ਅਰਦਾਸ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅਜਿਹੀਆਂ ਤਿੰਨ ਨਿਸ਼ਾਨੀਆਂ ਬਾਰੇ ਜਿਨਾਂ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਵਾਹਿਗੁਰੂ ਜੀ ਅੱਗੇ ਕੀਤੀ ਅਰਦਾਸ ਪੂਰੀ ਹੋਣ ਵਾਲੀ ਹੈ। ਕਿਹਾ ਜਾਂਦਾ ਹੈ ਕਿ ਪੂਰੇ ਭਰੋਸੇ ਤੇ ਵਿਸ਼ਵਾਸ ਨਾਲ ਕੀਤੀ ਹੋਈ ਅਰਦਾਸ ਦਾ ਪੂਰਾ ਹੋਣਾ ਉਨਾ ਹੀ ਅਟੱਲ ਹੈ ਜਿਵੇਂ ਸੂਰਜ ਦਾ ਹਰ ਰੋਜ਼ ਨਿਕਲਣਾ ਜਰੂਰੀ ਇਹ ਨਹੀਂ ਕਿ ਤੁਹਾਡੀ ਅਰਦਾਸ ਜਾਂ ਤੁਹਾਡੀ ਇੱਛਾਵਾਂ ਕੀ ਹਨ ਬਲਕਿ ਜਰੂਰੀ ਇਹ ਹੁੰਦਾ ਹੈ ਕਿ ਤੁਹਾਡੀ ਵਾਹਿਗੁਰੂ ਜੀ ਅੱਗੇ ਕੀਤੀ ਅਰਦਾਸ ਵਿੱਚ ਤੁਹਾਡਾ ਕਿੰਨਾ ਭਰੋਸਾ ਹੈ ਤੇ ਤੁਹਾਨੂੰ ਉਸ ਵਾਹਿਗੁਰੂ ਜੀ ਉੱਤੇ ਕਿੰਨਾ ਭਰੋਸਾ ਹੈ ਤੁਹਾਡੀ ਭਗਤੀ
ਕਿੰਨੀ ਸੱਚੀ ਹੈ ਤੇ ਤੁਹਾਡੇ ਅੰਦਰ ਕਿੰਨਾ ਸਬਰ ਹੈ ਜਿਸ ਤਰ੍ਹਾਂ ਪਰਿਵਾਰ ਨੂੰ ਪਾਲਣ ਲਈ ਕਿਰਤ ਕਰਨੀ ਪੈਂਦੀ ਹੈ। ਉਸੇ ਤਰ੍ਹਾਂ ਹੀ ਸਾਨੂੰ ਭਗਤੀ ਵਿੱਚ ਵੀ ਕੀਰਤ ਕਰਨੀ ਪੈਂਦੀ ਹੈ। ਜਿਵੇਂ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਸਿਮਰਨ ਕਰਨਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖਣਾ ਜਿਨਾਂ ਦੀਆਂ ਅਰਦਾਸਾਂ ਮਨੋਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਉਸ ਦਾ ਇਹ ਕਾਰਨ ਹੁੰਦਾ ਹੈ ਇਹ ਨਾ ਤਾਂ ਉਹਨਾਂ ਨੂੰ ਵਾਹਿਗੁਰੂ ਜੀ ਉੱਤੇ ਭਰੋਸਾ ਹੁੰਦਾ ਹੈ ਅਤੇ ਨਾ ਹੀ ਆਪਣੀ ਕੀਤੀ ਹੋਈ ਭਗਤੀ ਉੱਤੇ ਉਹਨਾਂ ਵਿੱਚ ਸਬਰ ਤਾਂ ਬਿਲਕੁਲ ਵੀ ਨਹੀਂ ਹੁੰਦਾ ਉਹ ਇਹੀ ਸੋਚਦੇ ਹਨ ਕਿ ਅਰਦਾਸ ਕਰਨ ਸਾਰੇ ਹੀ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ ਜਿਨਾਂ ਦਾ ਉਸ ਅਕਾਲ ਪੁਰਖ ਉੱਤੇ ਅਟੱਲ ਭਰੋਸਾ ਤੇ ਮਨ ਵਿੱਚ ਸਬਰ ਹੁੰਦਾ ਹੈ ਕਿ ਜਿੰਨੀ ਦੇਰ ਮਰਜ਼ੀ ਹੋ ਜਾਵੇ ਮੇਰੀ ਅਰਦਾਸ ਪੂਰੀ ਜਰੂਰ ਹੋਵੇਗੀ।
ਅਜਿਹੇ ਮਨੁੱਖ ਦੀ ਅਰਦਾਸ ਵਾਹਿਗੁਰੂ ਜੀ ਜਰੂਰ ਪੂਰੀ ਕਰਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਪਹਿਲੀ ਨਿਸ਼ਾਨੀ ਦੀ ਪਹਿਲੀ ਨਿਸ਼ਾਨੀ ਦੱਸਦੀ ਹੈ ਕਿ ਜਦੋਂ ਵੀ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੋਵੇਗੀ ਤਾਂ ਤੁਹਾਡਾ ਉਸ ਵਾਹਿਗੁਰੂ ਤੇ ਉਸ ਅਕਾਲ ਪੁਰਖ ਤੇ ਅਟੱਲ ਭਰੋਸਾ ਹੋਣ ਲੱਗ ਜਾਂਦਾ ਹੈ। ਇਨਾ ਭਰੋਸਾ ਕਿ ਜਿੰਨਾ ਪਹਿਲਾਂ ਕਦੇ ਨਾ ਹੋਇਆ ਹੋਵੇ ਵਾਰ ਵਾਰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਤੁਹਾਡੇ ਨਾਲ ਜਲਦ ਹੀ ਕੁਝ ਵਧੀਆ ਹੋਣ ਵਾਲਾ ਹੈ। ਤੁਹਾਡਾ ਵਾਰ-ਵਾਰ ਵਾਹਿਗੁਰੂ ਜੀ ਨੂੰ ਯਾਦ ਕਰਨ ਦਾ ਮਨ ਕਰੇਗਾ। ਤੇ ਪਾਠ ਕਰਨ ਦਾ ਮਨ ਕਰਦਾ ਹੈ
ਉਸ ਦੇ ਮਨ ਵਿੱਚ ਇਹ ਭਰੋਸਾ ਬਣ ਜਾਂਦਾ ਹੈ ਕਿ ਵਾਹਿਗੁਰੂ ਜੀ ਉਸ ਦੀ ਅਰਦਾਸ ਜਲਦ ਹੀ ਪੂਰੀ ਕਰ ਦੇਣਗੇ ਦੂਸਰੀ ਨਿਸ਼ਾਨੀ ਦੱਸਦੀ ਹੈ ਕਿ ਤੁਸੀਂ ਇੱਕ ਪੋਜੀਟਿਵ ਤੇ ਸਹੀ ਸੋਚ ਵਾਲੇ ਮਨੁੱਖ ਬਣ ਜਾਂਦੇ ਹੋ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ। ਕਿ ਮੇਰੇ ਨਾਲ ਹੁਣ ਕੁਝ ਤਾਂ ਵਧੀਆ ਹੋਣ ਵਾਲਾ ਹੈ। ਹਰ ਸਮੇਂ ਤੁਹਾਡੇ ਆਲੇ ਦੁਆਲੇ ਪੋਜੀਟਿਵ ਚੀਜ਼ਾਂ ਹੋਣ ਲੱਗ ਜਾਂਦੀਆਂ ਹਨ ਤੇ ਨੈਗਟੀਵਿਟੀ ਇਕਦਮ ਖਤਮ ਹੋ ਜਾਂਦੀ ਹੈ ਜੋ ਪਹਿਲਾ ਮਨ ਵਿੱਚ ਗਲਤ ਵਿਚਾਰ ਆਉਂਦੇ ਸਨ ਉਹ ਖਤਮ ਹੋ ਜਾਂਦੇ ਹਨ ਤੇ ਵਧੀਆ ਤੇ ਚੰਗੇ ਵਿਚਾਰ ਮਨ ਅੰਦਰ ਚੱਲਣ ਲੱਗ ਜਾਂਦੇ ਹਨ ਤੀਜੀ ਸਭ ਤੋਂ ਮਹੱਤਵਪੂਰਨ ਨਿਸ਼ਾਨੀ ਦੱਸਦੀ ਹੈ
ਕਿ ਤੁਹਾਡੀ ਜੋ ਵੀ ਅਰਦਾਸ ਹੁੰਦੀ ਹੈ ਜੋ ਵੀ ਇੱਛਾਵਾਂ ਹੁੰਦੀਆਂ ਹਨ ਉਸ ਦੇ ਰਸਤੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਰੁਕਾਵਟਾਂ ਆਪਣੇ ਆਪ ਖਤਮ ਹੋਣ ਲੱਗ ਜਾਂਦੀਆਂ ਹਨ ਕਈ ਵਾਰ ਸਾਡੀ ਕੀਤੀ ਹੋਈ ਅਰਦਾਸ ਨੂੰ ਪੂਰਾ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਜੋ ਅਸੀਂ ਅਰਦਾਸ ਵਿੱਚ ਮੰਗ ਰਹੇ ਹੁੰਦੇ ਹਾਂ ਉਸ ਅੱਗੇ ਬਹੁਤ ਰੁਕਾਵਟਾਂ ਆ ਰਹੀਆਂ ਹੁੰਦੀਆਂ ਹਨ। ਜਦ ਤੁਹਾਡਾ ਉਸ ਵਾਹਿਗੁਰੂ ਜੀ ਉੱਤੇ ਪੂਰਾ ਭਰੋਸਾ ਬਣ ਜਾਂਦਾ ਹੈ ਤਾਂ ਇਹ ਸਭ ਰੁਕਾਵਟਾਂ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੂਰ ਹੋ ਜਾਂਦੀਆਂ ਹਨ ਤੇ ਸਾਡੀ ਅਰਦਾਸ ਪੂਰੀ ਹੋ ਜਾਂਦੀ ਹੈ। ਜੇਕਰ ਇਹ ਤਿੰਨ ਨਿਸ਼ਾਨੀਆਂ ਆਪ ਜੀ ਨੂੰ ਮਿਲਣ ਤਾਂ ਸਮਝ ਜਾਓ ਜਲਦ ਹੀ ਤੁਹਾਡੀ ਕੀਤੀ ਹਰ ਅਰਦਾਸ ਪੂਰੀ ਹੋਣ ਵਾਲੀ ਹੈ