ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਵਸਾਉਣਾ 13 ਮਈ 1665 ਈਸਵੀ ਨੂੰ ਰਿਆਸਤ ਗਹਿਲੂਰ ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ ਉਸ ਦਾ ਪਿਤਾ ਰਾਜਾ ਤਾਰਾ ਚੰਦ 52 ਰਾਜਿਆਂ ਵਿੱਚੋਂ ਇੱਕ ਸੀ ਜਿਨਾਂ ਨੂੰ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਹਾਂਗੀਰ ਬਾਦਸ਼ਾਹ ਦੀ ਨਜ਼ਰਬੰਦੀ ਵਿੱਚੋਂ ਛੁਡਾਇਆ ਸੀ ਉਸ ਦਿਨ ਤੋਂ ਰਾਜਾ ਤਾਰਾ ਚੰਦ ਦਾ ਖਾਨਦਾਨ ਗੁਰੂ ਘਰ ਦਾ ਬਹੁਤ ਸਤਿਕਾਰ ਕਰਦਾ ਸੀ ਰਾਜਾ ਦੀਪ ਚੰਦ ਦੀ ਰਾਣੀ ਨੇ ਆਪਣੇ ਪਤੀ ਦੀ ਅੰਤਿਮ ਕਿਰਿਆ ਤੱਕ ਦੀ ਰਸਮ ਵਾਸਤੇ ਗੁਰੂ ਤੇਗ ਬਹਾਦਰ ਜੀ ਨੂੰ ਉਚੇਚਾ ਸੁਨੇਹਾ ਭੇਜ ਕੇ ਬੁਲਾਇਆ ਸੀ।
ਗੁਰੂ ਤੇਗ ਬਹਾਦਰ ਜੀ ਰਾਣੀ ਦੇ ਸੱਦੇ ਤੇ ਕਹਿਲੂਰ ਪੁੱਜੇ ਕਿਰਿਆ ਦੀ ਰਸਮ ਪੂਰੀ ਹੋਣ ਪਿੱਛੋਂ ਗੁਰੂ ਜੀ ਨੇ ਰਾਣੀ ਨਾਲ ਵੱਖੋਵਾਲ ਪਿੰਡ ਖਰੀਦਣ ਦੀ ਗੱਲ ਕੀਤੀ ਰਾਣੀ ਨੇ ਪਿੰਡ ਭੇਟ ਕਰਨਾ ਚਾਹਿਆ ਪਰ ਗੁਰੂ ਜੀ ਨੇ ਮੁੱਲ ਉਤਾਰੀ ਬਿਨਾਂ ਜਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਉਸ ਪਿੱਛੋਂ ਗੁਰੂ ਜੀ ਨੇ 500 ਰੁਪਏ ਦੇ ਕੇ ਵੱਖੋਵਾਲ ਪਿੰਡ ਆਪਣੇ ਨਾਂ ਕਰਵਾ ਲਿਆ ਮੱਖੋਵਾਲ ਪਿੰਡ ਵਿੱਚ ਇੱਕ ਦੈਤ ਵਰਗਾ ਵੱਡਾ ਡਾਕੂ ਰਹਿੰਦਾ ਸੀ ਜਿਹੜਾ ਕਿਸੇ ਹੋਰ ਨੂੰ ਪਿੰਡ ਦੇ ਨੇੜੇ ਤੇੜੇ ਵਸਣ ਨਹੀਂ ਸੀ ਦਿੰਦਾ ਦੂਰ ਦੂਰ ਤੱਕ ਉਹ ਲੁੱਟਮਾਰ ਕਰਦਾ ਸੀ ਅਤੇ ਪਿੱਛੋਂ ਭੱਜ ਕੇ ਮੱਖੋਵਾਲ ਆਪਣੇ ਟਿਕਾਣੇ ਆ ਜਾਂਦਾ ਸੀ
ਜਿੱਥੇ ਉਸਨੂੰ ਫੜਨਾ ਮੁਸ਼ਕਿਲ ਸੀ ਕਿਉਂਕਿ ਇੱਥੇ ਉਸ ਦਿਵਸ ਛਪਣ ਲਈ ਪਹਾੜੀਆਂ ਵਿੱਚ ਬਹੁਤ ਖੱਡਾਂ ਸਨ। ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਵਿਚਾਰਾਂ ਨੂੰ ਸਮਝਦੇ ਸਨ ਉਹਨਾਂ ਨੂੰ ਗਿਆਨ ਸੀ ਕਿ ਕਿਵੇਂ ਜ਼ੁਲਮ ਤੇ ਟਾਕਰੇ ਲਈ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੂੰ ਸ਼ਸਤਰ ਉਠਾਉਣੇ ਪਏ ਸਨ ਅਤੇ ਚਾਰ ਜੰਗਾਂ ਅੰਮ੍ਰਿਤਸਰ ਦੇ ਨੇੜੇ ਲੜਨੀਆਂ ਪਈਆਂ ਸਨ ਉਹ ਜੰਗਾਂ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਉਹਨਾਂ ਚਾਰਾਂ ਵਿੱਚ ਹੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਹ ਸਮਾਂ ਹੁਣ ਦੂਰ ਨਹੀਂ ਸੀ ਜਦੋਂ ਫਿਰ ਸ਼ਾਸਤਰ ਉਠਾਉਣੇ ਪੈਣਗੇ ਇਹ ਚੰਗਾ ਪਹਿਲੀਆਂ ਨਾਲੋਂ ਵੱਡੀਆਂ ਹੋਣਗੀਆਂ
ਉਹਨਾਂ ਜੰਗਾਂ ਲਈ ਵੱਖੋਵਾਲ ਵਰਗੀ ਥਾਂ ਹੀ ਢੁਕਮੀ ਸੀ ਕਿਉਂਕਿ ਮੱਖੋਵਾਲ ਪਹਾੜੀ ਇਲਾਕੇ ਵਿੱਚ ਹੋਣ ਕਾਰਨ ਇੱਕ ਕੁਦਰਤੀ ਕਲਾਸ ਨੇ ਇੱਕ ਪਾਸੇ ਸਤਿਗੁਰੂ ਜਗ ਰਿਹਾ ਅਤੇ ਦੂਜੇ ਪਾਸੇ ਸਰਸਾ ਨਦੀ ਅਤੇ ਰਹਿੰਦੇ ਪਾਸੇ ਪਹਾੜ ਤੇ ਜੰਗਲ ਇਹ ਥਾਂ ਦਿੱਲੀ ਤੋਂ ਪੇਸ਼ਾਵਰ ਜਾਣ ਵਾਲੀ ਸੜਕ ਤੋਂ ਕੋਈ 40 ਮੀਲ ਪਹਾੜੀਆਂ ਵੱਲ ਹੋਣ ਕਾਰਨ ਲੜਾਈਆਂ ਲਈ ਬਹੁਤ ਢੁਕਵੀ ਸੀ ਦੁਸ਼ਮਣ ਤੇ ਉਸ ਥਾਂ ਪੁੱਜਣ ਤੱਕ ਕੋਈ ਨਾ ਕੋਈ ਬਚਾਓ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ ਮੱਖੋਵਾਲ ਪਿੰਡ ਦੀ ਜਮੀਨ ਖਰੀਦਣ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ 19 ਜੂਨ 1665 ਈਸਵੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਸ਼ਹਿਰ ਦਾ ਨੀਂਹ ਪੱਥਰ ਰਖਵਾਇਆ ਅਤੇ
ਪਿੰਡ ਦਾ ਨਾਂ ਚੱਕ ਨਾਨਕੀ ਰੱਖਿਆ ਗੁਰੂ ਜੀ ਨੇ ਸ਼ਹਿਰ ਦਾ ਨਕਸ਼ਾ ਆਪ ਬਣਾ ਕੇ ਦਿੱਤਾ ਜਿਸ ਵਿੱਚ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਜੰਗਾਂ ਦਾ ਖਾਸ ਖਿਆਲ ਰੱਖਦੇ ਹੋਏ ਸੰਗਤ ਦੇ ਰਹਿਣ ਦੇ ਮਕਾਨਾਂ ਬਾਜ਼ਾਰਾਂ ਆ ਤਾਂ ਧਿਆਨ ਰੱਖਿਆ ਤਾਂ ਜੋ ਦੁਸ਼ਮਣ ਲਈ ਇਹ ਸ਼ਹਿਰ ਜਿੱਤਣਾ ਸੌਖਾ ਨਾ ਹੋਵੇ ਚਾਰ ਚੌਕ ਪੱਕੀਆਂ ਸੜਕਾਂ ਅਤੇ ਪੱਕੀਆਂ ਗਲੀਆਂ ਬਣਵਾਈਆਂ ਉਸ ਸ਼ਹਿਰ ਦਾ ਨਾਂ ਗੁਰੂ ਗੋਬਿੰਦ ਰਾਏ ਦੀ ਪਟਨੇ ਆਉਣ ਤੋਂ ਬਦਲ ਕੇ ਅਨੰਦਪੁਰ ਰੱਖ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ