ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਇੱਕ ਸੰਤ ਜੀ ਕਿਤੇ ਗਏ ਉਹ ਸਵੇਰੇ ਉੱਠ ਕੇ ਹਰ ਰੋਜ਼ ਦਾਤਣ ਕਰਿਆ ਕਰਦੇ ਸਨ ਤੇ ਆਪਣੇ ਇੱਕ ਸਿੰਘ ਨੂੰ ਦਾਤਣ ਲਈ ਥੋੜੀ ਦੂਰੀ ਤੇ ਭੇਜਿਆ ਉਥੇ ਇੱਕ ਸਾਧੂ ਰਹਿੰਦਾ ਸੀ ਉਸ ਸਾਧੂ ਨੂੰ ਤੰਤਰ ਮੰਤਰ ਵਿੱਦਿਆ ਆਉਂਦੀ ਸੀ ਉਹ ਹਰ ਮਨੁੱਖ ਤੇ ਤੰਤਰ ਮੰਤਰ ਕਰਦਾ ਰਹਿੰਦਾ ਸੀ ਤਾਂ ਉਸ ਕੋਲੋਂ ਜਦੋਂ ਵੀ ਕੋਈ ਲੰਘਦਾ ਉਹ ਉਸਨੂੰ ਕਹਿੰਦਾ ਇਧਰ ਆਈ ਧਾਗਾ ਫੜੀ ਮੈਂ ਇਸ ਨੂੰ ਵੱਟ ਚੜਾਉਣੇ ਹਨ
ਜਦੋਂ ਉਸ ਧਾਗੇ ਨੂੰ ਕੋਈ ਦੂਜਾ ਜਾਣਾ ਫੜਦਾ ਤਾਂ ਉਹ ਉਸੇ ਵੇਲੇ ਮੰਤਰ ਮਾਰ ਕੇ ਉਸ ਧਾਗੇ ਨੂੰ ਤਾਂਬੇ ਦੀ ਤਾਰ ਬਣਾ ਦਿੰਦਾ ਤੇ ਉਹ ਆਪਣੇ ਵਾਲੇ ਪਾਸਿਓਂ ਉਸ ਧਾਗੇ ਨੂੰ ਛੱਡ ਦਿੰਦਾ ਤਾਂ ਉਹ ਤਾਰ ਖਿੱਚ ਭੈਣ ਕਰਕੇ ਸਿੱਧੀ ਜਾ ਕੇ ਉਸ ਬੰਦੇ ਦੇ ਗਲ ਵਿੱਚ ਵੱਜਦੀ ਤੇ ਉਹ ਉਥੇ ਹੀ ਮਰ ਜਾਂਦਾ ਉਸ ਸੰਤ ਨੇ ਉਸ ਨੂੰ ਦਾਤਣ ਲੈਣ ਲਈ ਭੇਜਿਆ ਸੀ ਉਹ ਹਰ ਸਮੇਂ ਚੌਪਈ ਸਾਹਿਬ ਜੀ ਦਾ ਪਾਠ ਕਰਦਾ ਸੀ ਜਿਵੇਂ ਹੀ ਉਹ ਸਿੰਘ ਉਸ ਸਾਧੂ ਕੋਲ ਪਹੁੰਚਿਆ ਤਾਂ ਉਹ ਸਾਧੂ ਕਹਿੰਦਾ ਇਹ ਧਾਗਾ ਫੜੀ ਮੈਂ ਇਸਨੂੰ ਵੱਟ ਚੜਾਉਣੇ ਹਨ
ਉਸ ਸਿੰਘ ਨੇ ਉਹ ਧਾਗਾ ਫੜ ਲਿਆ ਉਹ ਸਾਧੂ ਤੰਤਰ ਮੰਤਰ ਪੜਨ ਲੱਗ ਪਿਆ ਸਿੱਖ ਨੂੰ ਇਹ ਗੱਲ ਨਹੀਂ ਸੀ ਪਤਾ ਕਿ ਉਹ ਕੋਈ ਮੰਤਰ ਪੜ ਰਿਹਾ ਹੈ ਤੇ ਸਿੰਘ ਵੀ ਆਪਣੇ ਪਾਸਿਓਂ ਚੌਪਈ ਸਾਹਿਬ ਦੇ ਪਾਠ ਦਾ ਜਾਪ ਕਰੀ ਜਾਵੇ ਜਦੋਂ ਉਹ ਧਾਗੇ ਦੀ ਤਾਰ ਬਣ ਗਈ ਤਾਂ ਉਹਨੇ ਆਪਣੇ ਵਾਲੇ ਪਾਸਿਓਂ ਉਹ ਧਾਗਾ ਛੱਡ ਦਿੱਤਾ ਤਾਂ ਉਹ ਤਾਲ ਜਿਵੇਂ ਹੀ ਉਸ ਪਾਸੇ ਜਾਣ ਲੱਗੀ ਅੱਗੋਂ ਸਿੰਘ ਦਾ ਚੌਪਈ ਸਾਹਿਬ ਦੇ ਪਾਠ ਦਾ ਜਾਪ ਕਰ ਰਿਹਾ ਸੀ ਤਾਂ ਉਹ ਸਾਧੂ ਦੇ ਜਾ ਵੱਜੀ ਤੇ ਉਹ ਸਾਧੂ ਤਾਂ ਉਲਟ ਕੇ ਉਥੇ ਹੀ ਮਰ ਗਿਆ
ਉਹ ਸਿੱਖ ਜਦੋਂ ਵਾਪਸ ਦਾਤਣ ਲੈ ਕੇ ਆਇਆ ਤਾਂ ਸੰਤ ਜੀ ਨੇ ਕਿਹਾ ਚੌਪਈ ਸਾਹਿਬ ਜੀ ਦੇ ਪਾਠ ਦਾ ਜਾਪ ਕਰਦਾ ਸੀ ਨਾ ਤਾਂ ਤੂੰ ਅੱਜ ਬਚ ਗਿਆ ਇਸ ਲਈ ਕਿਹਾ ਚੌਪਈ ਸਾਹਿਬ ਜੀ ਦੇ ਪਾਠ ਦਾ ਜਾਪ ਰੱਖਿਆ ਦਾ ਪਾਠ ਹੈ ਹਰ ਪਾਸੇ ਤੋਂ ਸਾਡੀ ਰੱਖਿਆ ਕਰਦਾ ਹੈ ਜੋ ਕਹਿੰਦੇ ਹਾਂ ਉਹ ਹੋ ਜਾਂਦਾ ਹੈ ਸਾਨੂੰ ਕਦੇ ਵੀ ਡਰ ਨਹੀਂ ਲੱਗਦਾ ਬੁਰੀਆਂ ਚੀਜ਼ਾਂ ਸਾਡੇ ਨੇੜੇ ਵੀ ਨਹੀਂ ਆ ਸਕਦੀਆਂ ਜੇਕਰ ਇਸ ਬਾਣੀ ਦਾ ਜਾਪ ਉਸ ਸਿੱਖ ਦੀ ਜਾਨ ਬਚਾ ਸਕਦਾ ਹੈ ਤਾਂ ਸਾਡੀ ਹਰ ਜਗ੍ਹਾ ਤੇ ਰੱਖਿਆ ਕਿਵੇਂ ਨਹੀਂ ਕਰੇਗਾ
ਜੇਕਰ ਸਾਡੇ ਤੇ ਜਾਪ ਕਰਨ ਨਾਲ ਕਿਰਪਾ ਨਹੀਂ ਹੁੰਦੀ ਤਾਂ ਸਾਡਾ ਕਰਨ ਦਾ ਤਰੀਕਾ ਗਲਤ ਹੈ ਅਸੀਂ ਪਰਮਾਤਮਾ ਦੇ ਭਰੋਸਾ ਰੱਖ ਕੇ ਜਾਪ ਨਹੀਂ ਕਰਦੇ ਜੇ ਅਸੀਂ ਵੀ ਦ੍ਰਿੜ ਨਿਸ਼ਚੇ ਨਾਲ ਜਾਪ ਕਰਾਂਗੇ ਤਾਂ ਅਸੀਂ ਕਦੇ ਵੀ ਖਾਲੀ ਹੱਥ ਨਹੀਂ ਰਹਾਂਗੇ ਉਹ ਵਾਹਿਗੁਰੂ ਜੀ ਸਾਡੀਆਂ ਝੋਲੀਆਂ ਜਰੂਰ ਭਰਨਗੇ ਸਭ ਤੋਂ ਵੱਡਾ ਰੱਖਿਆ ਦਾ ਪਾਠ ਹੈ ਚੌਪਈ ਸਾਹਿਬ ਦਾ ਪਾਠ ਇਹ ਪਾਠ ਸਾਡੀ ਹਰ ਸਮੇਂ ਰੱਖਿਆ ਕਰਦਾ ਹੈ ਆਪਣਾ ਵਿਸ਼ਵਾਸ ਪਰਮਾਤਮਾ ਤੇ ਟਿਕਾਓ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਤਾਂ ਪਰਮਾਤਮਾ ਨਾਲ ਜੁੜੋ ਜੇਕਰ ਅਸੀਂ ਪਰਮਾਤਮਾ ਦੇ ਹੋ ਜਾਈਏ ਤਾਂ ਪਰਮਾਤਮਾ ਕਿਸੇ ਤਰ੍ਹਾਂ ਦਾ ਡਰ ਸਾਡੇ ਨੇੜੇ ਨਹੀਂ ਆਉਣ ਦੇਣਗੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪਾ ਦੇਣਗੇ ਆਓ ਅਸੀਂ ਆਪਣੀ ਜ਼ਿੰਦਗੀ ਨੂੰ ਐਵੇਂ ਨਾ ਜਾਣ ਦੇਈਏ ਬਾਣੀ ਦੇ ਸਮੁੰਦਰ ਵਿੱਚ ਡੁੱਬ ਜਾਈਏ ਤੇ ਝੋਲੀਆਂ ਭਰਾ ਕੇ ਬਾਹਰ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ