ਮੱਥਾ ਟੇਕਦੇ ਸਮੇਂ ਕਦੇ ਨਾ ਕਰੋ ਇਹ ਗ਼ਲਤੀ ਦੇਖੋ ਮੱਥਾ ਟੇਕਣ ਦਾ ਹੀ ਕਿੰਨਾ ਫ਼ਲ ਮਿਲਦਾ ਹੈ

ਕੁਝ ਲੋਕ ਜਦੋਂ ਸੰਗਤ ਵਿਚ ਜਾਂਦੇ ਹਨ ਤਾਂ ਉਹ ਇਕ ਵਾਰ ਤਾਂ ਮੱਥਾ ਟੇਕ ਦਿੰਦੇ ਹਨ ਪਰ ਜਦੋਂ ਬਾਹਰ ਹੋ ਕੇ ਸੰਗਤ ਵਿੱਚ ਬੈਠੇ ਹਨ ਤਾਂ ਦੂਜੀ ਵਾਰੀ ਮੱਥਾ ਨਹੀਂ ਟੇਕਦੇ। ਇਸੇ ਤਰਾਂ ਇੱਕ ਵਾਰ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਵਾਨ ਸਜਾਏ ਹੋਏ ਸੀ।ਉਥੇ ਇੱਕ ਸਿੱਖ ਸੰਗਤ ਵਿੱਚ ਬੈਠਾ ਸੀ। ਉਥੇ ਕਈ ਅੰਬਾਂ ਦੇ ਰੁੱਖਾਂ ਸਨ। ਜਦੋਂ ਉਹ ਸਿੱਖ ਸੰਗਤ ਵਿਚੋਂ ਉਠ ਕੇ ਨੇੜੇ ਹੋ ਕੇ ਬਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਾਂ ਗੁਰੂ ਜੀ ਨੇ ਉਸ ਸਿੱਖ ਤੋਂ ਪੁੱਛਿਆ ਕਿ ਭਾਈ ਤੂੰ ਮੱਥਾ ਨਹੀਂ ਟੇਕਿਆ।

ਤਾਂ ਸਿੱਖ ਨੇ ਜੁਆਬ ਦਿੱਤਾ ਕਿ ਗੁਰੂ ਜੀ ਮੈਂ ਪਹਿਲਾਂ ਵੀ ਸੰਗਤ ਵਿੱਚ ਬੈਠਾ ਸੀ ਹੁਣ ਦੂਜੇ ਪਾਸੇ ਆ ਕੇ ਬੈਠਾ ਹਾਂ। ਉਸ ਸਮੇਂ ਗੁਰੂ ਜੀ ਨੇ ਕਿਹਾ ਕਿ ਇਕ ਵਾਰ ਉਹਲਾਹੋ ਜਾਵੇ ਤਾਂ ਦੂਜੀ ਵਾਰ ਮੱਥਾ ਟੇਕਣਾ ਜ਼ਰੂਰੀ ਹੁੰਦਾ ਹੈ।ਇਸ ਤਰਾਂ ਕੁਝ ਲੋਕ ਕਹਿੰਦੇ ਹਨ ਕਿ ਗੁਰੂ ਨੂੰ ਖ਼ੁਸ਼ਬੂਆਂ ਦੀ ਲੋੜ ਨਹੀਂ ਜਾਂ ਸਿਹਰਿਆਂ ਦੀ ਲੋੜ ਨਹੀਂ। ਪਰ ਜਦੋਂ ਤੱਕ ਮਨ ਇੰਦਰੀਆਂ ਵਿਚ ਜਾ ਭਟਕਦਾ ਰਹਿੰਦਾ ਹੈ ਤਾਂ ਉਸ ਨੂੰ ਹੱਥਾਂ ਪੈਰਾਂ ਨਾਲ ਸੇਵਾ ਕਰਨੀ ਚਾਹੀਦੀ ਹੈ।

ਜਦੋਂ ਤੱਕ ਮਨ ਟਿਕ ਨਾ ਜਾਵੇ ਉਦੋਂ ਤੱਕ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਮਨ ਇਕਾਗਰ ਚਿੱਤ ਹੋਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ। ਮਨ ਨੂੰ ਟਿਕਾਉਣ ਦੇ ਲਈ ਖੁਸ਼ਬੂ ਜ਼ਰੂਰੀ ਹੁੰਦੀ ਹੈ। ਇਹ ਇੱਕ ਸ਼ੁਰੂਆਤੀ ਚੀਜ਼ ਹੁੰਦੀ ਹੈ।ਜਿਨ੍ਹਾਂ ਦਾ ਮਨ ਨਿਜਘਰ ਵਿੱਚ ਬੈਠ ਜਾਵੇ। ਉਨ੍ਹਾਂ ਕੋਲ ਵੀ ਸਪਸ਼ਟ ਸਮਾਂ ਨਹੀਂ ਹੁੰਦਾ। ਕਿ ਮਨ ਇਕਾਗਰ ਚਿੱਤ ਹੋਣ ਲਈ ਕਿੰਨਾ ਸਮਾਂ ਲੱਗਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗਾਂ ਨਾਲ ਸੇਵਾ ਕਰਦੇ ਰਹਿਣਾ ਚਾਹੀਦਾ ਹੈ।

ਜਿਸ ਦੇ ਨਾਲ ਇੱਕ ਦਿਨ ਅਜਿਹਾ ਸਮਾਂ ਆਉਂਦਾ ਹੈ ਕਿ ਮਨ ਇਕਾਗਰ ਚਿੱਤ ਹੋ ਜਾਂਦਾ ਹੈ। ਫਿਰ ਉਸ ਇਨਸਾਨ ਨੂੰ ਕਿਸੇ ਵੀ ਦੁਨਿਆਵੀ ਪਦਾਰਥ ਦੀ ਜ਼ਰੂਰਤ ਨਹੀਂ ਪੈਂਦੀ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਵਿੱਚ ਬਹੁਤ ਜਾਣਕਾਰੀ ਦਿੱਤੀ ਗਈ ਹੈ ਜਿਸ ਰਾਹੀਂ ਤੁਸੀਂ ਮਨ ਨੂੰ ਟਿਕਾਉਣ ਦੀ ਵਿਧੀ ਵੀ ਜਾਣ ਸਕਦੇ ਹੋ।

Leave a Reply

Your email address will not be published. Required fields are marked *