ਇਸ਼ਨਾਨ ਕਰਨ ਸਮੇਂ ਇਹ ਕੰਮ ਕਰਨ ਨਾਲ ਹੁੰਦੀ ਕਿਰਪਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਪਾਂ ਇਸ਼ਨਾਨ ਸੁਬਹਾ ਉੱਠ ਕੇ ਕਰੀਏ ਸਭ ਤੋਂ ਪਹਿਲ ਦੇ ਆਧਾਰ ਤੇ ਕਰੀਏ ਆਹ ਹੁਣ ਸਿਆਲ ਆ ਜਾਣਾ ਠੰਡ ਦਾ ਸਮਾਂ ਆ ਜਾਣਾ ਕਈ ਤੇ ਐਸੇ ਨੇ ਜਿਹੜੇ ਇਸ਼ਨਾਨ ਹੀ ਨਹੀਂ ਕਰਦੇ ਕਈ ਗਏ ਦਿਨ ਇਦਾਂ ਹੀ ਲੰਘ ਜਾਂਦੇ ਨੇ ਨਹੀਂ ਪਿਆਰਿਓ ਇਸ਼ਨਾਨ ਕਰਨ ਦੇ ਨਾਲ ਨਾਲ ਕਈ ਦੁੱਖ ਵੀ ਦੂਰ ਹੋ ਜਾਂਦੇ

ਨੇ ਜੇ ਇਸ਼ਨਾਨ ਨਾ ਕਰੀਏ ਤੇ ਆਪਾਂ ਉ ਵੇਖ ਲਈਏ ਸਰੀਰ ਆਲਸ ਜੀ ਮਹਿਸੂਸ ਕਰਦਾ ਆਲਸ ਜੀ ਪਈ ਰਹਿੰਦੀ ਹੈ ਸਰੀਰ ਨੂੰ ਤੁਸੀਂ ਵੇਖਿਆ ਹੋਣਾ ਨਾ ਤੇ ਸਾਧ ਸੰਗਤ ਇਸ ਕਰਕੇ ਜਦੋਂ ਆਪਾਂ ਨਾ ਕਰ ਇਸ਼ਨਾਨ ਸਿਮਰ ਪ੍ਰਭ ਅਪਨਾ ਮਨ ਤਨ ਭਏ ਅਰੋਗਾ ਇਹ ਤੇ ਬਾਣੀ ਵੀ ਕਹਿੰਦੀ ਹ। ਇਸ਼ਨਾਨ ਕਰਕੇ ਪ੍ਰਭੂ ਨੂੰ ਸਿਮਰਨਾ ਮਨ ਤਨ ਵੀ ਅਰੋਗ ਹੋ ਜਾਂਦਾ ਇਸ਼ਨਾਨ ਕਰਨ ਨਾਲ ਤਨ ਅਰੋਗ ਹੋ ਜਾਂਦਾ ਤੇ ਬਾਣੀ ਪੜ੍ਨ ਦੇ ਨਾਲ ਗੁਰੂ ਨਾਲ ਜੁੜਿਆਂ ਦੇ ਹੋਇਆ ਤੇ ਇਹ ਜਿਹੜਾ ਮਨ ਹੈ ਨਾ ਇਹ ਵੀ ਅਰੋਗ ਹੋ ਜਾਂਦਾ ਰੋਗਾਂ ਤੋਂ ਰਹਿਤ ਹੋ ਜਾਂਦਾ ਤੇ ਸਾਧ ਸੰਗਤ ਆਪਾਂ ਜਦੋਂ ਇਸ਼ਨਾਨ ਕਰਦੇ ਆ ਨਾ ਇੱਕ ਗੱਲ ਦਾ ਧਿਆਨ ਜਰੂਰ ਰੱਖਿਆ ਕਰੀਏ ਇਸ਼ਨਾਨ ਕਰਨਾ ਉਸ ਪਰਮਾਤਮਾ ਨਾਲ ਜੁੜਨ ਦੇ ਇਸ਼ਨਾਨ ਕਰਨਾ ਵੀ ਉਸ ਪਰਮਾਤਮਾ ਦੀ

ਮੈਂ ਬੰਦਗੀ ਕਰਨੀ ਹੈ ਉਹਦੀ ਅਰਾਧਨਾ ਕਰਨੀ ਹੈ ਤਾਂ ਇਸ਼ਨਾਨ ਕਰਨਾ ਹੈ। ਤੇ ਸਾਧ ਸੰਗਤ ਜਦੋਂ ਵੀ ਦਰਬਾਰ ਸਾਹਿਬ ਜਾਈਏ ਜਾਂ ਕਿਸੇ ਵੀ ਧਾਰਮਿਕ ਅਸਥਾਨ ਤੇ ਜਾਈਏ ਜਿੱਥੇ ਆਪਾਂ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ ਤੇ ਸਾਧ ਸੰਗਤ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੀਏ ਕਿ ਜਿੱਥੇ ਪਿੰਡੇ ਦਾ ਇਸ਼ਨਾਨ ਕਰਦੇ ਆ ਨਾ ਉਹ ਤੇ ਕੇਸੀ ਇਸ਼ਨਾਨ ਵੀ ਕਰੀਏ ਚੁੱਭੀ ਮਾਰੀ ਕਿਸੇ ਇਸ਼ਨਾਨ ਵੀ ਕਰੀਏ ਕਿਉਂਕਿ ਆਪਾਂ ਜਦੋਂ ਅੰਮ੍ਰਿਤ ਛਕਦੇ ਆਂ ਕਈਆਂ ਨੇ ਵੇਖਿਆ ਹੋਣਾ ਤੇ ਕਈਆਂ ਨੇ ਜਿਨਾਂ ਨੇ ਆਪ ਅੰਮ੍ਰਿਤ ਛਕਿਆ ਉਹਨਾਂ ਨੂੰ ਤੇ ਇਸ ਗੱਲ ਦਾ ਪਤਾ ਹੈ ਪੰਜ ਚੂਲੇ ਛਕਾਏ ਜਾਂਦੇ ਨੇ ਪੰਜ ਚੋਲੇ ਨੇਤਰਾਂ ਵਿੱਚ ਪਾਏ ਜਾਂਦੇ ਨੇ ਆਪਾਂ ਚਲੋ ਜਲ ਦਾ ਚੂਲਾ ਛੱਕ ਵੀ ਲੈਦੇ ਆਂ ਨੇਤਰਾਂ ਵਿੱਚ ਵੀ ਮਾਰ ਲੈਦੇ ਆਂ ਗੱਲ ਵੱਖਰੀ ਹੈ ਪਰ ਜਿੱਥੋਂ ਦਸਮ ਦੁਆਰ ਦੀ ਸ਼ੁਰੂਆਤ ਹੁੰਦੀ ਹੈ ਉੱਥੇ ਉਹ ਜਲ ਜਿਹੜਾ ਹੈ ਉਹ ਆਪਾਂ ਨਹੀਂ ਲਗਾਉਂਦੇ ਕਿਸੇ ਇਸ਼ਨਾਨ ਕਰਿਆ ਕਰ ਪਰਮਾਤਮਾ ਦੇ ਨਾਲ ਜੁੜਨਾ ਨਾ ਤੇ ਦਸਮ ਦੁਆਰ ਨੂੰ ਖੋਲਣਾ ਜਰੂਰੀ ਹੈ

ਦਸਮ ਦੁਆਰ ਤਾਂ ਖੁੱਲੇਗਾ ਜਿੱਥੇ ਗੁਰਬਾਣੀ ਪੜੀ ਗਈ ਉਸ ਜਲ ਦੇ ਉੱਪਰ ਜੇ ਉਹ ਜਲ ਵੀ ਦਸਮ ਦੁਆਰ ਨੂੰ ਟਚ ਕਰਦੇ ਕੇਸੀ ਦੇ ਕੇਸਾਂ ਦੇ ਵਿੱਚ ਆ ਜਾਏ ਤੇ ਸਾਧ ਸੰਗਤ ਦਸਵਾਂ ਦੁਆਰ ਵੀ ਅਵਸ਼ ਖੁਲ ਸਕਦਾ ਇੱਕ ਤਾਲੇ ਨੂੰ ਖੋਲਣ ਦੇ ਲਈ ਇੱਕ ਚਾਬੀ ਜਰੂਰ ਹੁੰਦੀ ਹੈ ਤੇ ਪਿਆਰਿਓ ਇਸੇ ਤਰ੍ਹਾਂ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ ਇਸ ਦਸਮ ਦੁਆਰ ਨੂੰ ਖੋਲਣ ਦੇ ਲਈ ਤੁਸੀਂ ਵੇਖਿਆ ਹੋਣਾ ਨਾ ਤੇ ਸਾਧ ਸੰਗਤ ਜਦੋਂ ਵੀ ਆਪਾਂ ਇਸ਼ਨਾਨ ਕਰਦੇ ਆਂ ਪਿੰਡੇ ਇਸ਼ਨਾਨ ਕਰ ਲੈਦੇ ਕਈ ਵੀਰ ਭੈਣ ਐਜ ਨੇ ਜਿਹੜੇ ਕਿ ਜਦੋਂ ਵੀ ਉਹਨਾਂ ਨੇ ਇਸ਼ਨਾਨ ਕਰਨਾ ਉਹ ਕੇਸੀ ਇਸ਼ਨਾਨ ਜਰੂਰ ਕਰਦੇ ਨੇ ਜਦੋਂ ਵੀ ਉਹਨਾਂ ਨੇ ਨਿਤਨੇਮ ਕਰਨਾ ਗੁਰਬਾਣੀ ਪੜਨੀ ਹੈ

ਵਧੀਆ ਗੱਲ ਹੈ ਕਰਨਾ ਚਾਹੀਦਾ ਤੇ ਸਾਧ ਸੰਗਤ ਕਈ ਇਹਨੂੰ ਕਹਿੰਦੇ ਨੇ ਪਖੰਡ ਹੈ ਜੀ ਐ ਕੀ ਹੁੰਦੇ ਜੀ ਅਸੀਂ ਨਹੀਂ ਮੰਨਦੇ ਪਰ ਜਿਹੜਾ ਪੂਰਨ ਇਸ਼ਨਾਨ ਹੈ ਉਹ ਪਿਆਰਿਓ ਕੈਸੀ ਇਸ਼ਨਾਨ ਕਰਿਆ ਤੋਂ ਹੀ ਮੰਨਿਆ ਜਾਂਦਾ ਵੀ ਇਹ ਪੂਰਨ ਇਸ਼ਨਾਨ ਸਾਧ ਸੰਗਤ ਜਿਹੜੇ ਮਹਾਂਪੁਰਖ ਹੁੰਦੇ ਬੰਦਗੀ ਵਾਲੇ ਉਹ ਜਦੋਂ ਵੀ ਇਸ਼ਨਾਨ ਕਰਦੇ ਕੇਸੀ ਇਸ਼ਨਾਨ ਨਾਲ ਉਹਨਾਂ ਕਰਨੀ ਕਰਨਾ ਕਿਉਂਕਿ ਪਰਮਾਤਮਾ ਦੀ ਬੰਦਗੀ ਕਰਨ ਤੇ ਕਹਿੰਦੇ ਦਸਮ ਦੁਆਰ ਦਾ ਖੁੱਲਣਾ ਵੀ ਲਾਜ਼ਮੀ ਹੈ ਜਿਹੜਾ ਕਿ ਜਲ ਨਾਲ ਖੁੱਲਦਾ

ਸਾਧ ਸੰਗਤ ਕਹਿੰਦੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਨਾ ਤਾਂ ਉਹ ਪੂਰਨ ਇਸ਼ਨਾਨ ਹੋਵੇ ਕਹਿੰਦੇ ਕੇਸਾਂ ਦਾ ਇਸ਼ਨਾਨ ਵੀ ਜਰੂਰੀ ਹੈ ਕਈ ਹੁਣ ਕਹਿ ਦਿੰਦੇ ਨੇ ਲੇ ਬਾਬਾ ਜੀ ਦੇ ਉੰਝੀ ਮਾਰੀ ਜਾਂਦੇ ਨੇ ਹੁਣ ਮੂਹਰੇ ਸਿਆਲ ਆ ਜਾਣਾ ਲੈ ਅਸੀਂ ਆਪਣੇ ਜਾਨ ਥੋੜੇ ਗਵਾਉਣੀ ਹੈ ਮੈਂ ਕਹਿੰਨਾ ਵੀ ਪਰਮਾਤਮਾ ਨੇ ਜਿਹਨੇ ਸਵਾਸ ਦਿੱਤੇ ਨੇ ਜੇ ਉਹਦੀ ਬੰਦਗੀ ਕਰਨ ਦੇ ਲਈ ਜਾਨ ਚਲੀ ਵੀ ਜਾਂਦੀ ਹੈ ਤੇ ਬਾਣੀ ਪੜਨ ਲਈ ਇਸ਼ਨਾਨ ਕਰਦਾ ਜੇ ਤੇਰੀ ਜਾਨ ਵੀ ਚਲੀ ਜਾਊਗੀ ਤੇ ਪਰਮਾਤਮਾ ਵਿਅਰਥ ਨਹੀਂ ਹੋਣ ਦਿੰਦਾ ਤੈਨੂੰ ਪ੍ਰਵਾਨ ਕਰ ਲੇਗਾ ਆਪਣੇ ਚਰਨਾਂ ਵਿੱਚ ਰੱਖ ਲਏਗਾ ਤੇ ਸਾਧ ਸੰਗਤ ਆਪਾਂ ਨਾ ਇਸ ਗੱਲ ਦਾ ਧਿਆਨ ਰੱਖੀਏ ਫਾਲਤੂ ਗੱਲਾਂ ਦੇ ਵਿੱਚ ਜਿੰਨੀਆਂ ਸੁਣਾਂਗੇ ਉਨੀਆਂ ਮਨ ਦੇ ਵਿੱਚ ਦੁਵਿਧਾਵਾਂ ਪੈਣਗੀਆਂ ਪਰ ਜਿਸ ਆਪਾਂ ਇੱਕੋ ਚਿੱਤ ਰੱਖਾਂਗੇ ਨਾ ਕਿ ਮੈਂ ਨਹੀਂ ਕਿਸੇ ਦੀ ਗੱਲ ਨਹੀਂ ਸੁਣਨੀ

ਮੈਂ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਗੱਲ ਉਥੇ ਬਣਦੀ ਹ। ਉੱਥੇ ਮੇਰੇ ਪਾਤਸ਼ਾਹ ਕਿਰਪਾ ਕਰਦੇ ਤੇ ਗੁਰੂ ਪਿਆਰਿਓ ਆਪਾਂ ਜਿੰਨੀਆਂ ਵਿਚਾਰਾਂ ਸੁਣਾਂਗੇ ਉਨੇ ਹੀ ਮਨ ਭਟਕੇਗਾ ਸਾਡਾ ਇਸ ਕਰਕੇ ਰੱਬ ਨਾਲ ਜੁੜਨਾ ਇਸ਼ਨਾਨ ਕਰੋ ਸਵੇਰੇ ਅੰਮ੍ਰਿਤ ਵੇਲੇ ਫਿਰ ਗੁਰਬਾਣੀ ਦਾ ਪਾਠ ਕਰੋ ਜਾਪ ਕਰੋ ਮੈਂ ਕਹਿਨਾ ਤੁਹਾਡੇ ਸਾਰੇ ਕਾਰਜ ਬਣਨਗੇ ਦਿਨ ਦੇ ਵਿੱਚ ਚੜ੍ਹਦੀ ਕਲਾ ਵਾਲਾ ਜੀਵਨ ਪ੍ਰਤੀਤ ਕਰੋਗੇ ਸੇਵਕ ਸੇਵ ਕਰਹਿ ਸਭ ਤੇਰੀ ਬਿਨੁ ਜਿਨ ਸਬਦੈ ਸਾਧ ਆਇਆ ਜਿਹਨੂੰ ਸ਼ਬਦ ਦੇ ਵਿੱਚੋਂ ਰਸ ਆਉਣ ਲੱਗ ਜਾਏ ਜਿਹਨੂੰ ਸ਼ਬਦ ਦੇ ਨਾਲ ਪਿਆਰ ਹੋ ਜਾਏ ਜਿਹਨੂੰ ਗੁਰਬਾਣੀ ਦੇ ਨਾਲ ਇਸ਼ ਕ ਹੋ ਜਾਏ ਕਹਿੰਦੇ ਨੇ ਸੇਵਕ ਸੇਵ ਕਰਹਿ ਸਭ ਤੇਰੀ ਕਹਿੰਦੇ ਉਹ ਸੇਵਕ ਤੇਰੇ ਦਰ ਦਾ ਬਣ ਜਾਂਦਾ ਹੈ ਤੇ ਤੇਰੀ ਸੇਵਾ ਵਿੱਚ ਯਕੀਨ ਰੱਖਦਾ ਹੈ ਗੁਰਬਾਣੀ ਪੜਨ ਨੂੰ ਵੀ ਸੇਵਾ ਮੰਨਦਾ ਹੇ

ਮੇਰੇ ਪਾਤਸ਼ਾਹ ਇਹ ਸੇਵਾ ਲੈਂਦਾ ਰਹੀ ਕਹਿੰਦੇ ਇਸ਼ਨਾਨ ਪਾਨ ਕਰਨ ਨੂੰ ਵੀ ਇਹ ਸੇਵਾ ਮੰਨਦਾ ਕਹਿੰਦੇ ਹਰ ਇੱਕ ਕੰਮ ਨੂੰ ਕਰਨ ਵਿੱਚ ਪਰਮਾਤਮਾ ਤੇਰੀ ਸੇਵਾ ਗਿਣਦਾ ਕਿ ਮੇਰਾ ਪਰਮਾਤਮਾ ਮੇਰ ਤੋਂ ਇਹ ਸੇਵਾ ਲੈ ਰਿਹਾ ਹੈ। ਗੁਰਬਾਣੀ ਪੜਦਾ ਇਹ ਸੇਵਾ ਸਮਝਦਾ ਮੇਰੇ ਪਾਤਸ਼ਾਹ ਮੇਰੇ ਤੋਂ ਸੇਵਾ ਲੈ ਲਿਆ ਹਰ ਇੱਕ ਕੰਮ ਨੂੰ ਇਹ ਸੇਵਾ ਸਮਝ ਕੇ ਕਰਦਾ ਮੇਰੇ ਪਾਤਸ਼ਾਹ ਮੇਰੇ ਤੇ ਦੁਗਣੀ ਮਿਹਰ ਕਰਦੇ ਨੇ ਮੇਰੇ ਸਤਿਗੁਰੂ ਐਸੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਇਹਨੂੰ ਆਪਣੇ ਚਰਨਾਂ ਨਾਲ ਜੋੜ ਦਿੰਦੇ ਤੇ ਗੁਰੂ ਪਿਆਰਿਓ ਆਪਾਂ ਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਗੁਰੂ ਨਾਲ ਜੁੜਨਾ ਹੈ ਮੇਰੇ ਪਾਤਸ਼ਾਹ ਦੇ ਨਾਲ ਐਸੀ ਸਾਂਝ ਪਾਉਣੀ ਹੈ ਜਿਹੜੀ ਸਾਂਝ ਅੱਜ ਤੱਕ ਕਿਸੇ ਨੇ ਨਹੀਂ ਪਾਈ ਮੇਰੇ ਪਾਤਸ਼ਾਹ ਨਾਲ ਵਿਚਾਰਾਂ ਰੂਪੀ ਸਾਂਝ ਪਾਉਣੀ ਹੈ ਆਪਣੇ ਵਿਚਾਰਾਂ ਨੂੰ ਸਾਫ ਰੱਖਣਾ ਤੇ ਜੋ ਗੁਰੂ ਕਹਿੰਦਾ ਹੈ ਉਹਨੂੰ ਮੰਨਣਾ ਹੈ ਉਹਨੂੰ ਜੀਵਨ ਚ ਕਮਾਉਣਾ ਇਹੋ ਹੀ

ਇਹ ਸਤਿਗੁਰਾਂ ਦੇ ਬਚਨ ਦੇ ਉੱਪਰ ਪੂਰੇ ਉਤਰਨ ਦਾ ਇੱਕੋ ਇੱਕ ਮੌਕਾ ਹੈ ਹੁਣ ਤੁਸੀਂ ਦੇਖਿਆ ਹੋਣਾ ਨਾ ਸਾਧ ਸੰਗਤ ਆਮ ਤੌਰ ਤੇ ਕੀ ਹੁੰਦਾ ਤੁਸੀਂ ਵੇਖਿਆ ਹੋਣਾ ਕਿ ਆਪਾਂ ਕੋਈ ਵੀ ਪਸ਼ੂ ਜਾਂ ਕੋਈ ਜਾਨਵਰ ਬਾਣੀ ਪੜ੍ਦਾ ਵੇਖਿਆ ਦਰਬਾਰ ਸਾਹਿਬ ਆਉਂਦਾ ਵੇਖਿਆ ਜੇ ਕੋਈ ਆਉਂਦਾ ਆਪਾਂ ਭੁਜਾ ਦਿੰਦੇ ਪਰ ਇੱਕੋ ਇਹੋ ਜਿਹਾ ਮਨੁੱਖ ਹੈ ਜਿਹੜਾ ਗੁਰੂ ਘਰ ਵਿੱਚ ਆ ਸਕਦਾ ਤੇ ਬਾਣੀ ਵੀ ਪੜ੍ਹ ਸਕਦਾ ਪਰ ਹੈਰਾਨਗੀ ਦੀ ਗੱਲ ਹੈ ਕਿ ਬੰਦਾ ਗੁਰੂ ਤੋਂ ਦੂਰ ਭੱਜ ਰਿਹਾ ਇਹ ਕਹਿੰਦਾ ਮੈਂ ਬਾਣੀ ਪੜਨੀ ਉਹ ਤਰਸ ਰਹੇ ਨੇ ਸਾਧ ਸੰਗਤ ਜਿਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰਿ ਕੀ ਸੇਵ ਇਹ ਗੁਰਬਾਣੀ ਵੀ ਕਹਿੰਦੀ ਹੁਣ ਦੱਸੋ ਇਸ ਗੱਲ ਨੂੰ ਆਪਾਂ ਨਹੀਂ ਝੁਠਲਾ ਸਕਦੇ ਤੇ ਗੁਰੂ ਪਿਆਰਿਓ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿਚ ਹੋ ਆਪਿ ਗਵਾਇਆ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਨਿਰਮਲ ਹੋਵੇਗਾ

ਗੁਰੂ ਦੀ ਕਿਰਪਾ ਦੇ ਨਾਲ ਹੀ ਉਜਲੋ ਮਹਿੰਗਾ ਪਿਆਰਿਆ ਜਿਨ ਵਿਚਹੁ ਆਪ ਗਵਾਇਆ ਜਦੋਂ ਤੂੰ ਆਪਣੀ ਮੱਤ ਨੂੰ ਛੱਡ ਕੇ ਗੁਰੂ ਨਾਲ ਜੁੜ ਜਾਏਗਾ ਪਾਤਸ਼ਾਹ ਤੇਰੇ ਤੇ ਫਿਰ ਮਿਹਰ ਕਰਨਗੇ ਪਿਆਰਿਓ ਫਿਰ ਤੂੰ ਗੁਰੂ ਦੇ ਦਰ ਤੇ ਪ੍ਰਵਾਨ ਹੋਏਗਾ ਜੋ ਨਹੀਂ ਵੀ ਮੰਗੇਗਾ ਮੇਰਾ ਪਰਮਾਤਮਾ ਉਹ ਵੀ ਤੈਨੂੰ ਦਏਗਾ ਕਿਉਂਕਿ ਰੱਬ ਦੇ ਦਰ ਤੇ ਤੂੰ ਐਸਾ ਪਿਆਰ ਵਾਲਾ ਬਣ ਕੇ ਜਦੋਂ ਪ੍ਰਵਾਨ ਹੋ ਗਿਆ ਮੇਰੇ ਪਾਤਸ਼ਾਹ ਤੈਨੂੰ ਹਰ ਇੱਕ ਝੋਲੀਆਂ ਭਰ ਕੇ ਤੈਨੂੰ ਦਰ ਤੋਂ ਮੋੜਨਗੇ ਕਦੋਂ ਹੋਏਗਾ ਜਦੋਂ ਇਹ ਜੁੜੇਗਾ ਗੱਲ ਤੇ ਸਿਰਫ ਜੁੜਨ ਦੀ ਇਸ ਕਰਕੇ ਗੁਰੂ ਨਾਲ ਜੁੜਨਾ ਤਾਂ ਕਿ ਹਰ ਇੱਕ ਮੁਸ਼ਕਲ ਦਾ ਹੱਲ ਆਪਾਂ ਗੁਰੂ ਤੋਂ ਕਰਵਾ ਸਕੀਏ ਜੀਵਨ ਦੇ ਵਿੱਚ ਖੁਸ਼ੀਆਂ ਲਿਆ ਸਕੀਏ

ਤੇ ਆਪਾਂ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਗੁਰਬਾਣੀ ਸ਼ਬਦਾਂ ਨੂੰ ਪੜ੍ ਕੇ ਸ਼ਬਦ ਗੁਰੂ ਨਾਲ ਜੁੜ ਕੇ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹੋਈਏ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ  ਆਪਸੀ ਪਿਆਰ ਜਰੂਰ ਬਣਾ ਕੇ ਰੱਖਿਆ ਕਰੋ ਸਾਧ ਸੰਗਤ ਕਿਸੇ ਨੂੰ ਨਫਰਤ ਵਾਲੇ ਕੌੜੇ ਬੋਲ ਬੋਲ ਨਹੀਂ ਬੋਲ ਬੋਲਣੇ ਆਪਾਂ ਸਿਰਫ ਪਿਆਰ ਵਾਲੀ ਸ਼ਬਦਾਵਲੀ ਦੇ ਭਗਤ ਬਣਨਾ ਤੇ ਸਾਧ ਸੰਗਤ ਜਿੱਥੇ ਲੋੜ ਪੈਂਦੀ ਹੈ ਉਥੇ ਇਸਤੇਮਾਲ ਕਰੀਏ ਬਿਨਾਂ ਗੱਲੋਂ ਕੌੜਾਪਣ ਨਾ ਚੱਕੀ ਫਿਰੀਏ ਤੇ ਇਸੇ ਵਿੱਚ ਹੀ ਸਾਡੀ ਸਿਆਣਪ ਹੈ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਬੇਨਤੀਆਂ ਕਰੋ ਪ੍ਰਵਾਨ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *