ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਦੀ ਪੰਚਮੀ ਮੁਤਾਬਕ ਪਹਿਲੀ ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ਆਪ ਜੀ ਦੇ ਚਾਰ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਸੂਰਜ ਮੱਲ ਜੀ ਬਾਬਾ ਅਣੀ ਰਾਇ ਜੀ ਬਾਬਾ ਅਟੱਲ ਰਾਏ ਜੀ ਅਤੇ ਇੱਕ ਵੱਡੀ ਭੈਣ ਬੀਬੀ ਵੀਰੋ ਜੀ ਸਨ ਆਪ ਜੀ ਦੇ ਅਵਤਾਰ ਸਮੇਂ ਗੁਰੂ ਹਰਗੋਬਿੰਦ ਸਾਹਿਬ ਹਰਿਮੰਦਰ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ।
ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦ ਆਪ ਜੀ ਨੂੰ ਬਾਲਕ ਦੇ ਜਨਮ ਬਾਰੇ ਸੂਚਨਾ ਦਿੱਤੀ ਗਈ ਤਾਂ ਆਪ ਜੀ ਤੁਰੰਤ ਗੁਰੂ ਕੇ ਮਹਿਲ ਪਹੁੰਚੇ ਇਤਿਹਾਸਕਾਰ ਲਿਖਦੇ ਹਨ ਕਿ ਜਦ ਛੇਵੇਂ ਪਾਤਸ਼ਾਹ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਆਪ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਆਪ ਨਾਲ ਹੋਰ ਵੀ ਸੰਗਤ ਸੀ ਉਹਨਾਂ ਸਿੱਖ ਸੇਵਕਾਂ ਵਿੱਚ ਉਹਨਾਂ ਦਾ ਪਿਆਰਾ ਗੁਰਸਿੱਖ ਬਿਧੀ ਚੰਦ ਵੀ ਸੀ ਬਿਧੀ ਚੰਦ ਹੈਰਾਨ ਹੋਇਆ ਕਿ ਗੁਰੂ ਸਾਹਿਬ ਨੇ ਤਾਂ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਪਰ ਉਹਨਾਂ ਇਸ ਬਾਲਕ ਨੂੰ ਸਿਰ ਝੁਕਾ ਕੇ ਬੰਦਨਾ ਕੀਤੀ ਹੈ ਇਸੇ ਲਈ ਉਹ ਪੁੱਛਣ ਤੋਂ ਨਾ ਰਹਿ ਸਕਿਆ ਅਤੇ ਗੁਰੂ ਜੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਇਹ ਕੀ ਕਾਰਨ ਹੈ
ਕਿ ਆਪ ਜੀ ਨੇ ਇਸ ਬਾਲਕ ਨੂੰ ਨਮਸਕਾਰ ਕੀਤੀ ਹੈ ਤਦ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਿਧੀ ਚੰਦ ਇਹ ਬਾਲਕ ਵਡਾ ਹੋ ਕੇ ਦਿਨਾਂ ਦੀ ਰੱਖਿਆ ਕਰੇਗਾ ਲੁਕਾਇ ਦੇ ਦੁੱਖਾਂ ਨੂੰ ਦੂਰ ਕਰੇਗਾ ਇਹ ਨਿਰਭੈ ਪਾਲਤ ਜਾਲਮ ਤੁਰਕਾਂ ਦੀ ਜੜ ਵੀ ਉਖਾੜੇਗਾ ਬਾਲਕ ਦੀ ਇਸ ਅਨੋਖੀ ਸ਼ਕਤੀ ਨੂੰ ਮੁੱਖ ਰੱਖ ਕੇ ਆਪ ਜੀ ਨੇ ਬਾਲਕ ਦਾ ਨਾਂ ਵੀ ਤੇਗ ਬਹਾਦਰ ਰੱਖਿਆ ਗੁਰੂ ਜੀ ਆਪਣੇ ਸਾਰੇ ਪੁੱਤਰਾਂ ਨਾਲੋਂ ਤੇਗ ਬਹਾਦਰ ਜੀ ਨੂੰ ਜਿਆਦਾ ਪਿਆਰ ਕਰਦੇ ਸਨ ਉਹ ਉਹਨਾਂ ਨੂੰ ਖਿਡੋਣ ਵਿੱਚ ਬੜੀ ਖੁਸ਼ੀ ਅਨੁਭਵ ਕਰਦੇ ਸਨ ਪੰਘੂੜੇ ਵਿੱਚ ਲੇਟੇ ਬਾਲਕ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸਨ। ਅਤੇ ਆਪਣੇ ਪਵਿੱਤਰ ਹੱਥਾਂ ਨਾਲ ਪੰਗੂੜੇ ਨੂੰ ਹਿਲਾਉਂਦੇ ਸਨ।
ਬਾਲਕ ਸ੍ਰੀ ਤੇਗ ਬਹਾਦਰ ਬਹੁਤ ਘੱਟ ਰੋਂਦੇ ਸਨ ਉਹਨਾਂ ਦਾ ਚਿਹਰਾ ਹਰ ਵੇਲੇ ਗੁਲਾਬ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਸੀ ਮਾਤਾ ਨਾਨਕੀ ਜੀ ਵੀ ਬਾਲਕ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਬੱਚੇ ਦੀ ਸੇਵਾ ਸੰਭਾਲ ਦਾ ਕਾਰਜ ਖੁਦ ਨਿਭਾਉਂਦੇ ਸਨ ਸ੍ਰੀ ਤੇਗ ਬਹਾਦਰ ਜੀ ਦੇ ਵਿਅਕਤੀ ਨੂੰ ਨਿਖਾਰਨ ਅਤੇ ਸਵਾਰਨ ਵਿੱਚ ਆਪ ਜੀ ਦਾ ਸਭ ਤੋਂ ਵੱਧ ਯੋਗਦਾਨ ਸੀ ਮਾਤਾ ਨਾਨਕੀ ਜੀ ਆਪ ਵੀ ਬੜੇ ਮਿਠ ਬੋਲੜੇ ਸੁੰਦਰ ਸੁਸ਼ੀਲ ਅਤੇ ਸਦਾ ਪ੍ਰਸਨ ਰਹਿਣ ਵਾਲੇ ਸਨ
ਗੁਰੂ ਤੇਗ ਬਹਾਦਰ ਜੀ ਦੀ ਵੱਡੀ ਭੈਣ ਅਤੇ ਭਰਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਬੀਬੀ ਬੀਰੋ ਜੀ ਵੀ ਸਦਾ ਲਾਡ ਲਡਾਉਂਦੇ ਰਹਿੰਦੀ ਬਾਲਕ ਸ੍ਰੀ ਤੇਗ ਬਹਾਦਰ ਜੀ ਵੀ ਛੋਟੀ ਉਮਰ ਵਿੱਚ ਹੀ ਸਮਾਧੀ ਵਿੱਚ ਲੀਨ ਹੋ ਜਾਂਦੇ ਸਨ ਉਹਨਾਂ ਨੂੰ ਖਾਣਾ ਪੀਣਾ ਵੀ ਭੁੱਲ ਜਾਂਦਾ ਇਹ ਵੇਖ ਕੇ ਮਾਤਾ ਨਾਨਕੀ ਜੀ ਅਤੇ ਵੱਡੇ ਭੈਣ ਭਰਾ ਵੀ ਫਿਕਰਮੰਦ ਹੋ ਜਾਂਦੇ ਪਰ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਸਮਝਾਉਂਦੇ ਕੀ ਇਹ ਬਾਲਕ ਜਨਮ ਤੋਂ ਹੀ ਅੰਤਰ ਧਿਆਨ ਆਏ ਹਨ ਇਹਨਾਂ ਦੀ ਪ੍ਰਭੂ ਨਾਲ ਬਿਰਤੀ ਲੱਗ ਜਾਂਦੀ ਹੈ ਇਸ ਲਈ ਇਹ ਖਾਣਾ ਪੀਣਾ ਵਿਸਰ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ