ਸਾਖੀ- ਦਸ਼ਮੇਸ਼ ਪਿਤਾ ਜੀ ਦਾ ਜਨਮ ਪਟਨਾ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋ ਬਿੰਦ ਸਿੰਘ ਜੀ ਦੀ ਅਦੁੱਤੀ ਤੇ ਨੂਰਾਨੀ ਸ਼ਖਸੀਅਤ ਦੁਨੀਆ ਦੇ ਇਤਿਹਾਸ ਅੰਦਰ ਨਿਵੇਕਲੀ ਅਤੇ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਸੰਨ 1666 ਈ. ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ। ਅੱਜ ਉਨ੍ਹਾਂ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਅਸੀਂ ਤੁਹਾਨੂੰ ਸ੍ਰੀ ਪਟਨਾ ਸਾਹਿਬ ‘ਚ ਸਥਾਪਤ ਗੁਰਦੁਆਰਿਆਂ ਦਾ ਇਤਿਹਾਸ ਦੱਸਣ ਜਾ ਰਹੇ ਹਾਂ।

ਆਓ ਜਾਣਦੇ ਹਾਂ ਇਤਿਹਾਸ—ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ;;,,,ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਕ ਪਵਿੱਤਰ ਅਤੇ ਸਤਿਕਾਰਤ ਧਾਰਮਿਕ ਸਥਾਨ ਹੈ। ਇਸ ਜਗ੍ਹਾ ਨੂੰ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਸਥਾਨ ਹੋਣ ਦਾ ਮਾਣ ਹਾਸਲ ਹੈ। ਇਹ ਸਿੱਖਾਂ ਲਈ ਪੰਜ ਸਰਬਉੱਚ ਤਖ਼ਤ ਸਾਹਿਬਾਨਾਂ ਵਿਚੋਂ ਇਕ ਹੈ। ਤਿੰਨ ਸਿੱਖ ਗੁਰੂ ਸਹਿਬਾਨਾਂ ਵੱਲੋਂ ਪਾਵਨ ਕਰਕੇ ਭੇਟ ਕੀਤੇ ਗਏ

ਇਸ ਤਖ਼ਤ ਸਾਹਿਬ ਨੂੰ ਉਤਸ਼ਾਹ ਤੇ ਨਿਡਰਤਾ, ਸ਼ਰਧਾਲੂਆਂ ’ਚ ਮਹਾਨ ਪਵਿੱਤਰਤਾ ਦੀ ਪ੍ਰੇਰਨਾ ਭਰਨ ਅਤੇ ਪਟਨਾ ਨਗਰ ਦੀ ਸ਼ਾਨਦਾਰ ਵਿਰਾਸਤ ਵਿਚ ਮਾਣਮੱਤੇ ਸਥਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਰਦੁਆਰਾ ਪਟਨਾ ਸਾਹਿਬ ਦੇ ਮੈਦਾਨ ’ਤੇ ਹੀ ਇਕ ਅਜਾਇਬਘਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਯਾਦਗਾਰ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸਭ ਤੋਂ ਵੱਧ ਅਹਿਮ ਹੈ ਇੱਕ ‘ਪੰਘੂੜਾ’, ਜਿਸ ਦੀਆਂ ਚਾਰੇ ਲੱਤਾਂ ’ਤੇ ਸੋਨ-ਪੱਤਰੇ ਚੜ੍ਹੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿਚ ਇਸੇ ’ਚ ਸੌਂਦੇ ਹੁੰਦੇ ਸਨ।

ਹੋਰ ਯਾਦਗਾਰੀ ਚਿੰਨ੍ਹਾਂ ਵਿਚ ਲੋਹੇ ਦੇ ਚਾਰ ਤੀਰ, ਹਾਥੀ ਦੰਦ ਦੇ ਬਣੇ ਸੈਂਡਲਾਂ ਦੀ ਜੋੜੀ ਅਤੇ ਦਸਮ ਪਾਤਿਸ਼ਾਹ ਦੀ ਪਵਿੱਤਰ ਕ੍ਰਿਪਾਨ ਸ਼ਾਮਿਲ ਹਨ। ਲੋਹੇ ਦਾ ਇਕ ਛੋਟਾ ਖੰਡਾ, ਚੱਕਰੀ, ਮਿੱਟੀ ਦੀ ਇੱਕ ਗੋਲੀ ਤੇ ਲੱਕੜ ਦੇ ਇੱਕ ਕੰਘੇ ਨੇ ਵੀ ਇਸ ਸਥਾਨ ਦੇ ਮਾਣ ਨੂੰ ਵਧਾਇਆ ਹੈ। ਇਸ ਪਵਿੱਤਰ ਗੁਰਦੁਆਰਾ ਸਾਹਿਬ ਵਿਚ ਇਕ ਅਜਿਹੀ ਪੁਸਤਕ ਨੂੰ ਵੀ ਰੱਖਿਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ‘ਹੁਕਮਨਾਮੇ’ ਮੌਜੂਦ ਹਨ

Leave a Reply

Your email address will not be published. Required fields are marked *