ਗੁਰੂ ਅਮਰਦਾਸ ਜੀ ਦੀ ਸਾਖੀ ਗੁਰਗੱਦੀ ਅਤੇ ਜੋਤੀ ਜੋਤ ਸਮਾਉਣਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰ ਗੱਦੀ ਦੇਣਾ ਅਤੇ ਜੋਤੀ ਜੋਤ ਸਮਾਉਣਾ ਇੱਕ ਦਿਨ ਗੁਰੂ ਰਾਮਦਾਸ ਜੀ ਕਾਰ ਕੱਢਣ ਦੀ ਸੇਵਾ ਵਿੱਚ ਜੁਟੇ ਹੋਏ ਸਨ ਸਿਰ ਤੇ ਟੋਕਰੀ ਚੱਕੀ ਹੋਈ ਸੀ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਇਹ ਟੋਕਰੀ ਹੁਣ ਸਿਰ ਤੋਂ ਉਤਾਰ ਕੇ ਗੁਰਗੱਦੀ ਦੀ ਜਿੰਮੇਵਾਰੀ ਬਖਸ਼ੋ ਕਹਿੰਦੇ ਹਨ ਕਿ ਉੱਪਰੋਂ ਹੇਠਾਂ ਜਾਂਦਿਆਂ ਚੌਥੀ ਪੌੜੀ ਬਉਲੀ ਸਾਹਿਬ ਇਹ ਵਾਰਤਾ ਹੋਈ ਸੀ ਜਿਨ ਸਿਰਿਆ ਤਿਨੇ ਸਵਾਰਿਆ ਦਾ ਪੂਰਾ ਪ੍ਰਮਾਣ ਉੱਥੇ ਹੀ ਮਿਲਿਆ ਸੱਚਮੁੱਚ ਪੂਰੀ ਹੋਈ ਕਰਾਮਾਤ ਸੇਵਾ ਨੂੰ ਉਸੇ ਤਰ੍ਹਾਂ ਫਲ ਲੱਗਾ ਜਿਵੇਂ ਪਹਿਲਾ ਗੁਰੂ ਅੰਗਦ ਦੇਵ ਜੀ ਦੇ ਗੁਰੂ ਅਮਰਦਾਸ ਜੀ ਦੀ ਘਾਲ ਨੂੰ ਲੱਗਾ ਸੀ ਗੁਰੂ ਅਮਰਦਾਸ ਜੀ ਨੇ ਉਜਲੇ ਵਸਤਰ ਮੰਗਵਾ ਕੇ ਗੁਰੂ ਰਾਮਦਾਸ ਜੀ ਨੂੰ ਪਵਾਏ ਪਹਿਲਾਂ ਆਪ ਪਰ ਦੱਖਣਾ ਕੀਤੀ ਬਾਬਾ ਬੁੱਢਾ ਜੀ ਨੇ ਗੁਰੂ ਗੱਦੀ ਦੇਣ ਦੀ ਮਰਿਆਦਾ ਨਿਭਾ ਹੀ ਸ਼ਕਤੀ ਥਾਪਨਾ ਦਿੱਤੀ

ਪੰਜ ਪੈਸੇ ਨਾਰੀਅਲ ਰੱਖ ਕੇ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਭਾਈ ਗੁਰਦਾਸ ਜੀ ਨੇ ਵਾਰ 24ਵੀਂ ਤੇ ਚੌਧਵੀਂ ਪੌੜੀ ਵਿੱਚ ਬੜੀ ਢੁਕਵੀਂ ਤੁੱਕ ਦਿੱਤੀ ਹੈ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਆਪਣੀ ਜੋਤ ਤੋਂ ਜੋਤ ਜਗਾ ਕੇ ਚੁਹਾਰਾ ਨਮਸਕਾਰ ਕੀਤਾ ਗੁਰੂ ਅਮਰੋ ਗੁਰੂ ਰਾਮਦਾਸ ਜੋਤੀ ਜੋਤ ਜਗਾਏ ਜੋਹਾਰਾ ਬਾਹਰ ਹੀ ਦੀਵਾਨ ਲੱਗ ਗਿਆ ਸੰਗਤਾਂ ਨੂੰ ਖਬਰਾਂ ਪੁੱਜ ਗਈਆਂ ਗੁਰੂ ਅਮਰਦਾਸ ਜੀ ਨੇ ਸਾਰੇ ਪਰਿਵਾਰ ਨੂੰ ਵੀ ਸਾਧ ਲਿਆ ਖਡੂਰ ਸਾਹਿਬ ਤੋਂ ਦਾਤੂ ਜੀ ਅਤੇ ਦਾਸੂ ਜੀ ਵੀ ਆ ਗਏ ਭਰੇ ਦਰਬਾਰ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਉਹਨਾਂ ਦਾ ਅੰਤ ਸਮਾਂ ਆ ਗਿਆ ਹੈ ਅਤੇ ਪ੍ਰਭੂ ਵੱਲੋਂ ਹੁਕਮ ਹੋ ਗਿਆ ਹੈ ਗੁਰੂ ਰਾਮਦਾਸ ਮੇਰਾ ਰੂਪ ਹਨ ਇਹਨਾਂ ਉੱਪਰ ਹੀ ਮੇਰੀ ਬਖਸ਼ਿਸ਼ ਹੈ ਇਹਨਾਂ ਉੱਪਰ ਹੀ ਮੇਰੀ ਖੁਸ਼ੀ ਹੈ ਧੁਰੋਂ ਅਕਾਲ ਪੁਰਖ ਦਾ ਵੀ ਇਹੀ ਹੁਕਮ ਲਿਖਿਆ ਆਇਆ ਹੈ ਤੁਰ ਲਿਖਿਆ ਲੇਖ ਰਜਾਇ ਜੀਉ ਰੋਸ਼ਨੀ ਤੇ ਸਿੱਖਿਆ ਦਾਤਾ ਗੁਰੂ ਰਾਮਦਾਸ ਜੀ ਅੱਗੇ ਹੀ ਸਿਰ ਝੁਕਾਉਣਾ ਇਹਨਾਂ ਨਿਮਰ ਹੋ ਕੇ ਕਾਲ ਕਾਲੀ ਹੈ

ਇਹ ਸੁਣਦੇ ਸਾਰ ਗੁਰਸਿੱਖਾਂ ਮਨ ਰੱਜ ਲਈ ਰਜਾਇ ਜੀਉ ਪਰ ਜਦੋਂ ਉਹਨਾਂ ਦੇ ਪੁੱਤਰ ਮੋਹਨ ਜੀ ਨੂੰ ਸਿਰ ਝੁਕਾਉਣ ਲਈ ਕਿਹਾ ਤਾਂ ਉਹ ਅੱਗੋਂ ਬੋਲ ਉਠੇ ਕਿ ਇਹਨਾਂ ਅੱਗੇ ਉਹ ਸਿਰ ਨਹੀਂ ਨਿਵਾਉਣਗੇ ਉਸ ਦੀ ਵਸਤੂ ਤੁਸੀਂ ਇਸਨੂੰ ਦੇਣ ਲੱਗੇ ਹੋ ਇਹ ਸਾਡੀ ਮਾਲਕੀ ਹੈ ਇਹ ਕੌਣ ਹੈ ਹੱਕ ਲੈਣ ਵਾਲਾ ਐਸੀ ਸੱਟ ਵੱਜੀ ਕਿ ਮੋਹਨ ਜੀ ਕਮਲਿਆਂ ਵਾਂਗ ਹੀ ਬੋਲਦੇ ਗਏ ਅਤੇ ਉੱਠ ਕੇ ਚਲੇ ਗਏ ਜਦੋਂ ਦੂਸਰੇ ਪੁੱਤਰ ਮੋਹਰੀ ਜੀ ਨੂੰ ਮੱਥਾ ਟੇਕਣ ਦਾ ਹੁਕਮ ਹੋਇਆ ਤਾਂ ਉਹਨਾਂ ਢਿਲ ਨਾ ਲਗਾਈ ਤੇ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਇਤਨੇ ਪ੍ਰਸੰਨ ਹੋਏ ਕਿ ਮੋਹਰੀ ਨੂੰ ਵੀ ਧੰਨ ਕਿਹਾ ਅਤੇ ਫਰਮਾਇਆ ਸੰਤ ਦੀਆਂ 21 ਕੁਲਾਂ ਤਰਦੀਆਂ ਹਨ ਤੇਰੀਆਂ 42 ਉਤਰਨਗੀਆਂ ਸਿੱਖੀ ਦਾ ਮਹਾਨ ਪਦ ਤੁਹਾਨੂੰ ਪ੍ਰਾਪਤ ਹੋਇਆ ਹੈ ਦੋਹਾਂ ਪੁੱਤਰਾਂ ਵਿੱਚੋਂ ਮੋਹਰੀ ਜੀ ਨੇ ਆਪਣੇ ਪਿਤਾ ਦੀ ਹੱਦੋਂ ਵੱਧ ਆਗਿਆਕਾਰੀ ਅਤੇ ਤਾਬਿਆਕਾਰੀ ਕੀਤੀ

ਗੁਰੂ ਅਮਰਦਾਸ ਜੀ ਨੇ ਉਸ ਲਈ ਸ਼ੁਭਕਾਮਨਾ ਕੀਤੀ ਅਤੇ ਸਿੱਖੀ ਦੀ ਦਾਤ ਬਖਸ਼ੀ ਫਿਰ ਆਪ ਜੀ ਨੇ ਫਰਮਾਇਆ ਇਹ ਸਭ ਹੁਕਮ ਦੀ ਖੇਡ ਵਿੱਚ ਹੋ ਰਿਹਾ ਹੈ ਪ੍ਰਭੂ ਦਾ ਭਾਣਾ ਹੈ ਉਸ ਦਾ ਸੱਦਾ ਆਉਣ ਤੇ ਕੋਈ ਨਹੀਂ ਰਹਿ ਸਕਦਾ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਉਹ ਪੈਜ ਰੱਖੇ ਅਸਲ ਵਿੱਚ ਉਹੀ ਪੁਰਖ ਕਹਿਲਾਣ ਦਾ ਹੱਕਦਾਰ ਹੈ ਉਹੀ ਭਗਤ ਹੈ ਉਹੀ ਸਤਿਗੁਰ ਪੂਰਾ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ ਜਿਸ ਨੂੰ ਭਾਣਾ ਮਿੱਠਾ ਲੱਗਦਾ ਹੈ ਉਸ ਅੰਦਰ ਆਨੰਦ ਦੇ ਵਾਜੇ ਵੱਜਦੇ ਹਨ ਅਕਾਲ ਪੁਰਖ ਆਪੂ ਗਲ ਲਾਉਂਦਾ ਹੈ ਸੰਗਤਾਂ ਦਾ ਭਾਰੀ ਇਕੱਠ ਹੋ ਗਿਆ ਆਪ ਜੀ ਨੇ ਇੱਕ ਉਜਲ ਸਫੈਦ ਚਾਦਰ ਆਪਣੇ ਦੁਰਾਨੀ ਚਿਹਰੇ ਤੇ ਕਰ ਲਈ ਅਤੇ ਦੇਖਦੇ ਹੀ ਦੇਖਦੇ ਜੋਤੀ ਜੋਤ ਸਮਾ ਗਏ ਜਦੋਂ ਆਪ ਜੀ ਨੇ ਸੱਚਖੰਡ ਬਿਆਨਾ ਕੀਤਾ ਤਾਂ ਇਹ ਸਭ ਕੌਤਕ ਦੇਖ ਕੇ ਅਸਚਰਜ ਹੋਏ ਕਿ ਸੂਰਜ ਦਾ ਤੇਜ ਮੰਦ ਪੈ ਗਿਆ ਇਕ ਹੋਰ ਹੀ ਪ੍ਰਕਾਰ ਦਾ ਤੇਜ ਗੋਇੰਦਵਾਲ ਗਿਰਦ ਛਾ ਗਿਆ ਸਾਰਾ ਵਾਤਾਵਰਨ ਸੁਗੰਧਿਤ ਹੋ ਗਿਆ ਅਤੇ ਇੰਝ ਪ੍ਰਤੀਤ ਹੋਵੇ ਕਿ ਜਿਵੇਂ ਮਧੁਰ ਮਧੁਰ ਸੰਗੀਤ ਨਾਲ ਚੱਲ ਰਿਹਾ ਹੈ ਸਾਰੇ ਹੀ ਧੰਨ ਗੁਰੂ ਧੰਨ ਗੁਰੂ ਆਖ ਰਹੇ ਸਨ ਪਿਤਾ ਚੰਦਨ ਨਾਲ ਸਵਾਰ ਬਿਆਸਾ ਕਿਨਾਰੇ ਤਿਆਰ ਕੀਤੀ ਗਈ ਮਹਾਰਾਜ ਦੇ ਪਾਵਨ ਸਰੀਰ ਨੂੰ ਅਰਥੀ ਵਿੱਚ ਰੱਖ ਗੁਰੂ ਰਾਮਦਾਸ ਜੀ ਬਾਬਾ ਮੋਹਰੀ ਜੀ ਭਾਈ ਬੁੱਢਾ ਜੀ ਤੇ ਭਾਈ ਬੱਲੂ ਜੀ ਆਪਣੇ ਮੋਢਿਆਂ ਤੇ ਚੁੱਕ ਕੇ ਜੀਤਾ ਵਾਲੀ ਥਾਂ ਤੇ ਲਿਆਏ ਬਾਬਾ ਮੋਹਰੀ ਜੀ ਨੇ ਅਗਨ ਭੇਟ ਕੀਤਾ ਅਤੇ ਸਾਰੀ ਸੰਗਤ ਸਿਮਰਨ ਕਰਦੀ ਗੁਣ ਗਾਉਂਦੀ

Leave a Reply

Your email address will not be published. Required fields are marked *