ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਿਆਰਿਓ ਬੰਦੇ ਅੱਜ ਆਪਣੀ ਔਲਾਦ ਤੋਂ ਪਰੇਸ਼ਾਨ ਨੇ ਜਾਂ ਕਹਿ ਲਈਏ ਵੀ ਜਿਨਾਂ ਦੇ ਬੱਚੇ ਗਹਿਣੇ ਦੇ ਵਿੱਚ ਨਹੀਂ ਨੇ ਸੋ ਆਪਾਂ ਉਹਨਾਂ ਬਾਬਤ ਕੁਝ ਬੇਨਤੀਆਂ ਖਾਸ ਤੌਰ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤਾਂ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਿੰਨਤਾ ਕਰਕੇ ਅੱਜ ਸਭ ਤੋਂ ਵੱਡਾ ਮੁੱਦਾ ਇਹ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹਰ ਇੱਕ ਮਾਪਿਆਂ ਦੀ ਸ਼ਿਕਾਇਤ ਹੈਗੀ ਜੀ ਸਾਡੇ ਬੱਚੇ ਸਾਡੇ ਕਹਿਣੇ ਦੇ ਵਿੱਚ ਨੇ ਉਹਦੇ ਕਾਰਨ ਬਹੁਤ ਸਾਰੇ ਨੇ ਨਿਆਣੀ ਉਮਰ ਦੇ ਵਿੱਚ ਉਹਨਾਂ ਦੀਆਂ ਕੀਤੀਆਂ ਹੋਈਆਂ ਰੀਜਾਂ ਪੂਰੀਆਂ ਵੱਡੇ ਹੋ ਕੇ ਉਹੀ ਸਾਡੇ ਲਈ ਦੁੱਖਦਾਇਕ ਬਣ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਸਮੇਂ ਤੋਂ ਪਹਿਲਾਂ ਲੈ ਕੇ ਦਿੱਤੇ ਗਏ ਮੋਬਾਇਲ ਸਮੇਂ ਤੋਂ ਪਹਿਲਾਂ ਲੈ ਕੇ ਦਿੱਤੇ ਗਏ ਸਾਧਨ ਜਿੰਨਾ ਕਰਕੇ ਬੱਚਿਆਂ ਦੀ ਵਿਗੜਨ ਦੀ ਆਮਦ ਵਧ ਜਾਂਦੀ ਹੈ ਤੇ ਉਹਨਾਂ ਨੂੰ ਜਰੂਰਤ ਤੋਂ ਵੱਧ ਪੈਸੇ ਖਰਚ ਕਰਨ ਦੇ ਲਈ ਦੇਣਾ ਤੇ ਟਾਈਮ ਤੇ ਘਰ ਨਾ ਆਉਣਾ ਨਾ ਪੁੱਛਣਾ ਉਹਨਾਂ ਵੱਲ ਧਿਆਨ ਨਾ ਦੇਣਾ ਜਿਸ ਦੇ ਨਤੀਜੇ ਬਿਲਕੁਲ ਸਾਹਮਣੇ ਆ ਜਾਂਦੇ ਨੇ ਤੇ ਫਿਰ ਆਪਾਂ
ਉਹਨਾਂ ਚੀਜ਼ਾਂ ਨੂੰ ਪਛਤਾਉਦੇ ਆ ਵੀ ਕੰਮ ਤੇ ਗਲਤ ਹੋ ਗਿਆ ਸੋ ਪਿਆਰਿਓ ਬੱਚਿਆਂ ਦੇ ਗਹਿਣੇ ਵਿੱਚ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਪਾਂ ਬੱਚਿਆਂ ਨੂੰ ਸਮਝ ਹੀ ਨਹੀਂ ਪਾ ਰਹੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਅੱਜ ਕਹਿੰਦੇ ਨੇ ਖੂਨ ਵੀ ਪਾਣੀ ਹੋ ਚੱਲਿਆ ਹੈ ਉਹਦਾ ਕਾਰਨ ਇੱਕੋ ਹੀ ਇੱਕ ਹੈ ਕਿ ਅਸੀਂ ਨਾ ਹੀ ਰਿਸ਼ਤਿਆਂ ਦੀ ਕਦਰ ਕਰਨੀ ਸਿਖਾ ਸਕੇ ਆਪਣੇ ਬੱਚਿਆਂ ਨੂੰ ਨਾ ਹੀ ਅਸੀਂ ਵੱਡਿਆਂ ਦਾ ਆਦਰ ਕਰਨਾ ਸਿਖਾ ਸਕੇ ਇਹ ਚੀਜ਼ਾਂ ਸਾਡੇ ਨਾਲ ਵਾਪਰਦੀਆਂ ਨੇ ਜਿਵੇਂ ਬੱਚੇ ਵੱਡੇ ਹੋ ਕੇ ਸਾਡੇ ਨਾਲ ਵੀ ਉਹੋ ਜਿਹਾ ਵਿਵਹਾਰ ਸ਼ੁਰੂ ਕਰ ਦਿੰਦੇ ਨੇ ਸੱਚ ਜਾਣਿਓ ਅੱਜ ਅਜਿਹੀਆਂ ਸੰਗਤਾਂ ਮਿਲਦੀਆਂ ਨੇ ਜਿਹੜੀਆਂ ਕੀਨੀਆ ਬਾਬਾ ਜੀ ਅਸੀਂ ਕੀ ਇਲਾਜ ਕਰੀਏ ਸਾਡੇ ਬੱਚੇ ਸਾਡਾ ਕਹਿਣਾ ਹੀ ਨਹੀਂ ਮੰਨਦੇ ਅੱਜ 60% ਮਾਪੇ ਇਸ ਗੱਲੋਂ ਦੁਖੀ ਨੇ ਕਿ ਉਹਨਾਂ ਦੀ ਔਲਾਦ ਉਹਨਾਂ ਦਾ ਕਹਿਣਾ ਨਹੀਂ ਮੰਨ ਰਹੀ ਹੈ ਅੱਜ 60% ਬੱਚੇ ਇਸ ਗੱਲੋਂ ਦੁਖੀ ਨੇ ਕਿ ਉਹਨਾਂ ਦੀ ਔਲਾਦ ਅੱਜ
ਉਹਨਾਂ ਤੋਂ ਖਫਾ ਹੋ ਚੁੱਕੀ ਹੈ ਬਹੁਤੇ ਦੇ ਘਰ ਛੱਡ ਕੇ ਜਾ ਚੁੱਕੇ ਨੇ ਮਾਪੇ ਕਰਲਾ ਰਹੇ ਨੇ ਜੇ ਗੱਲ ਮੈਂ ਕਰਾਂ ਧੀਆਂ ਦੀ ਧੀਆਂ ਵੀ ਅੱਜ ਡਰੱਗ ਐਡਿਟ ਹੋ ਚੁੱਕੀਆਂ ਨੇ ਉਹ ਵੀ ਆਪਣੇ ਮਾਪਿਆਂ ਨੂੰ ਛੱਡ ਕੇ ਜਾ ਚੁੱਕੀਆਂ ਨੇ ਜਿਨਾਂ ਨੇ ਬਹੁਤੀਆਂ ਉਹ ਨੇ ਜਿਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕੋਰਟ ਮੈਰਜਾਂ ਕਰਵਾ ਲਈਆਂ ਤੇ ਅੱਜ ਉਹ ਪਛਤਾ ਰਹੀਆਂ ਨੇ ਇੱਕ ਮਾਪਿਆਂ ਨੂੰ ਰੋਲ ਕੇ ਗਈਆਂ ਤੇ ਦੂਸਰੇ ਪਾਸੇ ਦੀ ਆਸ ਤੱਕੀ ਤੇ ਉਧਰ ਵੀ ਕੁਝ ਨਾ ਮਿਲਿਆ ਤੇ ਪਛਤਾਉਣਾ ਪੱਲੇ ਪੈ ਗਿਆ ਉਥੇ ਨੌਜਵਾਨ ਅਜਿਹੇ ਨੇ ਜਿਨਾਂ ਨੇ ਕਦਰ ਨਾ ਕੀਤੀ ਨਸ਼ੇ ਦੇ ਆਦੀ ਹੋ ਗਏ ਸਮਾਂ ਨਾ ਸੰਭਾਲਿਆ ਤੇ ਅੱਜ ਉਹ ਪਛਤਾਉਂਦੇ ਪਏ ਨੇ ਬਹੁਤ ਵੱਡੇ ਵਿਸ਼ੇ ਨੇ ਇਹ ਮਾਪੇ ਤੜਫ ਰਹੇ ਨੇ ਮਾਪੇ ਕਹਿ ਰਹੇ ਸਾਡੀ ਔਲਾਦ ਸਾਡੇ ਕਹਿਣੇ ਵਿੱਚ ਨਹੀਂ ਮਾਪੇ ਤੜਫ ਰਹੇ ਨੇ ਮਕੀ ਕਰੀਏ ਜੀ ਕੀ ਅਜਿਹਾ ਨਾ ਕਰੀਏ ਪਿਆਰਿਓ ਮਾਪੇ ਅਜਿਹੇ ਨੇ ਜਿਹੜੇ ਕਹਿੰਦੇ ਨੇ ਇਹੋ ਜਿਹੀ ਔਲਾਦ ਨਾਲੋਂ ਤੇ ਸਾਨੂੰ ਮੌਤ ਦੇ ਦੇ ਰੱਬਾ ਇਹੋ ਜਿਹੀ ਵੀ ਹੈਗੇ ਨੇ ਸਾਨੂੰ ਮੌਤ ਦੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਹਾਲਾਤ ਭੈਣਾਂ ਵਿਆਈਆਂ ਗਈਆਂ ਮੁੰਡੇ ਨਸ਼ੇ ਦੀ ਆਦੀ ਹੋ ਗਏ ਕੁੱਟ ਕੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਕੱਢਾਈਏਬਹੁਤ ਸਾਰੇ ਇਹੋ ਜਿਹੇ ਹਾਲਾਤ ਨੇ ਭੈਣਾਂ ਵਿਆਹੀਆਂ ਗਈਆਂ ਮੁੰਡੇ ਨਸ਼ੇ ਦੇ ਆਦੀ ਹੋ ਗਏ ਕੁੱਟ ਕੇ ਆਪਣੇ ਮਾਂ ਬਾਪ ਨੂੰ ਘਰੋਂ ਕੱਢਤਾ ਤੇ ਉਹ ਵਿਚਾਰੇ
ਗੁਰੂ ਘਰਾਂ ਚ ਰੁਲਦੇ ਨੇ ਜਾਂ ਅਨਾਥ ਆਸ਼ਰਮਾਂ ਚ ਰੁਲਦੇ ਨੇ ਜਾਂ ਫਿਰ ਬਿਰਧ ਆਸ਼ਰਮਾਂ ਚ ਰੁਲਤੇ ਨੇ ਸੱਚ ਜਾਣਿਓ ਅੱਜ ਜਿਹੜੇ ਬਿਰਧ ਆਸ਼ਰਮ ਖੁੱਲੇ ਨੇ ਪੰਜਾਬ ਦੀ ਧਰਤੀ ਤੇ ਇਹ ਆਸ਼ਰਮ ਕਿਉਂ ਖੁੱਲੇ ਨੇ ਖੁਸ਼ ਨਾ ਹੋ ਹੋ ਕੇ ਇੰਨੇ ਬਿਰਧ ਆਸ਼ਰਮ ਨੇ ਇਹ ਨੇ ਇਹ ਸਭ ਤੋਂ ਵੱਡਾ ਸਾਡਾ ਇੱਕ ਗਿਰਾਵਟ ਵਾਲਾ ਬਣ ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਨਹੀਂ ਸਾਂਭਦੀ ਉਹਨਾਂ ਨੂੰ ਸਾਂਭਣ ਵਾਸਤੇ ਇਹ ਬਿਰਧ ਆਸ਼ਰਮ ਬਣੇ ਨੇ ਇਸ ਗੱਲ ਦਾ ਸਬੂਤ ਨੇ ਉਹਨਾਂ ਆਸ਼ਰਮਾਂ ਦੇ ਵਿੱਚ ਬੈਠੇ ਹੋਏ ਬਜ਼ੁਰਗ ਕਿ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਸੰਭਾਲਿਆ ਨਹੀਂ ਹੈ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਘਰੋਂ ਕੱਢ ਕੇ ਆਪਣੇ ਮਾਂ ਬਾਪ ਨੂੰ ਕਿਸ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਸੁੱਟ ਜਾਂਦੇ ਨੇ ਤੁਸੀਂ ਵੇਖਿਆ ਹੀ ਹੈ ਨਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਸੁੱਟ ਜਾਂਦੇ ਨੇ ਘਰਾਂ ਤੋਂ ਬਾਹਰ ਲਓ ਜੀ ਜਾਨਵਰਾਂ ਦੇ ਵਾਂਗੂ ਪਸ਼ੂਆਂ ਦੇ ਵਾਂਗੂ ਵੀ ਇੱਥੇ ਰਹੋ ਇੱਕ ਘਰਵਾਲੀ ਦੇ ਮਗਰ ਲੱਗ ਕੇ ਇੱਕ ਮੁੰਡੇ ਨੇ ਇਹ ਕੰਮ ਕੀਤਾ ਬਾਅਦ ਵਿੱਚ ਨਤੀਜਾ ਕੀ ਨਿਕਲਿਆ ਤੇ ਉਹਦੇ ਘਰ ਵਾਲੀ ਉਹਦੇ ਰਿਸ਼ਤੇਦਾਰਾਂ ਨੂੰ ਵੀ ਕਨਸਾਉਣ ਲੱਗ ਪਈ
ਜਦੋਂ ਉਸਦੀ ਔਲਾਦ ਥੋੜੀ ਜਿਹੀ ਵੱਡੀ ਹੋਈ ਉਹਦੀ ਔਲਾਦ ਨੇ ਇੱਕ ਗੱਲ ਕਹੀ ਕਹਿੰਦਾ ਜਦ ਮੈਂ ਵੱਡਾ ਹੋ ਗਿਆ ਨਾ ਤੇ ਮੈਂ ਵੀ ਤੁਹਾਨੂੰ ਬਿਰਧ ਆਸ਼ਰਮ ਦੇ ਵਿੱਚ ਸੁੱਟ ਕੇ ਆਵਾਂਗਾ ਤੁਹਾਨੂੰ ਉਥੇ ਛੱਡ ਕੇ ਆਵਾਂਗਾ ਮੈਂ ਕੱਲਾ ਰਿਹਾ ਕਰਾਂਗਾ ਬੱਚੇ ਨੇ ਹਾਲਾਂਕਿ ਇਹ ਗੱਲ ਮਜ਼ਾਕ ਦੇ ਵਿੱਚ ਕਹੀ ਆਪਣੇ ਦਾਦਾ ਦਾਦੀ ਦੀ ਹਾਲਤ ਵੇਖ ਨਾ ਸਕਿਆ ਕਿਉਂਕਿ ਬਹੁਤ ਪਿਆਰ ਸੀ ਬੱਚੇ ਦਾ ਇਹ ਗੱਲ ਉਹਦੇ ਮਾਂ ਬਾਪ ਨੂੰ ਬੜੀ ਦਿਲ ਤੇ ਲੱਗੀ ਉਹਨਾਂ ਨੇ ਸਮਝਦਾਰੀ ਦਿਖਾਈ ਚਲੋ ਇਹੋ ਜਿਹੇ ਮਾਮਲੇ ਬਹੁਤ ਨੇ ਪਰ ਪਿਆਰਿਓ ਪਰ ਅੱਜ ਬਹੁਤੇ ਮਾਪੇ ਉਹ ਨੇ ਜਿਹੜੇ ਕਹਿੰਦੇ ਨੇ ਸਾਡੇ ਬੱਚੇ ਸਾਡੇ ਕਹਿਣੇ ਦੇ ਵਿੱਚ ਨਹੀਂ ਜੀ ਕੀ ਕਰੀਏ ਜੀ ਅਸੀਂ ਸਾਨੂੰ ਕੋਈ ਜੁਗਤ ਦੱਸੋ ਗੁਰੂ ਘਰਾਂ ਦੇ ਵਿੱਚ ਇਹੋ ਜਿਹਾ ਅਰਦਾਸਾਂ ਹੁੰਦੀਆਂ ਬਾਬਾ ਜੀ ਅਰਦਾਸ ਕਰੋ ਸਾਡਾ ਬੱਚਾ ਕਿਹੜੀ ਝੋ ਜੇ ਬਾਬਾ ਜੀ ਅਰਦਾਸ ਕਰੋ ਸਾਡਾ ਬੱਚਾ ਕਹਿਣੇ ਤੋਂ ਬਾਹਰ ਹੋਇਆ ਫਿਰਦਾ ਅਸੀਂ ਉਹਦੇ ਲਈ ਬਹੁਤ ਕੁਝ ਸੋਚਦੇ ਆਂ ਪਰ ਉਹ ਕੁਝ ਸੋਚਦਾ ਨਹੀਂ ਇਥੇ ਬੇਨਤੀ ਕਰਨੀ ਚਾਹੁੰਦਾ ਆਪਣੀ ਔਲਾਦ ਨੂੰ ਸਹੀ ਕਰਨ ਦੇ ਲਈ ਅਸੀਂ ਕੀ ਕੀਤਾ ਨਾ ਅਸੀਂ
ਉਹਨੂੰ ਗੁਰੂ ਵਾਲਾ ਬਣਾ ਸਕੇ ਗੁਰੂ ਦੇ ਲੜ ਲਾ ਸਕੇ ਛੋਟੇ ਹੁੰਦੇ ਨੂੰ ਕਦੋਂ ਤੁਸੀਂ ਗੁਰੂ ਘਰ ਲੈ ਕੇ ਆਏ ਯਾਦ ਨਾ ਜੀ ਬਹੁਤਿਆਂ ਨੂੰ ਪੁੱਛਿਆ ਕਹਿੰਦੇ ਇਹੋ ਹੀ ਤੇ ਗਲਤੀ ਹੋ ਗਈ ਜੀ ਅਸੀਂ ਗੁਰੂ ਘਰ ਦਾ ਰਸਤਾ ਹੀ ਨਹੀਂ ਦਿਖਾਇਆ ਅੱਜ ਸਾਡਾ ਮੁੰਡਾ ਨਸ਼ੇ ਕਰਦਾ ਧੀਆਂ ਨਸ਼ੇ ਕਰਦੀਆਂ ਨੇ ਬਹੁਤੀਆਂ ਧੀਆਂ ਕੋਰਟ ਮੈਰਜਾਂ ਕਰਾ ਕੇ ਘਰੋਂ ਭੱਜ ਚੁੱਕੀਆਂ ਨੇ ਤੇ ਕਾਰਨ ਕੀ ਰਹੇ ਅਸੀਂ ਉਹਨਾਂ ਨੂੰ ਸਹੀ ਸਿੱਖਿਆ ਦੇ ਨਹੀਂ ਪਾਏ ਉਹਨਾਂ ਦੇ ਸਾਹਮਣੇ ਬਹੁਤੇ ਮਾਪੇ ਉਹਨਾਂ ਦੇ ਦਾਦਾ ਦਾਦੀ ਆਪਣੇ ਸੱਸ ਸਹੁਰਿਆਂ ਦੀ ਬੇਨਤੀਆਂ ਕਰਦੀਆਂ ਰਹੀਆਂ ਨੇ ਮਾਵਾਂ ਤੇ ਅੱਜ ਜਦੋਂ ਆਪਣੀ ਹੁੰਦੀ ਹ ਬੇਕਦਰੀ ਫਿਰ ਪਛਤਾਉਂਦੀਆਂ ਨੇ ਤੇ ਯਾਦ ਰੱਖਿਓ ਜੋ ਅਸੀਂ ਪਿਛਲਿਆਂ ਨਾਲ ਕੀਤਾ ਉਹ ਸਾਡੇ ਨਾਲ ਵੀ ਵਾਪਰਨਾ ਜੇ ਅਸੀਂ 20% ਪਿਛਲਿਆਂ ਨਾਲ ਕੀਤਾ ਤੇ 30% ਸਾਡੇ ਨਾਲ ਹੋਣਾ ਬੱਚਿਆਂ ਸਾਹਮਣੇ ਕੀਤੀ ਹੋਈ ਬਜ਼ੁਰਗਾਂ ਦੀ ਬੇਇਜ਼ਤੀ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੇ ਸਮੇਂ ਲਈ ਅਸੀਂ ਆਪਣੇ ਲਈ ਖੱਡਾ ਖੋਤ ਰਹੇ ਹਾਂ। ਬੱਚੇ ਕਹਿਣੇ ਅਸੀਂ ਆਪਣਿਆਂ ਦੇ ਕਹਿਣੇ ਨਹੀਂ ਮੰਨੇ ਤੇ ਬੱਚੇ ਸਾਡਾ ਕਹਿਣਾ ਕਿੱਥੋਂ ਮੰਨਣਗੇ ਇਹ ਸਤ ਕਰ ਲਓ ਇਹ ਸਤ ਭਰ ਲੋ ਇਥੇ ਸਭ ਕੁਝ ਇੱਥੇ ਹੀ ਰਹਿਣਾ ਹੈ। ਮਾਂ ਬਾਪ ਨੂੰ ਮੈਂ ਬੇਨਤੀਆਂ ਕਰਨੀਆਂ ਚਾਹੁੰਦਾ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੁਧਾਰੋ
ਜਿਹੜੇ ਹਿਸਾਬ ਦੇ ਨਾਲ ਅੱਜ ਸਮਾਂ ਚੱਲ ਰਿਹਾ ਲੋੜੋਂ ਵੱਧ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਨੀਆਂ ਭੁੱਖਾ ਫਾ ਕੇ ਕੱਟ ਕੇ ਉਹਨਾਂ ਨੂੰ ਚੀਜ਼ਾਂ ਲੈ ਕੇ ਦੇਣੀਆਂ ਸਮੇਂ ਤੋਂ ਪਹਿਲਾਂ ਉਹਨਾਂ ਦੀਆਂ ਖਵਾਹਿਸ਼ਾਂ ਪੂਰੀਆਂ ਕਰ ਦੇਣੀਆਂ ਯਾਦ ਰੱਖਿਓ ਉਹ ਸਾਡੇ ਲਈ ਦੁੱਖ ਦਾਇਕ ਬਣ ਜਾਂਦੀਆਂ ਨੇ ਸੋ ਪਿਆਰਿਓ ਬੱਚੇ ਕਹਿਣੇ ਵਿੱਚ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਸ਼ੁਰੂ ਤੋਂ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜੀਏ ਗੁਰਬਾਣੀ ਸਿਖਾਉਂਦੀ ਹੈ ਕਿ ਮਾਂ ਬਾਪ ਦਾ ਅਦਬ ਕਿਵੇਂ ਕਰਨਾ ਤੇ ਸਤਿਗੁਰੂ ਸਮਝਾਉਂਦੇ ਨੇ ਕਿ ਆਪਣੇ ਮਾਂ ਬਾਪ ਦਾ ਸਤਿਕਾਰ ਕਿਵੇਂ ਕਰਨਾ ਜੇ ਗੁਰੂ ਲੜ ਜੋੜਾਂਗੇ ਤੇ ਸਤਿਗੁਰੂ ਆਪਣੇ ਆਪ ਦੱਸਣਗੇ ਕੱਲ ਨੂੰ ਬੱਚਿਆਂ ਨੂੰ ਵੀ ਇਸ ਗੱਲ ਦੀ ਸ਼ਰਮ ਮਾਰੂਗੀ ਵੀ ਨਾ ਮੇਰਾ ਗੁਰੂ ਇਦਾਂ ਸਿਖਾਉਂਦਾ ਮੈਨੂੰ ਮਾੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੁਰੂ ਨਾਲ ਜੋੜੀਏ ਗੁਰੂ ਘਰ ਲੈ ਕੇ ਜਾਈਏ ਗੁਰਬਾਣੀ ਨਾਲ ਜੋੜੀਏ ਵਾਲੇ ਫੈਸਲੇ ਵੱਲ ਤਰੀਕੇ ਦੇ ਵਿੱਚ ਹੋ ਕੇ ਆਪਣੀ ਬੇਕਦਰੀ ਨਾ ਕਰਵਾਈਏ ਇਹ ਮੇਰੀਆਂ ਬੇਨਤੀਆਂ ਨੂੰ ਸਮਝ ਲਿਓ ਜੀ ਸਤਿਗੁਰੂ ਕਿਰਪਾ ਕਰਨ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ