ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪੰਜੌਰ ਨਗਰ ਵਿੱਚ ਆ ਗਏ ਸਨ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸਨ ਗੁਰੂ ਜੀ ਨਗਰ ਦੇ ਬਾਰ-ਬਾਰ ਇੱਕ ਦਰਖਤ ਹੇਠ ਬਿਰਾਜਮਾਨ ਹੋ ਗਏ ਸਨ ਬਹੁਤ ਸਾਰੇ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਉਸ ਦਰੱਖਤ ਹੇਠ ਆਏ ਗੁਰੂ ਜੀ ਨੇ ਉਹਨਾਂ ਨੂੰ ਕਰਮਕਾਂਡਾਂ ਤੋਂ ਰੋਕ ਕੇ ਇੱਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਕੀਤਾ ਸੀ ਇਸ ਨਗਰ ਵਿੱਚ ਬਹੁਤ
ਸਾਰੇ ਵਿਦਵਾਨ ਭੇਖਧਾਰੀ ਨਾਗੇ ਫਲਾਹਾਰੀ ਜੈਨੀ ਮੋਨੀ ਅਤੇ ਤੀਰਥਾਂ ਦਾ ਰਟਨ ਕਰਨ ਵਾਲੇ ਸਾਧੂ ਸੰਤ ਰਹਿੰਦੇ ਸਨ ਉਹਨਾਂ ਸਾਰਿਆਂ ਨੇ ਆਪੋ ਆਪਣੇ ਕਰਮਕਾਂਡਾਂ ਰਾਹੀਂ ਲੋਕਾਂ ਨੂੰ ਆਪਣੇ ਮਗਰ ਲਗਾਇਆ ਹੋਇਆ ਸੀ ਗੁਰੂ ਜੀ ਦਾ ਸਿੱਧਾ ਅਤੇ ਸਪਸ਼ਟ ਉਪਦੇਸ਼ ਸੀ ਕਿ ਸੰਗਤਾਂ ਕਰਮਕਾਂਡਾਂ ਨੂੰ ਛੱਡ ਕੇ ਇੱਕ ਪਰਮਾਤਮਾ ਦਾ ਧਿਆਨ ਧਾਰਨ ਉਹ ਸੰਗਤਾਂ ਗੁਰੂ ਜੀ ਦਾ ਉਪਦੇਸ਼ ਸੁਣ ਕੇ ਗੁਰੂ ਜੀ ਦੀਆਂ ਮੁਰੀਦ ਹੋ ਗਈਆਂ ਸਨ ਇਸ ਤੋਂ ਚੜ ਕੇ ਉਹ ਸਭ ਸਾਧੂ ਸੰਤ ਗੁਰੂ ਜੀ ਨਾਲ ਚਰਚਾ ਕਰਨ ਲਈ ਆ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਇੱਕ ਪਰਮੇਸ਼ਰ ਦਾ ਗਿਆਨ ਦੇਣ ਲਈ ਉਪਦੇਸ਼ ਕੀਤਾ ਗੁਰੂ ਜੀ ਨੇ ਫਰਮਾਇਆ ਕਿ ਜਿੰਨਾ ਕੋਈ ਵਿਦਿਆ ਲਿਖੜੀ ਪੜਨੀ ਜਾਣਦਾ ਹੈ
ਉਨਾ ਹੀ ਉਸਦੇ ਅੰਦਰ ਵਿਦਿਆ ਦਾ ਹੰਕਾਰ ਹੋ ਜਾਂਦਾ ਹੈ ਰੱਬ ਦੇ ਦਰ ਤੇ ਪ੍ਰਵਾਨ ਹੋਣ ਲਈ ਵਿਦਵਾਨ ਹੋਣਾ ਕੋਈ ਜਰੂਰੀ ਗੱਲ ਨਹੀਂ ਹੈ ਕਈਆਂ ਨੇ ਬਹੁਤ ਸਾਰੀਆਂ ਤੀਰਥ ਯਾਤਰਾਵਾਂ ਕਰਕੇ ਆਪਣੇ ਅੰਦਰ ਤੀਰਥ ਡਟਣ ਦਾ ਹੰਕਾਰ ਪਾਲ ਲਿਆ ਹੈ ਉਹ ਵੀ ਪਰਮਾਤਮਾ ਦੇ ਮਿਲਾਪ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ਕਈਆਂ ਨੇ ਵੱਖੋ ਵੱਖ ਭੇਖ ਧਾਰਨ ਕੀਤੇ ਹੋਏ ਹਨ ਅਤੇ ਕਈ ਭੇਖਾਂ ਵਿੱਚ ਸਰੀਰ ਨੂੰ ਦੁੱਖ ਦੇਣ ਦਾ ਵੀ ਸਾਧਨ ਬਣਾਇਆ ਹੈ ਸਰੀਰ ਨੂੰ ਆਪਣੇ ਆਪ ਕ ਦੇਣਾ ਪਰਮਾਤਮਾ ਦੇ ਰਜਾ ਵਿੱਚ ਨਹੀਂ ਮੰਨਿਆ ਜਾ ਸਕਦਾ ਕਈਆਂ ਨੇ ਅੰਨ ਦਾ ਤਿਆਗ ਕਰਕੇ ਆਪਣਾ ਸਵਾਦ ਵੀ ਖਰਾਬ ਕਰ ਲਿਆ ਹੈ ਅੰਨ ਦਾ ਤਿਆਗ ਰੱਬ ਦੀ ਰਜਾ ਦੇ ਉਲਟ ਜਾ ਕੇ ਜੀਵ ਨੂੰ ਦੁੱਖ ਦਿੰਦਾ ਹੈ ਅਤੇ ਉਹ ਜੀਵ ਦਿਨੇ ਰਾਤ ਦੁਖੀ ਰਹਿੰਦਾ ਹੈ ਮੋਨ ਧਾਰਨ ਕਰਨ ਵਾਲੇ ਵੀ ਪਰਮਾਤਮਾ ਦੇ ਰਸਤੇ ਤੋਂ ਭਟਕ ਗਏ ਹਨ ਉਹ ਗੁਰ ਗਿਆਨ ਦੇ ਪ੍ਰਾਪਤੀ ਤੋਂ ਬਗੈਰ ਸੁੱਤੇ
ਆਏ ਹਨ ਕਈ ਲੋਕ ਪੈਰਾਂ ਤੋਂ ਨੰਗੇ ਫਿਰ ਕੇ ਆਪਣਾ ਕੀਤਾ ਪਾਉਂਦੇ ਹਨ ਕਈ ਲੋਕ ਪਾਪ ਦੇ ਡਰੋਂ ਜੂਠਾ ਭੋਜਨ ਖਾਂਦੇ ਹਨ ਉਹ ਝੂਠਾ ਭੋਜਨ ਖਾ ਕੇ ਆਪਣੇ ਸਿਰ ਵਿੱਚ ਸੁਆਹ ਪਵਾ ਲੈਂਦੇ ਹਨ ਉਹ ਲੋਕ ਪਰਲੋਕ ਵਿੱਚ ਆਪਣੀ ਇੱਜਤ ਵੀ ਗਵਾਉਂਦੇ ਹਨ ਗਿਆਨ ਵਿਹੂਣ ਮਨੁੱਖ ਮੜੀਆਂ ਵਿੱਚ ਜੀਵਨ ਬਿਤਾ ਕੇ ਅੰਤ ਵਿੱਚ ਪਛਤਾਉਂਦਾ ਹੈ ਜੋ ਮਨੁੱਖ ਗੁਰੂ ਦੇ ਹੁਕਮ ਨਾਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਪੋਸੀ ਕੀਤੀ ਹੋਈ ਘਾਲ ਕਮਾਈ ਤਾ ਪੈਂਦੀ ਹੈ
ਅਤੇ ਉਸਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਸਾਧੂਆਂ ਨੇ ਕਿਹਾ ਗੁਰੂ ਜੀ ਤੁਸੀਂ ਸਾਡੇ ਹਿਰਦੇ ਵਿੱਚ ਗਿਆਨ ਦਾ ਦੀਵਾ ਬਾਲ ਦਿੱਤਾ ਹੈ ਸਾਨੂੰ ਹੁਕਮ ਕਰੋ ਇਹ ਅਸੀਂ ਕੀ ਕਰੀਏ ਤਾਂ ਕਿ ਅਸੀਂ ਪਰਮਾਤਮਾ ਵਿੱਚ ਅਭੇਦ ਹੋ ਜਾਈਏ ਗੁਰੂ ਜੀ ਨੇ ਬਚਨ ਕੀਤੇ ਕਿ ਗੁਰੂ ਕੋਲੋਂ ਹਰੀ ਦੇ ਨਾਮ ਦੀ ਪ੍ਰਾਪਤੀ ਕਰਕੇ ਜੀਵ ਸਦਾ ਸੁਖ ਪਾਉਂਦਾ ਹੈ ਉਸ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ ਫਿਰ ਜੀਵ ਦਾ ਪਰਮੇਸ਼ਰ ਨਾਲ ਪਿਆਰ ਪੈ ਜਾਂਦਾ ਹੈ
ਆਸ ਅੰਦੇਸ਼ੇ ਅਤੇ ਹਉਮੈ ਦਾ ਖਾਤਮਾ ਹੋ ਜਾਂਦਾ ਹੈ ਪਰਮੇਸ਼ਰ ਆਪ ਕਿਰਪਾ ਕਰਕੇ ਉਸ ਜੀਵ ਦਾ ਮਨ ਨਿਰਮਲ ਕਰ ਦਿੰਦਾ ਹੈ ਅਤੇ ਉਹ ਜੀਵ ਉਸੇ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ ਗੁਰੂ ਜੀ ਦੇ ਬਚਨ ਮੰਨ ਕੇ ਉਹ ਸਾਧੂ ਆਪਣੇ ਆਪਣੇ ਅਸਥਾਨ ਨੂੰ ਚਲੇ ਗਏ ਸਨ ਗੁਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਦੇ ਵਿੱਚ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ