Chet mahine
ਗੁਰੂ ਸਾਹਿਬ ਆਖਦੇ ਤੇਰੇ ਜੀਵਨ ਵਿੱਚ ਆਨੰਦ ਪੈਦਾ ਹੋ ਜਾਵੇਗਾ। ਦੇਖੋ ਜਿੰਨੇ ਵੀ ਸ਼ਬਦ ਨੇ ਨਾ ਹਰੇਕ ਸ਼ਬਦ ਦਾ ਵਿਪਰੀਤ ਸ਼ਬਦ ਹੈ ਦਿਨ ਹੈ ਉਹ ਪ੍ਰੀਤ ਰਾਤ ਹੈ ਅਮੀਰੀ ਹੈ ਵਿਪਰੀਤ ਗਰੀਬੀ ਹੈ ਜਿੱਥੇ ਸੋਹਣਾ ਉੱਥੇ ਜਾਗਣਾ ਜਿੱਥੇ ਰੋਣਾ ਉਥੇ ਹੱਸਣਾ ਪਰ ਆਨੰਦ ਐਸਾ ਸ਼ਬਦ ਹੈ ਜਿਹਦੇ ਵਪਰੀਤ ਕੋਈ ਸ਼ਬਦ ਨਹੀਂ ਸੁਖ ਆਪਾਂ ਚਾਹੁੰਦੇ ਆ ਸੁੱਖ ਦੇ ਵਿਪਰੀਤ ਦੁੱਖ ਹੈ ਪਰ ਕਹਿ ਸਕਦੇ ਆ ਅਨੰਦ ਸ਼ਬਦ ਆਪਣੇ ਆਪ ਚ ਮੁਕੰਮਲ ਸ਼ਬਦ ਹੈ ਇਹਦੇ ਵਿਪਰੀਤ ਕੋਈ ਸ਼ਬਦ ਨਹੀਂ ਕਿਉਂਕਿ ਸਤਿਗੁਰ ਜੀ ਨੇ ਆਤਮਕ ਆਨੰਦ ਦੀ ਗੱਲ ਕੀਤੀ ਹੈ ਆਤਮਕ ਆਨੰਦ ਵੀ ਤੂੰ ਮਾਲਕ ਨੂੰ ਗੁਰਦੇਵ ਆਖਦੇ ਨੇ ਚੇਤਾ ਕਰੇਗਾ ਯਾਦ ਕਰੇਗਾ ਪਰਮੇਸ਼ਰ ਨੂੰ ਚੇਤ ਗੋਬਿੰਦ ਆਰਾਧਿਆ ਜਿਵੇਂ ਜਿਵੇਂ ਚੇਤੇ ਕਰੇਗਾ ਜਿਵੇਂ ਜਿਵੇਂ ਯਾਦ ਕਰੇਗਾ ਤੇਰੇ ਜੀਵਨ ਵਿੱਚ ਆਨੰਦ ਬੁੱਧ ਦਾ ਜਾਏਗਾ
ਦਿਨੋ ਦਿਨ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਗੁਰੂ ਸਾਹਿਬ ਤਾ ਆਖਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈ ਪ੍ਰਾਣੀ ਛਿਨ ਛਿਨ ਅਉਧ ਵਿਹਾਤ ਹੈ ਫੂਟੇ ਘਟ ਜਿਉ ਪਾਨੀ ਕਹਿੰਦੀ ਯਾਦ ਕਰ ਲੈ ਉਮਰ ਤਾਂ ਜਿਆਦਾ ਹੀ ਲੰਘਦੀ ਹੋਈ ਬੀਤ ਜੈਹੈ ਬੀਤ ਜਹ ਜਨਮ ਅਕਾਜ ਰੇ ਇਸ ਕਰਕੇ ਗੁਰੂ ਸਾਹਿਬ ਆਖਦੇ ਨੇ ਭਾਈ ਯਾਦ ਕਰ ਕਿਉਂਕਿ ਆਪਾਂ ਸਾਰੇ ਚਾਹੁੰਦੇ ਆ ਵੀ ਸਾਡੇ ਜੀਵਨ ਵਿੱਚ ਆਨੰਦ ਹੋਵੇ ਸਾਡੇ ਜੀਵਨ ਸੁਖ ਹੋਣ ਇਹ ਸਾਡੇ ਸਾਰਿਆਂ ਦੇ ਮਨ ਦੀ ਇੱਛਾ ਆਪਾਂ ਇਹੀ ਗੁਰੂ ਕੋਲੋਂ ਆ ਕੇ ਮੰਗਦੇ ਹਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਜੀਵਨ ਵਿੱਚ ਆਨੰਦ ਬਣ ਜਾਵੇਗਾ ਜੀਵਨ ਸੁੱਖਾਂ ਦੇ ਨਾਲ ਭਰਪੂਰ ਹੋ ਜਾਏਗਾ ਉਸ ਮਾਲਕ ਨੂੰ ਚੇਤੇ ਰੱਖ ਉਹਨੂੰ ਨਾ ਭੁੱਲੀ ਕਿਉਂਕਿ ਜਦੋਂ ਤੱਕ ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਹੈ ਗੁਰੂ ਸਾਹਿਬ ਆਖਦੇ ਨੇ ਜੀਵਨ ਵਿੱਚ ਦੁੱਖ ਨਹੀਂ ਆ ਸਕਦਾ
ਜਿਸ ਦਿਨ ਹਿਰਦੇ ਵਿੱਚੋਂ ਪਰਮੇਸ਼ਰ ਵਿਸਰਿਆ ਉਸ ਦਿਨ ਫਿਰ ਆ ਕੇ ਦੁੱਖ ਰੋਗ ਕਲੇਸ ਸਾਰੇ ਆਕੇ ਚੁੰਮੜ ਜਾਂਦੇ ਇੱਕ ਗੱਲ ਹੋਰ ਚੇਤੇ ਰੱਖਣੇ ਵਾਲੀ ਹੈ ਤੇ ਮਾਲਕ ਨੂੰ ਯਾਦ ਕਰੇ ਕਰਾਂਗੇ ਤੇ ਪਰਮੇਸ਼ਰ ਨੇ ਸਾਡੀ ਬਾਂਹ ਫੜਨੀ ਹਰੇਕ ਥਾਂ ਸਾਡੀ ਸਹਾਇਤਾ ਕਰਨੀ ਹ ਮਦਦ ਕਰਨੀ ਹੈ ਤੇ ਜਿਨਾਂ ਨੂੰ ਤੂੰ ਦਿਨ ਰਾਤ ਚੇਤੇ ਕਰਦਿਆਂ ਗੁਰੂ ਸਾਹਿਬ ਆਖਦੇ ਨੇ ਭਾਈ ਦੁਨਿਆਵੀ ਲੋਕਾਂ ਦੀ ਗੱਲ ਕੀਤੀ ਹੈ ਸਾਕ ਸਬੰਧੀਆਂ ਦੀ ਗੱਲ ਕੀਤੀ ਹੈ ਇਹ ਭਾਈ ਉਦੋਂ ਤੱਕ ਹੀ ਤੇਰੇ ਨਾਲ ਨੇ ਜਦੋਂ ਤੱਕ ਤੇਰੇ ਕੋਲ ਚਾਰ ਪੈਸੇ ਨੇ ਐਸੇ ਮੁੱਕ ਗਏ ਨਾ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ ਇਹ ਤਾਂ ਫਿਰ ਲੱਭਿਆ ਵੀ ਨਹੀਂ ਲੱਭਦੇ ਜਿਹੜੇ ਆਲੇ ਦੁਆਲੇ ਬਹਿ ਕੇ ਮੂੰਹ ਤੇ ਵਡਿਆਈਆਂ ਕਰਦੇ ਨਾ ਇਹ ਫਿਰ ਲੱਭਣ ਤੇ ਵੀ ਨਹੀਂ ਲੱਭਦੇ ਸੱਚ ਇਹ ਹੈ ਗੁਰੂ ਸਾਹਿਬ ਆਖਦੇ ਨੇ ਸੁਖ ਮੈ ਆਨ ਬਹੁਤ ਮਿਲ ਬੈਠਤ ਰਹਤ ਚਹ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋਊ ਨ ਆਵਤ ਨੇਰੈ ਕੋਈ ਨੇੜੇ ਨਹੀਂ ਆਉਂਦਾ ਤਾਂ ਗੁਰੂ ਸਾਹਿਬ ਨੇ ਸਮਝਾਇਆ ਵੀ ਇਸ ਮਹੀਨੇ ਵਿੱਚ ਪਰਮੇਸ਼ਰ ਨੂੰ ਚੇਤਾ ਕਰ ਜੀਵਨ ਚ ਆਨੰਦ ਆਵੇਗਾ ਵੈਸੇ ਇਸ ਮਹੀਨੇ ਵਿੱਚ ਬਸੰਤ ਰੁੱਤ ਵੀ ਹੁੰਦੀ ਹੈ ਇਥੇ ਸਰਦ ਰੁੱਤ ਕਰਕੇ ਦਰਖਤਾਂ ਦੇ ਪੱਤੇ ਸੁੱਕ ਗਏ ਫੁੱਲ ਕੁਮਲਾ ਗਏ ਸਨ
ਬਸੰਤ ਰੁੱਤ ਦੇ ਆਉਣ ਦੇ ਨਾਲ ਮੁੱਲ ਨਵੇਂ ਪੱਤੇ ਆਏ ਨਵੇਂ ਸੋਲ ਖਿੜੇ ਜਿਨਾਂ ਨੂੰ ਵੇਖ ਕੇ ਮਨੁੱਖੀ ਹਿਰਦਾ ਅਨੰਤ ਹੋ ਉਠਦਾ ਹੈ ਗੁਰੂ ਸਾਹਿਬ ਆਖਦੇ ਨੇ ਇਹ ਆਨੰਦ ਕੁਝ ਸਮੇ ਵਾਸਤੇ ਹੈ ਕੁਝ ਦਿਨਾਂ ਵਾਸਤੇ ਹੋ ਸਕਦਾ ਮਨੁੱਖ ਅਸੀਂ ਦੁਨਿਆਵੀ ਪਦਾਰਥਾਂ ਵਿੱਚੋਂ ਆਨੰਦ ਲੱਭਦੇ ਹਾਂ ਕਿਉਂਕਿ ਅਸੀਂ ਪਦਾਰਥਾਂ ਦੇ ਨਾਲ ਜੁੜੇ ਹੋਏ ਹਂ ਕਿਸੇ ਨੇ ਵਧੀਆ ਭੋਜਨ ਕਿਸ ਨੂੰ ਪ੍ਰਾਪਤ ਹੋ ਗਿਆ ਵਧੀਆ ਭੋਜਨ ਖਾਦਾ ਸਹਿਜੇ ਆਖਦਾ ਵੀ ਪ੍ਰਸ਼ਾਦਾ ਛੱਕ ਕੇ ਆਨੰਦ ਆ ਗਿਆ ਵਧੀਆ ਗੱਡੀ ਵਿੱਚ ਬਹਿ ਗਿਆ ਕੁਝ ਚਿਰ ਵਾਸਤੇ ਮਨੁੱਖ ਅਕੇਗਾ ਬਹਿ ਕੇ ਆਨੰਦ ਆ ਗਿਆ ਚੰਗੇ
ਧਨ ਦੌਲਤ ਦੀ ਪ੍ਰਾਪਤੀ ਹੋ ਗਈ ਮਨੁੱਖ ਆਖੇਗਾ ਭਾਈ ਆਨੰਦ ਆ ਗਿਆ ਗੁਰੂ ਸਾਹਿਬ ਆਖਦੇ ਨੇ ਇਹ ਜਿਹੜਾ ਆਨੰਦ ਹੈ ਸਦੀਵੀ ਨਹੀਂ ਆਨੰਦ ਜਿਹੜਾ ਸਦੀਵੀ ਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹ ਜਦੋਂ ਤੇਰੀ ਸੁਰਤ ਪ੍ਰਭੂ ਚਰਨਾਂ ਦੇ ਨਾਲ ਜੁੜੇਗੀ ਸ਼ਬਦ ਨਾਲ ਜੁੜੇਗੀ ਫਿਰ ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ ਬਚਨ ਆਪਾਂ ਰੋਜ਼ ਪੜ੍ਦੇ ਹਾਂ ਗੁਰੂ ਨਾਲ ਜੁੜਿਆ ਹੀ ਆਨੰਦ ਜੀਵਨ ਵਿੱਚ ਪੈਦਾ ਹੁੰਦਾ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ਅੱਗੇ ਫਿਰ ਗੁਰੂ ਅਮਰਦਾਸ ਮਹਾਰਾਜ ਅੱਗੇ ਜਾ ਕੇ ਹੋਰ ਬਚਨ ਕਰਦੇ ਨੇ ਆਨੰਦ ਬਾਬਤ ਆਨੰਦ ਸਭ ਕੋ ਕਹੈ ਉਹਨੇ ਤਾਂ ਸਾਰੇ ਅੱਕ ਹੀ ਜਾਂਦੇ ਆ ਵੀ ਆਨੰਦ ਹੈ ਬੜੀ ਕਿਰਪਾ ਹੈ ਪਰ ਗੁਰੂ ਸਾਹਿਬ ਆਖਦੇ ਨੇ ਇਹ ਆਨੰਦ ਸਦਾ ਵਾਸਤੇ ਨਹੀਂ ਪਹਿਲਾਂ ਹੀ ਅਰਜ਼ ਕੀਤੀ ਹੈ ਭੋਜਨ ਮੁੱਕ ਗਿਆ ਜਿਹਨੂੰ ਖਾ ਕੇ ਆਨੰਦ ਆ ਰਿਹਾ ਸੀ ਆਨੰਦ ਮੁੱਕ ਗਿਆ ਗੱਡੀ ਵਿੱਚ ਬਹਿ ਕੇ ਆਨੰਦ ਆ ਰਿਹਾ ਸੀ
ਹੇਠੋਂ ਉਤਰ ਗਿਆ ਆਨੰਦ ਖਤਮ ਹੋ ਗਿਆ ਧਨ ਜੋੜ ਜੋ ਜੋੜਿਆ ਸੀ ਜਿਹਨੂੰ ਵੇਖ ਕੇ ਆਨੰਦ ਆ ਰਿਹਾ ਸੀ ਉਹ ਕਿਤੇ ਨੁਕਸਾਨ ਹੋ ਗਿਆ ਤੇ ਆਨੰਦ ਖਤਮ ਹੋ ਗਿਆ ਅਨੰਦ ਉਹ ਹੈ ਗੁਰੂ ਸਾਹਿਬ ਆਖਦੇ ਨੇ ਆਤਮਿਕ ਆਨੰਦ ਜਿਹੜਾ ਆ ਕੇ ਮੁੜ ਕੇ ਖਤਮ ਨਹੀਂ ਹੁੰਦਾ ਗੁਰੂ ਸਾਹਿਬ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰੇ ਗੁਰੂ ਨਾਲ ਜੁੜਿਆ ਆਨੰਦ ਹੈ ਬਸ ਮਾਲਕ ਨੂੰ ਚੇਤੇ ਕਰਕੇ ਆਖਦੇ ਨੇ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ਸੰਤ ਜਨ ਜਿਨਾਂ ਨੇ ਆਪਣੇ ਹਿਰਦੇ ਨੂੰ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਰੰਗਣਾ ਕੀਤਾ ਜੋ ਪ੍ਰਭੂ ਚਰਨਾਂ ਚ ਅਭੇਦ ਹੋ ਗਏ ਨੇ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰ ਜਦੋਂ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰਕੇ ਤੂੰ ਸੰਗਤ ਵਿੱਚ ਸੌਕੜਾ ਮਾਰ ਕੇ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰੇਗਾ ਗੁਰੂ ਸਾਹਿਬ ਆਖਦੇ ਨੇ ਆਪਣੀ ਰਸਨਾ ਤੋਂ ਨਾਮ ਜਪੇਗਾ ਰਸਨਾ ਨਾਮ ਭਣਾ ਤੇਰੇ ਜੀਵਨ ਵਿਚ ਆਨੰਦ ਪੈਦਾ ਹੋ ਜਾਵੇਗਾ। ਇਹ ਆਪਾਂ ਅਰਦਾਸ ਵੀ ਰੋਜ ਕਰਦੇ ਹਂ ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਇਹੋ ਜਿਹਿਆਂ ਦੇ ਨਾਲ ਮਿਲਾਵੇ ਵਾਹਿਗੁਰੂ ਜਿਨਾਂ ਨੂੰ ਮਿਲ ਕੇ ਤੂੰ ਚੇਤੇ ਆ ਜਾਈ ਤੇਰਾ ਨਾਮ ਚੇਤੇ ਵਿੱਚ ਆ ਜੇ ਇਹਨੇ ਵੀ ਜਿਨਾਂ ਨੂੰ ਮਿਲ ਕੇ ਤੂੰ ਭੁੱਲ ਜੇ ਤੇਰਾ ਨਾਮ ਹੀ
ਭੁੱਲ ਜੇ ਇਥੇ ਗੁਰੂ ਸਾਹਿਬ ਜੀ ਨੇ ਆਖਿਆ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਇਹ ਸੰਤ ਜਾਨ ਗੁਰਮੁਖ ਜਨ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਦੀ ਸੰਗਤ ਕਰਕੇ ਜਦੋਂ ਤੂੰ ਨਾਮ ਜਪੇਗਾ ਤੇਰਾ ਜੀਵਨ ਆਨੰਦ ਦੇ ਨਾਲ ਭਾਈ ਭਰਪੂਰ ਹੋ ਜਾਵੇਗਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗੁਣਾ ਉਨਾ ਦਾ ਹੀ ਸੰਸਾਰ ਤੇ ਆਇਆ ਸਫਲ ਮੰਨਿਆ ਗੁਰਬਾਣੀ ਨੇ ਜਿਨਾਂ ਨੇ ਨਾਮ ਜਪ ਜਪ ਕੇ ਪ੍ਰਭੂ ਨੂੰ ਪਾ ਲਿਆ ਜਿਨਾਂ ਦੇ ਹਿਰਦੇ ਚ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਗਿਆ ਜਿਨਾਂ ਦੇ ਸੁਰਤ ਸ਼ਬਦ ਵਿੱਚ ਟਿਕ ਗਈ ਹੈ ਫਿਰ ਪੰਕਤੀ ਸੁਣਿਓ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਉਹਨਾਂ ਦੀ ਸਫਲਾ ਜੀਵਨ ਹੈ ਸੰਸਾਰ ਤੇ ਜਿਨਾਂ ਨੇ ਪ੍ਰਭੂ ਨੂੰ ਪਾ ਲਿਆ ਦੇਖੋ ਹੋਰ ਕੋਈ ਢੰਗ ਤਰੀਕਾ ਨਹੀਂ ਜੁਗਤੀ ਨਹੀਂ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਲਈਏ ਆਪਣੀ ਸਿਆਣਪ ਦੇ ਨਾਲ ਆਪਣੀ ਵਿਦਿਆ ਦੇ ਨਾਲ ਆਪਣੀ ਜੋੜੀ ਹੋਈ ਧਨ ਦੌਲਤ ਦੇ ਨਾਲ ਕਿਸੇ ਚਤੁਰਾਈ ਦੇ ਨਾਲ ਜੀਵਨ ਸਫਲ ਹੋਣਾ ਪਰਮੇਸ਼ਰ ਦਾ ਨਾਮ ਜਪ ਕੇ ਭਗਤ ਰਵਿਦਾਸ ਜੀ ਦੇ ਬਚਨ ਊਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀਹਾਰੀ ਬਹੁਤ ਵੱਡੇ ਵੱਡੇ ਮਹਿਲ ਮਾੜੀਆਂ ਦਾ ਮਾਲਕ ਹੋਵੇ ਸੋਹਣਾ ਤੇਰੇ ਕੋਲ ਪਰਿਵਾਰ ਹੋਵੇ ਧੰਨ ਦੌਲਤ ਵਿੱਚੋਂ ਔਖਾ ਹੋਵੇ
ਪਿਛੋਕ ਹੋਵੇ ਪਰ ਤੂੰ ਪਰਮੇਸ਼ਰ ਦਾ ਨਾਮ ਨਾ ਜਪਦਾ ਹੋਵੇ ਕਹਿੰਦੇ ਬਾਜੀਹਾਰ ਜੇਗਾ ਰਾਮ ਨਾਮੁ ਬਿਨ ਬਾਜੀਹਾਰੀ ਜੀਵਨ ਹਾਰ ਜਾਏਗਾ ਜੀਵਨ ਸਫਲ ਨਹੀਂ ਹੋਣਾ ਸੰਸਾਰ ਤੇ ਜੀਵਨ ਸਫਲ ਕਰਨ ਵਾਸਤੇ ਆਪਾਂ ਆਏ ਆਂ ਇਹ ਬਿਲਕੁਲ ਸੱਚਾਈ ਹੈ ਇਸ ਗੱਲ ਨੂੰ ਅਸੀਂ ਭੁੱਲ ਬੈਠੇ ਹਾਂ ਸਾਡੀ ਭਜਦੋੜ ਆਪਣੇ ਕੰਮ ਧੰਦੇ ਤੱਕ ਹੀ ਹੈ ਸਾਰਿਆਂ ਨੇ ਜੀਵਨ ਨੂੰ ਲੈ ਕੇ ਮਨੁੱਖ ਕਦੇ ਵੀ ਚਿੰਤਤ ਨਹੀਂ ਹੁੰਦਾ ਵੀ ਜੀਵ ਨੂੰ ਸਫਲ ਕਰਨਾ ਪਰ ਅਸਲ ਮਨੋਰਥ ਸੰਸਾਰ ਤੇ ਆਉਣ ਦਾ ਇਹੀ ਹੈ ਕਿ ਜੀਵ ਨੂੰ ਸਫਲ ਕਰਨਾ ਉਹਨਾਂ ਦਾ ਹੀ ਸਫਲ ਹੈ ਜਿਨਾਂ ਨੇ ਪ੍ਰਭੂ ਨੂੰ ਪਾ ਲਿਆ ਇੱਕ ਖਿਨ ਤਿਸੁ ਬਿਨੁ ਜੀਵਣਾ ਬਿਰਥਾ ਜਨਮ ਜੜਾ ਇਕ ਪਲ ਵੀ ਜੇ ਪਰਮੇਸ਼ਰ ਦੀ ਯਾਦ ਤੋਂ ਬਗੈਰ ਲੰਘਦਾ ਜੀਵਨ ਦਾ ਉਹ ਸਮਝ ਵਿਅਰਥ
ਜਿਸ ਜੀਵਨ ਚ ਪਰਮੇਸ਼ਰ ਦੀ ਯਾਦ ਨਹੀਂ ਜਿਸ ਜੀਵਨ ਚ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਉਹ ਜੀਵਨ ਆਖਦੇ ਨੇ ਵਿਅਰਥ ਪਰਮੇਸ਼ਰ ਦੀਆਂ ਬੇਅੰਤ ਵਡਮੁੱਲੀਆਂ ਦਾਤਾਂ ਜੋਨੇ ਸਾਨੂੰ ਦਿੱਤੀਆਂ ਨੇ ਕੁਝ ਦਾਤਾਂ ਬਿਨਾਂ ਮੰਗਿਆਂ ਵੀ ਨੇ ਸਾਡੀ ਝੋਲੀ ਚ ਪਾਈਆਂ ਨੇ ਸਾਰਿਆਂ ਦੇ ਪਾਈਆਂ ਹੋਣਗੀਆਂ ਆਪਣਾ ਆਪਣਾ ਜੀਵਨ ਵੇਖ ਲਈਏ ਜੋ ਅਸੀਂ ਕਦੇ ਸੋਚਿਆ ਨਹੀਂ ਸੀ ਕਦੇ ਮੰਗਿਆ ਨਹੀਂ ਸੀ ਪਰਮੇਸ਼ਰ ਨੇ ਉਸ ਮੁਕਾਮ ਤੇ ਲਿਆ ਕੇ ਖੜਾ ਕੀਤਾ ਝੋਲੀਆਂ ਭਰ ਦਿੱਤੀਆਂ ਨੇ ਪਰ ਜੇ ਇੰਨਾ ਕੁਝ ਲੈ ਕੇ ਨਹੀਂ ਯਾਦ ਕਰਦੇ ਗੁਰੂ ਸਾਹਿਬ ਵਕਤ ਨੇ ਫਿਰ ਤੇਰਾ ਜੀਵਨ ਭਾਈ ਵਿਅਰਥ ਹੈ। ਕਿਸੇ ਕੰਮ ਦਾ ਨਹੀਂ ਇੱਕ ਖਿਨ ਤਿਸ ਬਿਨੁ ਜੀਵਣਾ ਬਿਰਥਾ ਜਨਮ ਜਣਾ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਆਖਾ ਜੀਵਾ ਵਿਸਰੈ ਮਰਿ ਜਾਉ ਜੇ ਯਾਦ ਹੈ ਤਾਂ ਜੀਵਨ ਸਹੀ ਹੈ ਇਹ ਭੁੱਲਾਂ ਤਾਂ ਕਹਿੰਦੇ ਇਸ ਨਾਲੋਂ ਮੋਹਤ ਹੋ ਜੇ ਅੱਗੇ ਆਖਦੇ ਨੇ ਜਲ ਥਲ ਮਹੀਅਲ ਪੂਰਿਆ ਰਵਿਆ ਵਿਚ ਬਣਾ
ਉਹ ਪਰਮੇਸ਼ਰ ਜੋ ਪਾਣੀ ਵਿੱਚ ਧਰਤੀ ਤੇ ਆਕਾਸ਼ ਵਿੱਚ ਸਭ ਥਾਂ ਵਿਆਪਕ ਹੈ ਸਭ ਥਾਂ ਜਿਹਦਾ ਹੁਕਮ ਚੱਲ ਰਿਹਾ ਜੋ ਸਮੁੱਚੇ ਸੰਸਾਰ ਨੂੰ ਸਿਰਜਣ ਵਾਲਾ ਤੇ ਜੰਗਲਾਂ ਵਿੱਚ ਵੱਸਦਾ ਰਵਿਆ ਵਿਚ ਵਣਾ ਜੰਗਲਾਂ ਵਿੱਚ ਵੀ ਜਿਹਦਾ ਵਾਸ ਹੈ ਭਾਵ ਹਰੇਕ ਥਾਂ ਵਸਿਆ ਹੋਇਆ ਸੋ ਪ੍ਰਭ ਚਿਤ ਨ ਆਵੈ ਕਿਤੜਾ ਦੁਖ ਗਣਾ ਜੇ ਤੈਨੂੰ ਪਰਮੇਸ਼ਰ ਨਹੀਂ ਯਾਦ ਆਉਂਦਾ ਤੂੰ ਨਹੀਂ ਚੇਤੇ ਕਰਦਾ ਜੋ ਧਰਤੀ ਤੇ ਪਾਣੀ ਵਿੱਚ ਆਕਾਸ਼ ਵਿੱਚ ਜੰਗਲਾਂ ਵਿੱਚ ਹਰੇਕ ਥਾਂ ਵਸਿਆ ਤੈਨੂੰ ਨਹੀਂ ਚੇਤੇ ਗੁਰੂ ਸਾਹਿਬ ਆਖਦੇ ਨੇ ਫਿਰ ਤੈਨੂੰ ਦੁੱਖ ਵੀ ਇੰਨੇ ਚੁਮਣਗੇ ਦੁੱਖ ਵੀ ਗਿਣੇ ਨਹੀਂ ਜਾਣੇ ਫਿਰ ਪੰਤੀ ਸੁਣਿਓ ਜਲ ਥਲ ਮਹਲ ਪੂਰਿਆ ਰਵਿਆ ਵਿਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਕਣਾ ਦੋ ਗੱਲਾਂ ਨੇ ਜੇ ਪਰਮੇਸ਼ਰ ਯਾਦ ਹੈ ਸੁੱਖ ਵੀ ਇੰਨੇ ਮਿਲਣਗੇ ਸੁੱਖ ਵੀ ਨਹੀਂ ਗਿਣੇ ਜਾਣੇ ਦਾਤਾਂ ਵੀ ਇਨੀਆਂ ਝੋਲੀ ਵਿੱਚ ਪੈਣੀਆਂ ਨੇ ਤੇਰੇ ਕੋਲ ਸਾਂਭੀਆਂ ਨਹੀਂ ਜਾਣੀਆਂ ਤੇਰੀ ਝੋਲੀ ਛੁੱਟੀ ਰਹਿ ਜਾਏਗੀ ਜੇ ਪਰਮੇਸ਼ਰ ਨੂੰ ਭੁੱਲ ਗਿਆ ਫਿਰ ਕਹਿੰਦਾ ਦੁੱਖ ਵੀ ਇੰਨੇ ਚੁੰਮਣਗੇ ਦੁੱਖ ਵੀ ਤੇਰੇ ਤੋਂ ਗਿਣੇ ਨਹੀਂ ਜਾਣੇ ਦੁੱਖ ਨਹੀਂ ਬਿਆਨ ਕੀਤਾ ਜਾ ਸਕਦਾ
ਉਸ ਮਨੁੱਖ ਦਾ ਉਸ ਜੀਵ ਦਾ ਜਿਹਨੇ ਪਰਮੇਸ਼ਰ ਨੂੰ ਭੁਲਾਇਆ ਹੋਇਆ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨਾਂ ਨੇ ਪੁਰਬਲੇ ਵੱਡੇ ਭਾਗਾਂ ਕਰਕੇ ਪਰਮੇਸ਼ਰ ਨੂੰ ਅਰਾਧਨਾ ਕੀਤਾ ਜੋ ਅਰਾਧਦੇ ਨੇ ਜਿਨਾਂ ਨੇ ਆਪਣੇ ਮਨ ਤਨ ਨੂੰ ਪਰਮੇਸ਼ਰ ਦੇ ਨਾਮ ਵਿੱਚ ਰੰਗ ਲਿਆ ਜਿਨੀ ਰਾਵਿਆ ਸੋ ਪਰੋ ਤਿਨਾ ਭਾਗ ਮਣਾ ਉਹਨਾਂ ਦੇ ਉੱਤਮ ਭਾਗ ਨੇ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਸਾਹਿਬ ਆਖਦੇ ਅਖੀਰ ਤੇ ਕਿਰਪਾ ਕੀਤੀ ਹੈ ਹਰਿ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਕਹਿੰਦੇ ਹੇ ਨਾਨਕ ਮੇਰੇ ਮਨ ਅੰਦਰ ਵੀ ਤਾਂਘ ਪੈਦਾ ਹੋ ਗਈ ਹੈ ਲੋਚ ਪੈਦਾ ਹੋ ਗਿਆ ਪ੍ਰਭੂ ਦਰਸ਼ਨਾਂ ਦੀ ਪ੍ਰਭੂ ਦੇ ਦੀਦਾਰੇ ਹੋਣ ਤੇ ਬਚਨ ਆਪਾਂ ਪੜ੍ਦੇ ਆ ਨਾ ਮੇਰਾ ਮਨ ਲੋਚੈ ਗੁਰ ਦਰਸਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਗੁਰੂ ਸਾਹਿਬ ਤਾਂ ਇਥੋਂ ਤੱਕ ਆਖਦੇ ਨੇ ਇਕ ਘੜੀ ਨ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਐ ਪਰਿਐ ਤੁਧ ਭਗਵੰਤਾ ਇਕ ਘੜੀ ਵੀ ਕਹਿੰਦੇ ਹੁਣ ਪਰਮੇਸ਼ਰ ਤੇਰੇ ਨਾਮ ਤੋਂ ਬਗੈਰ ਲੰਘਣੀ ਔਖੀ ਹੋ ਗਈ ਹੈ। ਕਿਉਂ ਪਿਆਸ ਪੈਦਾ ਹੋ ਗਈ ਅਖੀਰ ਤੇ ਸਤਿਗੁਰੂ ਕਿਰਪਾ ਕਰ ਰਹੇ ਨੇ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ਚੇਤ ਦੇ ਮਹੀਨੇ ਵਿੱਚ ਗੁਰੂ ਸਾਹਿਬ ਆਖਦੇ ਨੇ ਜਿਹੜਾ ਮੈਨੂੰ ਮੇਰੇ ਪਰਮੇਸ਼ਰ ਦੇ ਨਾਲ ਮਿਲਾ ਦੇਵੇ
ਦੇ ਵਿੱਚ ਗੁਰੂ ਸਾਹਿਬ ਆਖਦੇ ਨੇ ਜਿਹੜਾ ਮੈਨੂੰ ਮੇਰੇ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਵਾਹਿਗੁਰੂ ਦੇ ਨਾਲ ਮਿਲਾ ਦੇਵੇ ਤਿਸ ਕੈ ਪਾਇ ਲਗਾ ਕਹਿੰਦੇ ਉਹਦੇ ਮੈ ਚਰਨਾਂ ਤੇ ਢੈ ਪਵਾਂਗਾ ਉਹਨੂੰ ਨਮਸਕਾਰ ਕਰਾਂਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੂ ਬਕਉ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਜਿਹੜਾ ਮੈਨੂੰ ਜੋੜੇਗਾ ਪਰਮੇਸ਼ਰ ਦੇ ਨਾਲ ਉਹ ਤੇ ਮੈਂ ਚਰਨ ਘੁੱਟ ਕੇ ਫੜ ਲਾਂਗਾ ਚਰਨ ਗਉ ਬਕੋ ਸੁਭ ਰਸਨਾ ਆਪਣੀ ਰਸਨਾ ਤੋਂ ਆਪਣੇ ਜੀਵ ਤੋਂ ਉਹਦੀ ਉਸਤਤੀ ਵਿੱਚ ਮਿੱਠੇ ਮਿੱਠੇ ਸ਼ਬਦ ਬੋਲਾਂਗਾ ਤੇ ਕਹਿੰਦੇ ਭੇਟਾ ਵਜੋਂ ਦੀਜੈ ਪ੍ਰਾਣ ਅਕੋਰ ਆਪਣੇ ਪ੍ਰਾਣ ਨੂੰ ਸਾਵਰ ਕਰ ਦੇਵਾਂਗਾ ਆਪਣੇ ਪ੍ਰਾਣਾਂ ਦੀ ਭੇਟਾ ਉਹਨੂੰ ਦੇਵਾਂਗਾ ਸੋ ਅੱਜ ਇਸ ਮਹੀਨੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਭਾਈ ਮਾਲਕ ਨੂੰ
ਚੇਤੇ ਰੱਖ ਹਰ ਵਕਤ ਚੇਤੇ ਰੱਖ ਉਹ ਤੈਨੂੰ ਨਾ ਭੁੱਲੇ ਤੈਨੂੰ ਨਾ ਵਿਸਰੇ ਫਿਰ ਜੀਵਨ ਵਿੱਚ ਆਨੰਦ ਹੀ ਆਨੰਦ ਹੈ ਜੀਵਨ ਵਿੱਚ ਸੁੱਖ ਹੀ ਸੁੱਖ ਨੇ ਉਸ ਮਾਲਕ ਨੂੰ ਯਾਦ ਕਰਨਾ ਚੇਤ ਗੋਵਿੰਦ ਆਰਾਧੀਐ ਹੋਵੈ ਅਨੰਦ ਘਣਾ ਘਣਾ ਤੋਂ ਭਾਵ ਹੈ ਜਿਆਦਾ ਬਹੁਤ ਜਿਆਦਾ ਜੀਵਨ ਆਨੰਦਮਈ ਬਣ ਜਾਵੇਗਾ। ਸੋ ਅਰਦਾਸ ਕਰੀਏ ਵਾਹਿਗੁਰੂ ਅੱਗੇ ਸਤਿਗੁਰੂ ਜੀ ਪਿਛਲਾ ਮਹੀਨਾ ਤੁਹਾਡੇ ਭਾਣੇ ਵਿੱਚ ਸਭਨਾਂ ਦਾ ਸੁੱਖਮਈ ਆਨੰਦਮਈ ਬਾਣੀ ਪੜ੍ਦਿਆਂ ਦਾ ਬਤੀਤ ਹੋਇਆ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਅਰਦਾਸ ਕਰਨੀ ਹੈ ਸਭਨਾਂ ਦਾ ਬਾਣੀ ਪੜ੍ਦਿਆਂ ਆਨੰਦਮਈ ਸੁਖਮਈ ਬਤੀਤ ਹੋਵੇ ਇਹ ਅਰਦਾਸ ਕਰਨੀ ਸਤਿਗੁਰੂ ਸਭਨਾਂ ਨੂੰ ਨਾਮ ਦਾਨ ਸਿੱਖੀ ਜੀਵਨ ਬਖਸ਼ਣ ਬਾਣੀ ਅਤੇ ਬਾਣੇ ਦਾ ਧਾਰਨੀ ਬਣਾਉਣ ਆਓ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰੀਏ