Dhan Guru Nanak: ਜੋ ਕਹਿੰਦੇ ਹਨ ਕਿ ਅਸੀਂ ਏਨਾ ਪਾਠ ਕੀਤਾ ਫਿਰ ਵੀ ਸਾਡਾ ਕੰਮ ਨਹੀਂ ਬਣਿਆ

Dhan Guru Nanak

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਸਾਰ ਵਿੱਚ ਵਿਚਰਦਿਆ ਹੋਇਆ ਆਪਣੇ ਆਸ ਪਾਸ ਅਸੀਂ ਲੋਕਾਂ ਦੇ ਬਹੁਤ ਸਾਰੇ ਕੰਮ ਕਰਦੇ ਰਹਿੰਦੇ ਕਈ ਵਾਰ ਕਿਸੇ ਦੇ ਕੰਮ ਦਾ ਸਾਨੂੰ ਸਹੀ ਫਲ ਮਿਲ ਜਾਂਦਾ ਹੈ ਤੇ ਕਈ ਵਾਰ ਅਧੂਰਾ ਜਿਹਾ ਫਲ ਮਿਲਦਾ ਹੈ ਕਈ ਵਾਰ ਕੋਈ ਸਾਡੇ ਨਾਲ ਵਿਸ਼ਵਾਸਘਾਤ ਕਰ ਜਾਂਦਾ ਹੈ ਜਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਲੋਕ ਕਿਸੇ ਦੇ ਪੈਸੇ ਲੈ ਕੇ ਹੀ ਭੱਜ ਜਾਂਦੇ ਹਨ। ਪਰ ਵਾਹਿਗੁਰੂ ਜੀ ਦੀ ਦੁਨੀਆ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਉਹ ਤਾਂ ਇੱਕ ਤਿਲ ਨਾ ਭੰਨੇ ਕਾਲੇ ਉਹ ਪਰਮਾਤਮਾ ਤਾਂ ਉਸਦੇ ਪ੍ਰਤੀ ਕੀਤੀ ਇੱਕ ਤਿਲ ਜਿੰਨੀ ਘਾਲਣਾ ਨੂੰ ਵੀ ਵਿਅਰਥ ਨਹੀਂ ਜਾਣ ਦਿੰਦਾ ਫਿਰ ਚਾਹੇ ਕੋਈ ਉਸਦੀ ਸੇਵਾ ਕਰੇ ਜਾਂ ਫਿਰ ਉਸਦਾ ਨਾਮ ਜਪ ਲਵੇ ਪਰ ਕਈ ਵਾਰ ਲੋਕਾਂ ਤੋਂ ਅਸੀਂ ਅਜਿਹਾ ਸੁਣਦੇ ਹਾਂ ਕਿ ਮੈਂ ਇੰਨਾ ਸਮਾਂ ਨਾਮ ਜਪਿਆ ਤੇ ਮੇਰਾ ਇਹ ਕੰਮ ਨਹੀਂ ਬਣਿਆ ਮੇਰਾ ਕਾਰਜ ਪੂਰਾ ਨਹੀਂ ਹੋਇਆ ਇਸ ਦੇ ਪਿੱਛੇ ਬਾਬਾ ਜੀ ਨੇ ਇੱਕ ਬਹੁਤ ਵੱਡਾ ਕਾਰਨ ਦੱਸਿਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਂਪੁਰਖਾਂ ਪਾਸੋਂ ਸੁਣੇ ਹੋਏ ਵਿਚਾਰ ਹਨ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ

ਕਿ ਗੁਰੂ ਸਾਹਿਬਾਂ ਦੀ ਤੇ ਗੁਰੂ ਸਾਹਿਬਾਂ ਦੇ ਪਿਆਰਿਆਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਬਾਬਾ ਨੰਦ ਸਿੰਘ ਜੀ ਇੱਕ ਵਾਰ ਦੀਵਾਨ ਵਿੱਚ ਬੈਠੇ ਸਨ ਦੀਵਾਨ ਸਜਿਆ ਹੋਇਆ ਸੀ ਬਾਬਾ ਜੀ ਨਾਮ ਦੇ ਪਰਥਾਏ ਦਰਗਾਹੀ ਬਚਨ ਸੰਗਤਾਂ ਨੂੰ ਸੁਣਾ ਰਹੇ ਸਨ। ਨਾਮ ਦੀ ਮਹਿਮਾ ਸੰਗਤਾਂ ਸੁਣ ਰਹੀਆਂ ਸਨ ਜਦੋਂ ਇਸ ਤਰਹਾਂ ਬਚਨ ਚੱਲ ਹੀ ਰਹੇ ਸਨ ਤਾਂ ਸੰਗਤ ਵਿੱਚ ਇੱਕ ਪ੍ਰੇਮੀ ਬੈਠਾ ਸੀ ਜਦੋਂ ਬਚਨਾਂ ਦੀ ਸਮਾਪਤੀ ਹੋਈ ਤਾਂ ਉਹ ਪ੍ਰੇਮੀ ਉੱਠ ਕੇ ਖੜਾ ਹੋ ਗਿਆ ਤੇ ਬਾਬਾ ਜੀ ਕੋਲ ਆ ਕੇ ਬੇਨਤੀ ਕੀਤੀ ਕਹਿੰਦਾ ਬਾਬਾ ਜੀ ਤੁਸੀਂ ਦੀਵਾਨ ਦੇ ਵਿੱਚ ਨਾਮ ਦੇ ਪ੍ਰਥਾਏ ਸਾਰੇ ਬਚਨ ਕੀਤੇ ਨਾਮ ਦੀ ਮਹਿਮਾ ਦੱਸੀ ਹੈ ਪਰ ਮੈਂ ਇਸ ਗੱਲ ਤੇ ਯਕੀਨ ਨਹੀਂ ਕਰਦਾ ਜਦੋਂ ਉਸ ਪ੍ਰੇਮੀ ਨੇ ਇਸ ਤਰਾਂ ਬੇਨਤੀ ਕੀਤੀ ਤਾਂ ਬਾਬਾ ਨੰਦ ਸਿੰਘ ਜੀ ਨੇ ਨੇਤਰ ਉੱਪਰ ਨੂੰ ਚੁੱਕ ਕੇ ਤੇ ਉਸ ਵੱਲ ਤੱਕਿਆ ਤੇ ਪੁੱਛਿਆ ਕਿਉਂ ਭਾਈ ਤੂੰ ਇਸ ਵਿੱਚ ਕਿਉਂ ਯਕੀਨ ਨਹੀਂ ਕਰਦਾ ਉਹ ਪ੍ਰੇਮੀ ਕਹਿੰਦਾ ਬਾਬਾ ਜੀ ਮੈਂ ਇੱਕ ਕਾਰਜ ਵਾਸਤੇ 32 ਲੱਖ ਮੂਲ ਮੰਤਰ ਦਾ ਪਾਠ ਕੀਤਾ ਸੀ

ਪਰ ਫਿਰ ਵੀ ਉਹ ਮੇਰਾ ਕਾਰਜ ਅਧੂਰਾ ਰਹਿ ਗਿਆ ਉਹ ਕੰਮ ਮੇਰਾ ਪੂਰਾ ਨਹੀਂ ਹੋ ਸਕਿਆ ਮੈਨੂੰ ਸਫਲਤਾ ਪ੍ਰਾਪਤ ਨਹੀਂ ਹੋਈ ਫਿਰ ਤੁਸੀਂ ਦੱਸੋ ਮੇਰਾ 32 ਲੱਖ ਦਾ ਮੂਲ ਮੰਤਰ ਦਾ ਜਾਪ ਕੀਤਾ ਹੋਇਆ ਕਿੱਧਰ ਚਲਾ ਗਿਆ ਜਦੋਂ ਉਸਨੇ ਇਸ ਤਰਾਂ ਬੇਨਤੀ ਕੀਤੀ ਤਾਂ ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ ਜੇ ਤੂੰ ਇਹ ਜਾਨਣਾ ਚਾਹੁੰਦਾ ਹੈ ਕਿ ਤੇਰਾ ਬੱਤੀ ਲੱਖ ਦਾ ਮੂਲ ਮੰਤਰ ਦਾ ਜਾਪ ਕੀਤਾ ਕਿੱਧਰ ਗਿਆ ਤਾਂ ਤੂੰ ਪੁੱਛੋ ਚਲਾ ਜਾ ਭੁੱਚੋ ਕਲਾ ਸਾਡੇ ਗੁਰਦੇਵ ਬਾਬਾ ਮਹਾਂ ਹਰਨਾਮ ਸਿੰਘ ਜੀ ਤੈਨੂੰ ਇਸ ਗੱਲ ਬਾਰੇ ਸਭ ਕੁਝ ਦੱਸ ਦੇਣਗੇ ਉਸਨੇ ਸੱਤ ਬਚਨ ਕਿਹਾ ਇਕ ਦਿਨ ਫਿਰ ਉਹ ਸਮਾਂ ਕੱਢ ਕੇ ਭੁੱਚੋ ਬਾਬਾ ਮਹਾ ਹਰਨਾਮ ਸਿੰਘ ਜੀ ਕੋਲ ਚਲਾ ਗਿਆ ਉੱਥੇ ਜਾ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਕੋਲ ਬੈਠ ਗਿਆ ਬਾਬਾ ਜੀ ਨੇ ਉਸਨੂੰ ਪੁੱਛਣਾ ਕੀਤਾ ਹਾਂ ਭਾਈ ਤੂੰ ਕਿਵੇਂ ਆਇਆ ਹੈ

ਉਹ ਕਹਿੰਦਾ ਜੀ ਮੈਨੂੰ ਬਾਬਾ ਨੰਦ ਸਿੰਘ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਫਿਰ ਬਾਬਾ ਜੀ ਨੇ ਉਸਨੂੰ ਪੁੱਛਣਾ ਕੀਤਾ ਭਾਈ ਕੀ ਗੱਲ ਹੈ ਤੂੰ ਸਾਨੂੰ ਖੋਲ ਕੇ ਦੱਸ ਉਹ ਪ੍ਰੇਮੀ ਕਹਿੰਦਾ ਜੀ ਮੈਂ ਇੱਕ ਕਾਰਜ ਵਾਸਤੇ 32 ਲੱਖ ਮੂਲ ਮੰਤਰ ਦਾ ਪਾਠ ਕੀਤਾ ਸੀ। ਉਹ ਕਾਰਜ ਵੀ ਕੋਈ ਬਹੁਤਾ ਵੱਡਾ ਨਹੀਂ ਸੀ ਪਰ ਉਹ ਮੇਰਾ ਕਾਰਜ ਸਿੱਧ ਨਾ ਹੋ ਸਕਿਆ ਮੈਨੂੰ ਉਸ ਕਾਰਜ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਬਾਬਾ ਜੀ ਮੈਂ ਇਹ ਪੁੱਛਣਾ ਸੀ ਕਿ ਜੋ ਬੱਤੀ ਲੱਖ ਮੈਂ ਮੂਲ ਮੰਤਰ ਦਾ ਪਾਠ ਕੀਤਾ ਸੀ ਉਹ ਕਿੱਧਰ ਚਲਾ ਗਿਆ ਕੀ ਉਸਦੀ ਕੋਈ ਮਹਿਮਾ ਹੈ ਵੀ ਜਾਂ ਨਹੀਂ ਕੀ ਤੁਸੀਂ ਜੋ ਦੱਸਦੇ ਹੋ ਕਿ ਇੱਕ ਵਾਰ ਦਾ ਵਾਹਿਗੁਰੂ ਕਿਹਾ ਵੀ ਬਿਰਥਾ ਨਹੀਂ ਜਾਂਦਾ ਫਿਰ ਮੇਰਾ 32 ਲੱਖ ਕੀਤਾ ਜਾਪ ਕਿੱਥੇ ਚਲਾ ਗਿਆ ਇਹਨਾਂ ਜਾਪ ਕਰਕੇ ਵੀ ਮੇਰਾ ਇੱਕ ਨਿੱਕਾ ਜਿਹਾ ਕੰਮ ਤਾਂ ਪੂਰਾ ਨਹੀਂ ਹੋ ਸਕਿਆ ਜਦੋਂ ਉਸਨੇ ਇਸ ਤਰ੍ਹਾਂ ਬੇਨਤੀ ਕੀਤੀ ਤਾਂ ਬਾਬਾ ਜੀ ਕਹਿਣ ਲੱਗੇ ਇਸ ਗੱਲ ਦਾ ਜਵਾਬ ਤਾਂ ਤੈਨੂੰ ਰਿਖੀ ਜੀ ਵੀ ਦੇ ਸਕਦੇ ਸਨ ਪਰ ਜੇ ਉਹਨਾਂ ਨੇ ਤੈਨੂੰ ਇਸ ਗੱਲ ਦਾ ਜਵਾਬ ਲੈਣ ਲਈ ਸਾਡੇ ਵਾਸਤੇ ਭੇਜਿਆ ਹੈ ਤਾਂ ਤੈਨੂੰ ਇੱਥੇ ਰਹਿਣਾ ਪਵੇਗਾ ਉਹ ਕਹਿੰਦਾ ਜੀ
ਉਹਨੇ ਇਸ ਤਰ੍ਹਾਂ ਬੇਨਤੀ ਕੀਤੀ ਤਾਂ ਬਾਬਾ ਜੀ ਕਹਿਣ ਲੱਗੇ ਜਵਾਬ ਤਾਂ ਤੈਨੂੰ ਰਿਖੀ ਜੀ ਵੀ ਦੇ ਸਕਦੇ ਸਨ ਪਰ ਜੇ ਉਹਨਾਂ ਨੇ ਤੈਨੂੰ ਇਸ ਗੱਲ ਦਾ ਜਵਾਬ ਲੈਣ ਲਈ ਸਾਡੇ ਵਾਸਤੇ ਭੇਜਿਆ ਹੈ ਤਾਂ ਤੈਨੂੰ ਇੱਥੇ ਰਹਿਣਾ ਪਵੇਗਾ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਜਿੰਨੀ ਦੇਰ ਮੈਨੂੰ ਮੇਰੀ ਗੱਲ ਦਾ ਜਵਾਬ ਨਹੀਂ ਮਿਲਦਾ ਮੈਂ ਇੱਥੇ ਰਹਿ ਪਵਾਂਗਾ। ਜਦੋਂ ਇਸ ਤਰ੍ਹਾਂ ਉਸ ਪ੍ਰੇਮੀ ਨੇ ਕਿਹਾ ਤਾਂ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਨੀਲੇ ਨੂੰ ਆਵਾਜ਼ ਮਾਰੀ ਤੇ ਕਿਹਾ ਨੀਲਿਆ ਇਸ ਪ੍ਰੇਮੀ ਦਾ ਬਿਸਤਰਾ ਕੋਠੇ ਵਾਲੇ ਵਰਾਂਡੇ ਵਿੱਚ ਲਾ ਦੇ ਇਹ ਇੱਥੇ ਸਾਡੇ ਕੋਲ ਹੀ ਰਹੇਗਾ। ਸੇਵਾਦਾਰ ਨੇ ਸੱਤ ਬਚਨ ਕਹਿ ਕੇ ਬਿਸਤਰਾ ਲਗਾ ਦਿੱਤਾ ਜਦੋਂ ਰਾਤ ਦਾ ਸਮਾਂ ਹੋਇਆ ਤਾਂ ਉਸਨੂੰ ਇੱਕ ਸੁਪਨਾ ਆਇਆ ਇਹ ਸੁਪਨਾ ਇਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਜਾਗਦੇ ਹੋਏ ਉਸ ਨਾਲ ਸਭ ਕੁਝ ਵਾਪਰਿਆ ਹੋਵੇ ਉਸਨੇ ਇੱਕ ਦ੍ਰਿਸ਼ ਦੇਖਿਆ ਦ੍ਰਿਸ਼ ਦੇ ਵਿੱਚ ਉਸਨੂੰ ਬਹੁਤ ਭਾਰੀ ਪ੍ਰਕਾਸ਼ ਨਜ਼ਰ ਆਇਆ ਉਸ ਭਾਰੀ ਪ੍ਰਕਾਸ਼ ਦੇ ਵਿੱਚੋਂ ਉਸਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ

ਉਸਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਸੱਜੇ ਪਾਸੇ ਬਾਬਾ ਮਹਾ ਹਰਨਾਮ ਸਿੰਘ ਜੀ ਬੈਠੇ ਹਨ। ਤੇ ਗੁਰੂ ਨਾਨਕ ਪਾਤਸ਼ਾਹ ਦੇ ਖੱਬੇ ਪਾਸੇ ਵੀ ਇੱਕ ਮਹਾਂਪੁਰਖ ਬੈਠੇ ਹਨ ਜਿਹੜੇ ਮਹਾਂਪੁਰਖ ਗੁਰੂ ਜੀ ਦੇ ਖੱਬੇ ਪਾਸੇ ਬੈਠੇ ਹਨ ਉਹਨਾਂ ਦੇ ਹੱਥ ਵਿੱਚ ਇੱਕ ਵਹੀ ਖਾਤਾ ਜਾਂ ਕਹਿ ਲਓ ਇੱਕ ਕਿਤਾਬ ਹੈ ਤੇ ਸਾਹਮਣੇ ਸੰਗਤ ਦਾ ਬਹੁਤ ਭਾਰੀ ਇਕੱਠ ਹੈ। ਸਾਰੀ ਸੰਗਤ ਨਾਮ ਰਸ ਵਿੱਚ ਭਿੱਜ ਕੇ ਗੁਰੂ ਜੀ ਦੇ ਸਾਹਮਣੇ ਬੈਠੀ ਹੈ ਪਰ ਜਿਹੜੇ ਖੱਬੇ ਪਾਸੇ ਮਹਾਂਪੁਰਖ ਬੈਠੇ ਸਨ ਉਹਨਾਂ ਨੇ ਕਿਤਾਬ ਦਾ ਇੱਕ ਪੰਨਾ ਖੋਲਿਆ ਤੇ ਮੇਰੇ ਵੱਲ ਇਸ਼ਾਰਾ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਉਹ ਜੋ ਪ੍ਰੇਮੀ ਬੈਠਾ ਹੈ ਇਸਨੇ ਬੱਤੀ ਲੱਖ ਮੂਲ ਮੰਤਰ ਦਾ ਪਾਠ ਕੀਤਾ ਹੈ।

ਇਹ ਆਪਣੇ ਬੱਤੀ ਲੱਖ ਮੂਲਮੰਤਰ ਦਾ ਹਿਸਾਬ ਪੁੱਛਣ ਆਇਆ ਹੈ ਗੁਰੂ ਨਾਨਕ ਪਾਤਸ਼ਾਹ ਮੁਸਕਰਾ ਪਏ ਤੇ ਕਹਿਣ ਲੱਗੇ ਭਾਈ ਇਸ ਪ੍ਰੇਮੀ ਨੇ ਕਿਸੇ ਕਾਰਜ ਵਾਸਤੇ 32 ਲੱਖ ਮੂਲ ਮੰਤਰ ਦਾ ਜਾਪ ਕੀਤਾ ਸੀ। ਅਸੀਂ ਇਸ ਦਾ ਉਹ ਕਾਰਜ ਤਾਂ ਪੂਰਾ ਨਹੀਂ ਕੀਤਾ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਸਦੇ ਬੱਤੀ ਲੱਖ ਮੂਲ ਮੰਤਰ ਦੇ ਜਾਪ ਨਾਲ ਅਸੀਂ ਇਸਦਾ ਤਿੰਨ ਜਨਮਾਂ ਦਾ ਫੋੜ ਕੱਟ ਦਿੱਤਾ। ਜਦੋਂ ਇੰਨੀ ਗੱਲ ਹੋਈ ਤਾਂ ਉਹ ਮਹਾਂਪੁਰਖ ਕਹਿੰਦੇ ਜੇ ਇਸ ਨੂੰ ਤਾਂ ਹੋਰ ਕਿਸੇ ਚੀਜ਼ ਦੀ ਲੋੜ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਇਸਨੇ ਨਾਮ ਬਹੁਤ ਹੀ ਵੱਡਾ ਸਿਮਰਿਆ ਸੀ। ਇਸ ਦਾ ਫਲ ਬਹੁਤ ਹੀ ਜਿਆਦਾ ਬਣਦਾ ਹੈ ਇਡਾ ਭਾਰਾ ਫਲ ਬਣਨ ਦੇ ਨਾਲ ਇਸਨੇ ਮੰਗ ਬਹੁਤ ਛੋਟੀ ਜਿਹੀ ਮੰਗ ਲਈ ਸੀ।

ਪਰ ਜਦੋਂ ਅਸੀਂ ਦੇਖਿਆ ਕਿ ਇਸਦਾ ਅਗਲਾ ਜਿਹੜਾ ਜਨਮ ਹੈ ਉਹ ਕੋੜੀ ਦਾ ਹੋਣਾ ਹੈ ਤਾਂ ਅਸੀਂ ਸੋਚਿਆ ਕਿ ਆਪਣੀ ਛੋਟੀ ਜਿਹੀ ਮੰਗ ਪੂਰੀ ਕਰਵਾ ਕੇ ਕੀ ਕਰੇਗਾ ਜੇ ਅਗਲਾ ਜਨਮ ਇਸਨੂੰ ਕੋੜੀ ਦਾ ਹੀ ਮਿਲ ਗਿਆ ਫਿਰ ਅਸੀਂ ਦੇਖਿਆ ਕਿ ਉਸ ਤੋਂ ਅਗਲਾ ਜਨਮ ਇਸਦਾ ਫਿਰ ਕੋੜੀਦਾ ਸੀ ਤੇ ਉਸ ਤੋਂ ਅਗਲਾ ਜਨਮ ਫਿਰ ਕੋੜੀਦਾ ਸੀ ਇਸ ਤਰ੍ਹਾਂ ਤਿੰਨ ਜਨਮ ਇਸ ਦੇ ਲੇਖੇ ਵਿੱਚ ਕੋੜੀ ਦੇ ਲਿਖੇ ਹੋਏ ਸਨ ਪਰ ਇਸਨੇ ਬੱਤੀ ਲੱਖ ਮੂਲ ਮੰਤਰ ਦਾ ਜਾਪ ਕੀਤਾ। ਇਸ ਕਰਕੇ ਇਸਦੇ ਤਿੰਨ ਜਨਮ ਕੋੜੀ ਦੇ ਕੱਟ ਦਿੱਤੇ ਹਨ। ਇਸ 32 ਲੱਖ ਜਾਪ ਸਦਕਾ ਹੁਣ ਸਿਰਫ ਇਸਦੇ ਤਿੰਨ ਜਨਮਾਂ ਦਾ ਕੋੜ ਹੀ ਨਹੀਂ ਕੱਟਿਆ ਸਗੋਂ ਇਸ ਨੂੰ ਜਨਮ ਮਰਨ ਤੋਂ ਮੁਕਤੀ ਵੀ ਦੇ ਦਿੱਤੀ ਹੈ

ਹੁਣ ਇਸਨੂੰ ਦੁਬਾਰਾ ਆਵਾਗਉਣ ਦੇ ਚੱਕਰ ਵਿੱਚ ਨਹੀਂ ਪੈਣਾ ਪਵੇਗਾ ਤੇ ਇਹ ਜਨਮ ਮਰਨ ਤੋਂ ਮੁਕਤ ਹੋ ਗਿਆ ਹੈ ਪਾਤਸ਼ਾਹ ਨੇ ਸਾਰੀ ਸੰਗਤ ਸਾਹਮਣੇ ਇਹ ਬਚਨ ਉਸ ਪ੍ਰੇਮੀ ਬਾਰੇ ਦੱਸੀ ਉਹ ਪ੍ਰੇਮੀ ਕਹਿੰਦਾ ਜਦੋਂ ਮੈਂ ਖੁਦ ਪਾਤਸ਼ਾਹ ਦੀ ਰਸਨਾ ਤੋਂ ਇਹ ਬਚਨ ਸੁਣੇ ਤਾਂ ਮੈਂ ਲੰਮੇ ਪੈ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਕਿਹਾ ਪਾਤਸ਼ਾਹ ਮੈਨੂੰ ਮਾਫ ਕਰ ਦਿਓ ਮੇਰੀ ਮੱਤ ਬੁੱਧ ਥੋੜੀ ਹੈ ਮੈਂ ਸਾਰੀ ਉਮਰ ਗਿਲਾ ਕਰਦਾ ਰਿਹਾ ਇਹ ਮੇਰੀ ਛੋਟੀ ਜਿਹੀ ਮੰਗ ਪੂਰੀ ਨਹੀਂ ਹੋਈ ਪਰ ਤੁਸੀਂ ਤਾਂ ਮੇਰੇ ਤਿੰਨ ਜਨਮਾਂ ਦਾ ਕੋੜ ਕੱਟ ਕੇ ਮੈਨੂੰ ਮੁਕਤੀ ਦੇ ਦਿੱਤੀ ਤੇ ਆਪ ਜੀ ਦੇ ਚਰਨਾਂ ਵਿੱਚ ਮੈਨੂੰ ਹਮੇਸ਼ਾ ਲਈ ਨਿਵਾਸ ਬਖਸ਼ ਦਿੱਤਾ ਹੈ। ਜਦੋਂ ਇਹ ਸਭ ਵਾਰਤਾਲਾਪ ਹੋ ਰਹੀ ਸੀ ਤਾਂ ਫਿਰ ਅਚਾਨਕ ਉਸਦੀ ਅੱਖ ਖੁੱਲ ਗਈ ਤੇ ਉਸਨੇ ਦੇਖਿਆ ਕਿ ਮੈਂ ਤਾਂ ਭੁੱਚੋ ਬੈਠਾ ਹਾਂ ਉਹ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਇਹ ਸੁਪਨਾ ਸੀ ਜਾਂ ਹਕੀਕਤ ਸੀ ਇਹ ਸੋਚਦੇ ਉਸਨੇ ਦੇਖਿਆ ਕਿ ਬਾਬਾ ਮਹਾ ਹਰਨਾਮ ਸਿੰਘ ਦੀ ਟਿੱਲੇ ਤੇ ਬੈਠੇ ਹਨ ਉਹ ਪ੍ਰੇਮੀ ਭੱਜ ਕੇ ਗਿਆ ਤੇ ਬਾਬਾ ਜੀ ਦੇ ਜਾ ਕੇ ਚਰਨ ਫੜ ਲਏ ਤੇ ਕਹਿਣ ਲੱਗਾ ਬਾਬਾ ਜੀ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ

ਮੈਂ ਭੁੱਲ ਗਿਆ ਬਾਬਾ ਜੀ ਕਹਿੰਦੇ ਭਾਈ ਕੀ ਗੱਲ ਹੋ ਗਈ ਤੂੰ ਕਿਉਂ ਭੁੱਲ ਗਿਆ ਉਹ ਕਹਿੰਦਾ ਜੀ ਮੈਂ ਗਲਤੀ ਕੀਤੀ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਤੇ ਤਰਕ ਕਰ ਬੈਠਾ ਕਿ ਮੈਂ ਇਨਾ ਮੂਲ ਮੰਤਰ ਦਾ ਜਾਪ ਕੀਤਾ ਤੇ ਮੇਰੀ ਮੰਗ ਵੀ ਪੂਰੀ ਨਹੀਂ ਹੋਈ ਤੇ ਉਹ ਜਾਪ ਕਿੱਧਰ ਚਲਾ ਗਿਆ ਪਰ ਅੱਜ ਮੈਨੂੰ ਪਤਾ ਲੱਗ ਗਿਆ ਕਿ 32 ਲੱਖ ਜਾਪਦਾ ਸਦਕਾ ਮੇਰੇ ਤਿੰਨ ਜਨਮ ਕੋੜੀ ਦੇ ਕੱਟ ਦਿੱਤੇ ਤੇ ਮੇਰੀ ਬੰਦ ਖਲਾਸੀ ਵੀ ਕਰ ਦਿੱਤੀ ਮੇਰਾ ਜਨਮ ਮਰਨ ਕੱਟ ਦਿੱਤਾ ਬਾਬਾ ਜੀ ਉਸਦੀ ਬਾਤ ਤਾਂ ਸੁਣ ਕੇ ਮੁਸਕਰਾਈ ਤੇ ਪੁੱਛਣ ਲੱਗੇ ਭਾਈ ਅਸੀਂ ਤਾਂ ਤੈਨੂੰ ਕੁਝ ਵੀ ਇਸ ਬਾਰੇ ਨਹੀਂ ਕਿਹਾ ਇਹ ਤੈਨੂੰ ਇਹ ਸਭ ਕੁਝ ਕਿਵੇਂ ਪਤਾ ਲੱਗ ਗਿਆ ਫਿਰ ਉਸ ਪ੍ਰੇਮੀ ਨੇ ਜੋ ਸਾਰਾ ਦ੍ਰਿਸ਼ਟਾਂਤ ਦੇਖਿਆ ਸੀ ਉਹ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਫਿਰ ਕਹਿਣ ਲੱਗੇ ਹਾਂ ਭਾਈ ਇਹ ਗੱਲ ਬਿਲਕੁਲ ਸੱਚ ਹੈ

ਰ ਜੇ ਤੂੰ ਅਰਦਾਸ ਕਰਕੇ ਉਸੇ ਸਮੇਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛ ਲੈਂਦਾ ਕਿ ਮੇਰਾ ਕਾਰਜ ਕਿਉਂ ਨਹੀਂ ਪੂਰਾ ਹੋਇਆ ਤਾਂ ਤੈਨੂੰ ਉਸੇ ਸਮੇਂ ਹੀ ਫਿਰ ਪਤਾ ਲੱਗ ਜਾਣਾ ਸੀ ਪਰ ਤੂੰ ਸ਼ੰਕਾ ਕਰਦਾ ਰਿਹਾ ਇਸ ਲਈ ਸਮਾਂ ਕਾਫੀ ਲੰਬਾ ਲੰਘ ਗਿਆ ਪਰ ਫਿਰ ਵੀ ਹੁਣ ਤੇਰਾ ਸ਼ੰਕਾ ਦੂਰ ਹੋ ਗਿਆ ਸੋ ਕਿਉ ਵਿਸਰੈ ਜੇ ਘਾਲ ਨ ਭਾਨੈ ਸੋ ਕਿਉ ਵਿਸਰੈ ਜੇ ਕੀਆ ਜਾਨੈ ਸੋ ਗੁਰੂ ਸਾਹਿਬ ਬਾਣੀ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਕਿ ਅਸੀਂ ਉਸਦਾ ਨਾਮ ਕਿਉਂ ਵਿਸਾਰੀਏ ਜਿਹੜਾ ਸਾਡੀ ਕੀਤੀ ਮਿਹਨਤ ਕਦੇ ਵੀ ਬਿਰਥੀ ਨਹੀਂ ਜਾਣ ਦਿੰਦਾ ਉਸ ਪਰਮਾਤਮਾ ਨੂੰ ਪਤਾ ਹੈ ਕਿ ਅਸੀਂ ਉਸਦਾ ਕਿਉਂ ਨਾਮ ਜਪ ਰਹੇ ਹਾਂ ਪਰ ਸਾਡਾ ਮੰਗਣ ਵਾਲਾ ਭਾਂਡਾ ਛੋਟਾ ਹੈ ਉਹ ਵਾਹਿਗੁਰੂ ਤਾਂ ਸਮੁੰਦਰ ਲੈ ਕੇ ਬੈਠੇ ਹਨ ਇਸ ਲਈ ਕੋਈ ਵੀ

ਹੋਵੇ ਤਾਂ ਅਰਦਾਸ ਤਾਂ ਅਸੀਂ ਗੁਰੂ ਅੱਗੇ ਹੀ ਕਰਨੀ ਹੈ ਪਰ ਉਹ ਦਾਤ ਦੇਣੀ ਹੈ ਜਾਂ ਨਹੀਂ ਇਹ ਉਸ ਪਰਮਾਤਮਾ ਦੇ ਹੱਥ ਵੱਸ ਹੈ ਇਸ ਤਰ੍ਹਾਂ ਬਾਬਾ ਜੀ ਨੇ ਉਸ ਪ੍ਰੇਮੀ ਨੂੰ ਉਪਦੇਸ਼ ਦਿੱਤਾ ਕਿ ਜਿਹੜੇ ਲੋਕ ਕਿਸੇ ਇੱਛਾ ਪੂਰਤੀ ਵਾਸਤੇ ਨਾਮ ਜਪਦੇ ਹਨ ਤੇ ਉਹਨਾਂ ਦੀ ਇੱਛਾ ਪੂਰੀ ਨਹੀਂ ਹੋਈ ਤਾਂ ਉਹ ਇਹ ਨਾ ਸਮਝਣ ਕਿ ਉਹਨਾਂ ਦਾ ਜਪਿਆ ਨਾਮ ਬਿਰਥਾ ਚਲਾ ਗਿਆ ਉਹਨਾਂ ਦਾ ਜਪਿਆ ਨਾਮ ਪਰਮਾਤਮਾ ਦੀ ਦਰਗਾਹ ਵਿੱਚ ਲੇਖੇ ਵਿੱਚ ਜਰੂਰ ਲੱਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *