ਆਪਣੇ ਮਨ ਨੂੰ ਕਿੰਵੇ ਅਪਣੇ ਵਸ ਚ ਕਰਿਏ

ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾਂ ਜਦੋਂ ਪੜ੍ਦੇ ਹਂ ਤੇ ਪਿਆਰਿਓ ਉਸ ਵਕਤ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਨੇ ਜੋ ਲਗਭਗ ਪੋਤ ਵੱਡੀ ਸਥਿਤੀ ਦੇ ਵਿੱਚ ਸਮਝਣ ਯੋਗ ਨੇ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਪੰਕਤੀ ਹੈ ਜਾਗ ਲੇਹੁ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ਪਾਤਸ਼ਾਹ ਕਹਿੰਦੇ ਨੇ ਜਾਗ ਲੇਹੁ ਜਾਗ ਹੇ ਮਨਾ ਜਾਗ ਕਿੱਥੇ ਤੋਂ ਗਾਫਲ ਬਣ ਕੇ ਬੈਠਾ ਹੈ ਕਿਵੇਂ ਘੁਗ ਨੀਤ ਸੁੱਤਾ ਹੋਇਆ ਹ

ਕਿਉਂ ਕਹਿਣਾ ਪਿਆ ਇਸ ਮਨ ਨੂੰ ਕਿ ਤੂੰ ਜਾਗ ਕਿਉਂਕਿ ਗੁਰੂ ਨੂੰ ਪਤਾ ਕਿ ਮਨ ਜਿਹੜਾ ਹੈ ਉਹ ਸੁੱਤਾ ਪਿਆ ਹੋਇਆ ਹ ਮਨ ਜਿਹੜਾ ਹ ਉਹ ਜਾਗਦਾ ਨਹੀਂ ਹੈ ਇਸ ਕਰਕੇ ਸਤਿਗੁਰੂ ਨੂੰ ਪਤਾ ਕਿ ਮਨ ਜਿਹੜਾ ਹੈ ਉਹ ਜਾਗਰੂਕ ਸਥਿਤੀ ਦੇ ਵਿੱਚ ਨਹੀਂ ਹੈ ਇਸ ਕਰਕੇ ਕਹਿਣਾ ਪਿਆ ਕਿ ਜਾਗ ਲੇਹੁ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ਪਾਤਸ਼ਾਹ ਕਹਿੰਦੇ ਨੇ ਜਾਗ ਹੇ ਮਨਾ ਕਿੱਥੇ ਤੂੰ ਗਾਫਲ ਬਣ ਕੇ ਸੁੱਤਾ ਹੋਇਆ ਗਾਫਲ ਬਣ ਕੇ ਤੂੰ ਬੈਠਾ ਹੋਇਆ ਤੋ ਜਾਗ ਤੇਰੀ ਜਰੂਰਤ ਹੈ ਇਸ ਮਨ ਨੂੰ ਤੇਰੀ ਜਰੂਰਤ ਹੈ ਇਸ ਲਈ ਮਨ ਨੂੰ ਸਮਝਾਉਣਾ ਕਰਦੇ ਨੇ ਕਿ ਬਾਣੀ ਪੜਿਆ ਕਰੋ ਨਿਤਨੇਮ ਕਰਿਆ ਕਰੋ ਜੋ ਕਿ ਸਾਡੀ ਲੋੜ ਹੈ ਜੇ ਅਸੀਂ ਨਿਤਨੇਮ ਕਰਾਂਗੇ ਤੇ ਅਸੀਂ ਆਪਣੇ ਮਨ ਨੂੰ ਢਾਲ ਸਕਦੇ ਹਾਂ ਅਸੀਂ ਰੋਜ ਜਪੁਜੀ ਸਾਹਿਬ ਦੇ ਵਿੱਚ ਪੜ੍ਦੇ ਹਾਂ
ਜੇ ਅਸੀਂ ਨਿਤਨੇਮ ਕਰਾਂਗੇ ਤੇ ਅਸੀਂ ਆਪਣੇ ਮਨ ਨੂੰ ਢਾਲ ਸਕਦੇ ਹਾਂ

ਅਸੀਂ ਰੋਜ ਜਪੁਜੀ ਸਾਹਿਬ ਦੇ ਵਿੱਚ ਪੜ੍ਦੇ ਹਾਂ ਮਨ ਚਿਤੈ ਜਗ ਜੀਤ ਕੀ ਜੇ ਤੂੰ ਮਨ ਨੂੰ ਜਿੱਤ ਲਏਗਾ ਤੇ ਸਮਝ ਤੂੰ ਸੰਸਾਰ ਨੂੰ ਜਿੱਤ ਲਏਗਾ ਜਿਹੜਾ ਮਨ ਹੈ ਮਨ ਬੜਾ ਚੰਚਲ ਹੈ ਇਸ ਲਈ ਇਹਨੂੰ ਸੰਭਾਲ ਨਾ ਸਾਡਾ ਫਰਜ਼ ਹੈ ਅਸੀਂ ਦੁਨੀਆ ਦੇ ਵਿੱਚ ਹੀ ਮਨ ਨੂੰ ਸੰਭਾਲਣ ਵਾਸਤੇ ਆਏ ਆਂ ਮਨ ਨੂੰ ਸਾਫ ਕਰਨ ਵਾਸਤੇ ਆਏ ਹਂ ਸੋ ਮਨ ਸਾਫ ਹੋਏਗਾ ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਸਮਝ ਕੇ ਇਸ ਲਈ ਕਹਿੰਦੇ ਨੇ ਪਿਆਰਿਓ ਕੱਲੇ ਬਾਣੀ ਨੂੰ ਪੜੋ ਨਾ ਬਾਣੀ ਰੂਪ ਵਿਚਾਰੂਗੀ ਕਿ ਕੀ ਇਸ ਪੰਕਤੀ ਦਾ ਮਤਲਬ ਹੈ ਕੀ ਸਾਨੂੰ ਗੁਰੂ ਜੀ ਸਮਝਾਉਣਾ ਚਾਹ ਰਹੇ ਨੇ ਜੇ ਅਸੀਂ ਇਕੱਲੀ ਬਾਣੀ ਨੂੰ ਪੜੀ ਜਾਵਾਂਗੇ ਤੇ ਗੱਲ ਨਹੀਂ ਮੰਨਣੀ ਅਸੀਂ ਰੋਜ ਪੜਦੇ ਹਾਂ ਅਸੰਖ ਨਿੰਦਕ ਸਿਰ ਕਰੇ ਭਾਰ ਪਰ ਅਸੀਂ ਰੋਜ ਹੀ ਨਿੰਦਿਆ ਚੁਗਲੀ ਕਰਦੇ ਰਹਿੰਦੇ ਆ ਕਿਸੇ ਨਾ ਕਿਸੇ ਦੀ ਇਸ ਲਈ ਪਿਆਰਿਓ ਜੇ ਬਾਣੀ ਪੜਦੇ ਹੋ ਤੇ ਬਾਣੀ ਨੂੰ ਸਮਝੋ ਵੀ ਜੇ ਅਸੀਂ ਬਾਣੀ ਨੂੰ ਸਮਝ ਲਿਆ

ਤੇ ਸਮਝ ਲਓ ਸਾਡਾ ਜੀਵਨ ਸਵਰਨਾ ਸ਼ੁਰੂ ਹੋ ਜਾਏਗਾ ਸਾਡਾ ਮਨ ਸਾਫ ਹੋਣਾ ਸ਼ੁਰੂ ਹੋ ਜਾਏਗਾ ਇਸ ਲਈ ਬਾਣੀ ਨੂੰ ਸਮਝੋ ਵੀ ਬਾਣੀ ਨੂੰ ਪੜੋ ਨਾ ਬਾਣੀ ਨੂੰ ਸਮਝੋ ਵੀ ਇਹ ਗੁਰੂ ਜੀ ਕੀ ਸਮਝਾਣਾ ਚਾਹ ਰਹੇ ਨੇ ਜੇ ਕਈ ਵੇਲੇ ਸਾਡੇ ਉੱਤੇ ਦੁੱਖ ਆਉਂਦੇ ਨੇ ਤੇ ਅਸੀਂ ਢੇਰੀ ਢਾ ਕੇ ਬਹਿ ਜਾਂਦੇ ਨੇ ਕਿ ਉਸ ਸੱਚੇ ਪਾਤਸ਼ਾਹ ਨੇ ਸਾਨੂੰ ਦੁੱਖ ਕਿਉਂ ਦਿੱਤੇ ਨੇ ਪਰ ਗੁਰਮੁਖ ਪਿਆਰਿਓ ਜਿਹੜੇ ਦੁੱਖ ਮਿਲ ਰਹੇ ਨੇ ਉਹ ਕਰਮਾਂ ਦਾ ਫਲ ਹੈ ਇਸ ਲਈ ਗੁਰਮੁਖ ਪਿਆਰਿਓ ਕਦੀ ਉਦਾਸ ਨਾ ਹੋਇਆ ਕਰੋ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਦੁੱਖ ਆਏ ਨੇ ਇਸ ਲਈ ਸਾਧ ਸੰਗਤ ਜੀ ਦੁਖੀ ਨਾ ਹੋਇਆ ਕਰੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਚੰਗੇ ਕਰਮ ਕਰੀਏ ਹਮੇਸ਼ਾ ਚੰਗੇ ਕੰਮ ਕਰੀਏ ਇਸ ਲਈ ਸਾਧ ਸੰਗਤ ਜੀ ਕਹਿੰਦੇ ਨੇ ਆਪਣੇ ਸਿਆਣੇ ਬਜ਼ੁਰਗ ਕਹਿੰਦੇ ਨੇ ਚੰਗੇ ਕਰਮ ਕਰਨੇ ਚਾਹੀਦੇ ਨੇ ਭਾਵੇਂ ਅਗਲਾ ਬੰਦਾ ਤੁਹਾਡੇ ਨਾਲ ਮਾੜੇ ਕਰਮ ਕਰ ਰਿਹਾ ਪਰ ਤੁਸੀਂ ਹਮੇਸ਼ਾ ਚੰਗੇ ਕਰਮ ਕਰੋ ਤਾਂ ਕਿ ਜਿਹੜਾ ਤੁਹਾਡਾ ਜੀਵਨ ਹੈ ਉਹ ਸਫਰ ਜਾਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *