ਸਿੱਖਾਂ ਦੇ ਦਸਵੇਂ ਗੁਰੂ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਸਿੱਖ ਸਮਾਜ ਨੂੰ ਉਹਨਾਂ ਦੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਦਾ ਹੁਕਮ ਦਿੱਤਾ ਸੀ। ਅਰਦਾਸ ਵਿੱਚ ਵੀ ਆਉਂਦਾ ਹੈ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ ਉਹਨਾਂ ਖਾਲਸਾ ਪੰਥ ਦੀ ਸਾਜਨਾ ਕਰਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਉਹਨਾਂ ਨੂੰ ਖਾਲਸੇ ਦਾ ਖਿਤਾਬ ਬਖਸ਼ਿਆ ਅਤੇ ਬਾਅਦ ਵਿੱਚ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛੱਕ ਕੇ ਗੁਰੂ ਚੇਲੇ ਦਾ ਭੇਦ ਮਿਟਾਇਆ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਜੀ ਨੇ ਜਬਰ ਜੁਲਮ ਦੇ ਟਾਕਰੇ ਲਈ ਸਰਬੰਸ ਦਾਨ ਕਰ ਦਿੱਤਾ।
ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਰਾਖੀ ਲਈ ਦਿੱਲੀ ਭੇਜ ਕੇ ਅਤੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਦੁਸ਼ਮਣਾਂ ਦੀ ਵੱਡੀ ਫੌਜ ਵਿਰੁੱਧ ਜੰਗ ਦੇ ਮੈਦਾਨ ਵਿੱਚ ਉਤਾਰ ਕੇ ਉਹਨਾਂ ਜੋ ਮਿਸਾਲ ਕਾਇਮ ਕੀਤੀ ਉਹ ਰਹਿੰਦੀ ਦੁਨੀਆਂ ਤੱਕ ਯਾਦ ਕੀਤੀ ਜਾਂਦੀ ਰਹੇਗੀ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਨਾ ਝੁਕਦਿਆਂ ਨਿਡਰਤਾਂ ਨਾਲ ਪੇਸ਼ ਕੀਤੇ ਗਏ ਵਿਚਾਰ ਅਤੇ ਦਿੱਤੀ ਗਈ ਕੁਰਬਾਨੀ ਰੋਂਗਟੇ ਖੜੇ ਕਰ ਦਿੰਦੀ ਹੈ।
ਇਹ ਕਮਾਲ ਗੁਰੂ ਸਾਹਿਬ ਤੋਂ ਮਿਲੀ ਸਿੱਖਿਆ ਅਤੇ ਮਾਤਾ ਗੁਜਰ ਕੌਰ ਵੱਲੋਂ ਦਿੱਤੀ ਗਈ ਪ੍ਰੇਰਨਾ ਸਦਕਾ ਹੀ ਸੰਭਵ ਹੋਇਆ। ਇਹ ਉਨਾਂ ਦੀ ਵਿਦਵਤਾ ਅਤੇ ਲੇਖਣੀ ਦੀ ਹੀ ਤਾਕਤ ਸੀ। ਕਿ ਉਹਨਾਂ ਵੱਲੋਂ ਲਿਖੇ ਗਏ ਜ਼ਫਰਨਾਮੇ ਨੇ ਔਰੰਗਜ਼ੇਬ ਨੂੰ ਝੰਜੋੜ ਕੇ ਰੱਖ ਦਿੱਤਾ। ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ ਮੌਕੇ ਅਸੀਂ ਉਹਨਾਂ ਅੱਗੇ ਸੀਸ ਝੁਕਾਉਂਦੇ ਹਾਂ ਜਿੱਥੇ ਆਪ ਜੀ ਜੋਤੀ ਜੋਤ ਸਮਾਏ ਉੱਥੇ ਅੱਜ ਗੁਰੂਦੁਆਰਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੁਸ਼ੋਭਿਤ ਹੈ। ਅਸੀਂ ਗੁਰੂ ਸਾਹਿਬ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕਰਦੇ ਹਨ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ