ਕਿਸੇ ਵੀ ਕੌਮ ਦੀ ਆਨ ਤੇ ਸ਼ਾਨ ਉਹਨਾਂ ਸ਼ਹੀਦਾਂ ਉੱਤੇ ਨਿਰਭਰ ਕਰਦੀ ਹੈ ਜਿਨਾਂ ਨੇ ਆਪਣੀ ਸਮੁੱਚੀ ਹੋਂਦ ਕੌਮ ਨੂੰ ਅਰਪਣ ਕਰ ਦਿੱਤੀ ਹੋਵੇ ਉਹ ਸ਼ਹੀਦ ਆਪੇ ਦੇ ਮੋਹ ਦੀ ਕੈਦ ਤੋਂ ਮੁਕਤ ਹੋ ਕੇ ਆਪਣੇ ਵਜੂਦ ਨੂੰ ਕੌਮ ਦੇ ਵਜੂਦ ਨਾਲ ਜੋੜ ਦਿੰਦੇ ਹਨ ਸ਼ਹੀਦਾਂ ਦੀ ਹੋਂਦ ਕੌਮ ਲਈ ਬਣਦੀ ਹੈ ਤੇ ਕੌਮ ਲਈ ਹੀ ਮਿਟਦੀ ਹੈ ਉਹ ਜਿਉਂਦੇ ਵੀ ਕੌਮ ਲਈ ਹਨ ਤੇ ਮਰਦੇ ਵੀ ਕੌਮ ਲਈ ਹਨ ਸਿੱਖ ਇਤਿਹਾਸ ਦੇ ਤਾਂ ਵਰਗੇ ਹੀ ਸ਼ਹੀਦਾਂ ਦੇ ਲਹੂ ਦੀ ਸਿਆਹੀ ਨਾਲ ਲਿਖੇ ਗਏ ਹਨ ਜਿਸ ਵਿੱਚ ਚਮਕੌਰ ਦੀ ਗੜੀ ਵੀ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਕਾਰਨ ਸਿੱਖ ਇਤਿਹਾਸ ਵਿੱਚ ਇੱਕ ਸਿਰਮੌਰ ਥਾਂ ਰੱਖਦੀ ਹੈ ਇਥੇ ਹੀ ਖਾਲਸੇ ਨੇ ਦਸਮ ਪਾਤਸ਼ਾਹ ਜੀ ਦੀ ਨਿਸ਼ਚਿਤ ਕਸੌਟੀ ਉੱਤੇ ਪੂਰਿਆਂ ਉਤਰਨ ਲਈ ਇੱਕ ਬੇਹਦ ਅਸਾਵਾਂ ਯੁੱਧ ਲੜਿਆ ਸੀ ਤੇ ਹਰ ਸਿੱਖ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇੱਕ ਨੂੰ ਸਵਾ ਲੱਖ ਨਾਲ ਲੋਹਾ ਲੈਣ ਦੇ ਕਥਨ ਨੂੰ ਸਰਚ ਕਰਕੇ ਵਿਖਾਇਆ ਚਮਕੌਰ ਦੀ ਜੰਗ ਵਿੱਚ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ
ਪਾਤਸ਼ਾਹ ਜੀ ਨੇ ਆਪਣੇ ਦੋਨੋਂ ਵੱਡੇ ਪ੍ਰਦ ਬਾਰੇ ਤਿੰਨ ਪਿਆਰਿਆਂ ਦੇ ਨਾਲ ਆਪਣੇ ਕਈ ਹੋਰ ਸਿੰਘ ਤੋਂ ਅਰਪਣ ਪਿਤਾ ਜੀ ਦੇ ਇਹਨਾਂ ਸਿੰਘਾਂ ਵਿੱਚ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਵੀ ਜ਼ਿਕਰਯੋਗ ਹੈ ਬੀਬੀ ਅਮਰੋ ਜੀ ਅਤੇ ਭਾਈ ਰਣੀਆ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਹੁਤ ਹੀ ਸ਼ਰਧਾਵਾਨ ਸ਼ਰਧਾਲੂ ਸਨ ਜੋ ਹਰ ਵੇਲੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਤਤਪਰ ਰਹਿੰਦੇ ਸਨ ਸਿੱਖੀ ਪ੍ਰਚਾਰ ਲਈ ਯਾਤਰਾ ਬੀਬੀ ਅਮਰੋ ਜੀ ਅਤੇ ਭਾਈ ਰਣੀਆ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਹਿਨੁਮਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਹੀ ਆਰੰਭ ਕੀਤੀ ਸੀ ਮਾਲਵੇ ਦੇਸ਼ ਦੇ ਬਾਂਗਰ ਇਲਾਕੇ ਮਥੁਰਾ ਕੁਰੂਕਸ਼ੇਤਰ ਆਗਰਾ ਕਾਨਪੁਰ ਇਲਾਹਾਬਾਦ ਆਦਿ ਅਨੇਕਾਂ ਥਾਵਾਂ ਦੀ ਯਾਤਰਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਿਹਾਰ ਵਿੱਚ
ਪਟਨਾ ਸ਼ਹਿਰ ਵਿਖੇ ਪੁੱਜੇ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਦੇ ਨਾਲ ਗੁਰੂ ਜੀ ਦੀ ਸੰਗਤ ਵਿੱਚ ਭਾਈ ਰਣੀਆ ਜੀ ਅਤੇ ਬੀਬੀ ਅਮਰੋ ਜੀ ਵੀ ਸ਼ਾਮਿਲ ਸਨ। ਜਿਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਪਰਿਵਾਰ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੌਂਪੀ ਤੇ ਆਪ ਢਾਕੇ ਅਸਾਮ ਦੇਸ਼ ਦੇ ਦੌਰੇ ਤੇ ਚਲੇ ਗਏ ਪਟਨਾ ਸਾਹਿਬ ਵਿਖੇ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਦਸਮ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ 23 ਪੋਹ 1723 ਬਿਕਰਮੀ ਤੋਂ ਚਾਰ ਮਹੀਨੇ ਬਾਅਦ ਬੀਬੀ ਅਮਰੋ ਜੀ ਤੇ ਭਾਈ ਰਣੀਆ ਜੀ ਦੇ ਗ੍ਰਹਿ ਵਿਖੇ ਭਾਈ ਸੰਗਤ ਸਿੰਘ ਜੀ ਦਾ ਜਨਮ 28 ਵੈਸਾਖ 1724 ਬਿਕਰਮੀ ਨੂੰ ਹੋਇਆ ਜਨਮ ਸਮੇਂ ਮਾਤਾ ਪਿਤਾ ਜੀ ਨੇ ਆਪ ਜੀ ਦਾ ਨਾਂ ਸੰਗਤਾਂ ਰੱਖਿਆ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਪਾਸੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਸੰਗਤਾਂ ਭਾਈ ਸੰਗਤ ਸਿੰਘ ਜੀ ਬਣ ਗਏ ਭਾਈ ਸੰਗਤ ਸਿੰਘ ਜੀ ਨੇ ਆਪਣਾ ਜੀਵਨ ਤੋਂ ਲੈ ਕੇ ਅੰਤ ਤੱਕ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਜਾਰਿਆ ਛੋਟੀ ਉਮਰ ਵਿੱਚ ਆਪ ਜੀ ਨੇ ਪਟਨਾ ਸ਼ਹਿਰ ਵਿਖੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ
ਪਾਤਸ਼ਾਹ ਜੀ ਦੇ ਨਾਲ ਪਾਲ ਲੀਲਾ ਦੀਆਂ ਖੇਡਾਂ ਖੇਡੀਆਂ ਤੇ ਨਾਲ ਨਾਲ ਸ਼ਸਤਰ ਵਿੱਦਿਆ ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀ ਦੌੜ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕਰ ਲਈ ਬਾਅਦ ਵਿੱਚ ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਭਾਈ ਸੰਗਤ ਸਿੰਘ ਜੀ ਬਾਹਰੀ ਦਿੱਖ ਵਜੋਂ ਬਿਲਕੁਲ ਗੁਰੂ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਰਗੇ ਹੀ ਸਨ ਜਿਸ ਕਰਕੇ ਚਮਕੌਰ ਦੀ ਗੜੀ ਵਿੱਚ ਦੁਸ਼ਮਣ ਫੌਜ ਵੀ ਭੁਲੇਖਾ ਖਾ ਬੈਠੀ ਸੂਰਜ ਅਸ ਹੋਣ ਨਾਲ ਜਦੋਂ ਚਮਕੌਰ ਦੀ ਜੰਗ ਬੰਦ ਹੋਈ ਤਾਂ ਗੜੀ ਵਿੱਚ ਲਗਭਗ 14 ਸਿੰਘ ਹੀ ਰਹਿ ਗਏ ਸਨ ਜਿਨਾਂ ਵਿੱਚ ਸ਼ਹੀਦ ਪਿਤਾ ਦੇ ਸਪੁੱਤਰ ਅਤੇ ਸ਼ਹੀਦ ਸਪੁੱਤਰਾਂ ਦੇ ਪਿਤਾ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ ਜੰਗ ਵਿੱਚ ਜੂਝਣ ਲਈ ਤਿਆਰ ਬਰ ਤਿਆਰ ਸਨ। ਪਰ ਗੜੀ ਵਿੱਚ ਮੌਜੂਦ ਸਿੰਘਾਂ ਦੀ ਬੇਨਤੀ ਤੇ ਗੁਰੂ ਪਿਤਾ ਜੀ ਨੇ ਗੜੀ ਛੱਡ ਜਾਣ ਦੇ ਪੰਥ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ ਕਿਉਂਕਿ ਸਿੰਘ ਸਮਝਦੇ ਸਨ
ਕਿ ਜੇਕਰ ਗੁਰੂ ਪਾਤਸ਼ਾਹ ਜੀ ਦੀ ਸਰੀਰਕ ਹੋਂਦ ਕਾਇਮ ਰਹੀ ਤਾਂ ਗੁਰੂ ਜੀ ਬਿਖੜੇ ਸਮੇਂ ਲਈ ਮੁੜ ਤੋਂ ਸਿੱਖ ਕੌਮ ਨੂੰ ਇਕੱਤਰ ਕਰ ਲੈਣਗੇ ਇਸ ਲਈ ਸਿੰਘਾਂ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬੇਬਸ ਸ਼ਹਾਦਤ ਕੌਮ ਲਈ ਬਹੁਤ ਦੁਖਦਾਇਕ ਤੇ ਨੁਕਸਾਨਦਾਇਕ ਹੋਵੇਗੀ ਜਿਸਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੜੀ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਬਚਪਨ ਦੇ ਹਮ ਉਮਰ ਤੇ ਹਮ ਸ਼ਕਲ ਸਾਥੀ ਭਾਈ ਸੰਗਤ ਸਿੰਘ ਜੀ ਜੋ ਕਿ ਹਰ ਵੇਲੇ ਨਿਮਾਣੇ ਹੋ ਕੇ ਗੁਰੂ ਘਰ ਦੀ ਸੇਵਾ ਵਿੱਚ ਤਤਪਰ ਰਹਿੰਦੇ ਸਨ ਨੂੰ ਪਿਆਰੇ ਸਿੱਖ ਹੋਣ ਦਾ ਮਾਣ ਬਖਸ਼ਿਸ਼ ਕਰਕੇ ਆਪਣੀ ਹਿੱਕ ਨਾਲ ਲਾਇਆ ਅਤੇ ਦੁਸ਼ਮਣ ਨੂੰ ਭੁਲੇਖੇ ਵਿੱਚ ਪਾਉਣ ਲਈ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਸਜਾ ਕੇ ਗੁਰੂ ਪਿਤਾ ਜੀ ਨੇ ਆਪਣੇ ਸ਼ਸਤਰ ਬਸਤਰ ਵੀ
ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕਰ ਥਾਪੜਾ ਦਿੱਤਾ ਤੇ ਕਿਹਾ ਕਿ ਭਾਈ ਸੰਗਤ ਸਿੰਘ ਜੀ ਤੁਸੀਂ ਮੇਰੇ ਮਗਰੋਂ ਮੇਰੀ ਪੋਸ਼ਾਕ ਵਿੱਚ ਮੇਰੇ ਮੋਰਚੇ ਵਾਲੇ ਆਸਣ ਤੇ ਬੈਠਣਾ ਹੈ ਤੇ ਦਿਨ ਚੜੇ ਜਦੋਂ ਮੁਗਲ ਫੌਜਾਂ ਗੜੀ ਤੇ ਹਮਲਾ ਕਰਨ ਤਾਂ ਵੈਰੀ ਦਾ ਡੱਟ ਕੇ ਮੁਕਾਬਲਾ ਕਰਨਾ ਹੈ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਲੱਗਣਾ ਤੇ ਮੈਦਾਨੇ ਜੰਗ ਵਿੱਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ। ਨੌ ਪੋ 1761 ਬਿਕਰਮੀ ਦੀ ਸਵੇਰ ਨੂੰ ਜਦੋਂ ਮੁਗਲ ਫੌਜਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਤਾਂ ਭਾਈ ਸੰਗਤ ਸਿੰਘ ਜੀ ਦੁਆਰਾ ਪਹਿਣੀ ਹੋਈ ਗੁਰੂ ਪਿਤਾ ਜੀ ਦੀ ਪੋਸ਼ਾਕ ਅਤੇ ਕਲਗੀ ਨੇ ਵਾਰ ਵਾਰ ਮੁਗਲਾਂ ਨੂੰ ਗੁਰੂ ਪਾਤਸ਼ਾਹ ਜੀ ਦਾ ਭੁਲੇਖਾ ਪਾਇਆ ਮੁਗਲ ਫੌਜਾਂ ਭਾਈ ਸੰਗਤ ਸਿੰਘ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਮਝ ਕੇ ਤੀਰਾਂ ਦੀ ਬੁਛਾੜ ਕਰਦੀਆਂ ਰਹੀਆਂ ਦੂਜੇ ਬੰਨੇ ਭਾਈ ਸੰਗਤ ਸਿੰਘ ਜੀ ਨੇ ਵੀ ਮੁਗਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਕਿਰਪਾਨ ਤੀਰਾ ਨੇਜਿਆਂ ਆਦਿ ਦੀ ਵਰਤੋਂ ਕਰਕੇ ਮੁਗਲਾਂ ਦੇ ਆਹੂ ਲਾਉਂਦੇ ਰਹੇ ਬੁਰੀ ਤਰਹਾਂ ਜ਼ਖਮੀ ਹੋਣ ਤੋਂ ਬਾਅਦ ਵੀ
ਭਾਈ ਸੰਗਤ ਸਿੰਘ ਜੀ ਆਪਣੇ ਅੰਤਲੇ ਸਮੇਂ ਤੱਕ ਜੈਕਾਰੇ ਗਜਾਉਂਦੇ ਰਹੇ ਅਤੇ ਸਾਹਿਬੇ ਕਮਾਲ ਗੁਰੂ ਪਿਤਾ ਜੀ ਦੇ ਹੁਕਮਾਂ ਤੇ ਇਨ ਬਿਨ ਪੂਰੇ ਉਤਰੇ ਅਖੀਰ ਸੰਤ ਸਿਪਾਹੀ ਗੁਰੂ ਪਿਤਾ ਜੀ ਦੇ ਫਲਸਫੇ ਤੇ ਚਲਦਿਆਂ ਹੋਇਆਂ ਜਾਲਮਾਂ ਵਿਰੁੱਧ ਚਮਕੌਰ ਦੀ ਅਦੁਤੀ ਜੰਗ ਲੜ ਕੇ ਤੇ ਗੁਰੂ ਆਸ਼ੇ ਨੂੰ ਸਰ ਅੰਜਾਮ ਦੇ ਕੇ ਨੌ ਪੋਹ 1761 ਬਿਕਰਮੀ ਨੂੰ ਸ਼ਾਹੀ ਸ਼ਹਿ ਨਸ਼ਾਹ ਸਤਿਗੁਰੂ ਜੀ ਦੇ ਬਚਪਨ ਦੇ ਪਿਆਰੇ ਸਾਥੀ ਭਾਈ ਸੰਗਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਚਮਕੌਰ ਦੀ ਜੰਗ ਤੋਂ ਪਹਿਲਾਂ 27 ਸੰਗਤ ਸਿੰਘ ਜੀ ਨੇ ਬਸੀ ਕਲਾ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ ਇੱਕ ਪੰਡਤ ਦੀ ਘਰਵਾਲੀ ਨੂੰ ਪਠਾਨਾ ਪਾਸੋਂ ਛੁਡਵਾਇਆ ਪੰਗਾਣੀ ਦੇ ਯੁੱਧ ਵਿੱਚ ਵੀ ਆਪ ਜੀ ਨੇ ਆਪਣੇ ਜੌਹਰ ਵਿਖਾਏ ਤੇ ਸਰਸਾ ਦੀ ਜੰਗ ਵਿੱਚ ਵੀ ਆਪਣੀ ਸੂਰਬੀਰਤਾ ਦਾ ਸਬੂਤ ਦਿੱਤਾ ਸੀ ਭਾਈ ਸਾਹਿਬ ਜੀ ਨੇ
ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਸੀ। ਗੁਰੂ ਪਿਤਾ ਜੀ ਨੂੰ ਭਾਈ ਸੰਗਤ ਸਿੰਘ ਜੀ ਦੀ ਵਫਾਦਾਰੀ ਤੇ ਸੂਰਬੀਰਤਾ ਦੇ ਪੂਰਨ ਵਿਸ਼ਵਾਸ ਸੀ ਭਾਈ ਸਾਹਿਬ ਜੀ ਤਿਆਰ ਬਰ ਤਿਆਰ ਪੂਰਨ ਖਾਲਸਾ ਸਨ ਜਿਸ ਕਰਕੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਤੇ ਅਨੰਦਪੁਰ ਸਾਹਿਬ ਜੀ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਕਿਲਾ ਫਤਿਹਗੜ੍ਹ ਸਾਹਿਬ ਜੀ ਨੇ ਬਹੁਤ ਹੀ ਨੇੜੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਵੀ ਸੁਭਾਇਮਾਨ ਹੈ ਇਸ ਪਾਵਨ ਅਸਥਾਨ ਵਿਖੇ
ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਸ਼ ਹੋਇਆ ਇੱਕ ਇਤਿਹਾਸਕ ਹੁਕਮਨਾਮਾ ਮੌਜੂਦ ਹੈ ਅਤੇ ਇੱਕ ਪੁਰਾਤਨ ਇਤਿਹਾਸਕ ਸ੍ਰੀ ਸਾਹਿਬ ਦੀ ਸੁਬਾਏਮਾਨ ਹੈ ਜੋ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਖੁਦਾਈ ਕਰਦੇ ਸਮੇਂ 10 ਫੁੱਟ ਦੀ ਡੁੰਗਾਈ ਤੋਂ 23 ਮਾਰਚ 2009 ਈਸਵੀ ਨੂੰ ਪ੍ਰਾਪਤ ਹੋਈ ਸੀ ਇਥੇ ਇੱਕ ਪੁਰਾਤਨ ਖੂਹ ਵੀ ਹੈ ਇਹਨਾਂ ਸਾਰੀਆਂ ਹੀ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਦੂਰੋਂ ਨੇੜਿਓਂ ਆਈਆਂ ਸੰਗਤਾਂ ਅੱਜ ਵੀ ਕਰਦੀਆਂ ਹਨ ਸਿੱਖ ਇਤਿਹਾਸ ਵਿੱਚ ਜਿੱਥੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਹਾਦਰ ਯੋਧਿਆਂ ਅਤੇ ਵਫਾਦਾਰ ਸਿੰਘਾਂ ਦਾ ਜ਼ਿਕਰ ਚਲੇਗਾ ਉਥੇ ਭਾਈ ਸੰਗਤ ਸਿੰਘ ਜੀ ਦਾ ਨਾਂ ਵੀ ਜਰੂਰ ਲਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ