ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੈ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਜੋਤੀ ਜੋਤ ਉਸ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ ਜਿਹੜਾ ਅੰਮ੍ਰਿਤਸਰ ਵਿਖੇਪ ਮਈ ਸੰਨ 1479 ਈਸਵੀ ਨੂੰ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਸ੍ਰੀ ਤੇਜ ਭਾਨ ਜੀ ਆਪ ਜੀ ਦੀ ਮਾਤਾ ਦਾ ਨਾਮ ਸੁਲੱਖਣੀ ਜੀ ਸੀ ਆਪ ਜੀ ਦਾ ਵਿਆਹ ਦੇਵੀ ਚੰਦ ਦੀ ਧੀ ਬੀਬੀ ਰਾਮ ਕੌਰ ਜੀ ਨਾਲ ਸੰਨ 1503 ਈਸਵੀ ਵਿੱਚ ਹੋਇਆ ਤੇਰੀ ਉਹਨਾਂ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ
ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਦਾ ਜਨਮ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਦੀ ਤੀਰਥ ਯਾਤਰਾ ਕਰਨ ਜਾਇਆ ਕਰਦੇ ਸਨ ਆਪ ਜੀ ਨੇ ਤਕਰੀਬਨ 20 ਵਾਰ ਗੰਗਾ ਦੀ ਯਾਤਰਾ ਕੀਤੀ ਅਰਦਾਸ ਪੇਪਰ ਆਪ ਯਾਤਰਾ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਇੱਕ ਵੈਸ਼ਨੋ ਸਾਧੂ ਆਪ ਜੀ ਦਾ ਸਾਥੀ ਬਣ ਗਿਆ ਉਸ ਨੂੰ ਆਪਣੇ ਨਾਲ ਬਾਸਲ ਕੇ ਲੈ ਆਏ ਅਤੇ ਉਸਦੀ ਬਹੁਤ ਸੇਵਾ ਕੀਤੀ ਆਪ ਭੋਜਨ ਤਿਆਰ ਕਰਕੇ ਉਸ ਨੂੰ ਛਕਾਉਂਦੇ ਰਹੇ ਇੱਕ ਦਿਨ ਉਸਨੇ ਗੁਰੂ ਅਮਰਦਾਸ ਜੀ ਪਾਸੋਂ ਪੁੱਛਿਆ ਕਿ ਆਪ ਜੀ ਦਾ ਗੁਰੂ ਕੌਣ ਹੈ ਆਪ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਇਹ ਸੁਣ ਕੇ ਉਹ ਕਹਿਣ ਲੱਗਾ ਮੈਂ ਤੇਰੇ ਨਿਗੁਰੇ ਦੇ ਹੱਥੋਂ ਖਾਂਦਾ ਪੀਂਦਾ ਰਿਹਾ ਹਾਂ
ਮੇਰੇ ਸਾਰੇ ਵਰਤ ਨੇ ਤੀਰਥ ਇਸ਼ਨਾਨ ਧਰਮ ਕਰਮ ਨਸ਼ਟ ਹੋ ਗਏ ਹਨ ਨਿਗੁਰੇ ਦਾ ਤਾਂ ਦਰਸ਼ਨ ਨੀ ਬੁਰਾ ਹੈ ਇਹ ਕਹਿ ਕੇ ਉਹ ਵੈਸ਼ਨੋ ਸਾਧੂ ਤੁਰਦਾ ਬਣਿਆ ਪਰ ਸ੍ਰੀ ਗੁਰੂ ਰਾਮਦਾਸ ਜੀ ਤੇ ਇਹਨਾਂ ਸ਼ਬਦਾਂ ਦਾ ਬਹੁਤ ਡੂੰਘਾ ਅਸਰ ਹੋਇਆ ਆਪ ਜੀ ਦੇ ਮਨ ਵਿੱਚ ਗੁਰੂ ਧਾਰਨ ਦੀ ਤਾਂਘ ਪੈਦਾ ਹੋ ਗਈ ਆਪ ਕਈ ਸੰਤਾਂ ਸਾਧੂਆਂ ਨੂੰ ਮਿਲੇ ਪਰ ਕਿਧਰੋਂ ਵੀ ਸ਼ਾਂਤੀ ਪ੍ਰਾਪਤ ਨਾ ਹੋਈ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਹੋਏ ਸਨ। ਇੱਕ ਦਿਨ ਅੰਮ੍ਰਿਤ ਵੇਲੇ ਉਹ ਦੁੱਧ ਰਿੜਕ ਰਹੇ ਸਨ ਨਾਲੇ ਗੁਰਬਾਣੀ ਦਾ ਪਾਠ ਕਰ ਰਹੇ ਸਨ ਗੁਰੂ ਅਮਰਦਾਸ ਜੀ ਬੜੇ ਧਿਆਨ ਨਾਲ ਸੁਣਨ ਲੱਗੇ ਅਤੇ ਉਹਨਾਂ ਨੂੰ ਇਹ ਗੁਰਬਾਣੀ ਸੁਣ ਕੇ ਮਨ ਵਿੱਚ ਸ਼ਾਂਤੀ ਮਿਲੀ ਦਿਲ ਵਿੱਚ ਤਾਂ ਉੱਠੀ ਕਿ ਜਿਸ ਇਹ ਮਹਾਂਪੁਰਸ਼ ਦੀ ਬਾਣੀ ਹੈ
ਉਸਦੇ ਦਰਸ਼ਨ ਕੀਤੇ ਜਾਣ ਅਮਰਦਾਸ ਜੀ ਖਡੂਰ ਸਾਹਿਬ ਪੁੱਜੇ ਅਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨੀ ਲੱਗ ਗਏ ਅਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਗੁਰੂ ਅੰਗਦ ਦੇਵ ਜੀ ਦੇ ਪਾਸੋਂ ਆਪ ਜੀ ਨੇ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਨਿਹਾਲ ਹੋ ਗਏ। ਗੁਰੂ ਅਮਰਦਾਸ ਜੀ ਦੀ ਉਮਰ ਉਸ ਸਮੇਂ 62 ਸਾਲ ਦੀ ਸੀ ਅਤੇ ਗੁਰੂ ਅੰਗਦ ਦੇਵ ਜੀ ਦੀ ਉਮਰ 36 ਵਰੇ ਦੀ ਸੀ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਵਾਪਸ ਘਰ ਨਾ ਗਏ ਖਡੂਰ ਸਾਹਿਬ ਟਿਕ ਕੇ ਗੁਰੂ ਦੀ ਸੰਗਤ ਤਨ ਮਨ ਦੁਆਰਾ ਸੇਵਾ ਕਰਨੀ ਆਰੰਭ ਕਰ ਦਿੱਤੀ ਆਪ ਜੀ ਨੇ ਅੱਧੀ ਰਾਤ ਉੱਠ ਕੇ ਪਹਿਲਾਂ ਇਸ਼ਨਾਨ ਆਪ ਕਰਨਾ ਫਿਰ ਗੁਰੂ ਪਾਤਸ਼ਾਹ ਦੇ ਲਈ ਇਸ਼ਨਾਨ ਲਈ ਜਲ ਭਰ ਕੇ ਲਿਆਉਣਾ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਸ਼ਨਾਨ ਕਰਵਾਉਣਾ
ਇਹ ਆਪ ਜੀ ਦੀ ਨਿਤ ਦੀ ਸੇਵਾ ਬਣ ਗਈ ਸੀ ਇਸ਼ਨਾਨ ਕਰਾਉਣ ਦੀ ਸੇਵਾ ਤੋਂ ਵੇਲੇ ਹੋ ਕੇ ਆਪ ਦਿਨ ਰਾਤ ਲੰਗਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਅਤੇ ਮੂੰਹ ਤੋਂ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਤੇਰੀ ਗੁਰੂ ਅਮਰਦਾਸ ਜੀ ਹਮੇਸ਼ਾ ਹੀ ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨਣ ਲਈ ਸਤਿਗੁਰ ਰਹਿੰਦੇ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੂੰ ਗੁਰਗੱਦੀ ਬਖਸ਼ ਦਿੱਤੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਬਣ ਗਏ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਦੀ ਥਾਂ ਤੋਂ ਗੋਦਵਾਲ ਸਾਹਿਬ ਬਣਾਇਆ ਇਹ ਨਗਰ ਬਿਆਸਾ ਦੇ ਕੰਢੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਆਪ ਜੀ ਨੇ ਵਸਾਇਆ ਸੀ।
ਗੁਰੂ ਅਮਰਦਾਸ ਜੀ ਨੇ ਲੋਕਾਂ ਵਿੱਚੋਂ ਜਾਤ ਪਾਤ ਛੂਤਛਾਤ ਅਤੇ ਸਤੀ ਦੀ ਰਸਮ ਨੂੰ ਬੰਦ ਕਰਨ ਲਈ ਗੁਰੂ ਜੀ ਨੇ ਇਸ ਵੱਲ ਖਾਸ ਧਿਆਨ ਦਿੱਤਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਇੱਕ ਬਉਲੀ ਦੀ ਤਿਆਰ ਕਰਵਾਈ ਇਸ ਤੋਂ ਇਲਾਵਾ ਸ੍ਰੀ ਗੁਰੂ ਅਮਰਦਾਸ ਨੇ ਹੋਰ ਵੀ ਅਨੇਕਾਂ ਐਸੇ ਕਾਰਜ ਕੀਤੇ ਅਤੇ ਗੁਰਸਿੱਖੀ ਦਾ ਪ੍ਰਚਾਰ ਪੱਕਾ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਸ 1574 ਈਸਵੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਕਰ ਦਿੱਤੀ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਵਿੱਚ ਆਪਣੀ ਜੋਤ ਟਿਕਾ ਕੇ 1574 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਅਤੇ ਉਸ ਅਕਾਲ ਪੁਰਖ ਦੇ ਵਿੱਚ ਅਭੇਦ ਅੱਜ ਵੀ ਗੋਂਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਤੇ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਸੰਗਤਾਂ ਇੱਥੇ ਹਾਜਰੀ ਭਰ ਕੇ ਅਤੇ ਬੌਲੀ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ