ਇਕ ਵਾਰੀ ਇਕ ਮਨੁੱਖ ਕਿਸੇ ਮਹਾਪੁਰਖ ਨਾਲ ਗੱਲਾਂ ਕਰਦਾ ਸੌ ਰਿਹਾ ਸੀ। ਤਾਂ ਮਹਾਂਪੁਰਖ ਨੇ ਕਿਹਾ ਕਿ ਭਾਈ ਤੂੰ ਸੋ ਕਿਉਂ ਰਿਹਾ ਹੈ। ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਬਾਬਾ ਜੀ ਤਿੰਨ ਨੌਕਰੀਆਂ ਕਰਦਾ ਹਾਂ। ਅਰਾਮ ਕਰਨ ਲਈ ਸਮਾਂ ਨਹੀਂ ਬਚਦਾ।ਤਾਂ ਬਾਬਾ ਜੀ ਨੇ ਕਿਹਾ ਕਿ ਭਾਈ ਐਨਾ ਜ਼ਿਆਦਾ ਕੰਮ ਕਿਉਂ ਕਰਦਾ ਹੈ। ਤਾਂ ਉਸ ਨੇ ਜਵਾਬ ਦਿੱਤਾ ਕਿ ਵਿਹਲੇ ਬਹਿ ਕੇ ਖਾਣ ਗਿਝ ਗਏ ਹਨ। ਕੋਈ ਵੀ ਕੰਮ ਕਰਕੇ ਰਾਜ਼ੀ ਨਹੀ ਹੈ। ਜਿਸ ਕਰਕੇ ਸਾਰਾ ਕੰਮਕਾਰ ਹੁਣ ਮੈਨੂੰ ਕਰਨਾ ਪੈਂਦਾ ਹੈ।
ਪਹਿਲਾਂ 8 ਘੰਟੇ ਕੰਮ ਕਰਦਾ ਹਾਂ ਫਿਰ ਥੋੜੇ ਸਮੇਂ ਦੀ ਬ੍ਰੇਕ ਲੈ ਕੇ ਫਿਰ ਕੰਮ ਕਰਦਾ ਹਾਂ। ਇਸੇ ਤਰ੍ਹਾਂ ਦਿਨ ਰਾਤ ਕੰਮ ਦੇ ਵਿਚ ਲੰਘ ਜਾਂਦਾ ਹੈ।ਹੁਣ ਮਹਾਂਪੁਰਸ਼ਾਂ ਨੇ ਪੁੱਛਿਆ ਕਿ ਭਾਈ ਜਦੋਂ ਇਹ ਕੰਮ ਕਰਦਾ ਹੈ ਤਾਂ ਰੱਬ ਦਾ ਨਾਮ ਕਿਸ ਸਮੇਂ ਜਾਪਦਾ ਹੈ।ਤਾਂ ਉਸ ਨੇ ਕਿਹਾ ਕਿ ਰੱਬ ਦਾ ਨਾਮ ਜਪਣ ਲਈ ਸੰਭਵ ਹੀ ਨਹੀਂ ਬਚਦਾ। ਤਾਂ ਬਾਬਾ ਜੀ ਨੇ ਕਿਹਾ ਕਿ ਭਾਈ ਹੁਣ ਕੰਮ ਕਾਰਾਂ ਵਿਚੋਂ ਨਿੱਕਲ। ਆਪਣੇ ਬੱਚਿਆਂ ਨੂੰ ਕੰਮ ਕਰਨ ਲਈ ਕਹਿ। ਅਤੇ ਨਾਮ ਜਪਣ ਲਈ ਸਮਾਂ ਕੱਢ।
ਕਿਉਂਕਿ ਵਾਹਿਗੁਰੂ ਦਾ ਨਾਮ ਹੀ ਤੁਹਾਡੇ ਨਾਲ ਜਾਣਾ ਹੈ। ਇਸ ਕੰਮਕਾਰ ਨੇ ਨਾਲ ਨਹੀਂ ਜਾਣਾ। ਇਸ ਲਈ ਵਾਹਿਗੁਰੂ ਦੇ ਨਾਮ ਜਪਣ ਨਾਲ ਮਨ ਨੂੰ ਸੰਤੁਸ਼ਟੀ ਮਿਲਦੀ ਹੈ।ਬਾਬਾ ਜੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਹਿ ਦਿਉ ਕਿ ਭਾਈ ਢਾਈ ਘੰਟੇ ਵਾਹਿਗੁਰੂ ਦਾ ਨਾਮ ਜਪਣਾ ਹੈ ਰੱਬ ਦੀ ਲੜ ਲਗਣਾ ਹੈ। ਪਰ ਅੱਗੋਂ ਵਿਅਕਤੀ ਹੈਰਾਨ ਹੋ ਜਾਂਦਾ ਹੈ ਅਤੇ ਪਰੇ ਸ਼ਾ ਨ ਹੋ ਜਾਂਦਾ ਹੈ ਕਿ ਏਨਾ ਸਮਾਂ ਕਿਉਂ। ਪਰ ਜਦੋਂ ਉਹ 24 ਘੰਟੇ ਕੰਮ ਕਰਦਾ ਰਹਿੰਦਾ ਹੈ ਤਾਂ ਉਸ ਨੂੰ ਕੰਮ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੱਗਦਾ। ਪਰ ਨਾਮ ਜਪਣ ਲਈ ਜ਼ਿਆਦਾ ਸਮੇਂ ਲਈ ਪ੍ਰੇਸ਼ਾਨੀ ਹੋ ਜਾਂਦੀ ਹੈ।
ਪਰ ਵਾਹਿਗੁਰੂ ਦੇ ਨਾਮ ਜਪਣ ਨਾਲ ਮਨ ਅਤੇ ਤਨ ਦੋਵਾਂ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਹਰ ਪ੍ਰਕਾਰ ਦਾ ਸੁੱਖ ਮਿਲਦਾ ਹੈ। ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਵੱਖ-ਵੱਖ ਪ੍ਰਕਾਰ ਦੇ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।