ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਸ ਕਿਸੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜ ਲਿਆ ਉਸ ਦੇ ਕਾਜ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਆਪ ਕਰਦੇ ਹਨ ਬਾਬਾ ਜੀ ਦਾ ਪੱਲਾ ਹੈ ਗੁਰਬਾਣੀ ਜਿਸ ਕਿਸੇ ਨੇ ਬਾਬਾ ਦੀਪ ਸਿੰਘ ਜੀ ਦੀ ਦਾਤ ਪ੍ਰਾਪਤ ਕਰਨੀ ਹੈ ਤਾਂ ਫਿਰ ਬਾਣੀ ਪੜਨੀ ਬਹੁਤ ਹੀ ਜ਼ਰੂਰੀ ਹੈ ਬਾਬਾ ਦੀਪ ਸਿੰਘ ਜੀ ਨੂੰ ਸਭ ਤੋਂ ਵੱਧ ਪਿਆਰ ਗੁਰਬਾਣੀ ਨਾਲ ਖਾਲਸਾ ਜੀ ਜਿਸ ਕਿਸੇ ਨੇ ਵੀ
ਬਾਬਾ ਦੀਪ ਸਿੰਘ ਜੀ ਨੂੰ ਖੁਸ਼ ਕਰਨਾ ਉਹ ਨਿਤਨੇਮ ਦਾ ਪਾਠ ਜਰੂਰ ਕਰੇ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰੇ ਜਿਸ ਕਿਸੇ ਨੇ ਨਿਤਨੇਮ ਪੱਕਾ ਕਰ ਲਿਆ ਸਮਝ ਲਓ ਉਸਨੇ ਰੁੱਖ ਲਾ ਦਿੱਤਾ। ਤੇ ਜਿਸ ਦਾ ਰੁੱਖ ਲੱਗ ਗਿਆ ਉਸਨੂੰ ਇੱਕ ਨਾ ਇੱਕ ਦਿਨ ਫਲ ਜਰੂਰ ਲੱਗੇਗਾ ਸ਼ਹੀਦ ਸਿੰਘਾਂ ਦਾ ਰੁਤਬਾ ਕੋਈ ਛੋਟਾ ਨਹੀਂ ਹੁੰਦਾ ਪਿਆਰਿਓ ਪਰਮਾਤਮਾ ਤੋਂ ਬਾਅਦ ਸ਼ਹੀਦ ਸਿੰਘ ਹੀ ਆਉਂਦੇ ਹਨ ਜੇ ਕਦੇ ਗੱਲ ਨਾ ਬਣੇ ਤਾਂ ਸਮਝ ਲੈਣਾ ਰੱਬ ਤੁਹਾਨੂੰ ਪਰਖ ਰਿਹਾ ਇੰਨੇ ਪਾਠ ਕੀਤੇ ਇੰਨੀਆਂ ਅਰਦਾਸਾਂ ਕੀਤੀਆਂ ਤਾਂ ਸਮਝ ਲੈਣਾ ਰੱਬ ਪੁਰਖ ਰਿਹਾ ਪਰਖ ਸਬਰ ਤੇ ਭਰੋਸੇ ਦੀ ਵੀ ਹੋ ਸਕਦੀ ਤੇ ਸ਼ੁਕਰਾਨੇ ਦੀ ਵੀ ਹੋ ਸਕਦੀ ਹੈ ਕਦੇ ਕਦੇ ਰੱਬ ਪਹਿਲਾ ਦਾਤ ਦੇ ਕੇ ਬੰਦੇ ਦਾ ਸ਼ੁਕਰਾਨਾ ਪਰਖਦਾ ਕੀ ਉਹ ਦਾਤ ਦਾ ਸ਼ੁਕਰਾਨਾ ਕਰਦਾ ਤੇ ਕਦੇ ਕਦੇ ਰੱਬ ਦੇਰੀ ਕਰਕੇ
ਬੰਦੇ ਦਾ ਸਬਰ ਤੇ ਭਰੋਸਾ ਪਰਖਦਾ ਸਬਰ ਤੇ ਭਰੋਸੇ ਨਾਲ ਹੀ ਗੱਲ ਬਣਦੀ ਪਿਆਰਿਓ ਇੱਕ ਗੱਲ ਯਾਦ ਰੱਖਣਾ ਪਰਮਾਤਮਾ ਹਮੇਸ਼ਾ ਉਸ ਬੰਦੇ ਨੂੰ ਪਰਖਦਾ ਜਿਸਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਤੇ ਜਿਸ ਪਰਮਾਤਮਾ ਆਪਣੇ ਕਰੀਬ ਕਰਨਾ ਚਾਹੁੰਦਾ ਕਈ ਵਾਰੀ ਦੁੱਖਾਂ ਨਾਲ ਘਿਰਿਆ ਬੰਦਾ ਰੱਬ ਦਾ ਇਨਾ ਨਾਮ ਜਪਦਾ ਕਿ ਉਸਨੂੰ ਦੁੱਖ ਵੀ ਸੁੱਖ ਲੱਗਣ ਲੱਗ ਪੈਂਦੇ ਹਨ ਜਿਵੇਂ ਸੱਪ ਜੇ ਸਿੱਧੇ ਲੜ ਜਾਵੇ ਤਾਂ ਜਹਿਰ ਸਰੀਰ ਵਿੱਚ ਚਲ ਜਾਂਦਾ ਪਰ ਉਸੇ ਸੱਪ ਨੂੰ ਫੜ ਕੇ ਜਹਿਰ ਕੱਢ ਕੇ ਦਵਾਈਆਂ ਬਣਾਈਆਂ ਜਾਂਦੀਆਂ ਹਨ ਤੇ ਉਸੇ ਜਹਿਰ ਨਾਲ ਲੋਕੀ ਠੀਕ ਵੀ ਹੁੰਦੇ ਹਨ ਸਾਧ ਸੰਗਤ ਜੀ
ਇਸੇ ਤਰ੍ਹਾਂ ਜੇ ਕੋਈ ਦੁੱਖ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਮਿਲਾ ਲਵੇ ਤਾਂ ਉਸਦਾ ਦੁੱਖ ਵੀ ਸੁੱਖ ਪੜ ਜਾਂਦਾ ਬਾਕੀ ਪਿਆਰਿਓ ਸ਼ਹੀਦ ਸਿੰਘਾਂ ਨੂੰ ਸਭ ਤੋਂ ਵੱਧ ਪਿਆਰ ਗੁਰਬਾਣੀ ਨਾਲ ਹੈ ਸੋ ਪਿਆਰਿਓ ਆਪਣਾ ਨਿਤਨੇਮ ਪੱਕਾ ਕਰ ਲਵੋ ਆਪਣਾ ਸੁਖਮਨੀ ਸਾਹਿਬ ਪੱਕਾ ਕਰ ਲਵੋ ਤੇ ਡੇਲੀ ਆਪਣੇ ਨਗਰ ਦੇ ਗੁਰਦੁਆਰੇ ਜਾਇਆ ਕਰੋ ਸੰਗਤ ਵਿੱਚ ਬੈਠਿਆ ਕਰੋ ਨਾਮ ਜਪਿਆ ਕਰੋ ਇਸ ਦਾ ਕੋਈ ਹਿਸਾਬ ਨਹੀਂ ਕਿ ਸੰਗਤ ਚ ਬੈਠ ਕੇ ਨਾਮ ਜਪਣ ਦਾ ਫਲ ਕਿੰਨਾ ਪਰ ਸਾਧ ਸੰਗਤ ਜੀ ਬੈਠ ਕੇ ਨਾਮ ਜਪਣ ਦਾ ਫਲ ਇਕੱਲੇ ਬੈਠ ਕੇ ਨਾਮ ਜਪਣ ਨਾਲ ਬਹੁਤ ਜਿਆਦਾ ਇਕੱਲੇ ਵੀ ਨਾਮ ਜਪਣਾ ਚੰਗਾ ਹੈ ਪਰ ਸੰਗਤ ਦੇ ਵਿੱਚ ਜਰੂਰ ਜਾਇਆ ਕਰੋ ਸੰਗਤ ਕਦੇ ਵੀ ਮਿਸ ਨਾ ਕਰਿਆ ਕਰੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ