ਜਪੁਜੀ ਸਾਹਿਬ ਦੇ ਵਿੱਚ ਸਾਰੀ ਸੱਚ ਦੀ ਵਿਚਾਰ ਹੈ ਈਸ਼ਵਰ ਦੀ ਜੋ ਰੂਪ ਰੇਖਾ ਗੁਰੂ ਨਾਨਕ ਜੀ ਨੇ ਸਾਡੇ ਸਾਹਮਣੇ ਰੱਖੀ ਹੈ ਉਹ ਇਹਨਾਂ ਲਫਜ਼ਾਂ ਵਿੱਚ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੰਸਕ੍ਰਿਤ ਵਿੱਚ ਜਿਸ ਨੂੰ ਸੱਤ ਕਹਿੰਦੇ ਨੇ ਪੰਜਾਬੀ ਚ ਅਸੀਂ ਉਸਨੂੰ ਸੱਚ ਕਹਿ ਦਿੰਦੇ ਹਾਂ ਉਸ ਸੱਚ ਦੀ ਆਪਾਂ ਸੰਗਤ ਕਰਨ ਆਏ ਹਂ ਉਹ ਜਿਸ ਦੀ ਸੰਗਤ ਹੋ ਜਾਂਦੀ ਹੈ ਜਿਸ ਦਾ ਸੰਬੰਧ ਜੁੜ ਜਾਂਦਾ ਉਸਨੂੰ ਆਖਿਆ ਜਾਂਦਾ ਸਤਸੰਗੀ ਇਹਦਾ ਸਤ ਨਾਲ ਮਿਲਾਪ ਹੋ ਗਿਆ ਇਹ ਸਤ ਨਾਲ ਜੁੜ ਗਿਆ ਹੈ ਤੇ ਉਹ ਈਸ਼ਵਰ ਕੀ ਹੈ ਸਤ ਉਸ ਦੀ ਸੰਗਤ ਕਰਨ ਵਾਲਾ ਕੌਣ ਹੈ ਸਤ ਸੰਗੀ ਸਤ ਦੀ ਸੰਗਤ ਕਰਦਿਆਂ
ਜਿਸ ਦਿਨ ਉਹ ਸਤ ਦਾ ਰੂਪ ਹੋ ਜਾਂਦਾ ਕਹਿੰਦੇ ਨੇ ਫਿਰ ਉਹ ਸੰਤ ਬਣ ਜਾਂਦਾ ਸੰਤ ਦਾ ਮਤਲਬ ਕੀ ਜੋ ਸਤ ਤੋਂ ਪੈਦਾ ਹੋਇਆ ਸੁਤ ਤੇ ਸਤ ਇਹ ਦੋ ਸ਼ਬਦ ਸੰਸਕ੍ਰਿਤ ਦੇ ਬੜੇ ਨਿਕਟਵਰਤੀ ਨੇ ਸੁਤ ਪੁੱਤਰ ਨੂੰ ਕਹਿੰਦੇ ਨੇ ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਉਹਨੂੰ ਕਹਿੰਦੇ ਨੇ ਸੁਤ ਸਤ ਦਾ ਜੋ ਤੱਤ ਹੈ ਉਹਨੂੰ ਕਹਿੰਦੇ ਨੇ ਸੰਤ ਜਿਸਦਾ ਜਨਮ ਸਰੀਰ ਤੋਂ ਹੋਇਆ ਮਾਂ ਬਾਪ ਤੋਂ ਉਹਨੂੰ ਗਿਣਦੇ ਨੇ ਪਰ ਜੋ ਸਤ ਤੋਂ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਇਹ ਸੰਤ ਹੈ ਸੋ ਸੁਤ ਤੇ ਅਸੀਂ ਬਣ ਚੁੱਕੇ ਹਾਂ ਮਾਂ ਬਾਪ ਦੇ ਸਰੀਰ ਤੋਂ ਜਨਮ ਲੈ ਚੁੱਕੇ ਹਾਂ ਹੁਣ ਸਤਿਗੁਰੂ ਕੈ ਜਨਮੈ ਗਵਨ ਮਿਟਾਇਆ ਮਹਾਰਾਜ ਦੀ ਬਾਣੀ ਕਹਿੰਦੀ ਹੈ ਹੁਣ ਸਤਿਗੁਰ ਦੇ ਘਰ ਜਨਮ ਲੈਣਾ ਹੁਣ ਸਤਸੰਗ ਦੇ ਵਿੱਚੋਂ ਜਨਮ ਲੈਣਾ ਨਵੀਂ ਜਿੰਦਗੀ ਲੈਣੀ ਅਗਰ ਜਿਸ ਢੰਗ ਨਾਲ ਆਏ ਹਾਂ ਇਸੇ ਢੰਗ ਨਾਲ ਇਥੋਂ ਵਾਪਸ ਚਲੇ ਗਏ ਤੋ ਖਿਮਾ ਕਰਨੀ
ਇਥੇ ਆਉਣਾ ਕੋਈ ਸਫਲ ਨਹੀਂ ਔਰ ਦੋ ਅੱਖਰ ਇਹ ਵੀ ਜਿਹਨ ਨਸ਼ੀਨ ਕਰ ਲੈਣਾ ਹੋ ਸਕਦਾ ਗੁਰਦੁਆਰੇ ਵਿੱਚ ਬੈਠਾ ਹੋਇਆ ਵੀ ਕੋਈ ਮਨੁੱਖ ਝੂਠਾ ਸੰਗੀ ਹੋਵੇ ਸਤਸੰਗੀ ਨਾ ਹੋਵੇ ਸਤਸੰਗੀ ਦੀ ਇਹ ਪਹਿਚਾਣ ਹੈ ਉਹਦਾ ਵੇਖਨਾ ਸਤ ਹੋ ਜਾਂਦਾ ਉਹਦਾ ਬੋਲਣਾ ਸਤ ਹੋ ਜਾਂਦਾ ਉਹਦਾ ਸੋਚ ਨਾ ਸਤ ਹੋ ਜਾਂਦਾ ਜਿਸਦੇ ਰੋਮ ਰੋਮ ਵਿੱਚੋਂ ਸੱਚ ਨਿਕਲੇ ਸਮਝ ਲਵੋ ਇਹ ਸਤਿਸੰਗੀ ਹੈ ਜਿਸਦਾ ਸੋਚਣਾ ਝੂਠ ਹੈ ਜਿਸਦਾ ਕਰਨਾ ਝੂਠ ਹੈ ਸਤਿਸੰਗੀ ਤੋਂ ਮੁਰਾਦ ਇਹ ਹੈ ਕਿ ਇਹਦਾ ਸੱਤ ਦੇ ਨਾਲ ਸੰਬੰਧ ਜੋੜ ਗਿਆ ਹੈ ਕਿ ਨਹੀਂ ਇਹ ਸੱਚ ਦੇ ਵਿੱਚ ਲੀਨ ਹੋ ਗਿਆ
ਕਿ ਨਹੀਂ ਇੱਕ ਕਿਸਾਨ ਜਮੀਨ ਵਿੱਚ ਦਾਣੇ ਰੋਲ ਰਿਹਾ ਉਸ ਤੋਂ ਪੁੱਛੀਏ ਕੀਮਤੀ ਰਤਨ ਮਿੱਟੀ ਵਿੱਚ ਕਿਉ ਰੋਲ ਰਿਹਾ ਉਹ ਫੌਰਨ ਕਹਿੰਦਾ ਇਕ ਦਾਣੇ ਤੋਂ ਅਨੰਤ ਦਾਣੇ ਪੈਦਾ ਹੋਵਣ ਮੈਂ ਇਸ ਵਾਸਤੇ ਦਾਨਿਆਂ ਨੂੰ ਮਿੱਟੀ ਵਿੱਚ ਪਾ ਰਿਹਾ ਹਾਂ ਇਕ ਬੰਦੇ ਨੇ ਦੁਕਾਨ ਖੋਲੀ ਹ ਸਾਰਾ ਸਾਜੋ ਸਮਾਨ ਉਸਨੇ ਸ਼ਿੰਗਾਰ ਕੇ ਤੇ ਸਵਾਰ ਕੇ ਰੱਖਿਆ ਹੋਇਆ ਪੁੱਛੀਏ ਉਹਨੂੰ ਕਿਉਂ ਰੱਖਿਆ ਹੋਇਆ ਸਿਆਣਾ ਦੁਕਾਨ
ਅੰਦਰ ਇਹ ਨਹੀਂ ਕਹਿੰਦਾ ਸਭ ਕੁਝ ਮੈਂ ਐਵੇਂ ਰੱਖਿਆ ਹੋਇਆ ਫਜੂਲ ਰੱਖਿਆ ਹੋਇਆ ਨਹੀਂ ਸ਼ਾਮ ਤੱਕ ਚੰਗੀ ਵਟਕ ਹੋਵੇ ਚੰਗਾ ਮੁਨਾਫਾ ਹੋਵੇ ਇਸ ਵਾਸਤੇ ਦੁਕਾਨ ਖੋਲ ਕੇ ਰੱਖੀਏ ਧਾਰਮਿਕ ਬੰਦਾ ਕੌਣ ਹੈ ਕਹਿੰਦੇ ਨੇ ਜਿਹਦੇ ਦਰਸ਼ਨ ਕਿਤਿਆ ਧਰਮ ਚੇਤੇ ਆਵੇ ਗੁਰੂ ਕਾ ਸਿੱਖ ਕੌਣ ਹੈ ਜਿਹਦੇ ਦਰਸ਼ਨ ਕਿਤਿਆ ਗੁਰੂ ਚੇਤੇ ਆਵੇ ਸੰਤ ਕੌਣ ਹੈ ਜਿਹਦੇ ਦਰਸ਼ਨ ਕੀਤਿਆਂ ਰੱਬ ਚੇਤੇ ਆਵੇ ਸਾਧ ਕੈ ਸੰਗਿ ਨਹੀ ਕਿਛੁ ਘਾਲ ਦਰਸਨ ਭੇਟਤ ਹੋਤ ਨਿਹਾਲ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਦੇ ਦਰਸ਼ਨ ਕੀਤਿਆਂ ਹੀ ਚੇਤੇ ਆਵੇ ਚਲਦੀ ਹੋਈ ਸ਼ਮਾ ਹੋਵੇ ਜਲਦਾ ਹੋਇਆ ਦੀਪਕ ਹੋਵੇ ਰਾਤ ਦਾ ਵਕਤ ਹੋਵੇ
ਤੇ ਕਿਆ ਸਾਨੂੰ ਉਸ ਅੱਗੇ ਹੱਥ ਜੋੜਨੇ ਪੈਂਦੇ ਹਨ ਕਿ ਤੂੰ ਸਾਨੂੰ ਰੋਸ਼ਨੀ ਦੇ ਨਹੀਂ ਰੋਸ਼ਨੀ ਆਪੇ ਮਿਲਦੀ ਹੈ ਕਹਿੰਦੇ ਨੇ ਸੰਤ ਜਿਹੜਾ ਹੈ ਜੋ ਰੱਬ ਨਾਲ ਜੋੜਿਆ ਹੈ ਉਹਦੇ ਅੱਗੇ ਹੱਥ ਨਹੀਂ ਜੋੜਨੇ ਪੈਂਦੇ ਉਹਦੇ ਦਰਸ਼ਨ ਕੀਤ ਆਪੇ ਰੱਬ ਨਾਲ ਜੁੜਦੀ ਹੈ ਸਾਧ ਕੈ ਸੰਗਿ ਨਹੀ ਕਛੁ ਘਾਲ ਦਰਸਨ ਭੇਟਤ ਹੋਤ ਨਿਹਾਲ ਸੁਤ ਅਸੀਂ ਬਣ ਗਏ ਹਾਂ ਤੇ ਅਸੀਂ ਸੰਤ ਬਣਨਾ ਸੋ ਸਾਨੂੰ ਰੋਜ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਰੋਜ ਸ਼ਾਮ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਤੇ ਸੌਣ ਤੋਂ ਬਿਨਾਂ ਕਿਰਤ ਸਵਈਆ ਦਾ ਪਾਠ ਕਰਨਾ ਚਾਹੀਦਾ ਜੇ ਅਸੀਂ ਰੋਜ ਇਸੇ ਢੰਗ ਨਾਲ ਪਾਠ ਕਰਾਂਗੇ ਤੇ ਦੇਖਿਓ ਕਿਵੇਂ ਸਾਡੀ ਜਿੰਦਗੀ ਬਦਲੇਗੀ ਤੇ ਫਲ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ