ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਵਿੱਚ ਅਸੀਂ ਜੇਕਰ ਕੁਝ ਸਿੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸੋਚ ਬਦਲਣ ਲਈ ਪਵੇਗੀ ਅਸੀਂ ਹਮੇਸ਼ਾ ਬਹੁਤ ਉੱਚੀਆਂ ਸ਼ਖਸ਼ੀਅਤਾਂ ਦੇ ਵਿਚਾਰ ਸੁਣਨੇ ਪਸੰਦ ਕਰਦੇ ਹਨ ਪਰ ਕਈ ਵਾਰ ਧਿਆਨ ਦਈਏ ਤਾਂ ਇੱਕ ਨਿੱਕਾ ਜਿਹਾ ਬੱਚਾ ਵੀ ਸਾਨੂੰ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਸਿਖਾ ਜਾਂਦਾ ਹੈ। ਜੋ ਵੀ ਸਾਡੇ ਆਸ ਪਾਸ ਹੋ ਰਿਹਾ ਹੈ ਜੇਕਰ ਅਸੀਂ ਬਹੁਤ ਗੌਰ ਨਾਲ ਸਮਝੀਏ ਤੇ ਵਿਚਾਰੀਏ ਤਾਂ ਅਸੀਂ ਸਮਝ ਸਕਦੇ ਹਾਂ
ਕਿ ਉਹ ਅਕਾਲ ਪੁਰਖ ਸਾਨੂੰ ਹਰ ਸਮੇਂ ਦਾਤਾਂ ਦੇਣ ਲਈ ਤਿਆਰ ਹੈ। ਅਤੇ ਦਿੰਦਾ ਵੀ ਹੈ ਪਰ ਫਿਰ ਵੀ ਹਰੇਕ ਇਨਸਾਨ ਨੇ ਮਾਇਆ ਪਿੱਛੇ ਆਣ ਥੱਕ ਦੌੜ ਲਾਈ ਹੋਈ ਹੈ ਤੇ ਹਰ ਕੋਈ ਅਮੀਰ ਹੋਣ ਦਾ ਸੁਪਨਾ ਵੇਖਦਾ ਹੈ ਸੋ ਅੱਜ ਦੀ ਸਾਡੀ ਵੀਡੀਓ ਇਸੇ ਟੋਪਿਕ ਤੇ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਂਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ। ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹ
ਇਹ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਕਵੀ ਸੰਤੋਖ ਸਿੰਘ ਜੀ ਜਿਸ ਸਮੇਂ ਸਿੱਖ ਇਤਿਹਾਸ ਲਿਖ ਰਹੇ ਸਨ ਤਾਂ ਉਹਨਾਂ ਨੇ ਆਪਣੀ ਜ਼ੁਬਾਨੀ ਇੱਕ ਘਟਨਾ ਸੁਣਾਈ ਉਹ ਦੱਸਦੇ ਸਨ ਕਿ ਮੈਂ ਕਲਕੱਤੇ ਠਹਿਰਿਆ ਹੋਇਆ ਸੀ ਕਲਕੱਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਤਿੰਨ ਅਸਥਾਨ ਹਨ ਜਿੱਥੇ ਗੁਰੂ ਜੀ ਨੇ ਭੂਮੀਏ ਚੋਰ ਨੂੰ ਉਪਦੇਸ਼ ਦਿੱਤਾ ਸੀ ਉਹ ਸਥਾਨ ਵੀ ਕਲਕੱਤੇ ਵਿੱਚ ਹੀ ਹੈ ਉਹ ਕਹਿੰਦੇ ਮੈਂ ਕਲਕੱਤੇ ਠਹਿਰਿਆ ਹੋਇਆ ਸੀ ਸਵੇਰੇ ਮੈਂ ਤਿਆਰ ਹੋ ਕੇ ਕੋਲਪੈੰਟ ਪਾ ਕੇ ਵਧੀਆ ਦਸਤਾਰ ਸਜਾ ਕੇ ਗੁਰੂ ਕਾ ਇਤਿਹਾਸ ਲਿਖਣ ਲਈ ਘਰੋਂ ਨਿਕਲਦਾ ਸਾਂ ਅਤੇ ਫਿਰ ਇਹਕਾਂਤ ਜਗ੍ਹਾ ਤੇ ਸਮੁੰਦਰ ਦੇ ਕੰਡੇ ਬੈਠ ਕੇ ਇਤਿਹਾਸ ਲਿਖਣਾ ਪਸੰਦ ਕਰਦਾ ਸਾਂ ਰਸਤੇ ਵਿੱਚ ਇੱਕ ਚਾਹ ਦੀ ਰੇੜੀ ਆਉਂਦੀ ਸੀ ਉੱਥੇ ਮੈਂ ਇੱਕ ਪੈਸਾ ਦੇ ਕੇ ਚਾਹ ਪੀਦਾ ਸੀ
ਇਹ ਮੇਰੀ ਰੋਜ ਦੀ ਰੁਟੀਨ ਬਣ ਗਈ ਸੀ ਇਕ ਦਿਨ ਚਾਹ ਦੀ ਰੇੜੀ ਦੇ ਕੋਲ ਬੈਠਾ ਜਦੋਂ ਮੈਂ ਚਾਹ ਪੀ ਰਿਹਾ ਸੀ ਤਾਂ ਇੱਕ ਭਿਖਾਰੀ ਮੇਰੇ ਕੋਲ ਆ ਗਿਆ ਮੇਰੇ ਅੱਗੇ ਹੱਥ ਕਰਕੇ ਕਹਿਣ ਲੱਗਾ ਇਹ ਮੈਂ ਵੀ ਚਾਹ ਪੀਣੀ ਹੈ ਕੋਈ ਪੈਸਾ ਦਾਨ ਕਰ ਦਿਓ ਮੈਂ ਉਸ ਭਿਖਾਰੀ ਦੇ ਹੱਥ ਤੇ ਚਾਰ ਆਨੇ ਰੱਖ ਦਿੱਤੇ ਉਸ ਭਿਖਾਰੀ ਨੇ ਇੱਕ ਆਨੇ ਦੀ ਚਾਹ ਪੀਤੀ ਨਾਲ ਮੱਠੀਆਂ ਖਾਦੀਆਂ ਤੇ ਬਾਕੀ ਦੇ ਤਿੰਨ ਆਨੇ ਪਰਾ ਵਘਾ ਕੇ ਸੁੱਟ ਦਿੱਤੇ ਮੈਂ ਸੋਚਿਆ ਇਹਨੇ ਪੈਸੇ ਲਏ ਵੀ ਤੇ ਸਾਂਭ ਕੇ ਵੀ ਨਹੀਂ ਰੱਖੇ ਇਸ ਨੂੰ ਅੱਜ ਫਿਰ ਦੁਬਾਰਾ ਤੇ ਕੱਲ ਵੀ ਫਿਰ ਭੁੱਖ ਲੱਗਣੀ ਹੀ ਸੀ ਇਹ ਪੈਸੇ ਦੁਬਾਰਾ ਇਸਦੇ ਕੰਮ ਆ ਜਾਂਦੇ ਮੈਂ ਸੋਚਿਆ ਕਿ ਇਸ ਨੂੰ ਪੁੱਛਾ ਪਰ ਉਹ ਪਹਿਲਾਂ ਹੀ ਅੱਗੇ ਤੁਰ ਗਿਆ ਅਗਲੇ ਦਿਨ ਮੈਂ ਬੈਂਥ ਤੇ ਬੈਠਾ ਫਿਰ ਚਾਹ ਪੀ ਰਿਹਾ ਸੀ। ਤੇ ਫਿਰ ਉਹੀ ਭਿਖਾਰੀ ਆ ਗਿਆ ਉਸਨੇ ਆ ਕੇ ਕਿਹਾ ਮੈਂ ਵੀ ਚਾਹ ਪੀਣੀ ਹੈ
ਮੈਨੂੰ ਪੈਸੇ ਦੇ ਮੈਂ ਜੇਬ ਵਿੱਚੋਂ ਅੱਠ ਅੰਨੇ ਕੱਢ ਕੇ ਉਸਦੇ ਹੱਥ ਤੇ ਰੱਖ ਦਿੱਤੇ ਮੇਰਾ ਧਿਆਨ ਉਸੇ ਵੱਲ ਸੀ ਪੈਸੇ ਲੈ ਕੇ ਉਸਨੇ ਕਾਨੇ ਦੀਆਂ ਮੱਠੀਆਂ ਖਾਦੀਆਂ ਚਾਹ ਪੀਤੀ ਤੇ ਬਾਕੀ ਦੇ ਸੱਤ ਅਨੇ ਫਿਰ ਵਗਾ ਕੇ ਪਰੇ ਸੁੱਟ ਦਿੱਤੇ ਤੇ ਚਲਾ ਗਿਆ ਮੇਰੇ ਮਨ ਵਿੱਚ ਉਸ ਦਿਨ ਬਹੁਤ ਰੋਸ ਹੋਇਆ ਕਿ ਭਿਖਾਰੀ ਬੰਦਾ ਪੈਸੇ ਕਿਉਂ ਨਹੀਂ ਸੰਭਾਲ ਕੇ ਰੱਖਦਾ ਇਹ ਕਿਉਂ ਪੈਸੇ ਸੁੱਟਦਾ ਹੈ ਉਸ ਦਿਨ ਮੇਰਾ ਲਿਖਣ ਵਿੱਚ ਧਿਆਨ ਹੀ ਨਾ ਲੱਗਿਆ ਸਾਰਾ ਦਿਨ ਮੈਂ ਇਹੀ ਸੋਚਦਾ ਰਿਹਾ ਪਰ ਅਗਲੇ ਦਿਨ ਮੈਂ ਤਿਆਰ ਸੀ ਜਦੋਂ ਮੈਂ ਚਾਹ ਪੀਣ ਲੱਗਾ ਉਹੀ ਭਿਖਾਰੀ ਫਿਰ ਆ ਗਿਆ ਤੇ ਪੈਸੇ ਮੰਗੇ ਅੱਜ ਮੈਂ ਚਾਹ ਦਾ ਕੱਪ ਪਾਸੇ ਰੱਖ ਦਿੱਤਾ ਤੇ ਉਸਨੂੰ 16 ਅੰਨੇ ਦੇ ਦਿੱਤੇ ਉਸਨੇ ਫਿਰ ਏਕਾ ਨੇ ਦਾ ਖਾਦਾ ਪੀਤਾ ਤੇ ਬਾਕੀ ਦੇ 15 ਅੰਨੇ ਜਦੋਂ ਸੁੱਟਣ ਲੱਗਾ ਤਾਂ ਮੈਂ ਉਸਦੀ ਬਾਂਹ ਫੜ ਲਈ ਕਿ ਪਹਿਲੇ ਦਿਨ ਤੂੰ ਤਿੰਨ ਨਾਨੇ ਸੁੱਟ ਦਿੱਤੇ
ਦੂਜੇ ਦਿਨ ਤੂੰ ਸਾਤਾ ਨੇ ਸੁੱਟ ਦਿੱਤੇ ਤੇ ਅੱਜ ਹੁਣ ਤੂੰ 15 ਅੰਨੇ ਸੁੱਟਣ ਲੱਗਾ ਹੈ ਤੈਨੂੰ ਸਵੇਰੇ ਦੁਪਹਿਰੇ ਸ਼ਾਮੀ ਭੁੱਖ ਲੱਗਣੀ ਹੀ ਸੀ ਤੂੰ ਪੈਸੇ ਸਾਂਭ ਕੇ ਰੱਖ ਲੈਂਦਾ ਤਾਂ ਤੈਨੂੰ ਮੰਗਣਾ ਨਹੀਂ ਸੀ ਪੈਣਾ ਇਹੀ ਪੈਸੇ ਫਿਰ ਵਰਤੇ ਜਾਣੇ ਸੀ ਪੈਸੇ ਰੋਜ ਕਿਉਂ ਸੁੱਟ ਦਿੰਦਾ ਹੈ ਪੈਸੇ ਸਾਂਭ ਕੇ ਰੱਖਣੇ ਸੀ ਮੇਰੀ ਇਹੀ ਗੱਲ ਸੁਣ ਕੇ ਉਸ ਭਿਖਾਰੀ ਨੇ ਮੈਨੂੰ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਜਵਾਬ ਦਿੱਤਾ ਜਿਹੜੀ ਗੱਲ ਉਸ ਸਮੇਂ ਉਸ ਭਿਖਾਰੀ ਨੇ ਕਹੀ ਉਸਨੂੰ ਸੁਣ ਕੇ ਮੈਨੂੰ ਲੱਗਿਆ ਕਿ ਮੈਂ ਕੋਟ ਪੈਂਟ ਪਾਇਆ ਹੋਇਆ ਹੈ ਸਿਰ ਤੇ ਪੱਗ ਬੰਨੀ ਹੈ ਤੇ ਫਿਰ ਵੀ ਇਸ ਤਰ੍ਹਾਂ ਲੱਗਿਆ ਕਿ ਭਿਖਾਰੀ ਇਹ ਨਹੀਂ ਭਿਖਾਰੀ ਮੈਂ ਹਾਂ ਉਹ ਕਹਿੰਦਾ ਸਰਦਾਰ ਜੀ ਤੁਹਾਡਾ ਰੱਬ ਮਰ ਗਿਆ ਹੋਣਾ ਪਰ ਮੇਰਾ ਰੱਬ ਜਿੰਦਾ ਹੈ ਜਿਸਨੇ ਮੈਨੂੰ ਕੱਲ ਦਿੱਤਾ ਪਰਸੋਂ ਦਿੱਤਾ ਉਹ ਫਿਰ ਵੀ ਦੇਵੇਗਾ ਤੁਸੀਂ ਤਾਂ ਮੈਨੂੰ ਸਿਰਫ ਤਿੰਨ ਦਿਨਾਂ ਤੋਂ ਹੀ ਪੈਸੇ ਦੇ ਰਹੇ ਹੋ
ਪਰ ਉਹ ਤਾਂ ਮੈਨੂੰ ਬਚਪਨ ਤੋਂ ਪਾਲ ਰਿਹਾ ਹੈ ਉਹ ਮੈਨੂੰ ਅੱਗੇ ਵੀ ਦੇਵੇਗਾ ਕਿਉਂਕਿ ਮੇਰਾ ਰੱਬ ਤਾਂ ਜਿਉਂਦਾ ਹੈ ਉਸ ਭਿਖਾਰੀ ਨੇ ਮੈਨੂੰ ਕਿਹਾ ਤੈਨੂੰ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਮੈਂ ਮਨ ਵਿੱਚ ਸੋਚਿਆ ਉਹ ਮਨਾ ਮਹਿੰਗੇ ਕੱਪੜੇ ਪਾ ਕੇ ਵੀ ਤੂੰ ਭਿਖਾਰੀ ਲੱਗ ਰਿਹਾ ਹੈ ਕਿਉਂਕਿ ਤੈਨੂੰ ਆਪਣੇ ਰੱਬ ਤੇ ਉਨਾ ਵਿਸ਼ਵਾਸ ਨਹੀਂ ਜਿੰਨਾ ਇਸ ਨੂੰ ਹੈ ਇਸ ਨੂੰ ਕਹਿੰਦੇ ਹਨ ਗੁਰੂ ਤੇ ਭਰੋਸਾ ਵਿਸ਼ਵਾਸ ਜੇਕਰ ਸਾਨੂੰ ਗੁਰੂ ਤੇ ਭਰੋਸਾ ਹੈ ਪ੍ਰਤੀਤ ਹੈ ਤਾਂ ਸਾਨੂੰ ਕਦੇ ਵੀ ਡਿਪਰੈਸ਼ਨ ਜਾਂ ਚਿੰਤਾ ਫਿਕਰ ਨਹੀਂ ਹੋਵੇਗੀ ਗੁਰੂ ਸਾਹਿਬ ਬਾਣੀ ਰਾਹੀਂ ਬਹੁਤ ਹਵਾਲੇ ਦੇ ਕੇ ਸਾਨੂੰ ਸਮਝਾਉਂਦੇ ਵੀ ਹਨ ਪਰ ਅਸੀਂ ਫਿਰ ਵੀ ਨਹੀਂ ਸਮਝਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਜਲ ਮੈ ਜੰਤ ਉਪਾਇ ਕੈ ਤਿਨਾ ਭੀ ਰੋਜੀ ਦੇ ਚਿੰਤਾ ਤਾ ਕੀ ਕੀਜੀਐ ਜੋ ਅਣਹੋਣੀ ਹੋਇ ਸਿੱਖ ਨੂੰ ਗੁਰੂ ਤੇ ਪੂਰਨ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ
ਜੇਕਰ ਇਸ ਗੱਲ ਦੀ ਵਿਚਾਰ ਕਰੀਏ ਤਾਂ ਆਪਣਾ ਪਰਿਵਾਰ ਤੇ ਬੱਚੇ ਪਾਲਣਾ ਸਾਡਾ ਫਰਜ਼ ਹੈ ਪਰ ਇਸ ਤੋਂ ਅੱਗੇ ਜਦੋਂ ਅਸੀਂ ਮਾਇਆ ਜਮਾ ਕਰਨ ਲਈ ਦੌੜ ਲਗਾਉਂਦੇ ਹਾਂ ਤਾਂ ਫਿਰ ਅਸੀਂ ਡਿਪਰੈਸ਼ਨ ਤੇ ਹਾਰਟ ਅਟੈਕ ਵਰਗੇ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਇੱਕ ਵਾਰ ਬਾਬਾ ਨੰਦ ਸਿੰਘ ਜੀ ਦਰਬਾਰ ਵਿੱਚ ਬੈਠੇ ਸਨ ਬਾਬਾ ਜੀ ਹਮੇਸ਼ਾ ਗੁਰੂ ਸਾਹਿਬਾਂ ਵੱਲ ਮੂੰਹ ਕਰਕੇ ਹੀ ਬੈਠਦੇ ਸਨ ਅਤੇ ਸੰਗਤਾਂ ਵੱਲ ਪਿੱਠ ਹੁੰਦੀ ਸੀ ਉਸ ਸਮੇਂ ਇੱਕ ਸਿੱਖ ਨੇ ਆ ਕੇ ਗੁਰੂ ਸਾਹਿਬਾਂ ਨੂੰ ਨਮਸਕਾਰ ਕੀਤੀ ਤੇ ਉੱਚੀ ਉੱਚੀ ਰੋਣ ਲੱਗਾ ਬਾਬਾ ਜੀ ਨੇ ਥੋੜਾ ਜਿਹਾ ਪਿੱਛੇ ਵੱਲ ਨੂੰ ਤੱਕਿਆ ਤੇ ਪੁੱਛਣਾ ਕੀਤਾ ਭਾਈ ਕੀ ਗੱਲ ਹੈ ਤੂੰ ਕਿਉਂ ਰੋ ਰਿਹਾ ਹੈ
ਤਾਂ ਉਹ ਸਿੱਖ ਕਹਿਣ ਲੱਗਾ ਜੇ ਅੱਜ ਮੇਰੀ ਲੜਕੀ ਦੀ ਸ਼ਾਦੀ ਹੈ ਮੈਂ ਲੜਕੇ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਬਹੁਤ ਗਰੀਬ ਹਾਂ ਤੁਸੀਂ 20 ਬੰਦੇ ਲੈ ਕੇ ਹੀ ਬਰਾਤ ਆਏ ਹੋ ਪਰ ਉਹਨਾਂ ਨੇ ਪੰਜਾਬ ਬੰਦੇ ਲੈ ਕੇ ਆਉਣ ਲਈ ਕਹਿ ਦਿੱਤਾ ਸੀ ਬਾਬਾ ਜੀ ਮੈਂ ਬੜੀ ਮੁਸ਼ਕਿਲ ਨਾਲ ਇਧਰੋਂ ਉਧਰੋਂ ਪੈਸੇ ਫੜ ਕੇ ਪੰਜਾਬ ਬੰਦਿਆਂ ਲਈ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਸੀ। ਪਰ ਹੁਣ ਉਹ ਬਰਾਤ ਵਿੱਚ ਸੌ ਬੰਦੇ ਲੈ ਕੇ ਆ ਗਏ ਹਨ ਹੁਣ ਮੈਂ ਕੀ ਕਰਾਂਗਾ ਮੇਰੇ ਕੋਲ ਕੁਝ ਵੀ ਨਹੀਂ ਹੈ ਮੇਰੀ ਧੀ ਦਾ ਰਿਸ਼ਤਾ ਟੁੱਟ ਜਾਵੇਗਾ ਬਰਾਤ ਮੁੜ ਜਾਵੇਗੀ ਇਨਾ ਕਹਿ ਕੇ ਉਹ ਗਰੀਬ ਸਿੱਖ ਉੱਚੀ ਉੱਚੀ ਫਿਰ ਰੋਣ ਲੱਗਾ ਰੱਬ ਦੇ ਭੇਜੇ ਮਹਾਂਪੁਰਖ ਬਹੁਤ ਹੀ ਦਿਆਲੂ ਕਿਰਪਾਲੂ ਹੁੰਦੇ ਹਨ। ਬਾਬਾ ਜੀ ਹਮੇਸ਼ਾ ਬਚਨ ਕਰਦੇ ਹਨ ਕਿ ਜੇਕਰ ਪਰਜਾ ਸੁਖੀ ਹੈ ਤੇ ਮਹਾਂਪੁਰਖ ਵੀ ਸੁਖੀ ਹੈ। ਮਹਾਂਪੁਰਖ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਇਸੇ ਲਈ
ਜਦੋਂ ਕੋਈ ਦੁਖੀ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਉਹ ਉਸਦੇ ਪਾਪ ਨਹੀਂ ਦੇਖਦੇ ਸਗੋਂ ਆਪਣੇ ਜਪ ਤਪ ਵਿੱਚੋਂ ਉਸਨੂੰ ਕਿਣਕਾ ਬਖਸ਼ ਕੇ ਉਸਦਾ ਭਲਾ ਕਰ ਦਿੰਦੇ ਹਨ। ਬਾਬਾ ਜੀ ਨੇ ਦੀਵਾਨ ਵਿੱਚ ਸੋਝੀ ਬਖਸ਼ੀ ਜਦੋਂ ਘਰ ਵਿੱਚ ਕੋਈ ਕਾਰਜ ਕਰਨਾ ਹੋਵੇ ਤਾਂ ਉਸ ਸਮੇਂ ਸਾਨੂੰ ਗੁਰੂ ਸਾਹਿਬਾਂ ਦੀ ਬਾਣੀ ਦਾ ਓਟ ਆਸਰਾ ਤੱਕ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਤੇ ਫਿਰ ਹੀ ਕੋਈ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਇਸ ਤਰਹਾਂ ਕਰਨ ਨਾਲ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤੇ ਗੁਰੂ ਆਪਣੇ ਸਿੱਖ ਦੀ ਲਾਜ ਰੱਖਦਾ ਹੈ ਬਾਬਾ ਜੀ ਕਹਿੰਦੇ ਜੇਕਰ ਤੂੰ ਗੁਰੂ ਦੀ ਯਾਦ ਵਿੱਚ ਸੇਵਾ ਸਿਮਰਨ ਕਰੇ
ਗੁਰੂ ਘਰ ਦੀਆਂ ਹਾਜ਼ਰੀਆਂ ਭਰੇ ਆਪਣੀ ਚਿੰਤਾ ਗੁਰੂ ਨੂੰ ਦੇ ਦੇਵੇ ਤੇ ਗੁਰੂ ਤੇ ਭਰੋਸਾ ਰੱਖੇ ਫਿਰ ਤੂੰ ਚਾਹੇ ਲੋਹੇ ਦੇ ਗੇਟ ਵੀ ਬੰਦ ਕਰ ਕਰਕੇ ਬੈਠ ਜਾ ਗੁਰੂ ਜੀ ਨੇ ਫਿਰ ਵੀ ਉਹਦੇ ਉੱਪਰੋਂ ਦੀ ਤੈਨੂੰ ਦਾਤਾਂ ਦੇ ਹੀ ਦੇਣੀਆਂ ਹਨ ਹੁਣ ਬਾਬਾ ਜੀ ਨੇ ਆਪਣੇ ਗਲ ਵਾਲਾ ਹਜੂਰੀਆ ਲਾ ਕੇ ਉਸ ਸਿੱਖ ਨੂੰ ਦੇ ਦਿੱਤਾ ਤੇ ਕਿਹਾ ਜਾ ਤੂੰ ਘਰ ਜਾ ਤੇ ਜਾ ਕੇ ਜਿੱਥੇ ਪ੍ਰਸ਼ਾਦਾ ਪਾਣੀ ਲੰਗਰ ਤਿਆਰ ਪਿਆ ਹੈ ਉਸਨੂੰ ਜਾ ਕੇ ਇਸਦੇ ਨਾਲ ਢੱਕਦੇ ਤੇ ਫਿਰ ਜਿੰਨਾ ਮਰਜੀ ਸਾਹਿਬ ਵਰਤਾਈ ਜਾਏ ਬਸ ਇਸ ਕੱਪੜੇ ਨੂੰ ਚੁੱਕ ਕੇ ਨਾ ਦੇਖੇ ਉਹ ਸਿੱਖ ਆਪਣੇ ਘਰੇ ਗਿਆ ਤੇ ਇਸੇ ਤਰ੍ਹਾਂ ਕੀਤਾ ਬਸ ਫੇਰ ਕੀ ਸੀ ਬਰਾਤ ਨੂੰ ਰੋਟੀ ਛਕਾ ਕੇ ਉਸਨੇ ਸਾਰੇ ਪਿੰਡ ਨੂੰ ਵੀ ਰੋਟੀ ਖਵਾ ਦਿੱਤੀ ਪਰ ਪਦਾਰਥ ਵਿੱਚ ਕੋਈ ਤੋਟ ਨਹੀਂ ਆਈ ਸੋ ਸਾਨੂੰ ਕਦੇ ਵੀ ਪੈਸੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਉਸ ਨਿਰੰਕਾਰ ਨੇ ਹਰੇਕ ਦੀ ਝੋਲੀ ਉਸਦੀ ਲੋੜ ਅਨੁਸਾਰ ਭਰ ਹੀ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ