ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਕੀਰ ਬਾਜ਼ਾਰ ਵਿੱਚ ਦੀ ਲੰਘ ਰਿਹਾ ਸੀ। ਲੋਕਾਂ ਨੂੰ ਦੁਨੀਆਂ ਜਾ ਰਹੀ ਵਿੱਚ ਹੀ ਰੁਜੇ ਹੋਏ ਦੇਖਿਆ ਤਾਂ ਫਕੀਰ ਦੇ ਦਿਲ ਵਿੱਚ ਰਹਿਮ ਜਾਗਿਆ ਲੋਕਾਂ ਨੂੰ ਸਮਝਾਉਣ ਲੱਗਾ ਕਿ ਇਹ ਦੁਨੀਆ ਹੀ ਸਭ ਕੁਝ ਨਹੀਂ ਹੈ ਇਸ ਦੁਨੀਆਂ ਤੋਂ ਬਾਅਦ ਵੀ ਇੱਕ ਜਹਾਂ ਹੈ ਜਿੱਥੇ ਤੁਸੀਂ ਕਿਸੇ ਦੀ ਹਜ਼ੂਰ ਪੇਸ਼ ਹੋਣਾ ਆਪਣੀ ਇਸ ਜੀਵਨ ਵਿੱਚ ਕੀਤੇ ਹੋਏ ਕਰਮਾਂ ਦਾ ਲੇਖਾ ਦੇਣਾ ਇਸ ਦੀ ਜਿੰਮੇਵਾਰੀ ਤੁਹਾਡੇ ਆਪਣੇ ਆਪ ਉੱਤੇ ਹ ਚਲੋ ਆਓ ਆਪਣੇ ਆਖਰ ਨੂੰ ਯਾਦ ਕਰੋ ਆਪਣੀ ਮੌਤ ਨੂੰ ਯਾਦ ਕਰੋ ਤੇ ਅਕਾਲ ਪੁਰਖ ਨਾਲ ਪ੍ਰੇਮ ਦਾ ਸੰਬੰਧ ਜੋੜ ਲਵੋ ਉਸ ਦੀ ਯਾਦ ਵਿੱਚ ਜੁੜ ਜਾਓ ਪਰਮਾਤਮਾ ਦਾ ਨਾਮ ਵੀ ਲਿਆ ਕਰੋ ਲੋਕਾਂ ਨੇ ਕਿਹਾ ਜਾ ਬਾਬਾ ਤੂੰ ਆਪਣਾ ਕੰਮ ਕਰ ਤੈਨੂੰ ਕੀ ਪਤਾ ਦੁਨੀਆਂਦਾਰੀ ਕੀ ਚੀਜ਼ ਹੈ ਧਨ ਸੰਪਦਾ ਪਦਾਰਥ ਕੀ ਹੈ
ਅਸੀਂ ਕਿਸ ਕੰਮ ਵਿੱਚ ਲੱਗੇ ਆਂ ਫਕੀਰ ਨਿਰਾਸ਼ ਹੋ ਗਿਆ ਤੇ ਉੱਥੇ ਹੀ ਵਿੱਚ ਬਾਜ਼ਾਰ ਦੇ ਉੱਚੀ ਉੱਚੀ ਰੋਣ ਲੱਗਾ ਸੀ ਫਕੀਰ ਨੂੰ ਰੋਂਦਾ ਹੋਇਆ ਦੇਖ ਕੇ ਰੁੱਕ ਗਿਆ ਫਕੀਰ ਨੂੰ ਪੁੱਛਣ ਲੱਗਾ ਤੈਨੂੰ ਕਿਸੇ ਨੇ ਕੁਝ ਕਿਹਾ ਹ ਤੂੰ ਕਿਉਂ ਰੋ ਰਿਹਾ ਫਕੀਰ ਕਹਿੰਦਾ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਬਸ ਲੋਕਾਂ ਦੀ ਰਵਈਏ ਨੇ ਮੈਨੂੰ ਰਵਾ ਦਿੱਤਾ ਬੰਦਾ ਕਹਿੰਦਾ ਕੀ ਗੱਲ ਹੋਈ ਫਕੀਰ ਕਹਿੰਦਾ ਲੋਕਾਂ ਨੂੰ ਦੁਨੀਆਂਦਾਰੀ ਵਿੱਚ ਹੀ ਰੁੱਝੇ ਹੋਏ ਦੇਖਿਆ ਤਾਂ ਦਿਲ ਵਿੱਚ ਖਿਆਲ ਜਾਗਿਆ ਕਿ ਇਨ ਬੰਦਿਆਂ ਦੀ ਤੇ ਰੱਬ ਦੀ ਸਲਾਹ ਹੀ ਨਾ ਕਰਾ ਦਿਆ ਬੰਦਾ ਕਹਿੰਦਾ ਫਿਰ ਕੀ ਬਣਿਆ ਫਕੀਰ ਕਹਿੰਦਾ ਰੱਬ ਦਾ ਮੰਨ ਗਿਆ ਸੀ ਪਰ ਇਹੀ ਲੋਕ ਨਹੀਂ ਮੰਨੇ ਰੱਬ ਤਾਂ ਕਹਿੰਦਾ ਸੀ ਆ ਜਾਓ ਮੇਰੇ ਦਲੀਜ ਤੱਕ ਸਾਰੇ ਪਾਪ ਗੁਨਾਹ ਮਾਫ ਕਰ ਦਵਾਂਗਾ ਪਰ ਇਹਨਾਂ ਨਾਲ ਗੱਲ ਕੀਤੀ ਮੰਨੇ ਨਹੀਂ ਖੈਰ ਦੋ ਜਾਂ ਤਿੰਨ ਦਿਨ ਬਾਅਦ ਉਹੀ ਬੰਦਾ ਜੋ ਬਾਜ਼ਾਰ ਵਿੱਚ ਫਕੀਰ ਨੂੰ ਮਿਲਿਆ ਸੀ ਕਬਰਸਤਾਨ ਤੇ ਮੋਹਰ ਦੀ ਲੰਘ ਰਿਹਾ ਸੀ ਫਕੀਰ ਉਥੇ ਵੀ ਰੋ ਰਿਹਾ ਸੀ ਬੰਦੇ ਨੇ ਆਪਣੇ ਸਵਾਰੀ ਰੋਕੀ ਤੇ ਫਕੀਰ ਕੋਲ ਆਇਆ ਪੁੱਛਿਆ ਬਾਬਾ ਅਜੀਬ ਸ਼ਖਸੋ ਬਜਾਰ ਵਿੱਚ ਵੀ ਰੋ ਰਹੇ ਸੀ ਕਪ੍ਰਸਤਾਨ ਵੀ ਰੋ ਰਹੇ ਹੋ ਅੱਜ ਕੀ ਗੱਲ ਹੋਈ
ਅੱਜ ਕਿਉਂ ਰੋ ਰਹੇ ਹੋ ਫਕੀਰ ਕਹਿੰਦਾ ਮਸਲਾ ਉਹੀ ਹੈ ਦੋ ਜਾਂ ਤਿੰਨ ਦਿਨ ਪਹਿਲਾਂ ਬਾਜ਼ਾਰ ਵਿੱਚ ਗਿਆ ਸੀ ਮੇਰਾ ਖਿਆਲ ਸੀ ਕਿ ਲੋਕਾਂ ਦੀ ਤੇ ਰੱਬ ਦੀ ਸਲਾਹੀ ਕਰਾ ਦਿਆਂ ਉਸ ਦਿਨ ਰੱਬ ਦਾ ਮੰਨ ਗਿਆ ਸੀ ਪਰ ਲੋਕ ਮੰਨੇ ਨਹੀਂ ਸੀ ਨਿਰਾਸ਼ ਹੋ ਕੇ ਅੱਜ ਇੱਕ ਪ੍ਰਸਤਾਂ ਚ ਆਇਆ ਸੀ ਖਿਆਲ ਆਇਆ ਕਿ ਇਹਨਾਂ ਦੀ ਸੁਲਾਹ ਕਰਾਦੇ ਆਂ ਬੰਦੇ ਨੇ ਦਿਲਚਸਪੀ ਨਾਲ ਪੁੱਛਿਆ ਫਿਰ ਅੱਜ ਕੀ ਬਣਿਆ ਫਕੀਰ ਕਹਿੰਦਾ ਅੱਜ ਇਹ ਮੰਨ ਗਏ ਨੇ ਪਰ ਰੱਬ ਨਹੀਂ ਮੰਨਿਆ ਇੱਕ ਵਕਤ ਐਸਾ ਆਏ ਕੀ ਅਸੀਂ ਪਛਤਾਵਾ ਕਰੀਏ ਕਿ ਕਾਸ਼ ਜਿੰਦਗੀ ਵਿੱਚ ਕੁਝ ਚੰਗੇ ਕਰਮ ਕੀਤੇ ਹੁੰਦੇ ਪਰਮਾਤਮਾ ਦਾ ਨਾਮ ਲਿਆ ਹੁੰਦਾ ਸ਼ਾਇਦ ਇਸ ਜੀਵਨ ਦਾ ਲੇਖਾ ਪੂਰਾ ਹੋ ਜਾਂਦਾ ਜਿਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਨਾਹ ਵਿੱਚ ਲੰਘਾ ਦਿੱਤੀ ਹੈ
ਸੋ ਆਰਾਮ ਵਿਕਾਰਾਂ ਵਿੱਚ ਦੌਲਤਾਂ ਦੇ ਢੇਰ ਲਗਾਉਣ ਵਿੱਚ ਗੁਜ਼ਾਰ ਦਿੱਤੀ ਪਰ ਹਾਲੇ ਵੀ ਮਨ ਦੀ ਤ੍ਰਿਪਤੀ ਨਹੀਂ ਹੋਈ ਹਾਲੇ ਵੀ ਮਨ ਕਰਕੇ ਰੱਜੇ ਨਹੀਂ ਸਾਰੀ ਜ਼ਿੰਦਗੀ ਇਸ ਗੱਲ ਵਿੱਚ ਹੀ ਲੰਘਾ ਦਿੱਤੀ ਜਿੰਨਾ ਵੀ ਮਿਲਿਆ ਉਸ ਦਾ ਸ਼ੁਕਰੀਆ ਅਦਾ ਵੀ ਨਹੀਂ ਕੀਤਾ ਬਸ ਅੱਗੇ ਦੀ ਹੀ ਸੋਚੀ ਗਏ ਕਿਸੇ ਥਾਂ ਉੱਤੇ ਰੁਕੇ ਨਹੀਂ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਰਦੀ ਰਹੀ ਤੇ ਆਪਣਾ ਜੀਵਨ ਵਿਅਰਥ ਹੀ ਗਵਾ ਲਿਆ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਇਹ ਡੁੱਬਦਾ ਹੋਇਆ ਸੂਰਜ ਸਾਨੂੰ ਹਰ ਰੋਜ਼ ਸਿੱਖਿਆ ਦਿੰਦਾ ਇੱਕ ਦਿਨ ਸਾਡੀ ਵੀ ਜ਼ਿੰਦਗੀ ਦਾ ਸੂਰਜ ਡੁੱਬ ਜਾਣਾ ਪਰ ਅਸੀਂ ਹਾਲੇ ਵੀ ਸਮਝਦਾਰ ਨਹੀਂ ਬਣ ਸਕੇ ਬਹੁਤ ਸਾਰਾ ਕਮਾਇਆ ਹੋਇਆ ਤਨ ਨਾਲ ਨਹੀਂ ਜਾਣਾ ਕਿਤੇ ਹੋਏ ਕਰਮ ਹੀ ਜਾਣੇ ਆ ਜਪਿਆ ਹੋਇਆ ਪਰਮਾਤਮਾ ਦਾ ਨਾਮ ਕੀਤਾ ਹੋਇਆ ਪੁੰਨ ਦਾਨ ਕੀਤੀ ਹੋਈ ਸੇਵੇ ਸਾਡੇ ਨਾਲ ਜਾਣੀ ਆ ਸੋ ਪਰਮਾਤਮਾ ਦੀ ਪ੍ਰਾਪਤੀ ਲਈ ਸੰਘਰਸ਼ ਕਰੀਏ ਅਕਾਲ ਪੁਰਖ ਦਾ ਸਿਮਰਨ ਕਰਿਆ ਕਰੀਏ ਪਰਮਾਤਮਾ ਨੂੰ ਯਾਦ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ