ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਰੀ ਧਰਤੀ ਉੱਤੇ ਆਕਾਸ਼ ਵਿੱਚ ਬ੍ਰਹਮੰਡਾਂ ਉੱਤੇ ਭ੍ਰਮਣ ਕੀਤਾ ਨੌ ਖੰਡ ਤੇ ਚਾਰ ਚੱਕ ਗੁਰੂ ਜੀ ਨੇ ਤਾਰੇ ਸੰਸਾਰ ਸਾਗਰ ਦਾ ਅਗਿਆਨ ਰੂਪੀ ਹਨੇਰਾ ਦੂਰ ਕੀਤਾ ਤੇ ਗੁਰੂ ਸ਼ਬਦ ਰੂਪੀ ਬੇੜੀ ਦੁਆਰਾ ਕਲਯੁਗ ਜੀ ਪਾਰ ਕੀਤੇ ਗੁਰੂ ਗੱਦੀ ਬਖਸ਼ਣ ਪਿੱਛੋਂ ਗੁਰੂ ਨਾਨਕ ਦੇਵ ਜੀ ਚਾਰ ਕੁ ਮਹੀਨੇ ਇਹ ਜੀਵਤ ਰਹੇ ਮਿਹਰਬਾਨ ਜੀ ਦੇ ਸ਼ਬਦਾਂ ਵਿੱਚ ਤਪ ਗੁਰੂ ਨਾਨਕ ਜੀ ਗੁਰੂ ਅੰਗਦ ਕੋ ਸ਼ਬਦ ਕੀ ਥਾਪਨਾ ਦੇ ਕਰ ਸੰਮਤ 1596 ਅਸੂਵਦੀ 10 ਦਸਵੀਂ ਕੋ ਆਪ ਸੱਚਖੰਡ ਸਿਤਾਰੇ ਚਲਾਣੇ ਸਮੇਂ
ਅੰਮ੍ਰਿਤ ਵੇਲਾ ਸੀ ਇਸ ਹਿਸਾਬ ਨਾਲ 5 ਸਤੰਬਰ 1539 ਬਣਦਾ ਹੈ ਜੋਤੀ ਜੋਤ ਸਮਾਉਣ ਵੇਲੇ ਤੁਖਾਰੀ ਰਾਗ ਦਾ 12 ਮਾਹ ਉਚਾਰਿਆ ਤੂੰ ਸੁਣ ਕਿਰਤ ਕਰਮਾ ਪੂਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇ ਸੂਖ ਤੂ ਭਲਾ ਤੇ ਦੁਖ ਪੜ ਕੇ ਕਿੰਨਾ ਚਿਰ ਭਲਾ ਭਲਾ ਇਹ ਕਹਿੰਦੇ ਰਹੇ ਫਿਰ ਜੈਕਾਰ ਕੀਰਤ ਆਖੀਐ ਕਰਤੇ ਕਾ ਹੋਇ ਬੀਚਾਰੋ ਦਾ ਸਬਦ ਗਾਉਣ ਦਾ ਹੁਕਮ ਦੇ ਦਿੱਤਾ ਰਾਹ ਗੌੜੀ ਦੀਪ ਕੀ ਹੋਇਆ ਫਿਰ ਧਨਾਸਰੀ ਹੋਇਆ ਆਰਤੀ ਗਾਵੀ ਤਿਤ ਘਰ ਮਹਿਲ ਕੀਰਤਨ ਹੋਇਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਉਹ ਲੋਕ ਪੜਿਆ ਤੇ ਆਖਰੀ ਤੁੱਕ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਕਹਿੰਦਿਆਂ ਹੀ ਗੁਰੂ ਬਾਬੇ ਚਾਦਰ ਉੱਪਰ ਲੈ ਕੇ ਉਹ ਵਾਹਿਗੁਰੂ ਕਹਿ ਮੱਥਾ ਟੇਕਿਆ ਇਸ ਤਰ੍ਹਾਂ ਜੋਤੀ ਜੋਤ ਸਮਾ ਗਏ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਜਗ ਨੂੰ ਤਾਰ ਕੇ
ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਸਿਧਾਰ ਗਏ ਗੁਰੂ ਨਾਨਕ ਦੇਵ ਜੀ ਸਰੀਰਕ ਚਾਮੇ ਵਿੱਚ ਕੁੱਲ 70 ਸਾਲ ਪੰਜ ਮਹੀਨੇ 17 ਦਿਨ ਰਹੇ ਉਸ ਵੇਲੇ ਹਿੰਦੂ ਮੁਸਲਮਾਨਾਂ ਦਾ ਝਗੜਾ ਹੋਣ ਲੱਗ ਪਿਆ ਹਿੰਦੂ ਕਹਿਣ ਗੁਰੂ ਸਾਡੇ ਸਨ ਤੇ ਮੁਸਲਮਾਨ ਕਹਿੰਦੇ ਸੀ ਸਾਡੇ ਪੀਰ ਸਨ ਹਿੰਦੂ ਕਹਿਣ ਲੱਗੇ ਅਸੀਂ ਸੰਸਕਾਰ ਕਰਾਂਗੇ ਅਤੇ ਮੁਸਲਮਾਨ ਦਫਨਾਉਣ ਦੀ ਜਿੱਦ ਕਰਨ ਲੱਗੇ ਉਸ ਸਮੇਂ ਦੇਵਨੇਤ ਪੰਜ ਕੰਨ ਪਾਟੇ ਸਾਦ ਉੱਥੇ ਆ ਗਏ ਉਹਨਾਂ ਨੇ ਝਗੜੇ ਦਾ ਕਾਰਨ ਪੁੱਛ ਕੇ ਕਿਹਾ ਤੁਸੀਂ ਤਾਂ ਐਵੇਂ ਝਗੜਦੇ ਹੋ ਗੁਰੂ ਨਾਨਕ ਦੇਵ ਜੀ ਦਾ ਹੁਣ ਪੰਜ ਸਿੱਖਾਂ ਸਮੇਤ ਇਥੋਂ ਚਾਰ ਪੰਜ ਗੋਹ ਦੀ ਵਿੱਥ ਤੇ ਸਾਨੂੰ ਜਾਂਦੇ ਮਿਲੇ ਹਨ ਸਿੱਖਾਂ ਨੇ ਕਿਹਾ ਤੁਹਾਨੂੰ ਭਰਮ ਹੋਇਆ ਹੈ ਗੁਰੂ ਜੀ ਜਾਂ ਜੋਤੀ ਜੋਤ ਸਮਾ ਗਏ ਹਨ ਆਹ ਦੇਖੋ ਉਹਨਾਂ ਦੀ ਦੇਹ ਪਈ ਹੈ ਜੋਗੀਆਂ ਨੇ ਕਿਹਾ ਕਿੱਥੇ ਹੈ
ਜਦੋਂ ਚਾਦਰ ਚੁੱਕੀ ਤਾਂ ਪੁਸ਼ਪਾ ਦਾ ਢੇਰ ਔਰ ਬਿਸਤਰਾ ਹੀ ਨਜ਼ਰ ਆਇਆ ਗੁਰੂ ਜੀ ਸਰੀਰ ਸਮੇਤ ਅੰਤਰ ਧਿਆਨ ਹੋ ਗਏ ਸੀ ਸਭ ਝਗੜੇ ਆਪੇ ਖਤਮ ਹੋ ਗਏ ਦੋਹਾਂ ਧੜਿਆਂ ਨੇ ਚਾਦਰ ਅੱਧੋ ਅੱਧ ਵੰਡ ਲਈ ਹਿੰਦੂਆਂ ਨੇ ਚਾਦਰ ਦਾ ਸੰਸਕਾਰ ਕਰ ਦਿੱਤਾ ਅਤੇ ਮੁਸਲਮਾਨਾਂ ਨੇ ਦੱਬ ਕੇ ਕਬਰ ਬਣਾ ਦਿੱਤੀ ਦਰਿਆ ਦਾ ਹੜ ਆਇਆ ਦੋਵੇਂ ਰੋੜ ਕੇ ਲੈ ਗਿਆ ਪਰ ਪ੍ਰੇਮੀ ਸਿੱਖ ਸਰਦਾਰ ਸੁਧ ਸਿੰਘ ਦੂਧੇ ਵਾਲੇ ਨੇ ਫਿਰ ਪੱਕੀ ਸਮਾਧ ਕਰਤਾਰਪੁਰ ਵਿੱਚ ਬਣਾ ਦਿੱਤੀ ਜੋ ਹੁਣ ਤੱਕ ਹੈ ਅਤੇ ਉਦਾਸੀ ਸਾਧੂ ਸੇਵਾਦਾਰ ਸਨ ਫਿਰ ਗੁਰੂ ਜੀ ਦੇ ਪੜੋਤੇ ਧਰਮ ਚੰਦ ਮਿਹਰ ਚੰਦ ਨੇ ਰਾਵੀ ਦਰਿਆ ਦੇ ਉਰੇ ਇਕ ਨਗਰ ਵਸਾ ਕੇ ਗੁਰੂ ਜੀ ਦੀ ਸਮਾਧ ਬਣਾਈ ਜਿਸ ਦਾ ਨਾਮ ਦੇਹਰਾ ਬਾਬਾ ਨਾਨਕ ਰੱਖਿਆ ਹੁਣ ਤੱਕ ਉਸ ਨਗਰ ਦਾ ਨਾਮ ਦੇਹਰਾ ਬਾਬਾ ਨਾਨਕ ਹੈ ਬੜਾ ਸੁੰਦਰ ਤੇ ਪੱਕਾ ਸੰਗ ਮਰਮਰ ਦਾ ਗੁਰਦੁਆਰਾ ਹੈ ਗੁਰੂ ਜੀ ਦਾ ਚੋਲਾ ਵੀ ਇੱਥੇ ਹੈ ਇਹ ਵੀ ਕਿੰਨੇ ਇਤਫਾਕ ਦੀ ਗੱਲ ਹੈ ਕਿ
ਜਿਸ ਜਗਹਾ ਉੱਪਰ ਹਿੰਦੂ ਮੁਸਲਮਾਨਾਂ ਨੇ ਚਾਦਰ ਖਿੱਚ ਕੇ ਪਾੜ ਦਿੱਤੀ ਸੀ ਉਸੇ ਜਗਹਾ ਉੱਪਰ ਹੀ ਜਦੋਂ ਦੇਸ਼ ਦੀ ਵੰਡ ਹੋਈ ਬਾਡਰ ਦੀ ਲਾਈਨ ਬਣ ਗਈ ਲਾਈਨ ਦੇ ਇੱਕ ਪਾਸੇ ਪਾਕਿਸਤਾਨ ਬਣ ਗਿਆ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ ਅਤੇ ਲਾਈਨ ਦੇ ਦੂਜੇ ਪਾਸੇ ਭਾਰਤ ਬਣ ਗਿਆ ਉੱਥੇ ਗੁਰਦੁਆਰਾ ਡੇਹਰਾ ਬਾਬਾ ਨਾਨਕ ਸੁਸ਼ੋਭਿਤ ਹੈ ਜਿਵੇਂ ਹੀ ਚਾਦਰ ਦੇ ਦੋ ਹਿੱਸੇ ਹੋ ਗਏ ਸੀ ਉਵੇਂ ਹੀ ਦੇਸ਼ ਦੇ ਵੀ ਦੋ ਹਿੱਸੇ ਹੋ ਗਏ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਤੋਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ