ਜਦੋਂ ਸਾਰੇ ਸਾਥ ਛੱਡ ਜਾਂਦੇ ਨੇ ਤਾਂ ਬਾਬਾ ਦੀਪ ਸਿੰਘ ਜੀ ਕਿਵੇਂ ਬਾਂਹ ਫੜਦੇ ਨੇ

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੱਚੇ ਮਨ ਨਾਲ ਕੀਤੀ ਅਰਦਾਸ ਕਿਵੇਂ ਪੂਰੀ ਹੋ ਜਾਂਦੀ ਹੈ ਇੱਕ ਸੱਚੀ ਘਟਨਾ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਬਹੁਤ ਹੀ ਅਨੋਖੀ ਘਟਨਾ ਸਾਂਝੀ ਕਰਨ ਵਾਲੇ ਹਾਂ ਜੀ  ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਘਟਨਾ ਸਾਂਝੀ ਕਰਨ ਵਾਲੇ ਹਾਂ। ਇਸ ਨੂੰ ਸੁਣ ਕੇ ਤਾਂ ਸਾਡੇ ਰੋਂਗਟੇ ਹੀ ਖੜੇ ਹੋ ਜਾਂਦੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਨਾਲ ਪਿਆਰ ਕਰਨ ਵਾਲਿਆਂ ਤੇ ਇਨੀ ਵੱਡੀ ਬਖਸ਼ਿਸ਼ ਕਰ ਸਕਦੇ ਹਨ ਕਿ ਇਨੀ ਵੱਡੀ ਕਿਰਪਾ ਵਰਸਾ ਸਕਦੇ ਹਨ ਤੇ ਕਿਰਪਾ ਵੀ ਉਨਾ ਪਿਆਰਿਆਂ ਦੇ ਉੱਪਰ ਜਿਨਾਂ ਨੂੰ ਆਪਣਿਆਂ ਨੇ ਧੱਕਾ ਦੇ ਦਿੱਤਾ ਹੋਵੇ ਉਹ ਵੀ ਗਰੀਬੀ ਦੇ ਸਮੇਂ ਵਿੱਚ ਜਿਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਵੀ ਛੱਡ ਦਿੱਤਾ ਹੋਵੇ ਜਿਨਾਂ ਨੂੰ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੇ ਛੱਡਿਆ ਹੋਵੇ

ਤਾਂ ਬਿਨਾਂ ਕਿਵੇਂ ਉਹ ਗੁਜ਼ਾਰਾ ਕਰਦੇ ਹਨ ਤੇ ਉਹੀ ਲੋਕ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡਾ ਸਾਡੇ ਬਿਨਾਂ ਕਿਵੇਂ ਸਰੇਗਾ ਅਸੀਂ ਹੀ ਤੁਹਾਨੂੰ ਪਾਲ ਰਹੇ ਸੀ ਰੋਟੀ ਦੇ ਰਹੇ ਸੀ ਅਸੀਂ ਹੀ ਤੁਹਾਡੀ ਹਰ ਜਰੂਰਤ ਨੂੰ ਪੂਰੀ ਕਰ ਰਹੇ ਸੀ। ਪਰ ਹੁਣ ਅਸੀਂ ਤੁਹਾਡੀ ਕੋਈ ਵੀ ਜਰੂਰਤ ਪੂਰੀ ਨਹੀਂ ਕਰਨੀ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ ਇਹ ਇੱਕ ਨੌਜਵਾਨ ਦੀ ਕਹਾਣੀ ਹੈ ਜਿਸ ਨੂੰ ਉਹਦੇ ਜੰਮਣ ਵਾਲੇ ਮਾਤਾ ਪਿਤਾ ਨੇ ਵੀ ਕੁਝ ਨਾ ਦਿੱਤਾ ਆਪਣਾ ਕਹਿਣ ਵਾਲੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਸਭ ਸਾਥ ਛੱਡ ਗਏ ਤੇ ਉਹਦਾ ਘਰ ਵਿੱਚ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੋ ਗਿਆ ਇਹ ਨੌਜਵਾਨ ਵਿਚਾਰਾਂ ਵਾਲਾ ਸੀ ਕੁਝ ਆਪਣੇ ਸਰੀਰ ਕਰਕੇ ਵੀ ਪਰ ਠੀਕ ਨਹੀਂ ਸੀ ਰਹਿੰਦਾ ਜਿਸ ਕਰਕੇ ਤਾਂ ਉਹ ਵਿਚਾਰਾ ਦਿਹਾੜੀ ਵੀ ਨਹੀਂ ਕਰ ਸਕਦਾ ਸੀ। ਕੋਈ ਹੱਡ ਤੋੜਮੀ ਮਿਹਨਤ ਵੀ ਨਹੀਂ ਸੀ ਕਰ ਸਕਦਾ ਤੇ ਹੁਣ ਤਾਂ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੋ ਚੁੱਕਾ ਸੀ। ਤੇ ਖਰਚਾ ਵੱਧਦਾ ਹੀ ਜਾਂਦਾ ਸੀ। ਮਾਇਆ ਵੀ ਹਰ ਰੋਜ਼ ਚਾਹੀਦੀ ਹੁੰਦੀ ਹੈ

ਕਿਉਂਕਿ ਮਹਿੰਗਾਈ ਦਾ ਜਮਾਨਾ ਹੈ ਸਾਧ ਸੰਗਤ ਜੀ ਪੈਸਿਆਂ ਨਾਲ ਕੀ ਬਣਦਾ ਹੈ ਕਿਉਂਕਿ ਸਾਰਾ ਕੁਝ ਤਾਂ ਅੱਜ ਕੱਲ ਮੁੱਲ ਦਾ ਹੈ ਫਿਰ ਉਹ ਨੌਜਵਾਨ ਗੁਜ਼ਾਰਾ ਕਿਵੇਂ ਕਰਦਾ ਇੱਕ ਦਿਨ ਜਦੋਂ ਉਹ ਵਿਹਲਾ ਸੀ ਆਪਣੇ ਘਰ ਵਿੱਚ ਬੈਠਾ ਸੀ ਉਸਦੇ ਮਨ ਚ ਵਿਚਾਰ ਆਇਆ ਕਿਵੇਂ ਇਦਾਂ ਕਰਦਾ ਹਾਂ ਕਿ ਗੁਰੂ ਰਾਮਦਾਸ ਦੇ ਘਰ ਜਾਂਦਾ ਹਾਂ ਤੇ ਉੱਥੇ ਖੜਾ ਹੋ ਕੇ ਮੈਂ ਰੁਮਾਲ ਖਰੀਦ ਲੈਂਦਾ ਹਾਂ ਤੇ ਵੇਚ ਲਿਆ ਕਰਾਂਗਾ ਜੇਕਰ ਮੈਂ ਇਹ ਕੰਮ ਕਰਾਂਗਾ ਰੁਮਾਲ ਵੇਚਾਂਗਾ। ਸਵੇਰੇ 8 ਵਜੇ ਵੇਚਣੇ ਸ਼ੁਰੂ ਕਰ ਦਿਆਂਗਾ ਤੇ ਸ਼ਾਮ ਨੂੰ ਜਿੰਨੇ ਵਜੇ ਤੱਕ ਵੀ ਮੇਰੇ ਕੋਲ ਕੰਮ ਹੋਇਆ ਮੈਂ ਕਮਾਈ ਕਰਦਾ ਰਵਾਂਗਾ ਤੇ ਫਿਰ ਜਿਹੜੀ ਉਹ ਕਮਾਈ ਹੋਵੇਗੀ ਉਹਦੇ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਲਵਾਂਗਾ। ਕਹਿੰਦੇ ਹਨ ਕਿ ਇਸ ਲੜਕੇ ਨੇ ਇਕੱਠੇ ਬਹੁਤ ਸਾਰੇ ਰੁਮਾਲ ਖਰੀਦ ਲਏ ਹੁਣ ਉਥੇ ਇਸਨੇ ਆਪਣਾ ਕੰਮ ਰੁਮਾਲ ਵੇਚਣ ਦਾ ਸ਼ੁਰੂ ਕਰ ਦਿੱਤਾ ਉਥੇ ਖੜਾ ਹੋ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੁਮਾਲ ਵੇਚਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਪਰ ਸ਼ਾਮੀ ਹਾਜਰੀ ਵੀ ਜਰੂਰ ਭਰ ਜਾਂਦਾ ਫਿਰ ਰਾਤ ਘਰ ਚਲਿਆ ਜਾਂਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ

ਕਰਕੇ ਉਸਨੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਨਿਤਨੇਮ ਕਰਕੇ ਹੀ ਉਸਨੇ ਤਿਆਰ ਹੋਣਾ ਤਿਆਰ ਹੋ ਕੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਕੋਲੋਂ ਲਿਫਟ ਮੰਗ ਕੇ ਉਹ ਲੜਕਾ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਂਦਾ ਸੀ ਕਿਉਂਕਿ ਢਿੱਡ ਬਦਲੇ ਤਾਂ ਬੰਦਾ ਕੁਝ ਵੀ ਕਰ ਸਕਦਾ ਹੈ ਇਨੇ ਕੋਲ ਪੈਸੇ ਨਹੀਂ ਸਨ ਕਿ ਕਿਰਾਇਆ ਖਰਚ ਕੇ ਪਹੁੰਚਦਾ ਇਸ ਤਰਾਂ ਵਿਚਾਰਾ ਪਰ ਰੋਜ਼ ਪਹੁੰਚ ਜਾਂਦਾ ਸੀ। ਕਿਉਂਕਿ ਉਸਨੂੰ ਅਪਾਹਜ ਹੋਣ ਕਰਕੇ ਕੋਈ ਨਾ ਕੋਈ ਲਿਫਟ ਜਰੂਰ ਦੇ ਦਿੰਦਾ ਸੀ। ਫਿਰ ਉੱਥੇ ਉਸਨੇ ਸਾਰਾ ਹੀ ਦਿਨ ਰੁਮਾਲ ਵੇਚਣੇ ਤੇ ਜਦੋਂ ਸ਼ਾਮ ਨੂੰ ਉਸਨੇ ਵਾਪਸ ਆਉਣਾ ਉਦੋਂ ਪਹਿਲਾਂ ਉਸਨੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣਾ ਤੇ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਵੀ ਜਰੂਰ ਹਾਜ਼ਰੀ ਲਗਵਾਉਣੀ ਫਿਰ ਉਸਨੇ ਘਰ ਵਾਪਸ ਆ ਜਾਣਾ ਉਹ ਦੱਸਦਾ ਹੈ ਕਿ ਕਾਫੀ ਸਮਾਂ ਮੈਂ ਇਦਾਂ ਹੀ ਬਿਤਾਉਂਦਾ ਰਿਹਾ ਫਿਰ ਕਹਿੰਦਾ ਹੈ ਕਿ ਇਕ ਦਿਨ ਅਜਿਹੇ ਖੇਡ ਵਰਤੀ ਕਿ ਇੱਕ ਵਿਦੇਸ਼ੀ ਪਰਿਵਾਰ ਬਾਹਰਲੇ ਮੁਲਖੋਂ ਆਇਆ ਸੀ।

ਉਹਨਾਂ ਦੇ ਵਿੱਚੋਂ ਕਈ ਸਿਰ ਤੋਂ ਮੋਨੇ ਸਨ ਕਹਿੰਦਾ ਕਿ ਉਹਨਾਂ ਨੇ ਮੈਨੂੰ ਵੇਖ ਲਿਆ ਲਿਆ ਮੈਂ ਉਹਨਾਂ ਦੇ ਅੱਗੇ ਹੋਇਆ ਤੇ ਕਿਹਾ ਵੀਰ ਜੀ ਇਹ ਰੁਮਾਲ ਲੈ ਲਓ ਤੇ ਆਪਣਾ ਸਿਰ ਢੱਕ ਲਓ ਤੇ ਕਹਿੰਦੇ ਕਿ ਉਹਨਾਂ ਵਿਦੇਸ਼ੀਆਂ ਨੇ ਮੇਰੇ ਕੋਲੋਂ 15 ਰੁਮਾਲ ਮੰਗ ਲਏ ਮੈਂ 15 ਰੁਮਾਲਾਂ ਦੇ ਬਦਲੇ ਉਹਨਾਂ ਨੂੰ ਜਿਆਦਾ ਰੁਮਾਲ ਦੇ ਦਿੱਤੀ ਤੇ ਜਦ ਉਹਨਾਂ ਨੇ ਖਰੀਦੇ ਤਾਂ ਕਿਹਾ ਕਿ ਵਿੱਚ ਮਨੀ ਭਾਵ ਕਿ ਕਿੰਨੇ ਪੈਸੇ ਹੋ ਗਏ ਤੁਹਾਡੇ ਰੁਮਾਲਾ ਦੇ ਇਸ ਨੌਜਵਾਨ ਨੇ ਕਿਹਾ ਕਿ ਜਿੰਨੇ ਮਰਜ਼ੀ ਤੁਸੀਂ ਦੇ ਦਿਓ ਇਹ ਗੁਰੂ ਰਾਮਦਾਸ ਦਾ ਘਰ ਹੈ। ਮੈਂ ਤਾਂ ਗੁਰੂ ਰਾਮਦਾਸ ਕੋਲੋਂ ਮੰਗਦਾ ਹਾਂ ਉਹਨਾਂ ਨੇ ਦੁਬਾਰਾ ਪੁੱਛਿਆ ਕਿ ਕਿੰਨੇ ਪੈਸੇ ਇਸ ਨੌਜਵਾਨ ਨੇ ਕਿਹਾ ਮੈਂ ਕੁਝ ਨਹੀਂ ਕਹਿਣਾ ਤੁਸੀਂ ਜਿੰਨੇ ਵੀ ਦੇਣੇ ਚਾਹੁੰਦੇ ਹੋ ਦੇ ਦਿਓ ਫਿਰ ਉਹ ਦੱਸਦਾ ਹੈ ਕਿ ਪਰਮਾਤਮਾ ਦੀ ਕਿਰਪਾ ਹੋਈ ਕੋਈ ਫਿਰ ਉਹ ਦੱਸਦਾ ਹੈ ਕਿ ਪਰਮਾਤਮਾ ਦੀ ਕਿਰਪਾ ਹੋਈ ਉਹ ਆਪ ਉਹਨਾਂ ਦੇ ਅੰਦਰ ਸਹਾਈ ਹੋਏ ਉਹਨਾਂ ਨੇ ਆਪਣੇ ਪਰਸ ਵਿੱਚੋਂ ਪੈਸੇ ਕੱਢੇ ਤੇ ਮੈਨੂੰ ਦੇ ਦਿੱਤੇ ਤੇ ਫਿਰ ਉਹ ਅੰਦਰ ਮੱਥਾ ਟੇਕਣ ਦੇ ਲਈ ਚਲੇ ਗਏ ਜਦ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਵੇਖਿਆ ਕਿ ਉਹ ਪੈਸੇ ਜਿਹੜੇ ਸੀ ਉਹ 8 ਹਜਾਰ ਰੁਪਏ ਬਣਦੇ ਸਨ ਉਹਨਾਂ ਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਵੇਖਦਾ ਰਿਹਾ ਕਿ ਸ਼ਾਇਦ ਉਹ ਮੈਨੂੰ ਕਿਤੇ ਲੱਭ ਜਾਣ ਕਿ ਉਹਨਾਂ ਨੇ ਮੈਨੂੰ ਜਿਆਦਾ ਪੈਸੇ ਦੇ ਦਿੱਤੇ ਹਨ ਕਿ ਤੁਸੀਂ 15 ਰੁਮਾਲਾਂ ਦੇ ਬਦਲੇ ਇੰਨੇ ਪੈਸੇ ਕਿਉਂ ਦਿੱਤੇ ਪਰ ਮੈਨੂੰ ਉਹ ਕਿਧਰੇ ਨਾ ਦਿਖੇ ਮੈਂ ਕਾਫੀ ਦੇਰ ਉਹਨਾਂ ਨੂੰ ਲੱਭਦਾ ਰਿਹਾ ਫਿਰ ਮੈਂ 15 ਹੀ ਰੁਮਾਲ ਵਿੱਚ ਉਸਦੇ ਬਦਲੇ ਮੈਨੂੰ 8 ਹਜਾਰ ਰੁਪਏ ਦੇ ਕੇ ਚਲੇ ਗਏ ਮਨ ਬਹੁਤ ਖੁਸ਼ ਹੋਇਆ ਕਿ ਅੱਜ ਬੱਚਿਆਂ ਨੂੰ ਚੰਗੇ ਰੋਟੀ ਖਵਾਵਾਂਗਾ। ਤੇ ਘਰ ਦੀਆਂ ਕੁਝ ਲੋੜਾਂ ਦੀਆਂ ਚੀਜ਼ਾਂ ਵੀ ਲੈ ਕੇ ਜਾਵਾਂਗਾ ਤੇ ਮੇਰੇ ਬੱਚੇ ਵੀ ਅੱਜ ਖੁਸ਼ ਹੋਣਗੇ ਤੇ ਮਨ ਭਾਉਂਦਾ ਖਾਣਾ ਖਾ ਲੈਣਗੇ

ਗੁਰੂ ਨਾਨਕ ਤੇ ਘਰੋਂ ਰੁਮਾਲ ਵੇਚ ਕੇ ਵਾਪਸ ਪਹੁੰਚਿਆ ਸ਼ਾਮੀ ਉਹ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਗਿਆ ਉਥੇ ਮੱਥਾ ਟੇਕਿਆ ਹੱਥ ਜੋੜ ਕੇ ਬੇਨਤੀ ਕੀਤੀ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਗੁਰੂ ਪਿਆਰੇ ਮੈਂ ਸੁਣਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਤੁਹਾਨੂੰ ਸ਼ਹੀਦ ਸਿੰਘਾਂ ਨੂੰ ਸੌਂਪ ਦਿੱਤੀਆਂ ਹਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਤੇ ਤਰਸ ਕਰੋ ਜਿੱਥੇ ਤੁਸੀਂ ਇੰਨੀ ਮਦਦ ਕੀਤੀ ਹੈ ਪੈਸਿਆਂ ਦੇ ਨਾਲ ਉਥੇ ਹੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਮੇਰਾ ਵਧੀਆ ਘਰ ਬਣ ਜਾਵੇ ਕੱਚੇ ਤੋਂ ਬਸ ਪੱਕਾ ਹੋ ਜਾਵੇ ਹੋਰ ਮੈਂ ਕੁਝ ਨਹੀਂ ਮੰਗਦਾ ਕਿਉਂਕਿ ਕੱਚਾ ਘਰ ਹੋਣ ਕਰਕੇ ਬਰਸਾਤਾਂ ਵਿੱਚ ਬੱਚਿਆਂ ਦਾ ਬਹੁਤ ਡਰ ਲੱਗਾ ਰਹਿੰਦਾ ਹੈ ਮਨ ਵਿੱਚ ਕਿ ਕਿਤੇ ਸਾਡੇ ਪਰਿਵਾਰ ਨੂੰ ਕੁਝ ਹੋ ਨਾ ਜਾਵੇ ਆਪਸੀ ਪਿਆਰ ਬਣਿਆ ਰਹੇ ਕਹਿੰਦਾ ਕਿ ਰੂਹ ਤੋਂ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਕਦੇ ਵੀ ਵਿਰਤ ਨਹੀਂ ਜਾਂਦੀ ਸਾਧ ਸੰਗਤ ਜੀ ਜਿਹੜੀ ਅਰਦਾਸ ਅਸੀਂ ਦੁਖੀ ਮਨ ਦੇ ਨਾਲ ਮੰਗਦੇ ਹਾਂ ਸ਼ਰਧਾ ਦੇ ਨਾਲ ਪਰਮਾਤਮਾ ਦੇ ਅੱਗੇ ਮੰਗਦੇ ਹਾਂ ਉਹ ਕਦੇ ਵੀ ਬਿਰਥੀ ਨਹੀਂ ਜਾਂਦੀ ਉਹ ਦੱਸਦਾ ਹੈ ਕਿ ਮੈਂ ਅਰਦਾਸ ਕਰਕੇ ਘਰ ਨੂੰ ਚਲਿਆ ਗਿਆ

ਦੂਸਰੇ ਦਿਨ ਮੇਰਾ ਇੱਕ ਦੋਸਤ ਜੋ ਕਿ ਬਹੁਤ ਸਮਾਂ ਪਹਿਲਾਂ ਵਿਦੇਸ਼ ਵਿੱਚ ਗਿਆ ਹੋਇਆ ਸੀ। ਉਸ ਨੂੰ ਮੇਰਾ ਨੰਬਰ ਯਾਦ ਸੀ ਉਸਨੇ ਮੈਨੂੰ ਫੋਨ ਕੀਤਾ ਕਿ ਭਾਈ ਜੀ ਕੀ ਹਾਲ ਚਾਲ ਹੈ ਮੈਂ ਕਿਹਾ ਸਭ ਠੀਕ ਠਾਕ ਕਹਿੰਦਾ ਕਿ ਘਰਵਾਲੀ ਤੇਰੀ ਕਿਵੇਂ ਤੇਰੇ ਬੱਚੇ ਸਭ ਠੀਕ ਠਾਕ ਹਨ ਫਿਰ ਉਸਨੇ ਕਿਹਾ ਕਿ ਤੂੰ ਇਦਾਂ ਕਰ ਮੈਨੂੰ ਪਤਾ ਲੱਗਾ ਕਿ ਤੇਰਾ ਅਜੇ ਘਰ ਨਹੀਂ ਬਣਿਆ ਕੱਚਾ ਹੈ ਤੈਨੂੰ ਤੇਰੇ ਭੈਣ ਭਰਾਵਾਂ ਨੇ ਮਾਤਾ ਪਿਤਾ ਨੇ ਸਾਰਿਆਂ ਨੇ ਛੱਡ ਦਿੱਤਾ ਕਹਿੰਦਾ ਕਿ ਮੈਂ ਉਹਨੂੰ ਦੱਸਿਆ ਭਰਾਵਾ ਇੱਕ ਕਮਰਾ ਉਹਦੇ ਉੱਪਰ ਵੀ ਬਾਲਿਆਂ ਦੀ ਛੱਤ ਹੈ ਉਸਨੇ ਕਿਹਾ ਕਿ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਘੁੰਮਦੇ ਹਾਂ ਵੱਡੀਆਂ ਵੱਡੀਆਂ ਗੱਡੀਆਂ ਵੱਡੀਆਂ ਵੱਡੀਆਂ ਘਰਾਂ ਦੇ ਵਿੱਚ ਰਹਿੰਦੇ ਹਾਂ ਤੇ ਤੂੰ ਮੇਰਾ ਮਿੱਤਰ ਹੈ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੇ ਅਸੀਂ ਤੈਨੂੰ ਮਾਇਆ ਭੇਜੀਏ ਤੇ ਤੂੰ ਵਧੀਆ ਘਰ ਬਣਾ ਲਵੀ ਕਹਿੰਦਾ ਕਿ ਰਹਿਣ ਦਿਓ ਕੋਈ ਗੱਲ ਨਹੀਂ ਫਿਰ ਉਸਨੇ ਮੈਨੂੰ ਮਨਾ ਕਰਨ ਦੇ ਬਾਵਜੂਦ ਵੀ ਦੱਸਿਆ ਨਹੀਂ ਅਸੀਂ ਕਾਫੀ ਦੋਸਤਾਂ ਨੇ ਇਕੱਠੇ ਹੋ ਕੇ ਇਦਾਂ ਹੀ ਸੇਵਾ ਕਰਨੀ ਉਹ ਵੀਰ ਦੱਸ ਦਾ ਹੈ ਕਿ ਉਹ ਮੇਰੇ ਦੋਸਤ ਨੇ ਆਰੰਭ ਕੀਤੀ ਹੋਈ ਸੀ ਹੁਣ ਅਸੀਂ ਤੇਰਾ ਘਰ ਬਣਾਵਾਂਗੇ ਦੱਸਦੇ ਹਨ ਕਿ ਫਿਰ ਇਦਾਂ ਹੀ ਹੋਇਆ ਜਦੋਂ ਅਕਾਊਂਟ ਨੰਬਰ ਭੇਜਿਆ ਉਸਦੇ ਦੋਸਤਾਂ ਨੇ ਇਕੱਠੇ ਹੋ ਕੇ ਮਾਇਆ ਇਕੱਠੀ ਕੀਤੀ ਉਸ ਗਰੀਬ ਪਰਿਵਾਰ ਨੂੰ ਭੇਜ ਦਿੱਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਸਦਕਾ

ਉਹ ਨੌਜਵਾਨ ਆਖਦਾ ਹੈ ਕਿ ਮੇਰਾ ਘਰ ਬਹੁਤ ਸੋਹਣਾ ਬਣ ਗਿਆ ਉਹਨਾਂ ਦੇ ਘਰ ਪੱਥਰ ਤੱਕ ਦਾ ਸਾਰਾ ਕੰਮ ਕਰਵਾ ਦਿੱਤਾ ਮੇਰੇ ਕੱਚੇ ਘਰ ਦੀ ਚਿੰਤਾ ਹੀ ਖਤਮ ਹੋ ਗਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸਦੇ ਬੱਚੇ ਵੀ ਵਧੀਆ ਪੜ ਲਿਖ ਗਏ ਕਿਉਂਕਿ ਬੱਚਿਆਂ ਨੇ ਗਰੀਬੀ ਵੇਖੀ ਹੋਈ ਸੀ ਆਪਣੇ ਪਿਤਾ ਦੀ ਮਿਹਨਤ ਵੇਖੀ ਸੀ ਤੇ ਘਰ ਵੀ ਪੱਕਾ ਬਣ ਗਿਆ ਤੇ ਦੱਸਦਾ ਹੈ ਕਿ ਜਿਹੜੇ ਮੇਰੇ ਗਵਾਂਢੀ ਤੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਮੈਨੂੰ ਗੱਲਾਂ ਕਰਦੇ ਸੀ ਕਿ ਵੇਖਾਂਗੇ ਤੈਨੂੰ ਰੋਟੀ ਕੌਣ ਦੇਊਗਾ ਅੱਜ ਸ੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਉਹ ਗੱਲਾਂ ਕਰਨ ਵਾਲੇ ਲੋਕ ਕਈ ਵਾਰ ਮੇਰੇ ਘਰੋਂ ਰੋਟੀ ਖਾ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੇ ਬੱਚਿਆਂ ਨੇ ਧੱਕਾ ਦੇ ਦਿੱਤਾ ਹੈ। ਇਸ ਲਈ ਸਾਧ ਸੰਗਤ ਜੀ ਗੁਰੂ ਦੀ ਬਖਸ਼ਿਸ਼ ਹੋਣ ਲੱਗਿਆਂ ਕਦੇ ਦੇਰ ਨਹੀਂ ਲੱਗਦੀ ਕਿ ਕਦੋਂ ਕਿਰਪਾ ਹੋ ਜਾਵੇ ਸੱਚੇ ਪਾਤਸ਼ਾਹ ਜੀ ਕਦੋਂ ਤੁਹਾਡੀਆਂ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰ ਲੈਂਦੇ ਹਨ ਪਰ ਉਹ ਨੌਜਵਾਨ ਕਹਿੰਦਾ ਹੈ ਕਿ ਮੈਂ ਗੁਰੂ ਦਾ ਲੜ ਨਹੀਂ ਛੱਡਿਆ ਜਦੋਂ ਅਸੀਂ ਦੋਵਾਂ ਜੀਆਂ ਨੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣਾ ਫਿਰ ਸ਼ਹੀਦਾਂ ਸਾਹਿਬ ਚਲੇ ਜਾਣਾ ਇਸ ਤਰ੍ਹਾਂ ਦੇ ਪਰਿਵਾਰ ਦੇ ਘਰ ਦੇ ਜੀ ਸਾਡੇ ਸਾਰੇ ਹੀ ਪਰਮਾਤਮਾ ਨਾਲ ਜੁੜੇ ਹੋਏ ਸਨ ਸਾਡੇ ਬੱਚੇ ਕਮਾਉਂਦੇ ਤੇ ਅਸੀਂ ਹੁਣ ਬੈਠ ਕੇ ਖਾਂਦੇ ਹਾਂ ਪਰਮਾਤਮਾ ਦੇ ਲੜ ਲੱਗੇ ਹੋਏ ਹਾਂ ਬਸ ਇਹੀ ਤਾਂ ਬੰਦੇ ਨੂੰ ਜ਼ਿੰਦਗੀ ਵਿੱਚ ਚਾਹੀਦਾ ਹੈ ਸਾਡੇ ਉੱਪਰ ਪਰਮਾਤਮਾ ਦੀ ਬਹੁਤ ਕਿਰਪਾ ਹੈ ਤੇ ਅਸੀਂ ਹਰ ਸਾਹ ਦੇ ਨਾਲ ਪਰਮਾਤਮਾ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *