ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟੀਊਬ ਚੈਨਲ ਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ ਆਪ ਸੰਗਤਾਂ ਨੇ ਬਹੁਤ ਵਾਰ ਸਿੱਖ ਕੌਮ ਦੇ ਪ੍ਰਚਾਰਕਾਂ ਕੋਲੋਂ ਜਾਂ ਸਿੱਖ ਕੌਮ ਦੇ ਕਥਾ ਵਾਚਕਾਂ ਕੋਲੋਂ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ ਸੁਣਿਆ ਹੋਵੇਗਾ ਜਾਂ ਪੜਿਆ ਹੋਵੇਗਾ ਪਰ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਹਿਸਥੀ ਜੀਵਨ ਅਤੇ ਉਨਾਂ ਦੇ ਅੰਸ ਬਾਰੇ ਬਹੁਤ ਘੱਟ ਸੰਗਤਾਂ ਨੂੰ ਇਸ ਜਾਣਕਾਰੀ ਬਾਰੇ ਪਤਾ ਹੋਵੇ ਸੋ ਆਪ ਸੰਗਤ ਦੇ ਨਾਲ ਇਸ ਵੀਡੀਓ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਿਸਤੀ ਜੀਵਨ ਅਤੇ ਉਹਨਾਂ ਦੇ ਅੰਸ ਬਾਰੇ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਪਿੰਡ ਕੱਥੂ ਨੰਗਲ ਜਿਲ੍ਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਗਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ ਸੀ

ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆਂ ਬਹੁਤ ਸਿਆਣੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਕਹਿਣ ਲੱਗੇ ਤੁਹਾਡੀ ਤੇ ਮੱਤ ਬੁੱਢਿਆਂ ਵਾਂਗ ਸਿਆਣੀ ਹੈ ਇਸ ਕਰਕੇ ਹੀ ਬਾਬਾ ਜੀ ਦਾ ਨਾਮ ਬਾਬਾ ਬੁੱਢਾ ਜੀ ਕਰਕੇ ਮਸ਼ਹੂਰ ਹੋ ਗਿਆ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਇੰਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀਂ ਆਇਆ ਪਰ ਜਿਵੇਂ ਹਰ ਮਾਂ ਪਿਓ ਦੇ ਦਿਲ ਦੀ ਰੀਜ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ ਇਸੇ ਮੂੰਹ ਵਸ ਹੋ ਕੇ ਬਾਬਾ ਬੁੱਢਾ ਜੀ ਨੂੰ ਜਵਾਨ ਹੁੰਦਿਆਂ ਦੇਖ ਕੇ ਉਹਨਾਂ ਦੇ ਪਿਤਾ ਸੋਗਾ ਜੀ ਅਤੇ ਮਾਤਾ ਕੌਰਾ ਜੀ ਦਾ ਖਿਆਲ ਰੁਕ ਨਾ ਸਕਿਆ ਉਹਨਾਂ ਦੋਵਾਂ ਸੋਚਿਆ ਬਾਬਾ ਜੀ ਸੁੱਖ ਨਾਲ 17 ਕੁ ਸਾਲਾਂ ਦੇ ਹੋ ਗਏ ਹਨ ਇਸ ਲਈ ਇਹਨਾਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ

ਫਿਰ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਅਸੀਂ ਤਾਂ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪ ਦਿੱਤਾ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਿਰਪਾ ਅਥਵਾ ਲਿਹਾਜ ਹੈ ਕਿ ਬਾਬਾ ਬੁੱਢਾ ਜੀ ਨੂੰ ਉਹਨਾਂ ਮਾਂ ਪਿਓ ਨੂੰ ਮਿਲਣ ਤੇ ਅਤੇ ਉਹਨਾਂ ਦੇ ਕੰਮ ਕਾਜ ਕਰਨ ਦੀ ਆਗਿਆ ਦਿੱਤੀ ਹੋਈ ਸੀ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਸਲਾਹ ਕਰਕੇ ਗੁਰੂ ਨਾਨਕ ਸਾਹਿਬ ਜੀ ਕੋਲ ਬਾਬਾ ਬੁੱਢਾ ਜੀ ਦੇ ਵਿਆਹ ਦੀ ਇਜਾਜ਼ਤ ਲੈਣ ਲਈ ਕਰਤਾਰਪੁਰ ਸਾਹਿਬ ਚਲੇ ਗਏ ਭਾਈ ਸੁੱਗਾ ਜੀ ਤੇ ਮਾਤਾ ਗੌਰਾਂ ਜੀ ਨੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਣ ਕਰਨ ਲੱਗੇ ਐਸਾ ਮਨ ਟਿਕਿਆ ਕੋਈ ਸੁਧ ਨਾ ਰਹੀ ਕੀਰਤਨ ਦੀ ਸਮਾਪਤੀ ਮਗਰੋਂ ਲੰਗਰ ਵਿੱਚ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਚਾਹੁੰਦੇ ਹਾਂ ਕਿ ਬੁੱਢਾ ਜੀ ਦਾ ਵਿਆਹ ਕਰ ਦਈਏ ਤੁਹਾਡੀ ਇਜਾਜ਼ਤ ਲੈਣ ਵਾਸਤੇ ਆਇਆ ਤੁਸੀਂ ਜੋ ਹੁਕਮ ਕਰੋਗੇ ਉਦਾਂ ਹੀ ਹੋਵੇਗਾ ਗੁਰੂ ਨਾਨਕ ਸਾਹਿਬ ਦੀ ਨੇ ਆਖਿਆ ਵਿਆਹ ਕਰਾਉਣਾ ਕੋਈ ਮਾੜਾ ਕਰਮ ਨਹੀਂ

ਸਗੋਂ ਗ੍ਰਿਸਤੀ ਤਾਂ ਤਿਆਗੀ ਨਾਲੋਂ ਕਈ ਗੁਣਾ ਚੰਗਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਇਜਾਜ਼ਤ ਲੈ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਮਾਤਾ ਪਿਤਾ ਜੀ ਕਥੂ ਨੰਗਲ ਪਹੁੰਚ ਗਏ ਬਾਬਾ ਬੁੱਢਾ ਜੀ ਦੀ ਮੰਗਣੀ ਬਟਾਲਾ ਨਗਰ ਜਿਲਾ ਗੁਰਦਾਸਪੁਰ ਦੇ ਜਮੀਂਦਾਰ ਦੇ ਪੁੱਤਰੀ ਬੀਬੀ ਮੇਰੋਆ ਜੀ ਨਾਲ ਹੋਈ ਜਦੋਂ ਵਿਆਹ ਦਾ ਦਿਨ ਮਿਥਿਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚ ਕੇ ਵਿਆਹ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਇੱਥੇ ਸੰਗਤ ਰੋਜ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਇਸ ਲਈ ਅਸੀਂ ਆ ਨਹੀਂ ਸਕਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਲਛਮੀ ਦਾਸ ਅਤੇ ਉਹਨਾਂ ਦੀ ਪਤਨੀ ਬੀਬੀ ਲਕਸਮੀ ਜੀ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਲਈ ਭੇਜਿਆ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਕਥੂ ਨੰਗਲ ਤੋਂ ਬਟਾਲੇ ਵਾਸਤੇ ਰਵਾਨਾ ਹੋਈ ਇਸ ਬਰਾਤ ਵਿੱਚ ਬਾਬਾ ਲਛਮੀ ਦਾਸ ਉਹਨਾਂ ਦੀ ਪਤਨੀ ਬੀਬੀ ਲਖਮੀ ਜੀ

ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪਿਆਰ ਵਾਲੇ ਸਿੱਖ ਅਤੇ ਪਰਿਵਾਰਿਕ ਜੀ ਸ਼ਾਮਿਲ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਅਨੁਸਾਰ ਕੀਰਤਨ ਕਰਦਿਆਂ ਸੰਗਤਾਂ ਬਟਾਲਾ ਨਗਰ ਵਿੱਚ ਪਹੁੰਚੀਆਂ ਪ੍ਰਾਪਤ ਦਾ ਭਰਵਾਂ ਸਵਾਗਤ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੀ ਚਲਾਈ ਮਰਿਆਦਾ ਅਨੁਸਾਰ ਬਾਬਾ ਜੀ ਦਾ ਵਿਆਹ ਬੀਬੀ ਮੇਰੋਆ ਜੀ ਨਾਲ ਹੋ ਗਿਆ ਬਾਬਾ ਬੁੱਢਾ ਜੀ ਗ੍ਰਹਿਸਤੀ ਧਰਮ ਨਿਭਾਉਣ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਹਾਜਰੀ ਲਾ ਕੇ ਆਉਂਦੇ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਪਿਤਾ ਭਾਈ ਸੁੱਗਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਮਾਤਾ ਗੌਰਾ ਜੀ ਵੀ ਪਤੀ ਦੇ ਪਿੱਛੇ ਸੱਚਖੰਡ ਵਿੱਚ ਜਾ ਬਿਰਾਜੇ ਗੁਰੂ ਨਾਨਕ ਸਾਹਿਬ ਜੀ ਆਏ ਅਤੇ ਹੱਥੀ ਦਸਤਾਰ ਸਜਾ ਕੇ ਘਰ ਦੀ ਸਾਰੀ ਜਿੰਮੇਵਾਰੀ ਬਾਬਾ ਬੁੱਢਾ ਜੀ ਦੇ ਮੋਢਿਆਂ ਤੇ ਪਾ ਦਿੱਤੀ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ

ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾਂ ਗੁਰੂ ਜੀ ਨੇ ਖੁਸ਼ ਹੋ ਕੇ ਆਖਿਆ ਬਾਬਾ ਜੀ ਮੈਂ ਤੁਹਾਡੇ ਤੋਂ ਦੂਰ ਨਾ ਹੋ ਸਾਂ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਭਾਈ ਸਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਅਤੇ ਸਭ ਤੋਂ ਛੋਟੇ ਭਾਈ ਭਾਨਾ ਜੀ ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ਨਾਮ ਜਪਣ ਕਿਰਤ ਕਰਨ ਅਤੇ ਵੰਡ ਛਕਣ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ

ਇਸ ਤੋਂ ਮਗਰੋਂ ਤੀਜੀ ਪਾਤਸ਼ਾਹੀ ਚੌਥੀ ਪਾਤਸ਼ਾਹੀ ਪੰਜਵੀਂ ਤੇ ਛੇਵੇਂ ਪਾਤਸ਼ਾਹੀ ਨੂੰ ਵੀ ਗੁਰਤਾ ਗੱਦੀ ਦੀ ਰਸਮ ਬਾਬਾ ਬੁੱਢਾ ਜੀ ਹੀ ਕਰਦੇ ਰਹੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਗ੍ਰਹਿ ਰਮਦਾਸ ਵਿਖੇ ਪਹੁੰਚੇ ਬਾਬਾ ਬੁੱਢਾ ਸਾਹਿਬ ਸੰਨ 1631 ਨੂੰ 125 ਸਾਲ ਦੀ ਉਮਰ ਵਿੱਚ ਸੱਚਖੰਡ ਵਿੱਚ ਜਾ ਬਿਰਾਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸਸਕਾਰ ਕੀਤਾ ਭਾਈ ਭਾਨਾ ਜੀ ਨੇ ਗੁਰੂ ਹਰਿਰਾਏ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਭਾਈ ਭਾਨਾ ਜੀ ਅਤੇ ਇਹਨਾਂ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪਰਲੋਕ ਸੁਧਾਰ ਗਏ ਅਤੇ ਇਹਨਾਂ ਤੋਂ ਮਗਰੋਂ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਣ ਜੀ ਵੱਧ ਚੜ ਕੇ ਨਿਭਾਉਣ ਲੱਗੇ ਸਭ ਤੋਂ ਅ ਸਾਲ2 ਵਿੱਚ ਭਾਈ ਸਰਵਣ ਜੀ ਗੁਰਮੁਖ ਸੇਵਾ

ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵਣ ਜੀ ਦੇ ਸਪੁੱਤਰ ਭਾਈ ਝੰਡਾ ਜੀ ਨੇ ਇਹ ਸੇਵਾ ਸੰਭਾਲੀ ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਆਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਰਮਦਾਸ ਗਏ ਸੀ ਅਤੇ ਇਸ ਭਾਈ ਝੰਡੇ ਦੇ ਨਾਂ ਉੱਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾਂ ਝੰਡਾ ਨਗਰ ਰੱਖਿਆ ਸੀ ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰੱਖਿਆ ਗਿਆ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗਾਂ ਵਿੱਚ ਹਿੱਸਾ ਲੈਂਦੇ ਰਹੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋਂ ਕੁਝ ਸਮੇਂ ਬਾਅਦ ਭਾਈ ਝੰਡਾ ਜੀ ਵੀ ਪਰਲੋਕ ਸੁਧਾਰ ਗਏ ਬਾਅਦ ਵਿੱਚ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚੋਂ ਪੰਜਵੇਂ ਅਸਥਾਨ ਤੇ ਭਾਈ ਗੁਰਦਿੱਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ ਭਾਈ ਗੁਰਦਿੱਤਾ ਜੀ ਦਾ ਸਮਾਂ ਬੜਾ ਪ੍ਰੀਖਿਆ ਵਾਲਾ ਸੀ

ਉਸ ਸਮੇਂ 22 ਮੰਜੀਆਂ ਹੋ ਗਈਆਂ ਸਨ ਬਕਾਲੇ ਨਗਰ ਵਿੱਚ 22 ਦੇ 22 ਹੀ ਤਿਲਕ ਦੀ ਰਸਮ ਭਾਈ ਗੁਰਦਿੱਤਾ ਜੀ ਪਾਸੋਂ ਕਰਵਾਉਣਾ ਚਾਹੁੰਦੇ ਸਨ ਪਰ ਭਾਈ ਗੁਰਦਿੱਤਾ ਜੀ ਆਪਣੇ ਆਪ ਵਿੱਚ ਕਾਇਮ ਰਹੇ ਅਤੇ ਕਿਸੇ ਵੱਲ ਨਹੀਂ ਗਏ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾਂ ਭਾਈ ਗੁਰਦਿੱਤਾ ਜੀ ਵੱਲੋਂ ਗੁਰਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ ਫਿਰ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿਣ ਦਾ ਫੈਸਲਾ ਕੀਤਾ ਬਹੁਤ ਸਮਾਂ ਪਾ ਕੇ ਗੁਰੂ ਜੀ ਦੀ ਸੰਗਤ ਕੀਤੀ ਜਦੋਂ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਤੋਂ ਅਗਾਂਹ ਚਲੇ ਗਏ ਤਾਂ ਭਾਈ ਗੁਰਦਿੱਤਾ ਜੀ ਵਾਪਸ ਰਮਦਾਸ ਆ ਗਏ ਪਰ ਫਿਰ ਮਨ ਨੇ ਉਛਾਲਾ ਖਾਧਾ ਤਾਂ ਭਾਈ ਗੁਰਦਿੱਤਾ ਜੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ ਜਦੋਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਤਾਂ ਭਾਈ ਗੁਰਦਿੱਤਾ ਜੀ ਵੀ ਨਾਲ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਨੂੰ ਜਦੋਂ ਸ਼ਹੀਦ ਕੀਤਾ ਗਿਆ ਤਾਂ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਗਿਆ ਮੰਨ ਕੇ ਭਾਈ ਗੁਰਦਿੱਤਾ ਜੀ ਵਾਪਸ ਆਨੰਦਪੁਰ ਸਾਹਿਬ ਆ ਗਏ ਭਾਈ ਗੁਰਦਿੱਤਾ ਦਰਿਆ ਜਮੁਨਾ ਦੇ ਕੰਢੇ ਪੁੱਜੇ ਅਤੇ ਉੱਥੇ ਸਮਾਧੀ ਲੀਨ ਹੋ ਕੇ ਸੰਮਤ 1732 ਵਿੱਚ ਸਰੀਰ ਤਿਆਗ ਗਏ ਬਾਬਾ ਬੁੱਢਾ ਸਾਹਿਬ ਜੀ ਦੀ ਛੇਵੀਂ ਅੰਸ ਵਿੱਚ ਐਸੇ ਮਹਾਂਪੁਰਖ ਪੈਦਾ ਹੋਏ ਜਿਨਾਂ ਦਾ ਜਸ ਸਭ ਪਾਸੇ ਦੂਰ ਦੂਰ ਤੱਕ ਫੈਲ ਗਿਆ ਜਿਨਾਂ ਦਾ ਹਿੰਦੂ ਮੁਸਲਮਾਨ ਸਭ ਆਦਰ ਅਤੇ ਸਤਿਕਾਰ ਕਰਦੇ ਸਨ ਇਹਨਾਂ ਦਾ ਨਾਮ ਭਾਈ ਰਾਮ ਕੋਇਰ ਜੀਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛੱਕ ਕੇ ਭਾਈ ਗੁਰਬਖਸ਼ ਸਿੰਘ ਦੀ ਰੱਖਿਆ ਗਿਆ ਭਾਈ ਰਾਮਕੁਰ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਲਗਭਗ ਛੇ ਸਾਲ ਛੋਟੇ ਸਨ

ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਵਿੱਚੋਂ ਹੋਣ ਕਰਕੇ ਪੌਣੇ ਤਿੰਨ ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗੱਦੀ ਦਾ ਤਿਲਕ ਉਹਨਾਂ ਦੇ ਹੱਥੋਂ ਕਰਵਾਇਆ ਗਿਆ ਸੀ ਇੱਕ ਵਾਰ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਬ੍ਰਹਮ ਗਿਆਨੀ ਦੇ ਦਰਸ਼ਨ ਕਰਵਾਉਣ ਵਾਸਤੇ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਕੋਇਰ ਜੀ ਨੂੰ ਮਾਤਾ ਜੀ ਕੋਲ ਲੈ ਗਏ ਅਤੇ ਆਖਿਆ ਇਸ ਸਮੇਂ ਇਹਨਾਂ ਤੋਂ ਵੱਡਾ ਹੋਰ ਕੋਈ ਬ੍ਰਹਮ ਗਿਆਨੀ ਨਹੀਂ ਹੈ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਨੂੰ ਚਾਲੇ ਪਾਉਣ ਲੱਗੇ ਤਾਂ ਭਾਈ ਰਾਮ ਕੋਇਰ ਜੀ ਨੂੰ ਵਾਪਸ ਰਮਦਾਸ ਭੇਜ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਰ ਦਿੱਤੇ ਕਿ ਜਦੋਂ ਤੁਸੀਂ ਕਥਾ ਕਰਿਆ ਕਰੋਗੇ ਤੁਹਾਡੀ ਜੁਬਾਨ ਤੇ ਅਸੀਂ ਬਿਰਾਜਮਾਨ ਹੋ ਕੇ ਕਥਾ ਕਰਵਾਇਆ ਕਰਾਂਗੇ

ਦੂਸਰਾ ਜਦੋਂ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਸ਼ਸਤਰ ਧਾਰਨ ਕਰਕੇ ਸ਼ਿਕਾਰ ਨੂੰ ਨਿਕਲਿਆ ਕਰਿਓ ਸਾਡੇ ਦਰਸ਼ਨ ਹੋਇਆ ਕਰਨਗੇ ਭਾਈ ਰਾਮਕੁਰ ਦੇ ਚਲਾਣੇ ਤੋਂ ਬਾਅਦ ਰਮਦਾਸ ਡੇਰੇ ਦੀ ਜਾਇਦਾਦ ਦਾ ਵਾਰਸ ਉਹਨਾਂ ਦਾ ਪੁੱਤਰ ਭਾਈ ਮਿਹਰ ਸਿੰਘ ਜੀ ਬਣੇ ਜਿਨਾਂ ਡੇਰੀ ਦੀ ਸੰਭਾਲ ਬਿਕਰਮੀ 1820 ਤੱਕ ਕੀਤੀ ਉਪਰੰਤ ਉਹਨਾਂ ਦਾ ਸਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਸ ਬਣ ਗਏ ਭਾਈ ਸ਼ਾਮ ਸਿੰਘ ਜੀ ਚਲਾਣਾ ਕਰ ਜਾਣ ਬਾਅਦ ਉਹਨਾਂ ਦੇ ਪੁੱਤਰ ਭਾਈ ਕਾਹਨ ਸਿੰਘ ਜਵਾਨ ਉਮਰੇ ਉਸੇ ਸਾਲ ਹੀ ਚਲਾਣਾ ਕਰ ਗਏ ਅੱਗੋਂ ਉਹਨਾਂ ਦੇ ਪੁੱਤਰ ਭਾਈ ਸੁਜਾਨ ਸਿੰਘ ਅਜੇ ਬਾਲ ਹੀ ਸਨ ਜਾਇਦਾਦ ਦੇ ਪ੍ਰਬੰਧ ਸੰਭਾਲਣ ਜੋਗੇ ਨਹੀਂ ਸਨ ਹੋਏ ਉਧਰ ਸਿੱਖ ਮਿਸਲਾਂ ਦੀ ਆਪਸੀ ਲੜਾਈ ਸ਼ੁਰੂ ਹੋ ਗਈ ਉਹਨਾਂ ਨੇ ਇਸ ਡੇਰੇ ਤੇ ਕਬਜ਼ਾ ਕਰ ਲਿਆ ਪਰ ਛੇਤੀ ਹੀ ਗਲਤੀ ਦਾ ਅਹਿਸਾਸ ਹੋ ਗਿਆ ਬਾਬਾ ਬੁੱਢਾ ਸਾਹਿਬ ਜੀ ਦੀ ਨਿਸ਼ਾਨੀ ਨੂੰ ਕਾਇਮ ਰੱਖਣ ਲਈ ਡੇਰੇ ਦਾ ਪ੍ਰਬੰਧ ਚਰਨ ਦਾਸ ਨਾਮਦੇਵ ਮਹੰਤ ਦੇ ਸਪੁਰਤ ਕਰ ਦਿੱਤਾ ਮਹੰਤ ਚਰਨ ਦਾਸ ਤੋਂ ਬਾਅਦ ਤਰਤੀਬ ਵਾਰ ਮਹੰਤ ਬ੍ਰਹਮ ਪ੍ਰਕਾਸ਼ ਮਹੰਤ ਰਾਮ ਪ੍ਰਸਾਦ

ਲੱਖਾਂ ਰੁਪਇਆਂ ਦੀ ਜਾਇਦਾਦ ਮਹੰਤ ਠਾਕੁਰ ਦਾਸ ਅਤੇ ਅਖੀਰ ਵਿੱਚ ਰਘਬੀਰ ਦਾਸ ਉਸ ਸਮੇਂ ਤੱਕ ਬਾਬਾ ਬੁੱਢਾ ਸਾਹਿਬ ਜੀ ਦੀ ਲੱਖਾਂ ਰੁਪਇਆ ਦੀ ਜਾਇਦਾਦ ਦੀ ਸੰਭਾਲ ਕਰਦੇ ਰਹੇ ਅਤੇ ਡੇਰੇ ਦੇ ਸੰਭਾਲ ਬੜੇ ਸੁਚੱਜੇ ਢੰਗ ਨਾਲ ਨਿਭਾਉਂਦੇ ਰਹੇ ਜਦੋਂ ਅਕਾਲੀ ਲਹਿਰ ਚੱਲੀ ਤਾਂ ਮਹੰਤ ਰਘਬੀਰ ਦਾਸ ਨੇ ਗੁਰਦੁਆਰੇ ਦਾ ਸਾਰਾ ਪ੍ਰਬੰਧ ਅਕਾਲੀਆਂ ਅਥਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਬਾਅਦ ਵਿੱਚ ਬਾਬਾ ਖੜਕ ਸਿੰਘ ਜੀ ਨੇ ਰਾਤ ਦਿਨ ਇੱਕ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਰਮਦਾਸ ਵਾਲਾ ਅਸਥਾਨ ਸਰੋਵਰ ਅਤੇ ਲੰਗਰ ਹਾਲ ਸੰਗਤਾਂ ਲਈ ਬਣਾ ਕੇ ਤਿਆਰ ਕਰ ਦਿੱਤਾ। ਸੋ ਇਹ ਸੀ ਸੰਖੇਪ ਇਤਿਹਾਸ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੀ ਅੰਸ ਦਾ ਜੋ ਆਪ ਜੀ ਦੇ ਨਾਲ ਅਸੀਂ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੈ ਸੰਗਤ ਜੀ ਇਤਿਹਾਸ ਬੋਲਦਿਆਂ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *