ਜੇਕਰ ਬਿਮਾਰੀਆਂ ਨੇ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ ਤਾਂ ਇਹ ਪਾਠ ਕਰ ਲਵੋ

ਅੱਜ ਅਸੀਂ ਜਾਣਾਗੇ ਕਿ ਕਿਵੇਂ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ ਕਿਵੇਂ ਸਾਡੇ ਸਾਰੇ ਦੁੱਖ ਕੱਟਦੇ ਨੇ ਆਪਾਂ ਦੇਖਦੇ ਹਾਂ ਅੱਜ ਕੱਲ ਹਰ ਵਿਅਕਤੀ ਕਿਸੇ ਨਾ ਕਿਸੇ ਦੁੱਖ ਨਾਲ ਘਿਰਿਆ ਹੋਇਆ ਹੈ ਇਸੇ ਸੰਬੰਧ ਵਿੱਚ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗੇ ਸਾਧ ਸੰਗਤ ਜੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਲ ਉਮਰ ਵਿੱਚ ਸਨ ਗੁਰੂ ਜੀ ਨੇ ਲਖਨੌਰ ਬਣਾ ਕੀਤਾ ਫਿਰ ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਆ ਗਿਆ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਅਜੇ ਹੋਰ ਥੋੜਾ ਟਾਈਮ ਲੱਗਣਾ ਰਹੋ ਜਿੰਨਾ ਚਿਰ ਅਸੀਂ ਨਹੀਂ ਕਹਿੰਦੇ

ਉਨਾ ਚਿਰ ਤੁਸੀਂ ਅਨੰਦਪੁਰ ਸਾਹਿਬ ਨਹੀਂ ਆਉਣਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਉਮਰ ਵਿੱਚ ਸਨ ਪਿਤਾ ਨੂੰ ਮਿਲਣ ਦਾ ਬੜਾ ਚਾਅ ਸੀ ਲਖਨੌਰ ਵਿੱਚ ਵੀ ਗੁਰੂ ਜੀ ਦਾ ਉਥੋਂ ਦੇ ਬੱਚਿਆਂ ਨਾਲ ਬਹੁਤ ਪਿਆਰ ਪੈ ਗਿਆ ਉਹ ਉਹਨਾਂ ਨਾਲ ਖੇਡਦੇ ਰਹਿੰਦੇ ਸਨ ਲਖਨੌਰ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਵਿੱਚ ਇੱਕ ਬੱਚਾ ਸੀ ਉਸਦੀ ਮਾਂ ਬਹੁਤ ਬਿਮਾਰ ਸੀ ਉਸ ਬੱਚੇ ਦਾ ਨਾਮ ਰਾਮ ਨਾਥ ਸੀ ਰਾਮਨਾਥ ਦੀ ਮਾਂ ਬਹੁਤ ਬਿਮਾਰ ਸੀ ਫਿਰ ਪਰਮਾਤਮਾ ਦੀ ਐਸੀ ਕਿਰਪਾ ਵਰਤੀ ਕਿ ਕਲਗੀਆਂ ਵਾਲੇ ਪਿਤਾ ਜੀ ਰਾਮਨਾਥ ਦੇ ਘਰ ਗਏ ਤੇ ਕਹਿੰਦੇ ਰਾਮ ਨਾਥ ਆਹ ਆਪਾਂ ਖੇਡਣ ਚਲੀਏ ਰਾਮਨਾਥ ਦੀਆਂ ਅੱਗੋਂ ਜਵਾਬ ਦਿੱਤਾ ਕਿ ਮੈਂ ਖੇਡਣ ਨਹੀਂ ਜਾ ਸਕਦਾ ਮੇਰੀ ਮਾਂ ਬਹੁਤ ਬਿਮਾਰ ਹੈ ਮੈਂ ਖੇਡਣ ਨਹੀਂ ਜਾ ਸਕਦਾ ਮੈਂ ਆਪਣੇ ਘਰ ਦੀ ਅਤੇ ਆਪਣੀ ਮਾਂ ਦੀ ਰਾਖੀ ਕਰਨੀ ਹੈ

ਮੈਂ ਖੇਡਣ ਨਹੀਂ ਜਾ ਸਕਦਾ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਕਿਰਪਾ ਕਰਨ ਤੇ ਆਉਂਦੇ ਨੇ ਪਤਾ ਹੀ ਨਹੀਂ ਲੱਗਦਾ ਕੀ ਚਮਤਕਾਰ ਹੋ ਜਾਂਦਾ ਹੈ ਅੱਗੋਂ ਗੁਰੂ ਜੀ ਕਹਿੰਦੇ ਤੂੰ ਕਹਿੰਦਾ ਹ ਮੇਰੀ ਮਾਂ ਬਿਮਾਰ ਹੈ ਤੇਰੀ ਮਾਤਾ ਤਾਂ ਬਿਲਕੁਲ ਠੀਕ ਹੈ ਉਹ ਆਪੇ ਉੱਠ ਪਵੇਗੀ ਆਪੇ ਸਾਰੇ ਘਰ ਨੂੰ ਸਾਂਭ ਲਵੇਗੀ ਆਪੇ ਘਰ ਦੀ ਰਾਖੀ ਕਰ ਲਵੇਗੀ ਚਲ ਮੇਰੇ ਨਾਲ ਆਪਾਂ ਖੇਡਣ ਚਲਦੇ ਹਾਂ ਖੇਡ ਤਾਂ ਇੱਕ ਬਹਾਨਾ ਹੈ ਸੱਚੇ ਪਾਤਸ਼ਾਹ ਤਾਂ ਭਲਾ ਕਰਨ ਆਏ ਨੇ ਉਸ ਬੱਚੇ ਦੀ ਮਾਂ ਦਾ ਤਾਂ ਸੱਚੇ ਪਾਤਸ਼ਾਹ ਨੇ ਰਾਮਨਾਥ ਦੀ ਬਾਂਹ ਫੜੀ ਤੇ ਖੇਡਣ ਲਈ ਜਾਣ ਲੱਗੇ ਤਾਂ ਪਿੱਛੋਂ ਉਸਦੀ ਮਾਤਾ ਜਿਵੇਂ ਗੁਰੂ ਸਾਹਿਬ ਦੇ ਬਚਨ ਹੋਏ ਪਿੱਛੋਂ ਮਾਤਾ ਨੂੰ ਇੱਕ ਕੰਬਣੀ ਚਿੜੀ

ਉਹਦਾ ਖੂਨ ਚੱਲ ਪਿਆ ਤੇ ਉਹ ਉੱਠ ਕੇ ਬੈਠ ਗਈ ਇੰਨੀ ਚਿਰ ਦੀ ਮੰਜੇ ਤੇ ਪਈ ਮਾਤਾ ਉੱਠ ਕੇ ਬੈਠ ਗਈ ਤੇ ਕਹਿਣ ਲੱਗੀ ਰਾਮਨਾਥ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਦੇ ਕੇ ਜਾ ਨਾਲ ਹੀ ਆਵਾਜ਼ ਮਾਰਦੀ ਹੈ ਤੇ ਨਾਲ ਹੀ ਆਪ ਉੱਠ ਕੇ ਪਾਣੀ ਲੈਣ ਚਲੀ ਜਾਂਦੀ ਹੈ ਫਿਰ ਉਸਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਤੁਰ ਵੀ ਸਕਦੀ ਹਾਂ ਮੇਰੇ ਅੰਦਰ ਤਾਂ ਸ਼ਕਤੀ ਵੀ ਹੈ ਉਸਨੇ ਆਪ ਪਾਣੀ ਫੜ ਕੇ ਪੀਤਾ ਉਸ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਮਿਹਰ ਹੋ ਚੁੱਕੀ ਸੀ ਕਿਉਂਕਿ ਜਿੱਥੇ ਸਤਿਗੁਰੂ ਦੇ ਚਰਨ ਪੈ ਜਾਂਦੇ ਹਨ ਉਹ ਕਰ ਮੇਰਾ ਬਰਕਤਾਂ ਨਾਲ ਭਰ ਜਾਂਦਾ ਹੈ ਰਾਮਨਾਥ ਦੀ ਮਾਤਾ ਕਿੰਨੇ ਟਾਈਮ ਤੋਂ ਬਿਮਾਰ ਪਈ ਸੀ ਫਿਰ ਉਸ ਵਿੱਚ ਤਾਕਤ ਆ ਗਈ

ਤੇ ਉਸਨੇ ਸਾਰੇ ਘਰ ਦੀ ਸਫਾਈ ਆਪ ਕੀਤੀ ਜਦੋਂ ਨਾਲ ਦੀ ਗੁਆਂਡਨ ਨੇ ਦੇਖਿਆ ਤਾਂ ਉਹ ਉਸ ਬੀਬੀ ਨੂੰ ਆ ਕੇ ਕਹਿਣ ਲੱਗੀ ਤੂੰ ਤਾਂ ਤੰਦਰੁਸਤ ਹੋ ਗਈ ਹੈ ਇਹ ਕਿਵੇਂ ਹੋਇਆ ਕਿੱਥੋਂ ਦਵਾਈ ਖਾਦੀ ਹੈ ਤਾਂ ਉਹ ਮਾਤਾ ਕਹਿਣ ਲੱਗੀ ਮੈਂ ਤਾਂ ਕੋਈ ਦਵਾਈ ਨਹੀਂ ਖਾਦੀ ਸਾਡੇ ਘਰ ਵਿੱਚ ਬਾਲ ਗੋਬਿੰਦ ਰਾਏ ਆਏ ਸੀ ਬਸ ਉਹਨਾਂ ਨੇ ਬਚਨ ਕੀਤੇ ਸੀ ਰਾਮਨਾਥ ਨੂੰ ਕਿਹਾ ਸੀ ਤੇਰੀ ਮਾਤਾ ਠੀਕ ਹੈ ਤੰਦਰੁਸਤ ਹੈ ਆਪੇ ਘਰ ਨੂੰ ਸਾਂਭ ਲਵੇਗੀ ਜਦੋਂ ਦੇ ਉਹ ਬਚਨ ਕਰਕੇ ਗਏ ਨੇ ਉਦੋਂ ਦੀ ਮੈਂ ਠੀਕ ਹੋ ਗਈ ਹਾਂ ਸਾਧ ਸੰਗਤ ਜੀ ਜਦੋਂ ਸਾਡੇ ਤੇ ਵੀ ਕੋਈ ਦੁੱਖ ਆਵੇ ਸਾਡੇ ਸਰੀਰ ਤੇ ਕੋਈ ਕਸ਼ਟ ਆਵੇ ਤਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਮ ਲਿਆ ਕਰੀਏ ਸਾਡੇ ਦੁੱਖ ਕੱਟੇ ਜਾਣਗੇ ਗੁਰਬਾਣੀ ਦੇ ਲੜ ਲੱਗੀਏ ਹਰ ਵੇਲੇ ਵਾਹਿਗੁਰੂ ਨੂੰ ਯਾਦ ਰੱਖੀਏ ਸਿਮਰਨ ਕਰੀਏ ਸਾਡੇ ਤੇ ਵੀ ਜਰੂਰ ਕਿਰਪਾ ਹੋਵੇਗੀ ਸਾਡੇ ਸਾਰੇ ਦੁੱਖ ਕੱਟੇ ਜਾਣਗੇ ਸਾਡੇ ਪਰਿਵਾਰ ਤੇ ਕਿਰਪਾ ਜਰੂਰ ਹੋਵੇਗੀ ਸਾਡੇ ਘਰ ਗੁਰੂ ਜੀ ਆਪ ਚੰਦ ਪਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *