ਸ਼ਹੀਦੀਆਂ ਪਾ ਗਏ ਚਮਕੌਰ ਸਾਹਿਬ ਦੇ ਨੇੜੇ ਪਿੰਡ ਰਾਏ ਭਾਈ ਸੰਗਤ ਸਿੰਘ ਦੇ ਸਮੇਤ ਗੜੀ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਚਮਕੌਰ ਸਾਹਿਬ ਦੇ ਨੇੜੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਬੀਬੀ ਸ਼ਰਨ ਕੌਰ ਦੇ ਅੰਦਰ ਸਤਿਗੁਰ ਦੀ ਕਿਰਪਾ ਸਦਕਾ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਦਾ ਖਿਆਲ ਆਇਆ ਇਸ ਮਹਾਨ ਸੇਵਾ ਲਈ ਬੀਬੀ ਜੀ ਚਮਕੌਰ ਸਾਹਿਬ ਦੀ ਰਣ ਭੂਮੀ ਵਿੱਚ ਪਹੁੰਚੀ ਰਾਤ ਦੇ ਹਨੇਰੇ ਵਿੱਚ ਦੀਵੇ ਦੀ ਲੋਅ ਨਾਲ ਸਿੰਘਾਂ ਦੇ ਸਰੀਰ ਲੱਭਦੇ ਫਿਰਦੀ ਆ ਬੜੇ ਵੱਡੇ ਵੱਡੇ ਢੇਰਾਂ ਵਿੱਚੋਂ ਮਸਾਂ ਕਿਤੇ ਇੱਕ ਸਰੀਰ ਮਿਲਦਾ ਉਹ ਚੁੱਕ ਕੇ ਪਾਸੇ ਲੈ ਜਾਂਦੀ ਫਿਰ ਲੱਭਦੀ ਇਦਾਂ ਹੀ ਬੀਬੀ ਜੀ ਨੇ 12 ਤੋਂ 15 ਛੇ ਇਕੱਠੇ ਕਰ ਲਏ
ਬੀਬੀ ਜੀ ਇਕੱਲੀ ਸੀ ਸਰੀਰ ਲੱਭਦੀ ਥੱਕ ਗਈ ਰਾਤ ਵੀ ਕਾਫੀ ਹੋ ਗਈ ਸੀ ਕਿਤੇ ਦਿਨ ਚੜ ਗਿਆ ਸਾਰੇ ਜਾਗ ਪਏ ਤਾਂ ਸਸਕਾਰ ਕਰਨਾ ਔਖਾ ਹੋ ਜਾਵੇਗਾ ਜਿੰਨੇ ਸਰੀਰ ਮਿਲੇ ਇਹਨਾਂ ਦੀ ਪਹਿਲਾਂ ਸੇਵਾ ਕਰ ਲਵਾਂ ਇਧਰੋਂ ਉਧਰੋਂ ਕਿਸੇ ਤਰ੍ਹਾਂ ਬਾਲਣ ਇਕੱਠਾ ਕੀਤਾ ਚਿਖਾ ਬਣਾਈ ਸਰੀਰ ਉੱਪਰ ਰੱਖੇ ਲਾਬੂ ਲਾਇਆ ਨੇੜੇ ਖੜ ਸੁਹੇਲਾ ਸਾਹਿਬ ਦਾ ਪਾਠ ਕੀਤਾ ਜਦੋਂ ਅੱਗ ਮੱਚੀ ਤਾਂ ਪਹਿਰੇਦਾਰ ਬੜੇ ਹੈਰਾਨ ਹੋਏ ਇਹ ਕੀ ਹੋਇਆ ਭੱਜ ਕੇ ਆਏ ਬੀਬੀ ਜੀ ਨੂੰ ਕੋਲ ਖੜੀ ਵੇਖ ਕੇ ਪੁੱਛਿਆ ਤੂੰ ਕੌਣ ਆ ਇੱਥੇ ਕੀ ਕਰਦੀ ਆ ਮੈਂ ਕਲਗੀਧਰ ਦੀ ਸ਼ਰਨ ਕੌਰ ਹਾਂ ਆਪਣੇ ਸ਼ਹੀਦ ਵੀਰਾਂ ਦਾ ਸਸਕਾਰ ਕਰਨਾ ਹੀ ਹਾਂ
ਸਿਪਾਹੀਆਂ ਨੇ ਸਸਕਾਰ ਰੋਕਣ ਦਾ ਯਤਨ ਕੀਤਾ ਬੀਬੀ ਜੀ ਨੇ ਸ੍ਰੀ ਸਾਹਿਬ ਫੜ ਕੇ ਹਮਲਾ ਕਰ ਦਿੱਤਾ ਕਈ ਸਿਪਾਹੀਆਂ ਨੂੰ ਜਖਮੀ ਕਰ ਦਿੱਤਾ ਅਤੇ ਆਪ ਵੀ ਜਖਮੀ ਹੋ ਗਏ ਜਾਲਮਾਂ ਨੇ ਜਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਜਿਉਂਦੀ ਨੂੰ ਚਿੱਖਾ ਦੇ ਉੱਪਰ ਸੁੱਟ ਦਿੱਤਾ ਬਾਅਦ ਵਿੱਚ ਚਿਖਾ ਨੂੰ ਬੁਝਾ ਦਿੱਤਾ ਸਸਕਾਰ ਪੂਰੀ ਤਰ੍ਹਾਂ ਨਹੀਂ ਹੋ ਪਾਇਆ ਕਰਨੀ ਗੁਰੂ ਦੀ ਇਹਨਾਂ ਦਿਨਾਂ ਵਿੱਚ ਮਾਲਵੇ ਦੇ ਰਹਿਣ ਵਾਲੇ ਜੋ ਗੁਰੂ ਕੇ ਸਿੱਖ ਭਾਈ ਰਾਮਾ ਤੇ ਭਾਈ ਤਰਲੋਕਾ ਸਰਹੰਦ ਮਾਮਲਾ ਤਾਰਨ ਆਏ ਸੀ। ਉਹਨਾਂ ਨੂੰ ਚਮਕੌਰ ਦੀ ਜੰਗ ਦਾ ਪਤਾ ਲੱਗਾ ਉਹ ਚਮਕੌਰ ਵੱਲ ਮੁੜੇ ਇੱਥੇ
ਉਹਨਾਂ ਨੂੰ ਬੀਬੀ ਸ਼ਰਨ ਕੌਰ ਦੀ ਸੇਵਾ ਬਾਰੇ ਪਤਾ ਲੱਗਾ ਉਹਨਾਂ ਅੰਦਰ ਵੀ ਸ਼ਹੀਦਾਂ ਦੇ ਸਸਕਾਰ ਕਰਨ ਦੀ ਭਾਵਨਾ ਜਾਗੀ ਨੀਤੀ ਨੂੰ ਵਿਚਾਰਦਿਆਂ ਉਹ ਸਾਰਾ ਦਿਨ ਕਮਲੇ ਬਣ ਕੇ ਫਿਰਦੇ ਰਹੇ ਅਤੇ ਬਾਲ ਖਿਲਾਰ ਕੇ ਗਲੀਆਂ ਵਿੱਚ ਗੇੜੇ ਕੱਢਦੇ ਫਿਰਦੇ ਰਹੇ ਅਤੇ ਆਸੇ ਪਾਸੇ ਨਿਗਾ ਵੀ ਰੱਖਦੇ ਰਹੇ ਰਾਤ ਹੋਈ ਦੀਵੇ ਦੀ ਲੋਹ ਨਾਲ ਉਹ ਬੀਬੀ ਜੀ ਵਾਂਗ ਸ੍ਰੀ ਲੱਭਣ ਲੱਗ ਪਏ ਥੋੜੇ ਸਮੇਂ ਬਾਅਦ ਉਹਨਾਂ ਨੂੰ ਇੱਕ ਅਧਮੰਚਾ ਸਰੀਰ ਮਿਲਿਆ ਜੋ ਕਿ ਬੀਬੀ ਸ਼ਰਨ ਕੌਰ ਦਾ ਸੀ ਬੀਬੀ ਸ਼ਰਨ ਕੌਰ ਦੀ ਕੁਰਬਾਨੀ ਵੇਖ ਉਹਨਾਂ ਦੋਹਾਂ ਨੂੰ ਸੇਵਾ ਦਾ ਹੋਰ ਚਾ ਚੜਿਆ ਹੌਲੀ ਹੌਲੀ ਸਰੀਰਾਂ ਦੀ ਭਾਲ ਕੀਤੀ ਹੱਥ ਚ ਕੜਾ ਸਿਰ ਤੇ ਕੇਸ ਵੇਖ ਪਹਿਚਾਣ ਲੈਂਦੇ
ਲੱਭਦਿਆਂ ਲੱਭਦਿਆਂ ਦੋਹਾਂ ਸਾਹਿਬਜ਼ਾਦਿਆਂ ਦੇ ਸ਼ਹੀ ਵੀ ਮਿਲ ਗਏ ਬੜੀ ਵੱਡੀ ਗੱਲ ਸੀ ਇਹਨਾਂ ਆਪਣੇ ਵੱਲੋਂ ਪੂਰੀ ਤਸੱਲੀ ਕਰ ਲਈ ਕੋਈ ਸਰੀਰ ਰਹਿ ਨਾ ਜਾਵੇ ਸੋ ਮਿਲੀ ਸੀ ਕਿ 40 ਕੁ ਸਿੰਘ ਸ਼ਹੀਦ ਹੋਏ ਆ ਬਾਲਣ ਜੋ ਦਿਨ ਵੇਲੇ ਧਿਆਨ ਵਿੱਚ ਰੱਖਿਆ ਸੀ ਲਿਆਂਦਾ ਚਿਖਾ ਬਣਾ ਕੇ ਸਾਰੇ ਸਰੀਰ ਉੱਪਰ ਰੱਖੇ ਬੀਬੀ ਜੀ ਦਾ ਸ਼ਰੀਰ ਵੀ ਰੱਖਿਆ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪਣੇ ਸ਼ਹੀਦ ਸਿੰਘਾਂ ਦਾ ਸਸਕਾਰ ਦੀ ਸੇਵਾ ਆਪ ਹੀ ਕਿਰਪਾ ਕਰਕੇ ਕਰਵਾ ਲਿਓ ਕੋਈ ਵਿਘਨ ਨਾ ਪਵੇ ਚਿਖਾ ਨੂੰ ਅੱਗ ਲਾਈ ਕੱਲ ਵਾਂਗ ਅੱਜ ਵੀ ਸਿਪਾਹੀ ਭੱਜ ਕੇ ਆਏ ਰਾਮਾ ਤੇ ਤਿਲੋਕਾ ਜੀ ਅੱਗੇ ਹੋ ਕਮਲਿਆਂ ਵਾਂਗ ਚੀਕਾਂ ਮਾਰਨ ਲੱਗ ਪਏ
ਰੇਤ ਮਿਟ ਚੁੱਕ ਚੁੱਕ ਕੇ ਖਿਲਾਰਨ ਲੱਗ ਪਏ ਗੁਰੂ ਕਿਰਪਾ ਸਦਕਾ ਇਹਨਾਂ ਨੂੰ ਪਾਗਲ ਸਮਝ ਰੌਲਾ ਸੁਣ ਸਿਪਾਹੀ ਪਿੱਛੇ ਮੁੜ ਗਏ। ਚਿਖਾ ਵੱਲ ਧਿਆਨ ਨਾ ਦਿੱਤਾ ਉਹਨਾਂ ਦੇ ਜਾਣ ਤੋਂ ਬਾਅਦ ਦੋਨਾਂ ਨੇ ਸ਼ੁਕਰ ਬਣਾਇਆ ਗੁਰਬਾਣੀ ਪੜੀ ਧਿਆਨ ਨਾਲ ਸਸਕਾਰ ਕੀਤਾ ਦੋ ਕੁ ਦਿਨ ਉੱਥੇ ਰਹੇ ਜਦੋਂ ਸਿਵਾ ਠੰਡਾ ਹੋਇਆ ਸਾਰੀਆਂ ਅਸਤੀਆਂ ਭਾਂਡਿਆਂ ਚ ਪਾ ਦੱਬ ਦਿੱਤੀਆਂ ਜਦੋਂ ਕਲਗੀਧਰ ਪਿਤਾ ਦਮਦਮਾ ਸਾਹਿਬ ਪਹੁੰਚੇ ਇਹਨਾਂ ਨੂੰ ਪਤਾ ਲੱਗਾ ਤਾਂ
ਇਹ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਚਮਕੌਰ ਸਾਹਿਬ ਸੰਸਕਾਰ ਦੀ ਸੇਵਾ ਦਾ ਸਾਰਾ ਹਾਲ ਦੱਸਿਆ ਸੁਣ ਕੇ ਸੰਗਤਾਂ ਦੀਆਂ ਅੱਖਾਂ ਭਰ ਆਈਆਂ ਕਲਗੀਧਰ ਪਿਤਾ ਨੇ ਅਸੀਸਾਂ ਦਿੱਤੀਆਂ ਸਮਾਂ ਬੀਤਿਆ ਸਿੰਘਪੁਰੀਆ ਮਿਸਲ ਦੇ ਸਿੱਖ ਸਰਦਾਰ ਹਰਦਿਆਲ ਸਿੰਘ ਨੇ ਬੜੀ ਮਿਹਨਤ ਨਾਲ 1833 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਅਸਥੀਆਂ ਵਾਲੇ ਬਣ ਕੇ ਲੱਭੇ ਤੇ ਇੱਥੇ ਅਸਥਾਨ ਬਣਾਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਹੁਣ ਜਿੱਥੇ ਥੜਾ ਸਾਹਿਬ ਮੌਜੂਦ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਨਾਂ ਸ਼ੇਰੇ ਪੰਜਾਬ ਨੇ ਟੀਵੀ ਵਿੱਗੇ ਜਮੀਨ ਵੀ ਲਾਈ ਸੀ ਸਥਾਨ ਦੀ ਸੇਵਾ ਕਰਦਿਆਂ ਕੁਝ ਸ਼ਸਤਰ ਵੀ ਮਿਲੇ ਸੀ ਜੋ ਕਤਲਗੜ੍ਹ ਸਾਹਿਬ ਵਿੱਚ ਅੱਜ ਵੀ ਸੰਭਾਲ ਕੇ ਰੱਖੇ ਹੋਏ ਹਨ। ਇਦਾਂ ਹੀ ਸ਼ਹੀਦ ਸਿੰਘਾਂ ਦਾ ਸਸਕਾਰ ਹੋਇਆ ਬੀਬੀ ਸ਼ਨ ਕੌਰ ਦੀ ਸ਼ਹਾਦਤ ਨੂੰ ਭਾਈ ਰਾਮੇ ਤੇ ਭਾਈ ਤਲੋਕੇ ਦੀ ਮਹਾਨ ਸੇਵਾ ਨੂੰ ਕੋਟਾਨ ਕੋਟ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ