ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਪਹਿਰੇ ਦੀ ਤਾਕਤ ਕਿਵੇਂ ਆਪਣੇ ਸਿੱਖਾਂ ਚ ਵਰਤਦੀ ਹੈ ਉਸਦੇ ਬਾਰੇ ਵਿੱਚ ਤੁਸੀਂ ਵੀ ਜੇਕਰ ਇਹ ਸ਼ਰਧਾ ਵੇਖਣੀ ਹੋਵੇ ਤਾਂ ਸ਼ਹੀਦ ਗੰਜ ਸਾਹਿਬ ਜਾਟੀ ਵਿੰਡ ਰੋਡ ਅੰਮ੍ਰਿਤਸਰ ਆ ਕੇ ਜਰੂਰ ਦੇਖ ਲੈਣਾ ਜੀ ਆਮ ਦਿਨ ਵਿੱਚ ਇਸ ਦਰ ਤੇ ਲੱਖ ਡੇਢ ਲੱਖ ਬੰਦਾ ਇੱਥੇ ਸੀਸ ਝੁਕਾਉਂਦਾ ਹੈ ਸਾਰੇ ਦਿਨ ਵਿੱਚ ਬਾਬਾ ਜੀ ਦੇ ਦਰ ਤੇ ਤੇ ਐਤਵਾਰ ਪੰਜ ਛੇ ਲੱਖ ਬੰਦਾ ਇਸ ਦਰ ਤੇ ਸੀਸ ਝੁਕਾਉਂਦਾ ਹੈ 12 ਵਜੇ ਚੁਪਹਿਰਾ ਸ਼ੁਰੂ ਹੋ ਜਾਂਦਾ ਹੈ ਪਰ ਸੰਗਤ 10 ਵਜੇ ਤੋਂ ਹੀ ਆ ਕੇ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੰਦੀ ਹੈ ਤੇ ਬਹੁਤ ਸਾਰੀ ਸੰਗਤ ਤਾਂ ਸ਼ਨੀਵਾਰ ਰਾਤ ਨੂੰ ਹੀ ਸ਼ਹੀਦ ਗੰਜ ਸਾਹਿਬ ਗੁਰਦੁਆਰੇ ਆਉਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਦੇ ਪੰਜ ਪਾਠ ਹੁੰਦੇ ਹਨ ਤੇ ਚੌਪਈ ਸਾਹਿਬ ਦੇ ਦੋ ਪਾਠ ਫਿਰ ਸੁਖਮਨੀ ਸਾਹਿਬ ਹੁੰਦਾ ਹੈ
ਫਿਰ 4 ਵਜੇ ਅਰਦਾਸ ਹੁੰਦੀ ਹੈ ਚੁਪਹਿਰੇ ਦੀ ਬਹੁਤ ਸਾਰਾ ਉਸ ਦਿਨ ਬਹੁਤ ਸਾਰੀ ਸੰਗਤ ਹੁੰਦੀ ਹੈ ਉਸ ਦਿਨ ਸਾਰੀ ਹੀ ਸੜਕ ਉੱਪਰ ਜਾਮ ਲੱਗ ਜਾਂਦਾ ਹੈ ਸਿੱਖ ਦੀ ਝੋਲੀ ਭਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਸਿੱਖ ਨੂੰ ਤਾਂ ਲੱਖਾਂ ਦਾ ਮਾਲਿਕ ਵੀ ਬਣਾ ਸਕਦਾ ਹੈ ਸਤਿਗੁਰ ਜਿਹੜੀਆਂ ਸੰਗਤਾਂ ਐਤਵਾਰ ਨਹੀਂ ਜਾ ਸਕਦੀਆਂ ਉਹ ਸੰਗਤਾਂ ਆਪਣੇ ਘਰ ਵਿੱਚ ਹੀ ਚੌਪਹਿਰਾ ਕੱਟ ਸਕਦੀਆਂ ਹਨ ਅੱਜ ਅਸੀਂ ਇਸ ਵੀਡੀਓ ਚ ਤੁਹਾਨੂੰ ਇਸ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਘਰ ਦੀ ਸਾਫ ਸਫਾਈ ਚੰਗੀ ਤਰ੍ਹਾਂ ਕਰ ਲਵੋ ਬਾਅਦ ਵਿੱਚ ਇਸ਼ਨਾਨ ਕਰਨਾ ਹੈ ਰਸੋਈ ਦੀ ਸਾਫ ਸਫਾਈ ਤਾਂ ਬਹੁਤ ਹੀ ਜਰੂਰੀ ਹੈ।
ਰਸੋਈ ਦੀ ਸਾਫ ਸਫਾਈ ਕਰਕੇ ਬਹੁਤ ਹੀ ਸੁਚਮਤਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਉਸ ਤੋਂ ਉਪਰੰਤ ਜਿੱਥੇ ਤੁਸੀਂ ਚੌਪਹਿਰਾ ਕੱਢਣਾ ਹੈ ਉਥੇ ਸਾਫ ਵਸਤਰ ਵਿਛਾ ਦਿਓ ਤੇ ਫਿਰ ਉਥੇ ਜੋਤ ਲਗਾ ਦਿਓ ਜੇ ਤੁਹਾਡੇ ਚੋਂ ਕਿਸੇ ਨੂੰ ਡਰ ਲੱਗਦਾ ਹੈ ਕਿ ਜੋਤ ਜਗਾਉਂਦੇ ਹੋਏ ਕਿਤੇ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਤਾਂ ਉਹ ਜੋਤ ਜਗਾਉਣ ਤੋਂ ਬਿਨਾਂ ਵੀ ਚੁਪਹਿਰਾ ਕੱਟ ਸਕਦੇ ਹਨ ਜੋਤ ਜਗਾਉਣੀ ਜਰੂਰੀ ਨਹੀਂ ਹੈ ਇਹ ਤੁਹਾਡੀ ਆਪਣੀ ਸ਼ਰਧਾ ਹੈ ਤੁਸੀਂ ਜਦੋਂ ਵੀ ਅੰਮ੍ਰਿਤਸਰ ਵਿਖੇ ਜਾਓ ਤਾਂ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਵਿਖੇ ਜੋਤਾਂ ਵਿੱਚ ਘਿਓ ਜਰੂਰ ਪਾ ਕੇ ਆਇਓ
ਗੁਰੂ ਸਾਹਿਬ ਤੁਹਾਡੇ ਤੇ ਜਰੂਰ ਮਿਹਰ ਕਰਨਗੇ ਦੇਗ ਬਣਾਉਣ ਤੋਂ ਬਾਅਦ ਜੋਤ ਜਗਾਉਣ ਤੋਂ ਬਾਅਦ ਫਿਰ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ ਜੀ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰੋ ਜੋ ਵੀ ਤੁਹਾਡੀ ਅਰਦਾਸ ਹੈ ਭਾਵੇਂ ਉਹ ਘਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਹੈ ਜਾਂ ਦੇਹ ਅਰੋਗਤਾ ਲਈ ਕੋਈ ਵੀ ਅਰਦਾਸ ਹੈ ਉਹ ਤੁਸੀਂ ਆਪਣੇ ਪਰਮਾਤਮਾ ਨੂੰ ਦੱਸੋ ਜੋ ਵੀ ਤੁਹਾਡੇ ਜੀਵਨ ਚ ਕੋਈ ਪ੍ਰੋਬਲਮ ਹੈ ਇਹ ਅਰਦਾਸ ਤੁਸੀਂ 12 ਵਜੇ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਤੁਸੀਂ ਪੰਜ ਪਾਠ ਜਪੁਜੀ ਸਾਹਿਬ ਦੇ ਕਰ ਲਵੋ ਦੋ ਪਾਠ ਚੌਪਈ ਸਾਹਿਬ ਦੇ ਕਰ ਲਓ ਉਸ ਤੋਂ ਬਾਅਦ ਤੁਸੀਂ 15-20 ਮਿੰਟ ਦੇ ਸਮੇਂ ਲਈ ਰੈਸਟ ਕਰ ਸਕਦੇ ਹੋ ਉਸ ਸਮੇਂ ਕੁਝ ਖਾਣ ਪੀਣ ਦਾ ਕੰਮ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨਾ ਹੈ ਜੀ
ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਜੀ ਜੇਕਰ ਤੁਹਾਡਾ ਪਾਠ ਸੁਖਮਨੀ ਸਾਹਿਬਚਾਰ ਵਜੇ ਤੋਂ ਪਹਿਲਾਂ ਹੀ ਸੰਪੂਰਨ ਹੋ ਜਾਂਦਾ ਹੈ ਤਾਂ ਤੁਸੀਂ ਬਾਅਦ ਵਿੱਚ ਤਾਂ ਤੁਸੀਂ ਬਾਅਦ ਵਿੱਚ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਗੁਰਬਾਣੀ ਪੜ੍ ਸਕਦੇ ਹੋ ਮੰਨ ਲਓ ਕਿ ਤੁਹਾਡਾ ਪਾਠ ਤਿੰਨ ਸਾਢੇਤ ਵਜੇ ਹੀ ਸਮਾਪਤ ਹੋ ਗਿਆ ਹੈ। ਤਾਂ ਤੁਸੀਂ ਵਾਹਿਗੁਰੂ ਦੇ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਉਹਨਾਂ ਸਮਾਂ ਜਿੰਨੇ ਵਜੇ ਤੱਕ ਕਿ ਸ਼ਹੀਦ ਗੰਜ ਸਾਹਿਬ ਸਮਾਪਤੀ ਨਾ ਹੋ ਜਾਵੇ ਗੁਰਬਾਣੀ ਵੀ ਪੜ੍ ਸਕਦੇ ਹੋ ਜੇਕਰ ਸਮਾਂ ਬਚ ਜਾਵੇ ਤਾਂ ਆਨੰਦ ਸਾਹਿਬ ਜਰੂਰ ਕਰੋ ਨਹੀਂ ਤਾਂ
ਸੁਖਮਨੀ ਸਾਹਿਬ ਤੋਂ ਬਾਅਦ ਹੀ ਤੁਸੀਂ ਅਨੰਦ ਸਾਹਿਬ ਦਾ ਪਾਠ ਕਰ ਸਕਦੇ ਹੋ ਤੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਉਣਾ ਹੈ ਜੀ। ਤੁਸੀਂ ਆਪਣੀ ਅਰਦਾਸ ਬੇਨਤੀ ਜੋ ਵੀ ਹੈ ਉਹ ਤੁਸੀਂ ਆਪਣੇ ਸਤਿਗੁਰ ਦੇ ਅੱਗੇ ਬੇਨਤੀ ਕਰਨੀ ਹੈ ਜੀ ਸਤਿਗੁਰੂ ਜੀਓ ਤੁਹਾਡੀ ਬਹੁਤ ਹੀ ਵੱਡੀ ਕਿਸਮਤ ਹੈ ਕਿ ਤੁਸੀਂ ਚੁਪਹਿਰੇ ਕੱਟ ਰਹੇ ਹੋ ਬਹੁਤ ਵੱਡੀ ਕਿਸਮਤ ਹੈ ਤੁਹਾਡੀ ਤੁਹਾਡੇ ਘਰ ਤੇ ਬਹੁਤ ਬਰਕਤਾਂ ਆਉਣ ਵਾਲੀਆਂ ਹਨ ਤੁਹਾਡੇ ਬੱਚੇ ਦੀ ਕਾਮਯਾਬੀ ਵੀ ਜਰੂਰ ਹੋਵੇਗੀ ਤੁਹਾਡੀ ਜ਼ਿੰਦਗੀ ਤੁਹਾਡਾ ਆਦਰ ਮਾਣ ਹੋਰ ਵਧਾ ਦੇਵੇਗੀ। ਅਤੇ ਲੋਕ ਪਰਲੋਕ ਵਿੱਚ ਵੀ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਆਪ ਸਹਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ