ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਠੰਡਾ ਬੁਰਜ ਸਾਹਿਬ ਤੇ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸੋਭਾ ਸਰਹੰਦ ਨਵਾਬ ਵਜ਼ੀਰ ਖਾਨ ਨੇ ਦਸੰਬਰ ਮਹੀਨੇ ਦੀ ਅੰਤਾਂ ਦੀ ਠੰਡ ਸਮੇਂ ਤਿੰਨ ਦਿਨ ਕੈਦ ਕਰਕੇ ਰੱਖਿਆ ਸੀ ਇਸ ਤੋਂ ਠੰਡਾ ਬੁਰਜ ਇਸ ਲਈ ਕਿਹਾ ਜਾਂਦਾ ਕਿਉਂਕਿ ਇਸ ਬੁਰਜ ਦੇ ਨਾਲ ਹੰਸਾ ਨਦੀ ਵਗਦੀ ਸੀ ਜਿਸ ਕਰਕੇ ਇਹ ਥਾਂ ਮਈ ਜੂਨ ਦੇ ਮਹੀਨੇ ਵਿੱਚ ਵੀ ਬਹੁਤ ਠੰਡੀ ਹੁੰਦੀ ਸੀ
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਤ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਰਸੋਈਏ ਵੱਲੋਂ ਮੋਰਿੰਡਾ ਦੇ ਕੋਤਵਾਲ ਕੋਲ ਗਿਰਫਤਾਰ ਕਰਵਾਏ ਜਾਣ ਦੇ ਬਾਅਦ ਵਜ਼ੀਰ ਖਾਨ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਕੋਤਵਾਲੀ ਤੋਂ ਸਰਹੰਦ ਮੰਗਵਾ ਕੇ ਇਸ ਠੰਡੇ ਪੁਰਸ਼ ਵਿੱਚ ਕੈਦ ਕੀਤਾ ਸੀ ਅੱਜ ਜਿਸ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਸ ਥਾਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਅੰਤਾਂ ਦੀ ਠੰਡ ਵਿੱਚ ਤਿੰਨ ਰਾਤਾਂ ਦੇ ਤ ਸਨ
ਇਸੇ ਥਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਭਾਈ ਮੋਤੀ ਰਾਮ ਮਹਿਰਾ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਮਹਾਨ ਸੇਵਾ ਕੀਤੀ ਸੀ ਇਸੇ ਥਾਂ ਤੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਜਾਇਆ ਜਾਂਦਾ ਸੀ ਕਿਸੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਦ੍ਰਿੜ ਕਰਵਾਇਆ ਸੀ।
ਇਸੇ ਥਾਂ ਤੋਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀ ਤਿਆਰ ਕਰਕੇ ਸ਼ਹੀਦ ਹੋਣ ਲਈ ਤੋਰਿਆ ਸੀ। ਇਸੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਨੇ ਸ਼ਹੀਦ ਦਾ ਉਚਾਰ ਰੁਤਬਾ ਪ੍ਰਾਪਤ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਅਨੋਖੀਆਂ ਸ਼ਹਾਦਤਾਂ ਦੇ ਅਗਲੇ ਪੜਾ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਿੱਖ ਫੈਕਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਫੋਲੋ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਰਿਆਂ ਤੱਕ ਪਹੁੰਚ ਸਕੇ