1920 ਤੋਂ ਬਾਅਦ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲੀ ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਕਈ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਨੇ ਆਪਣੇ ਹੱਥ ਵਿੱਚ ਲੈ ਲਿਆ ਇਸੇ ਹੀ ਲੜੀ ਵਿੱਚ ਸਨ 1922 ਵਿੱਚ ਅੰਮ੍ਰਿਤਸਰ ਵਿਖੇ ਮੋਰਚਾ ਗੁਰੂ ਕਾ ਬਾਗ ਚੱਲ ਰਿਹਾ ਸੀ। ਇਸ ਮੋਰਚੇ ਵਿੱਚ ਸਿੱਖ ਸੰਗਤਾਂ ਦੀਆਂ ਗ੍ਰਿਫਤਾਰੀਆਂ ਅਤੇ ਉਹਨਾਂ ਉੱਤੇ ਤਸ਼ੱਦਦ ਦਾ ਦੌਰ ਜਾਰੀ ਸੀ। ਸਿੱਖ ਜਥਿਆਂ ਨੂੰ ਗ੍ਰਿਫਤਾਰ ਕਰਕੇ ਦੋ ਦਰਾਜ਼ ਦੀਆਂ ਜੇਲ੍ਾਂ ਵਿੱਚ ਭੇਜਿਆ ਜਾਣ ਲੱਗਾ। ਇਸ ਦੌਰਾਨ ਹੀ ਕਪੂਥਲਾ ਤੋਂ ਆਏ ਇੱਕ ਸਿੱਖ ਜੱਥੇ ਨੂੰ ਗ੍ਰਿਫਤਾਰ ਕਰਕੇ ਅਟਕਦੇ ਕਿਲੇ ਵਿੱਚ ਕੈਦ ਕਰਨ ਲਈ ਭੇਜਿਆ ਗਿਆ।
ਇਹ ਜੱਥਾ ਰੇਲ ਗੱਡੀ ਰਾਹੀਂ ਅਟਕ ਵੱਲ ਨੂੰ ਤੋਰਿਆ ਗਿਆ ਅਟਕ ਲੈਂਦੇ ਵਾਲੇ ਪਾਸੇ ਪੰਜਾਬ ਦਾ ਆਖਰੀ ਜਿਲਾ ਹੈ ਇਸ ਤੋਂ ਠੀਕ ਅੱਗੇ ਪਸਤੂਨਾਂ ਦੇ ਇਲਾਕੇ ਖੈਬਰ ਪਖਤੂਨਵਾ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਠੀਕ ਪਹਿਲਾਂ ਹਸਨ ਅਬਦਾਲ ਰੇਲਵੇ ਸਟੇਸ਼ਨ ਪੈਂਦਾ ਹੈ ਜੋ ਕਿ ਗੁਰਦੁਆਰਾ ਪੰਜਾ ਸਾਹਿਬ ਤੋਂ ਡੇਢ ਕੁ ਕਿਲੋਮੀਟਰ ਦੇ ਫਾਸਲੇ ਤੇ ਹ ਉਸ ਵੇਲੇ ਕੋਲੇ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਹੁੰਦੀਆਂ ਸਨ ਜੋ ਕਿ ਅੱਜ ਦੀਆਂ ਰੇਲ ਗੱਡੀਆਂ ਦੇ ਮੁਕਾਬਲੇ ਬਹੁਤ ਹੀ ਗੋਲੀ ਚੱਲਦੀਆਂ ਸਨ। ਅੰਮ੍ਰਿਤਸਰ ਤੋਂ ਹਸਨ ਅਬਦਾਲੇ ਵਿਸੇਸ਼ਨ ਤੱਕ ਤਕਰੀਬਨ 36 ਘੰਟਿਆਂ ਦਾ ਸਫਰ ਸੀ। ਜਦੋਂ ਪੰਜਾ ਸਾਹਿਬ ਦੀਆਂ ਸੰਗਤਾਂ ਨੂੰ ਇਸ ਬਾਰੇ ਪਤਾ ਲੱਗਾ
ਤਾਂ 200 ਦੇ ਕਰੀਬ ਸੰਗਤਾਂ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਲੰਗਰ ਤਿਆਗ ਕਰਕੇ ਸਿੱਖ ਕੈਦੀਆਂ ਨੂੰ ਇਹ ਲੰਗਰ ਛਕਾਉਣ ਵਾਸਤੇ ਅਰਦਾਸ ਕੀਤੀ ਅਤੇ ਲੰਗਰ ਲੈ ਕੇ ਉਹ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਸਟੇਸ਼ਨ ਮਾਸਟਰ ਨੇ ਅੱਗੋਂ ਕਿਹਾ ਕਿ ਟ੍ਰੇਨ ਇਸ ਸਟੇਸ਼ਨ ਤੇ ਨਹੀਂ ਉਗੇਗੀ ਸੰਗਤਾਂ ਵੱਲੋਂ ਉਸ ਨੂੰ ਕਿਹਾ ਗਿਆ ਕਿ ਅੱਗੇ ਵੀ ਹੋਰ ਵੱਖ-ਵੱਖ ਜਗਹਾ ਤੇ ਇਸੇ ਤਰ੍ਹਾਂ ਟ੍ਰੇਨ ਰੋਕ ਕੇ ਕੈਦੀਆਂ ਨੂੰ ਲੰਗਰ ਛਕਾਇਆ ਜਾਂਦਾ ਹੈ ਪਰ ਉਸਨੇ ਸੰਗਤ ਦੀ ਗੱਲ ਨਹੀਂ ਮੰਨੀ ਉਸਨੇ ਅੱਗੋਂ ਮਖੌਲ ਕਰਦੇ ਹੋਏ ਕਿਹਾ ਕਿ ਟਰੇਨ ਤਾਂ ਇੱਥੇ ਰੁਕਣੀ ਨਹੀਂ ਤੁਸੀਂ ਐਵੇਂ ਹੀ ਖਾਮਖਾ ਇੰਨਾ ਕੁਝ ਲੈ ਕੇ ਆ ਗਏ ਹੋ ਉਸ ਵੇਲੇ ਸਿੱਖ ਸੰਗਤਾਂ ਦੀ ਅਗਵਾਈ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਖਜਾਨਚੀ ਭਾਈ ਪ੍ਰਤਾਪ ਸਿੰਘ ਅਤੇ ਕੀਰਤਨੀਏ ਭਾਈ ਕਰਮ ਸਿੰਘ ਕਰ ਰਹੇ ਸਨ
ਭਾਈ ਪ੍ਰਤਾਪ ਸਿੰਘ ਨੇ ਸਟੇਸ਼ਨ ਮਾਸਟਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਸਾਡੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪੰਜੇ ਨਾਲ ਇੰਨਾ ਵੱਡਾ ਪੱਥਰ ਲੋਕ ਕੀਤਾ ਸੀ ਤਾਂ ਕਿ ਅਸੀਂ ਉਸ ਗੁਰੂ ਦੇ ਸਿੱਖ ਇੱਕ ਰੇਲ ਗੱਡੀ ਨਹੀਂ ਰੋਕ ਸਕਾਂਗੇ ਰੇਲ ਗੱਡੀ ਦੇ ਆਉਣ ਦਾ ਸਮਾਂ ਹੋਇਆ ਤੇ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਸਮੇਤ ਸੰਗਤਾਂ ਰੇਲ ਗੱਡੀ ਦੀ ਲਾਈਨ ਤੇ ਬਹਿ ਗਈਆਂ ਆਪਣੇ ਵੱਲ ਵੱਧਦੀ ਆਉਂਦੀ ਰੇਲ ਗੱਡੀ ਵੇਖ ਕੇ ਇਹਨਾਂ ਸਿੰਘਾਂ ਦਾ ਜੋਸ਼ ਅਤੇ ਸਿਦਕਤਾਵੀ ਮੱਠਾ ਨਾ ਪਿਆ ਆਪਣੀ ਕੀਤੀ ਅਰਦਾਸ ਤੋਂ ਸਿੰਘ ਅਤਾਵੀ ਨਹੀਂ ਥਿੜਕੇ ਅਤੇ ਅਡੋਲ ਹੋ ਕੇ ਬੈਠੇ ਅਖੀਰ ਗੱਡੀ ਲਾਈਨ ਤੇ ਬੈਠੇ ਹੋਏ ਸਿੰਘਾਂ ਦੇ ਉੱਤੇ ਆ ਚੜੀ ਇਹ ਗੱਡੀ
ਤਾਂ ਜਰੂਰ ਪਰ 11 ਸਿੰਘਾਂ ਨੂੰ ਲਤਾੜਨ ਤੋਂ ਬਾਅਦ ਜ਼ਖਮੀ ਹੋਏ ਸਿੰਘਾਂ ਵਿੱਚੋਂ ਭਾਈ ਕਰਮ ਸਿੰਘ ਕੁਝ ਸਮੇਂ ਬਾਅਦ ਹੀ ਅਤੇ ਭਾਈ ਪ੍ਰਤਾਪ ਸਿੰਘ ਅਗਲੇ ਦਿਨ 31 ਅਕਤੂਬਰ ਨੂੰ ਅੰਮ੍ਰਿਤ ਵੇਲੇ ਸ਼ਹਾਦਤ ਪ੍ਰਾਪਤ ਕਰ ਗਏ। ਇਹਨਾਂ ਤੋਂ ਇਲਾਵਾ ਕੁਝ ਸਿੰਘਾਂ ਦੀਆਂ ਲੱਤਾਂ ਵੀ ਕੱਟੀਆਂ ਗਈਆਂ ਤੇ ਕੁਝ ਹੋਰ ਜ਼ਖਮੀ ਹੋਏ ਪਰ ਇਨਾ ਮੈਂ ਜੇਬੜਿਆਂ ਨੇ ਕੀਤੀ ਅਰਦਾਸ ਤੋੜ ਚੜਾਈ ਇਹਨਾਂ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਨੂੰ ਰਵਲਪਿੰਡੀ ਲਿਆਂਦਾ ਗਿਆ ਅਤੇਇ ਨਵੰਬਰ ਸੰਨ 1922 ਨੂੰ ਉੱਥੇ ਇਹਨਾਂ ਦਾ ਸੰਸਕਾਰ ਕੀਤਾ ਗਿਆ ਉਸ ਮੌਕੇ ਪੰਥ ਨੇ ਇਹਨਾਂ ਨੂੰ ਪੰਥ ਦੇ ਸ਼ਹੀਦ ਕਹਿ ਕੇ ਨਿਵਾਜਿਆ ਬਾਕੀ ਸੰਗਤ ਵੱਲੋਂ ਬੰਦੀ ਸਿੰਘਾਂ ਨੂੰ ਲੰਗਰ ਛਕਾ ਕੇ ਟ੍ਰੇਨ ਨੂੰ ਅਟਕ ਵੱਲ ਵਿਦਾ ਕੀਤਾ ਗਿਆ।
ਇਹ ਦਿਨ ਇਤਿਹਾਸਿਕ ਹੈ ਕਿਉਂਕਿ ਇਸ ਦਿਨ ਸਾਡੇ ਵੱਡੇ ਵਡੇਰਿਆਂ ਨੇ ਆਪਣੀਆਂ ਹਿੱਕਾਂ ਨਾਲ ਰੇਲ ਗੱਡੀ ਨੂੰ ਕਿਹਾ ਅਤੇ ਆਪਣੀ ਕੀਤੀ ਅਰਦਾਸ ਤੋਂ ਪਿੱਛੇ ਨਹੀਂ ਹਟੇ ਸਾਕਾ ਪੰਜਾ ਸਾਹਿਬ ਆਪਣੇ ਅਕੀਦੇ ਤੇ ਪੱਕੇ ਇਹ ਇਹਨਾਂ ਸਿੰਘਾਂ ਦੀ ਸੇਵਾ ਸੂਏਤਾ ਸਹਿਣਸ਼ੀਲਤਾ ਅਤੇ ਪੂਰਨ ਕੁਰਬਾਨੀ ਦਾ ਇੱਕ ਬੇਮਿਸਾਲ ਸਾਕਾ ਹੈ ਅਸੀਂ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਬੇਅੰਤ ਵਾਰੀ ਸਜਦਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ