ਬਾਬਾ ਦੀਪ ਸਿੰਘ ਜੀ ਦੀ ਜਨਮ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦਾ ਜਨਮ ਪਿਤਾ ਭਾਈ ਭਗਤੂ ਅਤੇ ਮਾਤਾ ਜਿਉਣੇ ਦੇ ਘਰ 26 ਜਨਵਰੀ 1682 ਨੂੰ ਪਿੰਡ ਪਹੂਵਿੰਡ ਜਿਲਾ ਅੰਮ੍ਰਿਤਸਰ ਵਿੱਚ ਹੋਇਆ ਆਪ ਮਾਂ ਪਿਓ ਦੇ ਇਕਲੌਤੇ ਪੁੱਤਰ ਸਨ ਆਪ ਜੀ ਦੇ ਜਨਮ ਬਾਰੇ ਕਈ ਸਾਖੀਆਂ ਪ੍ਰਚਲਿਤ ਹਨ ਕਿਹਾ ਜਾਂਦਾ ਹੈ ਕਿ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਵਿਆਹ ਨੂੰ 15 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਔਲਾਦ ਨਹੀਂ ਸੀ ਹੋਈ ਆਪ ਦੋਵੇਂ ਜੀ ਗੁਰਮੁਖ ਸਿਖ ਸਨ ਇਸ ਲਈ ਉਹ ਕੇਵਲ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਮੰਨਦੇ ਸਨ ਉਹਨਾਂ ਪਾਸ ਕਾਫੀ ਜਮੀਨ ਸੀ ਜਿਸ ਕਰਕੇ ਕਿਸੇ ਗੱਲ ਦੀ ਤੋਟ ਨਹੀਂ ਸੀ ਗਾਈਆਂ ਮੱਝਾਂ ਵਾਧੂ ਰੱਖਣ ਕਰਕੇ ਦੁੱਧ ਘਿਓ ਦੀ ਕੋਈ ਘਾਟ ਨਹੀਂ ਸੀ ਉਹਨਾਂ ਦਾ ਆਪਣਾ ਇਕੱਲਿਆਂ ਦਾ ਖੂਹ ਸੀ

ਗਾਈਆਂ ਮੱਝਾਂ ਵਾਧੂ ਰੱਖਣ ਕਰਕੇ ਦੁੱਧ ਘਿਓ ਦੀ ਕੋਈ ਘਾਟ ਨਹੀਂ ਸੀ ਉਹਨਾਂ ਦਾ ਆਪਣਾ ਇਕੱਲਿਆਂ ਦਾ ਖੂਹ ਸੀ ਅਤੇ ਖੂਹ ਦੇ ਲਾਗੇ ਆਰਾਮ ਕਰਨ ਵਾਸਤੇ ਉਹਨਾਂ ਨੇ ਕਾਨੀਆਂ ਦੀ ਇੱਕ ਵਧੀਆ ਛੰਨ ਵੀ ਬਣਾਈ ਹੋਈ ਸੀ ਛੰਨ ਤੇ ਸੱਜੇ ਪਾਸੇ ਲੱਕੜ ਦਾ ਖੂਹ ਸੀ ਅਤੇ ਉਸਦੇ ਖੱਬੇ ਪਾਸੇ ਇਕ ਲੱਕੜ ਦਾ ਵੇਲਣਾ ਗੱਡਿਆ ਹੋਇਆ ਸੀ ਸਿਆਲ ਦੇ ਦਿਨਾਂ ਵਿੱਚ ਉਹ ਵੇਲਣਾ ਵਾਹ ਕੇ ਗੁੜ ਬਣਾਇਆ ਕਰਦੇ ਸਨ ਕਈ ਵਾਰ ਰਾਤ ਗੁੜ ਬਣਾਉਂਦਿਆ ਦੇਰ ਭਾਈ ਭਗਤੂ ਤੇ ਉਹਨਾਂ ਦਾ ਕੰਮ ਉਸ ਛਨ ਵਿੱਚ ਹੀ ਰਾਤ ਕੱਟ ਲੈਂਦੇ ਸਵੇਰੇ ਉੱਠ ਕੇ ਕਾਮਾ ਪੱਠੇ ਵੱਢ ਕੇ ਗੱਡੇ ਉੱਤੇ ਰੱਖ ਕੇ ਪਿੰਡ ਨੂੰ ਲੈ ਜਾਂਦਾ ਮੱਜਾ ਨੂੰ ਪੱਠੇ ਪਾ ਕੇ ਰੋਟੀ ਪਾਣੀ ਛਕ ਕੇ ਗੱਡਾ ਜੋੜ ਕੇ ਉਹ ਫਿਰ ਵਾਪਸ ਆ ਜਾਂਦਾ ਇਕ ਦਿਨ ਭਾਈ ਭਗਤੂ ਛਨ ਦੇ ਪਾਰ ਧੁੱਪੇ ਬੈਠਾ ਸੀ ਵੇਲਣੇ ਦੇ ਲਾਗੇ ਚਿੱਲੇ ਹੋਏ ਗੰਦੀਆਂ ਦੀ ਪੰਡ ਪਈ ਸੀ

ਤੇ ਨੌਕਰ ਦੇ ਨਾਂ ਆਉਣ ਕਰਕੇ ਉਹ ਉਸਦੀ ਇੰਤਜ਼ਾਰ ਕਰ ਰਿਹਾ ਸੀ ਪਰ ਦਿਲ ਵਿੱਚ ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਡੁੱਬਾ ਸੀ। ਕੀ ਜੇ ਉਸਦੇ ਘਰ ਵੀ ਪੁੱਤ ਹੁੰਦੇ ਤਾਂ ਉਸਨੂੰ ਇਹਨਾਂ ਕਾਮਿਆਂ ਤੇ ਕਿਉਂ ਨਿਰਭਰ ਰਹਿਣਾ ਪੈਣਾ ਸੀ ਉਹ ਸੋਚਾਂ ਵਿੱਚ ਗਲਤਾਨ ਹੀ ਸੀ ਕਿ ਇੱਕ ਸਫੇਦ ਦਾੜੇ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਆ ਕੇ ਬੜੇ ਸਤਿਕਾਰ ਨਾਲ ਪਰਿਣਾਮ ਕੀਤਾ ਅਤੇ ਕਹਿਣ ਲੱਗਾ ਮਹਾਂਪੁਰਸ਼ੋ ਲੱਗਦੇ ਦਾ ਸਤਿਗੁਰਾਂ ਦੇ ਸਿੱਖ ਹੋ ਪਰ ਚਿਹਰੇ ਤੇ ਤਾਂ ਬੜੀ ਉਦਾਸੀ ਛਾਈ ਹੋਈ ਹੈ ਭਾਈ ਭਗਤੂ ਸੰਤ ਜੀ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਹ ਇਕਦਮ ਉੱਠਿਆ ਅਤੇ ਸੰਤ ਨੂੰ ਪ੍ਰਣਾਮ ਕਰਕੇ ਕਹਿਣ ਲੱਗਾ ਤਨ ਭਾਗ ਸਾਡੇ ਅੱਜ ਸਵੇਰੇ ਸਵੇਰ ਹੀ ਸੰਤਾਂ ਨੇ ਦਰਸ਼ਨ ਦਿੱਤੇ ਹਨ ਉਸ ਛਨ ਵਿੱਚੋਂ ਇੱਕ ਖੇਸ ਲਿਆਂਦਾ ਅਤੇ ਥੜੇ ਉੱਤੇ ਵਿਸ਼ਾ ਕੇ ਸੰਤਾਂ ਨੂੰ ਬੈਠਣ ਦੀ ਬੇਨਤੀ ਕੀਤੀ ਸੰਤ ਜੀ ਵੀ ਬੜੇ ਪਿਆਰ ਨਾਲ ਖੇਸ ਉੱਤੇ ਬੈਠ ਕੇ ਉਹਨੇ ਚਿਰ ਨੂੰ ਮਾਤਾ ਜਿਉਣੀ ਰੋਟੀਆਂ ਦਹੀਂ ਅਤੇ ਲੱਸੀ ਲੈ ਕੇ ਪੁੱਜ ਗਈ ਸੰਤ ਜੀ ਨੂੰ ਬੈਠੇ ਵੇਖ ਕੇ ਉਹ ਬਹੁਤ ਪ੍ਰਸੰਨ ਹੋਏ ਅਤੇ

ਲੱਸੀ ਦਾ ਗੜਵਾ ਅਤੇ ਰੋਟੀਆਂ ਟਿਕਾਣੇ ਰੱਖ ਕੇ ਉਸ ਸੰਤ ਜੀ ਨੂੰ ਮੱਥਾ ਟੇਕਿਆ ਸੰਤ ਜੀ ਨੂੰ ਉਹਨਾਂ ਪ੍ਰਸ਼ਾਦੇ ਛਕਣ ਦੀ ਬੇਨਤੀ ਕੀਤੀ ਸੰਤ ਜੀ ਨੇ ਕੋਈ ਟਾਲ ਮਟੋਲ ਨਾ ਕੀਤਾ ਅਤੇ ਸਪਸ਼ਟ ਕਹਿ ਦਿੱਤਾ ਪ੍ਰਸ਼ਾਦੇ ਛਕਣ ਹੀ ਤਾਂ ਇਥੇ ਆਇਆ ਬੜੀ ਭੁੱਖ ਲੱਗੀ ਸੀ ਮਾਤਾ ਜਿਉਣੀ ਬਹੁਤ ਪ੍ਰਸੰਨ ਹੋਈ ਉਸ ਨੂੰ ਇੰਝ ਲੱਗਾ ਜਿਵੇਂ ਰੱਬ ਹੀ ਮਨੁੱਖੀ ਭੇਸ ਵਿੱਚ ਉਹਨਾਂ ਦੇ ਖੂਹ ਉੱਤੇ ਆ ਗਿਆ ਹੋਵੇ ਉਹ ਥਾਲੀ ਦਾ ਕੋਈ ਲਿਆਈ ਨਹੀਂ ਸੀ ਇਸ ਲਈ ਮੱਖੀ ਦੀ ਰੋਟੀ ਉੱਤੇ ਸਾਗ ਪਾ ਕੇ ਲੱਸੀ ਦਾ ਜਿੰਨਾ ਭਰ ਕੇ ਅੱਗੇ ਟਿਕਾ ਦਿੱਤਾ ਸੰਤ ਜੀ ਬੜੇ ਪਿਆਰ ਨਾਲ ਰੋਟੀ ਖਾਈ ਗਏ ਅਤੇ ਵਿੱਚ ਵਿੱਚ ਕੁਝ ਗੱਲਾਂ ਵੀ ਕਰੀ ਗਏ ਉਹ ਕਹਿਣ ਲੱਗੇ ਕੀ ਗੱਲ ਹਾਲੇ ਤੱਕ ਵੇਲਣਾ ਨਹੀਂ ਜੁੱਤਾ ਭਾਈ ਭਗਤੂ ਨੇ ਦੱਸਿਆ ਕਿ ਨੌਕਰ ਹਾਲੇ ਪਿੰਡੋਂ ਆਇਆ ਨਹੀਂ ਜਦ ਆਵੇਗਾ ਤਾਂ ਫਿਰ ਕੰਮ ਚਲਾਵਾਂਗੇ ਸੰਤ ਜੀ ਫਿਰ ਖੂਹ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਬੱਚੇ ਕਿੱਥੇ ਗਏ ਹਨ ਖੂਹ ਉਤੇ ਕੋਈ ਰੌਣਕ ਨਹੀਂ ਦਿਸਦੀ ਮਾਤਾ ਜਿਉਣੀ ਦੀਆਂ ਅੱਖਾਂ ਵਿੱਚ ਅਥਰੂ ਭਰ ਆਏ

ਬੜੇ ਉਦਾਸ ਲੈ ਜੇ ਵਿੱਚ ਉਹ ਬੋਲੀ 15 ਸਾਲ ਵਿਆਹ ਨੂੰ ਹੋ ਗਏ ਪ੍ਰਭੂ ਨੇ ਹਾਲੇ ਪੁੱਤਰ ਦੀ ਦਾਤ ਨਹੀਂ ਬਖਸ਼ੀ ਇਹ ਗੱਲ ਸੁਣ ਸੰਤ ਜੀ ਹੱਸ ਕੇ ਬੋਲੇ ਇਸ ਵਿੱਚ ਉਦਾਸ ਹੋਣ ਦੀ ਕੀ ਲੋੜ ਹੈ ਗੁਰਸਿੱਖ ਸਦਾ ਪ੍ਰਭੂ ਦੇ ਭਾਣੇ ਵਿੱਚ ਰਹਿੰਦੇ ਹਨ ਗੁਰੂ ਦੇ ਘਰ ਕੋਈ ਘਾਟ ਨਹੀਂ ਤੁਹਾਡੇ ਘਰ ਵੀ ਇੱਕ ਅਜਿਹਾ ਪੁੱਤਰ ਪੈਦਾ ਹੋਵੇਗਾ ਜਿਹੜਾ ਇੱਕ ਬੜਾ ਵੱਡਾ ਸੂਰਬੀਰ ਯੋਧਾ ਅਤੇ ਵਿਦਵਾਨ ਹੋਵੇਗਾ ਉਹ ਤੁਹਾਡੀ ਕੁਲ ਦਾ ਨਾ ਰਹਿੰਦੀ ਦੁਨੀਆ ਤੱਕ ਸੁਰਜੀਤ ਰੱਖੇਗਾ ਕਾਮੇ ਦੇ ਪੁੱਜ ਜਾਣ ਉੱਤੇ ਉਹ ਵਿਲਣਾ ਜੋਣ ਹੀ ਲੱਗੇ ਸਨ ਕਿ ਸੰਤ ਜੀ ਅਲੋਪ ਹੋ ਗਏ ਅਗਲੇ ਸਾਧ ਉਹਨਾਂ ਦੇ ਘਰ ਪ੍ਰਭੂ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਜਿਸ ਦਾ ਨਾਂ ਉਹਨਾਂ ਦੀਪ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *