ਜੇ ਪਾਠ ਕਰਦਿਆ ਮਨ ਨਹੀਂ ਟਿਕਦਾ ਤੇ ਇਹ ਸੁਣੋ

ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਵੇਲੇ ਸਾਡੇ ਮਨ ਦੇ ਵਿੱਚ ਇਹ ਸ਼ੰਕਾ ਆ ਜਾਂਦੀ ਹੈ ਕਿ ਸਾਨੂੰ ਰੋਜ ਨਿਤਨੇਮ ਕਿਉਂ ਕਰਨਾ ਚਾਹੀਦਾ ਕਿ ਰੋਜ਼ ਸਾਨੂੰ ਪਾਠ ਕਿਉਂ ਕਰਨਾ ਚਾਹੀਦਾ ਕਈ ਬੰਦੇ ਇਦਾਂ ਦੇ ਹੁੰਦੇ ਨੇ ਕਿ ਜਿਹੜੇ ਸਵਾਲ ਕਰਦੇ ਨੇ ਕਿ ਸਾਨੂੰ ਰੋਜ਼ ਪਾਠ ਕਿਉਂ ਕਰਨਾ ਚਾਹੀਦਾ ਤੇ ਉਹਨਾਂ ਨੂੰ ਮੈਂ ਦੱਸ ਦਿਆ ਕਿ ਰੋਜ਼ ਪਾਠ ਕਿਉਂ ਕਰਨਾ ਚਾਹੀਦਾ ਸਾਧ ਸੰਗਤ ਜੀ ਤੁਸੀਂ ਵੀ ਨੋਟਿਸ ਕੀਤਾ ਹੋਣਾ

ਕਿ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਕਈ ਵਾਰੀ ਇਦਾਂ ਹੁੰਦਾ ਕਿ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਨਹੀਂ ਲੱਗਦਾ ਕੀ ਅਸੀਂ ਜੇ ਰੋਜ ਪਾਠ ਕਰਾਂਗੇ ਤੇ ਸਾਧ ਸੰਗਤ ਜੀ ਇਕ ਦਿਨ ਦਾ ਇਦਾਂ ਦਾ ਆਏਗਾ ਜਰੂਰ ਕਿ ਜਦੋਂ ਸਾਡਾ ਮਨ ਟਿਕੇਗਾ ਸਾਧ ਸੰਗਤ ਜੀ ਇਕ ਹੋਰ ਗੱਲ ਹੈ ਕਿ ਬਾਣੀ ਨੂੰ ਕੱਲੀ ਪੜੋ ਨਾ ਬਾਣੀ ਨੂੰ ਸਮਝੋ ਬਾਣੀ ਨੂੰ ਵਿਚਾਰੋ ਕਿ ਬਾਣੀ ਸਾਨੂੰ ਕੀ ਦੱਸ ਰਹੀ ਹੈ ਕਿ ਬਾਣੀ ਨੇ ਸਾਨੂੰ ਕਿਵੇਂ ਜੀਣ ਲਈ ਕਿਹਾ ਹ ਤੇ ਆਪਾਂ ਕਿਵੇਂ ਜੀ ਰਹੇ ਇਸ ਲਈ ਸਾਧ ਸੰਗਤ ਜੀ ਬਾਣੀ ਨੂੰ ਪੜੋ ਨਾ ਬਾਣੀ ਨੂੰ ਵਿਚਾਰੋ ਜੇ ਅਸੀਂ ਬਾਣੀ ਨੂੰ ਵਿਚਾਰਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਗਲਤ ਜੀਵਨ ਜੀ ਰਹੇ ਹਂ

ਜਿੱਦਾਂ ਸਾਨੂੰ ਗੁਰੂ ਨੇ ਹੁਕਮ ਦਿੱਤਾ ਸੀ ਅਸੀਂ ਉਦਾਂ ਜੀਵਨ ਨਹੀਂ ਜੀ ਰਹੇ ਗੁਰੂ ਜੀ ਨੇ ਕਿਹਾ ਸੀ ਅਸੰਖ ਨਿੰਦਕ ਸਿਰ ਕਰੇ ਭਾਰ ਤੇਸੀ ਰੋਜ ਹੀ ਨਿੰਦਿਆ ਕਰਦੇ ਰਹਿੰਦੇ ਆ ਚੁਗਲੀ ਕਰਦੇ ਰਹਿੰਦੇ ਸਾਨੂੰ ਕਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਪਰ ਇਹ ਸਾਡੀ ਆਦਤ ਹੀ ਬਣ ਗਈ ਹੈ ਕਿ ਅਸੀਂ ਦੂਜਿਆਂ ਦੀ ਨਿੰਦਿਆ ਚੁਗਲੀ ਕਰਨੀ ਕਰਨੀ ਇਸ ਲਈ ਸਾਧ ਸੰਗਤ ਜੀ ਸਾਨੂੰ ਰੋਜ ਗੁਰਬਾਣੀ ਪੜਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਮਨ ਨੂੰ ਸਮਝਾ ਸਕੀਏ ਕਿ ਸਾਡੇ ਗੁਰੂ ਨੇ ਕੀ ਉਪਦੇਸ਼ ਦਿੱਤੇ ਕੀ ਹੁਕਮ ਦਿੱਤੇ ਆ ਕਿ ਅਸੀਂ ਕਿਵੇਂ ਜੀਵਨ ਨੂੰ ਜੀਵਣਾ ਇਸ ਲਈ ਪਿਆਰਿਓ ਗੁਰਬਾਣੀ ਨੂੰ ਰੋਜ ਪੜਿਆ ਕਰੋ

ਕਹਿੰਦੇ ਗੁਰਬਾਣੀ ਜਿੰਨੀ ਪੜਾਂਗੇ ਉਨੇ ਸਾਨੂੰ ਸੋਝ ੀ ਆਏਗੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਵੀ ਉੱਠਿਆ ਕਰੋ ਅੰਮ੍ਰਿਤ ਵੇਲੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਦੋਂ ਆਪਣੇ ਆਪ ਮਨ ਟਿਕ ਜਾਂਦਾ ਕਿਉਂਕਿ ਉਸ ਵੇਲੇ ਸਾਰੇ ਪਾਸੇ ਸ਼ਾਂਤੀ ਹੁੰਦੀ ਹੈ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਸਾਡੇ ਮਨ ਟਿਕਣ ਦੀ ਸੰਭਾਵਨਾ ਵੱਧ ਜਾਂਦੀ ਹੈ ਸਾਡਾ ਮਨ ਟਿਕ ਜਾਂਦਾ ਕਈ ਵਾਰੀ ਇਸ ਲਈ ਸਾਧ ਸੰਗਤ ਜੀ ਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਉ ਵਡਿਆਈ ਵੀਚਾਰ ਕੀ

ਅੰਮ੍ਰਿਤ ਵੇਲੇ ਨੂੰ ਸੰਭਾਲੋ ਤਾ ਕੀ ਜੋ ਸਾਡਾ ਮਨ ਟਿਕ ਸਕੇ ਤੁਸੀਂ ਸਾਧ ਸੰਗਤ ਜੀ ਨੋਟਿਸ ਕੀਤਾ ਹੋਏਗਾ ਜੇ ਸਾਡਾ ਸਵੇਰ ਦਾ ਦਿਨ ਚੰਗਾ ਜਾਂਦਾ ਤੇ ਸਾਡਾ ਪੂਰਾ ਦਿਨ ਹੀ ਚੰਗਾ ਜਾਂਦਾ ਜੇ ਬਾਏ ਚਾ ਸਾਡਾ ਸਵੇਰ ਦਾ ਦਿਨ ਹੀ ਖਰਾਬ ਜਾਏਗਾ ਤੇ ਸਾਡਾ ਪੂਰਾ ਦਿਨ ਹੀ ਖਰਾਬ ਚਲ ਜਾਂਦਾ ਇਸ ਲਈ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਬਿਲ ਆਪਣੇ ਮਨ ਨੂੰ ਧੋਵੋ ਆਪਣੇ ਮਨ ਨੂੰ ਸਾਫ ਕਰੋ ਮਨ ਕਿਵੇਂ ਸਾਫ ਹੋਏਗਾ ਬਾਣੀ ਪੜ੍ਹ ਕੇ ਸਾਫ ਹੋਏਗਾ ਗੁਰਬਾਣੀ ਨੂੰ ਜਾਪ ਕਰਕੇ ਸਾਫ ਹੋਏਗਾ ਇਸ ਲਈ ਸਾਧ ਸੰਗਤ ਜੀ ਰੋਜ ਗੁਰਬਾਣੀ ਪੜੋ ਰੋਜ ਨਿਤਨੇਮ ਕਰੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *