ਅੰਮ੍ਰਿਤ ਵੇਲੇ ਉਠਣ ਸਾਰ ਹੀ 2 ਮਿੰਟ ਇਸ ਸਬਦ ਦਾ ਜਾਪ ਕਰੋ ਫਿਰ ਦੇਖਣਾ ਰੁਕੇ ਕੰਮ ਬਣ ਜਾਣੇ

ਅੰਮ੍ਰਿਤ ਵੇਲੇ ਉੱਠਣ ਸਾਰ ਕੀ ਕਰੀਏ ਤੇ ਇਹ ਦੋ ਪੰਕਤੀਆਂ ਦਾ ਜਾਪ ਜਰੂਰ ਕਰਿਆ ਜੇ ਫਿਰ ਵੇਖਿਓ ਚਮਤਕਾਰ ਤੁਹਾਡੇ ਰੁਕੇ ਹੋਏ ਕੰਮ ਵੀ ਚੱਲ ਪੈਣਗੇ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇਹਨਾਂ ਬੇਨਤੀਆਂ ਨੂੰ ਜਰੂਰ ਸਾਂਝਾ ਕਰੀਏ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਮਿਹਰਾਂ ਕਰਨਾ ਆਪਾਂ ਅੱਜ ਇਹਨਾਂ ਬੇਨਤੀਆਂ ਨੂੰ ਸਾਂਝਿਆ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਪਹਿਲਾਂ ਤਾਂ ਮੈਂ ਬੇਨਤੀ ਕਰਾਂ ਵੀ ਆਪਾਂ ਨੂੰ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨ ਆਪਾਂ ਅਰਦਾਸ ਦੇ ਵਿੱਚ ਧਿਆਨ ਕੀਤਾ ਹੋਏਗਾ ਪਾਤਸ਼ਾਹ ਕਹਿੰਦੇ ਨੇ ਦਾਨਾ ਸਿਰ ਦਾਨ ਨਾਮ ਦਾਨ ਇਹ ਅਰਦਾਸ ਬਣਾਈ ਗਈ ਹੈ ਨਾ ਜਿਹੜੀ ਇਹ ਕੁਝ ਸੋਚ ਸਮਝ ਕੇ ਹੀ ਬਣਾਈ ਗਈ ਹੈ

ਇਹਦੇ ਵਿੱਚ ਸਭ ਤੋਂ ਮੁੱਖ ਰੱਖਿਆ ਗਿਆ ਦਾਨਾ ਸਿਰ ਦਾਨ ਨਾਮ ਦਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੰਗਨਾ ਹਰਿ ਮਾਗਨ ਨੀਕਾ ਹਰਿ ਜਸੁ ਗੁਰ ਤੇ ਮਾਗਨਾ ਦੇਖੋ ਦੋ ਗੱਲਾਂ ਆ ਗਈਆਂ ਨਾ ਦਾਨਾ ਸਿਰ ਦਾਨ ਨਾਮ ਦਾਨ ਜਿਹੜਾ ਸਾਰਿਆਂ ਤੋਂ ਉੱਤੇ ਉੱਤਮ ਹੈ ਸਰਵੋਤਮ ਹੈ ਤੇ ਸੱਚੇ ਸਤਿਗੁਰੂ ਕਹਿੰਦੇ ਅਕਾਲ ਪੁਰਖ ਤੋਂ ਕੀ ਮੰਗਣਾ ਹੈ ਗੁਰੂ ਤੋਂ ਕੀ ਮੰਗਣਾ ਕਿਹੜੀ ਚੀਜ਼ ਮੰਗਣੀ ਚੰਗੀ ਹੈ ਕਿਹੜੀ ਚੀਜ਼ ਤੇਰੇ ਲਈ ਲਾਹੇਵੰਦ ਹੈ ਪਾਤਸ਼ਾਹ ਕਹਿੰਦੇ ਮੰਗ ਨ ਹਰਿ ਮਾਗਨ ਨੀਕਾ ਹਰਿ ਜਸੁ ਗੁਰ ਤੇ ਮਾਗਨਾ ਹਰੀ ਦਾ ਜਸ ਸਤਿਗੁਰੂ ਦਾ ਨਾਮ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਰਹਿਮਤ ਇਹ ਤੇਰੇ ਲਈ ਜਰੂਰੀ ਹੈ ਜੇ ਤੂੰ ਨਾਮ ਦਾਨ ਮੰਗੇਗਾ ਨਾ ਗੁਰੂ ਤੋਂ ਸਾਧ ਸੰਗਤ ਤੇ ਫਿਰ ਤੇਰੇ ਤੇ ਕਿਰਪਾ ਹੋਣੀ ਹ ਗੁਰੂ ਨੇ ਐਸੀ ਕਿਰਪਾ ਕਰਨੀ ਹੈ ਤੇਰੇ ਤੇ ਤੇ ਯਾਦ ਰੱਖੇਗਾ ਪਿਆਰਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਨਾ ਤੇਰੇ ਤੇ ਤੇ ਤੇਰੇ ਸਾਰੇ ਦੁਖੜੇ ਦੂਰ ਹੋ ਜਾਣਗੇ ਤੂੰ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਜਾਏਗਾ ਬਹੁਤ ਵੱਡਾ ਤੇਰਾ ਰੁਤਬਾ ਹੋ ਜਾਏਗਾ

ਸਾਧ ਸੰਗਤ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਕੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰੀਏ ਹੇ ਪਾਤਸ਼ਾਹ ਜੀ ਕਿਰਪਾ ਕਰੋ ਹੇ ਸਤਿਗੁਰੂ ਜੀ ਰਹਿਮਤ ਕਰੋ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਨਾਮ ਦਾਨ ਦੀ ਦਾਤ ਦੇ ਦਿਓ ਮੈਨੂੰ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਮ ਦਾ ਕਿਣਕਾ ਹੀ ਦੇ ਦਿਓ ਮੇਰੀ ਇਹੋ ਮੰਗ ਹੈ ਸਤਿਗੁਰੂ ਮੈਂ ਕੁਝ ਨਹੀਂ ਚਾਹੁੰਦਾ ਮੇਰੀ ਕੋਈ ਮੰਗ ਨਹੀਂ ਮੈਂ ਕਹਿਣਾ ਸਤਿਗੁਰੂ ਨੇ ਇਹੋ ਜਿਹੀ ਕਿਰਪਾ ਕਰਨੀ ਹੈ ਸਾਧ ਸੰਗਤ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣੇ ਨੇ ਆਪਾਂ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਸਤਿਗੁਰੂ ਕਹਿੰਦੇ ਨੇ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਪਾਤਸ਼ਾਹ ਨਾਲ ਜੁੜ ਜਾਂਦੇ ਨੇ ਸਤਿਗੁਰੂ ਕਹਿੰਦੇ ਨੇ ਉਹਨਾਂ ਤੇ ਫਿਰ ਕਿਰਪਾ ਹੁੰਦੀ ਹੈ ਪਾਤਸ਼ਾਹ ਕਹਿੰਦੇ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸਟ ਦੋਖ ਤੇ ਰਹਾ ਜਿਨਾਂ ਤੇ ਕਿਰਪਾ ਹੋ ਗਈ ਨਾ ਗੁਰੂ ਦੀ ਜਿਨਾਂ ਨੇ ਗੁਰੂ ਦਾ ਨਾਮ ਲਿਆ

ਉਹਨਾਂ ਦੇ ਤਰਿਤਰ ਦੁਸ਼ਟ ਦੋਖ ਪਾਪ ਸਭ ਦੁਖ ਕਲੇਸ਼ ਗੁਰੂ ਨੇ ਹਰਾ ਦਿੱਤੇ ਦੂਰ ਕਰ ਦਿੱਤੇ ਸਾਧ ਸੰਗਤ ਕ੍ਰਿਪਾ ਦ੍ਰਿਸਟ ਤਨ ਜਾਹਿ ਨਿਹਰਹੋ ਤਾ ਕੇ ਤਾਪ ਤਨਕ ਮੈ ਹਰਹੋ ਜਿਤੇ ਤੇ ਗੁਰੂ ਦੀ ਕਿਰਪਾ ਹੋ ਗਈ ਰਹਿਮਤ ਹੋ ਗਈ ਉਹਦੇ ਸਾਰੇ ਜਿਹੜੇ ਤੇ ਗੁਰੂ ਨੇ ਇੱਕ ਵਾਰੀ ਦ੍ਰਿਸ਼ਟੀ ਵੀ ਪਾ ਲਈ ਨਾ ਨਦਰ ਵੀ ਕਰ ਲਈ ਸਾਧ ਸੰਗਤ ਉਹਦੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਨੇ ਤਾ ਕੇ ਤਾਪ ਤਨਕ ਮਹਿ ਹਰਿਹੋ ਅੱਖ ਝਪਕਣ ਦੇ ਵਿੱਚ ਵੀ ਹਲੇ ਸਮਾਂ ਲੱਗਦਾ ਇਤੋਂ ਵੀ ਘੱਟ ਸਮਾਂ ਲੱਗਦਾ ਗੁਰੂ ਨੂੰ ਸਾਰੇ ਦੁਖੜੇ ਦੂਰ ਕਰਨ ਦੇ ਲਈ ਤੇ ਜਦੋਂ ਤੂੰ ਗੁਰੂ ਦਾ ਹੋ ਜਾਵੇਗਾ ਸਾਧ ਸੰਗਤ ਸਵੇਰੇ ਉੱਠਦਿਆਂ ਸਾਰ ਕਿਹਾ ਕਰੋ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਇਹ ਬੇਨਤੀਆਂ ਕਰਿਆ ਕਰੋ ਸਤਿਗੁਰੂ ਨੂੰ ਕਿ ਸਤਿਗੁਰੂ ਜੀ ਕਿਰਪਾ ਕਰੋ ਤਵ ਚਰਨਨ ਮਨ ਰਹੈ ਹਮਾਰਾ ਤੇਰੇ ਚਰਨਾਂ ਦੇ ਵਿੱਚ ਤੇਰੀ ਯਾਦ ਦੇ ਵਿੱਚ ਤੇਰੇ ਸਿਮਰਨ ਦੇ ਵਿੱਚ ਇਹ ਮਨ ਜੁੜਿਆ ਰਵੇ ਤੇ ਆਪਣਾ ਜਾਣ ਕੇ ਸਤਿਗੁਰੂ

ਦੂਜੀ ਮੇਰੀ ਪ੍ਰਤਿਪਾਲਣਾ ਕਰਿਓ ਮੇਰੀ ਸਾਂਭ ਸੰਭਾਲ ਕਰਿਓ ਮੇਰਤੋਂ ਕਦੇ ਕੋਈ ਬੁਰਾ ਕੰਮ ਨਾ ਹੋਵੇ ਤੇ ਸਤਿਗੁਰੂ ਜੀ ਆਪਣੇ ਨਾਲ ਜੋੜ ਕੇ ਰੱਖਿਓ ਤਾਂ ਜੋ ਮੈਂ ਤੁਹਾਡੇ ਤੋਂ ਦੂਰ ਕਦੇ ਹੋਵਾਂ ਹੀ ਨਾ ਆਪਣੀ ਸੇਵਾ ਆਪਣੇ ਸਿਮਰਨ ਦੀ ਦਾਤ ਮੈਨੂੰ ਬਖਸ਼ ਦੇ ਰਿਹੋ ਸਤਿਗੁਰੂ ਮੇਰੀ ਇਹੋ ਹੀ ਖੁਰਾਕ ਬਣ ਜੇ ਮੇਰਾ ਇਹੋ ਹੀ ਤੁਹਾਡੇ ਅੱਗੇ ਅਰਦਾਸ ਬੇਨਤੀ ਹੈ ਸਤਿਗੁਰੂ ਇਹੋ ਹੀ ਮੇਰੀ ਬੇਨਤੀ ਹੈ ਇਹਨੂੰ ਪ੍ਰਵਾਨ ਕਰਨਾ ਪਾਤਸ਼ਾਹ ਜੀ ਨੂੰ ਪ੍ਰਵਾਨ ਕਰਿਓ ਜੀ ਪ੍ਰਵਾਨ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਿਓ ਮਿਹਰਾਂ ਕਰਕੇ ਨਿਵਾਜਿਓ ਸਾਧ ਸੰਗਤ ਇਹ ਹੁੰਦੀ ਹੈ ਕਿਰਪਾ ਇਹ ਹੁੰਦੀ ਹੈ ਰਹਿਮਤ ਸਤਿਗੁਰੂ ਜੀ ਦੇ ਤੇ ਕਰ ਦੇਣ ਨਾ ਉਹਦੇ ਫਿਰ ਬੇੜੇ ਪਾਰ ਹੋ ਜਾਂਦੇ ਨੇ ਤੇ ਸਤਿਗੁਰੂ ਆਪਾਂ ਕਹਿੰਦੇ ਆ ਵੀ ਮੇਰੇ ਕੋਲ ਵਧੀਆ ਕੋਠੀ ਹੋਵੇ ਜਿਹੜੀ ਅੱਜ ਦੀ ਮੰਗ ਮੈਂ ਵੀ ਕਹਿਨਾ ਤੁਸੀਂ ਵੀ ਚਾਹੁੰਦੇ ਹੋ ਹਰ ਕੋਈ ਚਾਹੁੰਦਾ ਵਧੀਆ ਜੇ ਕੋਠੀ ਹੋਵੇ ਤੇ ਮਹਿੰਗੀ ਜਿਹੀ ਗੱਡੀ ਹੋਵੇ ਤੇ ਮੈਂ ਪੈਸਾ ਇੰਨਾ ਕੁ ਹੋਵੇ ਮੈਂ ਐਸ਼ ਕਰਾਂ ਤੇ ਮੰਗ ਰਿਹਾ ਆਪਾਂ ਗੁਰੂ ਤੋਂ ਤੇ ਸਾਧ ਸੰਗਤ ਗੁਰੂ ਦਿੰਦਾ ਵੀ ਹੈ ਜਿਹੜੇ ਸੱਚੇ ਦਿਲੋਂ ਜੁੜਦੇ ਨੇ ਹੁਣ ਕਈ ਇਹੋ ਜਿਹੇ ਹੁੰਦੇ ਨੇ ਮੰਗਣ ਤੱਕ ਸੀਮਤ ਹੁੰਦੇ ਨੇ ਵੀ ਦੇ ਦੇ ਲੈਣਾ ਕਿਵੇਂ ਉਹਦੀ ਜਾਂਚ ਨਹੀਂ ਹੈਗੀ ਜੇ ਉਹਦੇ ਨਾਲ ਜੁੜਾਂਗੇ ਉਹਦੀ ਗੱਲ ਮੰਨਾਗੇ ਤਾਂ ਹੀ ਦੇਊਗਾ

ਨਾ ਉੰਝ ਤੇ ਆਪਾਂ ਨੂੰ ਦੇਣ ਨੂੰ ਰਿਹਾ ਪਤਾ ਕਹਿੰਦੇ ਆ ਇੱਕ ਤਾਂ ਵੀ ਮਿਲਤੇ ਦਾਤ ਪਿਆਰੀ ਵਿਸਰਿਆ ਦਾਤਾਰਾ ਕਈ ਵਾਰ ਵੇਖੇ ਜਦੋਂ ਮਿਲ ਜਾਂਦਾ ਸਭ ਕੁਝ ਫਿਰ ਗੁਰੂ ਨਹੀਂ ਭੁੱਲ ਜਾਂਦੇ ਜੇ ਨਾ ਮਿਲਿਆ ਤਾਂ ਟੁੱਟ ਜਾਂਦੇ ਆ ਨਹੀਂ ਜੇ ਮੈਨੂੰ ਤਾਂ ਕੁਝ ਦਿੱਤਾ ਹੀ ਨਹੀਂ ਜੀ ਕੋਈ ਹੋਰ ਬਾਬਾ ਟਰਾਈ ਕਰਾਂਗੇ ਨਾ ਨਾ ਸਮੇਂ ਤੋਂ ਪਹਿਲਾਂ ਤੇ ਲੇਖਾ ਤੋਂ ਵੱਧ ਕੇ ਕੁਝ ਨਹੀਂ ਮਿਲਦਾ ਇਹ ਤੁਸੀਂ ਆਮ ਹੀ ਪੜ੍ਹਿਆ ਹੋਏਗਾ ਇਹਦੇ ਵਿੱਚ ਇੱਕ ਸੱਚਾਈ ਹੈ ਸਾਧ ਸੰਗਤ ਜਦੋਂ ਗੁਰੂ ਨੇ ਦੇਣਾ ਉਹਨੇ ਉਦੋਂ ਹੀ ਦੇਣਾ ਸਾਡੀ ਕਾਲੀ ਨਾਲ ਵੇਰ ਨਹੀਂ ਪਕਣੀ ਇਕ ਅਮਰੂਰ ਦਾ ਬੂਟਾ ਜੇ ਆਪਾਂ ਲਾਈਏ ਉਹਦੇ ਆਲੇ ਦੁਆਲੇ ਗੇੜੇ ਕੱਢੀ ਜਾਈਏ ਵੀ ਹੁਣੀ ਪੱਕ ਜਾਏ ਹੁਣੀ ਪੱਕ ਜਾਏ ਆਪਣੀ ਕਾਲੀ ਨਾਲ ਤੇ ਕੁਝ ਨਹੀਂ ਨਾ ਹੋਣਾ ਜੋ ਟਾਈਮ ਪੀਰੀਅਡ ਉਹਨੇ ਲੈਣਾ ਨਾ ਉਹ ਲੈ ਕੇ ਦਊਗਾ ਜਦੋਂ ਉਹਨੇ ਫਲ ਦੇਣ ਜੋਗਾ ਹੋਣਾ ਉਹਨੇ ਉਦੋਂ ਹੀ ਹੋਣਾ ਤੇ ਜੇ ਅੱਜ ਆਪਾਂ ਗੁਰੂ ਨਾਲ ਜੁੜੇ ਆ ਤੇ ਅੱਜ ਹੀ ਆਪਾਂ ਕਹੀਏ ਮੈਨੂੰ ਤਾਂ ਅੱਜ ਹੀ ਮਿਲ ਜੇ ਅੱਜ ਹੀ ਮਿਲ ਜੇ ਨਾ ਨਾ ਉਹਨੂੰ ਪੜਾ ਦਰ ਪੜਾਅ ਚੱਲਣਾ ਪੈਣਾ ਤੁਰਦੇ ਰਹੋ

ਤੁਰਦੇ ਰਹੋ ਮਾਰਗ ਤੇ ਗੁਰੂ ਤੋਂ ਭਰੋਸਾ ਨਾ ਹਟਾਓ ਕਈ ਵਾਰੀ ਗੁਰੂ ਪਰਖ ਵੀ ਲੈਂਦਾ ਵੀ ਕਿੰਨਾ ਕੁ ਜੁੜਿਆ ਹੋਇਆ ਦੇਖੀ ਇਹਦੇ ਸਹੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਦੇਣ ਤੇ ਆਉਂਦੇ ਆ ਨਾ ਸਭ ਕੁਝ ਝੋਲੀ ਦੇ ਵਿੱਚ ਇਦਾਂ ਪਾ ਦਿੰਦੇ ਆ ਤੇ ਜਿੱਦਾਂ ਆਪਾਂ ਝੋਲੀ ਦੇ ਵਿੱਚ ਅੱਡ ਕੇ ਇੱਕ ਦਮ ਹੀ ਕੁਝ ਢੇਰੀ ਕਰਵਾ ਲਈਏ ਤੇ ਸਾਰੀਆਂ ਦਾਤਾਂ ਸਤਿਗੁਰੂ ਆਪਣੇ ਖਜ਼ਾਨੇ ਤੋਂ ਤੇਰੀ ਝੋਲੀ ਦੇ ਵਿੱਚ ਢੇਰੀ ਕਰ ਦੇਗਾ ਅੱਖ ਚਕਣ ਤੋਂ ਵੀ ਘੱਟ ਦਾ ਸਮਾਂ ਲੱਗੇਗਾ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਇਹੋ ਜਿਹਾ ਬਣਿਓ ਇਹੋ ਜਿਹਾ ਬਣਾ ਕੇ ਰੱਖੀਆਂ ਆਪਣੇ ਆਪ ਨੂੰ ਤੇਰੇ ਮਨ ਦੀ ਆਸ ਸਾਰੀ ਪੂਰੀ ਹੋਣੀ ਹੈ ਤੇਰੇ ਮਨ ਦੇ ਵਿੱਚ ਪਿਆਸ ਗੁਰੂ ਦੇ ਨਾਮ ਦੀ ਰਵੇ ਤੋਰ ਭਜਨ ਕੀ ਰਹੈ ਪਿਆਸਾ ਬਸ ਉਹਦੇ ਨਾਮ ਦੀ ਪਿਆਸ ਰਵੇ ਉਹਦੀ ਸਿੱਖਿਆ ਦੀ ਪਿਆਸ ਰਵੇ ਸਾਧ ਸੰਗਤ ਫਿਰ ਵੇਖਿਓ ਗੁਰੂ ਤੋਂ ਦਾਤਾ ਮਿਲਦੀਆਂ ਜਦੋਂ ਵੀ ਸਵੇਰੇ ਉੱਠੀਏ ਤਾਂ ਇਹਨਾਂ ਬਚਨਾਂ ਨੂੰ ਜਰੂਰ ਯਾਦ ਰੱਖਿਆ ਕਰੀਏ ਸਾਧ ਸੰਗਤ ਫਿਰ ਕਿਰਪਾ ਫਿਰ ਰਹਿਮਤ ਹੁੰਦੀ ਹੈ ਸਤਿਗੁਰੂ ਕਿਰਪਾ ਕਰਨਗੇ ਕਦੇ ਅਜ਼ਮਾ ਕੇ ਵੇਖਿਆ ਜੇ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *