕ ਪਹੁੰਚਦਾ ਹੈ ਤਾਂ ਬੇਸ਼ਕ ਉਹ ਕਿੰਨਾ ਵੀ ਥਕਿਆ ਕਿਉਂ ਨਾ ਹੋਵੇ ਇਕ ਡੁਬਕੀ ਮਾਰਨ ਨਾਲ ਹੀ ਉਸ ਦੀ ਸਾਰੀ ਥਕਾਵਟ ਜਾਂਦੀ ਰਹਿੰਦੀ ਉਸ ਦਾ ਸਰੀਰ ਹੋਲਾ ਫੁੱਲ ਹੋ ਜਾਂਦਾ ਹੈ ਉਹ ਫਿਰ ਇੰਜ ਅਨੁਭਵ ਕਰਦਾ ਹੈ ਜਿਵੇਂ ਉਸਦੀ ਸਾਰੀ ਜਿੰਦਗੀ ਦੀ ਥਕਾਵਟ ਹੀ ਦੂਰ ਹੋ ਗਈ ਹੋਵੇ ਅਤੇ ਉਸਨੂੰ ਇਲਾਹੀ ਆਨੰਦ ਦੀ ਪ੍ਰਾਪਤੀ ਹੋ ਗਈ ਹੋਵੇ ਇਹ ਸਰੋਵਰ 400 ਗਜ ਲੰਮਾ ਅਤੇ 200 ਗੱਜ ਚੋੜਾ ਹੈ
ਸਮੁੰਦਰੀ ਸਤਹਾ ਤੋਂ ਇਸ ਦੀ ਉਚਾਈ 1510 ਫੁੱਟ ਹੈ ਇਸ ਸਰੋਵਰ ਦੇ ਤਿੰਨ ਪਾਸੇ ਸਖਤ ਸਿੰਗਰ ਪਰਬਤ ਦੀਆਂ ਚੋਟੀਆਂ ਸੋਭ ਰਹੀਆਂ ਹਨ ਅੱਜ ਕੱਲ ਇਹਨਾਂ ਸਾਰੀਆਂ ਚੋਟੀਆਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ ਸਰੋਵਰ ਦੀਆਂ ਪਰਕਰਮਾਂ ਦਾ ਘੇਰਾ ਡੇਢ ਮੀਲ ਤੋਂ ਵੀ ਉੱਤੇ ਹੈ ਪੁੱਤਰਲੀਆਂ ਚਟਾਨਾ ਹੋਣ ਕਰਕੇ ਪਰਕਰਮਾ ਕਰਨੀਆਂ ਬਹੁਤ ਔਖੀ ਹੋ ਜਾਂਦੀ ਹੈ ਪਰ ਕਈ ਗੁਰੂ ਦੇ ਪਿਆਰੇ ਇਹ ਪਰਿਕਰਮਾ ਬੜੀ ਆਸਾਨੀ ਨਾਲ ਕਰ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ